ਜਦੋਂ ਪਿੰਡਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਸਾਡੇ ਮਨਾਂ ਵਿਚ ਜਿਹੜੀ ਤਸਵੀਰ ਉਭਰ ਕੇ ਸਾਹਮਣੇ ਆਉਂਦੀ ਹੈ । ਉਸ ਵਿਚ ਪਿੰਡਾਂ ਦੀ ਡਗਮਗਉਂਦੀ ਸਥਿਤੀ , ਆਰਥਿਕ ਅਤੇ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਪਿੰਡਾਂ ਦੀ ਤਸਵੀਰ ਸਾਹਮਣੇ ਲਿਆਉਂਦੀ ਹੈ। ਪਰ ਇਸ ਅੱਜ ਅਸੀ ਜਿਸ ਪਿੰਡ ਦੀ ਗੱਲ ਕਰਨ ਜਾ ਰਹੇ ਹਾਂ ਇਹ ਇਕ ਅਜਿਹਾ ਪਿੰਡ ਹੈ। ਜਿਸ ਨੂੰ ਦੇਖਣ ਲਈ ਲੋਕ ਦੂਰੋਂ ਦੂਰੌ ਹੀ ਨਹੀਂ ਆਉਂਦੇ ਬਲਕਿ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਹਨ। ਇਹ ਹੈ ਤਾਮਿਲਨਾਡੂ ਦਾ ਪਿੰਡ ਉੜਨ ਤਰਾਈ। ਜਿਹੜਾ ਕਿ ਆਪਣੇ ਆਪ ਵਿਚ ਮਿਸਾਲ ਬਣਿਆ ਹੋਇਆ ਹੈ। ਇਹ ਇਸ ਪਿੰਡ ਦੇ ਉਨ੍ਹਾਂ ਲੋਕਾਂ ਦੇ ਮਨੋਬਲ ਦਾ ਸਿੱਟਾ ਹੈ ਕਿ ਅੱਜ ਇਹ ਪਿੰਡ ਭਾਰਤ ਦੇ ਸਭ ਤੋਂ ਸੋਹਣੇ ਪਿੰਡਾਂ ਵਿਚੋਂ ਇਕ ਹੈ।
ਜਿੱਥੋਂ ਦੀ ਤਸਵੀਰ ਪਿੰਡ ਦੇ ਲੋਕਾਂ ਦੀ ਮਾਨਸਿਕਤਾ ਨੂੰ ਵੀ ਬਿਆਨ ਕਰਦੀ ਹੈ। ਇਹ ਇਕ ਅਜਿਹਾ ਪਿੰਡ ਹੈ ਜਿਹੜਾ ਆਪਣੇ ਆਪ ਵਿਚ ਮਿਸਾਲ ਹੈ ਅਤੇ ਦੇਸ਼ ਦੇ ਹੋਰਨਾਂ ਲੋਕਾਂ ਨੁੰ ਵੀ ਪ੍ਰੇਰਿਤ ਕਰਦਾ ਹੈ। ਇਹ ਪਿੰਡ ਕੋਇਬਟੂਰ ਤੋਂ 40 ਕਿਲੋਮੀਟਰ ਦੂਰ ਵਸਿਆ ਹੋਇਆ ਹੈ। ਇਸ ਪਿੰਡ ਦੀਆਂ ਸੁਵਿਧਾਵਾਂ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਅੰਤ ਤੱਕ ਦੇਖਿਓ ।
ਪਾਕਿਸਤਾਨ ਦੇ ਮੋਹਨਜਦੜੋ ਦੀ ਸਮਰੀਨ ਸੋਲੰਕੀ ਦੀ ਕਲਾਕਾਰੀ ਦੇਖੋ ਪਿਤਾ ਲਈ ਬਣੀ ਪੁੱਤਰ
ਇਹ ਇੱਕ ਅਜਿਹਾ ਪਿੰਡ ਹੈ ਜੋ ਸਰਕਾਰ ਤੋਂ ਬਿਜਲੀ ਖਰੀਦਦਾ ਨਹੀਂ ਬਲਕਿ ਹਰ Month ਸੂਬਾ ਸਰਕਾਰ ਨੂੰ 19 ਲੱਖ ਰੁਪਏ ਦੀ ਬਿਜਲੀ ਵੇਚਦਾ ,ਪਿੰਡ ਵਿੱਚ ਵਿਸ਼ਵ ਬੈਂਕ ਦੁਆਰਾ 1 ਕਰੋੜ 55 ਲੱਖ ਰੁਪਏ ਦੀ ਸਹਾਇਤਾ ਨਾਲ ਪੌਣ ਚੱਕੀ ਦਾ ਵੱਡਾ ਪੌ੍ਜੈਕਟ ਲੱਗਿਆ , ਇੱਥੇ ਇੱਕ ਬਾਇਓਗੈਸ ਪਲਾਂਟ ਦਾ ਬਿਜਲੀ ਪੈਜੈਕਟ ਹੈ , ਇਸ ਤੋਂ ਇਲਾਵਾ ਹਰ ਘਰ ਵਿੱਚ ਸੌਲਰ ਪੈਨਲ ਵੀ ਲੱਗਿਆ ਹੈ, ਸਵੇਰੇ ਹਰ ਘਰ ਵਿੱਚ ਸੌਲਰ ਪੈਨਲ ਤੇ ਰਾਤ ਨੂੰ ਪੌਣ ਚੱਕੀ ਤੋਂ ਜਾਂਦੀ ਹੈ ਬਿਜਲੀ, ਬਾਕੀ ਬਿਜਲੀ ਤਾਮਿਲਨਾਡੂ ਸਰਕਾਰ ਹਰ ਮਹੀਨੇ 19 ਲੱਖ ਰੁਪਏ ਵਿੱਚ ਖਰੀਦ ਰਹੀ ਹੈ | , ਇਸ ਪਿੰਡ ਵਿੱਚ ਹਰ ਘਰ ਪੱਕਾ, ਹਰ ਗਲੀ ਤੇ ਸੜਕ ਪੱਕੀ ਹੈ, ਹਰ 100 ਮੀਟਰ ਤੇ ਨਲਕਾ ਲੱਗਿਆ, ਹਰ ਗਲੀ ਵਿੱਚ ਹਰ ਘਰ ਅੱਗੇ ਸਟਰੀਟ ਲਾਇਟ , ਹਰ ਘਰ ਵਿੱਚ ਪਸ਼ੂ ਹਨ , ਸਾਰਾ ਦੁੱਧ ਸ਼ਹਿਰਾਂ ਨੂੰ ਵੇਚਦੇ ਹਨ , ਹਰ ਪਰਿਵਾਰ ਦੇ ਰਿਹਾ 100% ਟੈਕਸ , ਪੂਰੀ ਦੁਨੀਆਂ ਤੋਂ ਹਜ਼ਾਰਾਂ ਵਿਦੇਸ਼ੀ ਇਸ ਆਕਰਸ਼ਿਤ ਪਿੰਡ ਨੂੰ ਵੇਖਣ ਲਈ ਆਉਂਦੇ ਹਨ , ਇੱਥੋਂ ਤੱਕ ਕਿ ਵਿਸ਼ਵ ਬੈਂਕ ਦੇ ਪ੍ਮੁੱਖ ਭਾਰਤ ਦੇ ਇਸ ਸਭ ਤੋਂ ਸੌਂਹਣੇ ਪਿੰਡ ਨੂੰ ਵੇਖਣ ਆ ਚੁੱਕੇ ਹਨ , 43 ਦੇਸ਼ਾਂ ਦੇ ਸਕੂਲ ਕਾਲਜਾਂ ਦੇ ਬੱਚੇ ਇਸ ਪਿੰਡ ਦੇ ਮਾਡਲ ਨੂੰ ਵੇਖਣ ਲਈ ਆ ਚੁੱਕੇ ਹਨ ,