Dec 5, 2022
दो बहनों ने डिस्ट्रिक्ट एथलैटिक्स चैंपियनशिप में जीते मैडल
ਸਰਕਾਰੀ ਹਾਈ ਸਕੂਲ ਬਾਂਡੀ ਵਾਲਾ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ
ਕੈਂਪ ਵਿੱਚ ਮਰੀਜਾਂ ਦੇ ਮੁਫਤ ਚੈੱਕਅੱਪ ਦੇ ਨਾਲ-ਨਾਲ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ
ਫਾਜ਼ਿਲਕਾ 5 ਦਸੰਬਰ
ਸਰਕਾਰੀ ਹਾਈ ਸਕੂਲ ਬਾਂਡੀ ਵਾਲਾ ਵਿਖੇ ਸਰਹੱਦੀ ਲੋਕ ਸੇਵਾ ਸਮਿਤੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਸਰੀਰਕ ਪੱਖੋਂ ਨਿਰੋਗ ਬਣਾਉਣ ਲਈ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਡਾਕਟਰ ਅਭਿਨਵ ਸ਼ਰਮਾ ਦੀ ਟੀਮ ਨੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਦਾ ਮੁਫਤ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ। ਸਕੂਲ ਮੁੱਖ ਅਧਿਆਪਕਾਂ ਸ੍ਰੀਮਤੀ ਪੂਨਮ ਕਸਵਾਂ ਨੇ ਮੈਡੀਕਲ ਟੀਮ ਅਤੇ ਗ੍ਰਾਮ ਪੰਚਾਇਤ ਦਾ ਇਸ ਕੈਂਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਸ੍ਰੀ ਗੁਰਜੀਤ ਸਿੰਘ ਅਤੇ ਸਮੂਹ ਪੰਚਾਇਤ ਦਾ ਵਿਸ਼ੇਸ਼ ਯੋਗਦਾਨ ਰਿਹਾ।
ਕੈਂਪ ਦੌਰਾਨ ਮੈਡੀਕਲ ਟੀਮ ਵੱਲੋਂ ਸਮੂਹ ਹਾਜ਼ਰੀਨ ਲੋਕ ਜਨ ਨੂੰ ਸਰੀਰਕ ਤੰਦਰੁਸਤੀ ਲਈ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹਲਕੇ ਦੇ ਲੋਕਾਂ ਨੂੰ ਲਗਾਤਾਰ ਜਾਗਰੂਕਤਾਂ ਕੈਂਪ ਰਾਹੀਂ ਜਾਗਰੂਕਤ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਵਿਅਕਤੀ ਸਰੀਰਕ ਪੱਖੋਂ ਕਿਸੇ ਵੀ ਬਿਮਾਰੀ ਨਾਲ ਜੂਝ ਰਿਹਾ ਹੈ ਤਾਂ ਉਹ ਬੇਝਿਜਕ ਹੋ ਕੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੇ ਆਪਣੇ ਟੈਸਟ ਅਤੇ ਇਲਾਜ ਮੁਫਤ ਕਰਵਾ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਪਿੰਡਾਂ ਵਿੱਚ ਲੋਕਾਂ ਦੀ ਸਹੂਲਤ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ ਤਾਂ ਜੋ ਉਹ ਆਪਣੇ ਨਜ਼ਦੀਕੀ ਕਲੀਨਿਕ ਵਿੱਚ ਆਪਣਾ ਇਲਾਜ ਮੁਫਤ ਕਰਵਾ ਸਕਣ। ਇਸ ਕੈਂਪ ਵਿੱਚ ਸੰਦੀਪ ਕੁਮਾਰ, ਸੁਨੀਲ ਕੁਮਾਰ, ਜਸਕਰਨ ਸਿੰਘ, ਗੌਰਵ ਅਤੇ ਭਾਨੂੰ ਪ੍ਰਤਾਪ ਨੇ ਵਲੰਟੀਅਰ ਦੇ ਤੌਰ ਤੇ ਭੂਮੀਕਾ ਨਿਭਾਈ। ਇਸ ਮੌਕੇ ਸ੍ਰੀਮਤੀ ਮੇਨਕਾ, ਸ੍ਰੀਮਤੀ ਜੋਤੀ, ਸ਼੍ਰੀ ਗਗਨਦੀਪ, ਸ਼੍ਰੀਮਤੀ ਮਨਜੀਤ ਰਾਣੀ, ਸੰਜੇ ਕੁਮਾਰ, ਚੰਦਰਕਾਂਤਾ, ਲਲਿਤਾ, ਪੰਕਜ ਕੁਮਾਰ, ਰਾਮ ਸਰੂਪ, ਵਿਜੈਪਾਲ, ਸੈਫਾਲੀ, ਸੌਰਵ ਕੁਮਾਰ, ਰਜਨੀਸ਼ ਝੀਂਜਾ, ਅੰਜਨਾ ਸੇਠੀ, ਸੀਮਾ ਛਾਬੜਾ, ਨੀਰਜ ਸੇਠੀ, ਸਿਵਮ ਮਦਾਨ, ਸੁਭਾਸ਼, ਰਤਨ ਲਾਲ, ਚੰਦਰਭਾਨ, ਰੋਹਿਤ ਤੋਂ ਇਲਾਵਾ ਪਿੰਡ ਵਾਸੀ ਵੀ ਹਾਜ਼ਰ ਸਨ।
ਫਾਜਿ਼ਲਕਾ ਜਿ਼ਲ੍ਹੇ ਚ 3 ਮਹੀਨਿਆਂ ਵਿਚ ਸਿਰਫ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਲੋੜੀਂਦੇ 25 ਹਜਾਰ ਸਰਟੀਫਿਕੇਟ ਜਾਰੀ—ਡਾ: ਸੇਨੂ ਦੁੱਗਲ
—ਫੌਜ਼ ਵਿਚ ਭਰਤੀ, ਸਰਕਾਰੀ ਨੌਕਰੀਆਂ, ਉਚੇਰੀ ਸਿੱਖਿਆ ਸੰਸਥਾਨਾਂ ਅਤੇ ਵਜੀਫੇ ਲਈ ਲੋੜੀਂਦੇ ਸਰਟੀਫਿਕੇਟ ਕੀਤੇ ਜਾਰੀ
ਫਾਜਿ਼ਲਕਾ, 5 ਦਸੰਬਰ
ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਨਾਗਰਿਕ ਸੇਵਾਵਾਂ ਮੁਹਈਆ ਕਰਵਾਉਣ ਦੀਆਂ ਹਦਾਇਤਾਂ ਦੇ ਮੱਦੇਨਜਰ ਜਿ਼ਲ੍ਹਾ ਫਾਜਿ਼ਲਕਾ ਵਿਚ ਪਿੱਛਲੇ ਤਿੰਨ ਮਹੀਨਿਆਂ ਵਿਚ ਮੁੱਖ ਤੌਰ ਤੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ 25440 ਵੱਖ ਵੱਖ ਪ੍ਰਕਾਰ ਦੇ ਸਰਟੀਫਿਕੇਟ ਸੇਵਾ ਕੇਂਦਰਾਂ ਰਾਹੀਂ ਜਾਰੀ ਕੀਤੇ ਗਏ ਹਨ। ਜਦ ਕਿ ਇਸ ਸਮੇਂ ਦੌਰਾਨ ਸੇਵਾ ਕੇਂਦਰਾਂ ਤੋਂ ਕੁੱਲ 106937 ਸੇਵਾਵਾਂ ਜਿ਼ਲ੍ਹੇ ਵਿਚ ਦਿੱਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ ਪਿੱਛਲੇ ਦਿਨੀ ਫਿਰੋਜਪੁਰ ਵਿਖੇ ਹੋਈ ਆਰਮੀ ਭਰਤੀ ਰੈਲੀ ਤੋਂ ਇਲਾਵਾ ਇਸ ਸਮੇਂ ਦੌਰਾਨ ਉਚੇਰੀ ਸਿੱਖਿਆ ਸੰਸਥਾਨਾਂ ਵਿਚ ਦਾਖਲੇ, ਨੌਕਰੀਆਂ ਅਤੇ ਵੱਖ ਵੱਖ ਵਜੀਫਾ ਸਕੀਮਾਂ ਲਈ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਇੰਨ੍ਹਾਂ ਸਰਟੀਫਿਕੇਟਾਂ ਦੀ ਲੋੜ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਸਨ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਸਰਟੀਫਿਕੇਟ ਜਾਰੀ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਕੇਸਾਂ ਵਿਚ ਸੇਵਾ ਡਲੀਵਰੀ ਲਈ ਨਿਰਧਾਰਤ ਸਮੇਂ ਤੋਂ ਵੀ ਘੱਟ ਸਮੇਂ ਵਿਚ ਸੇਵਾ ਕੇਂਦਰਾਂ ਦੇ ਮਾਰਫ਼ਤ ਇਹ ਸਰਟੀਫਿਕੇਟ ਜਾਰੀ ਕੀਤੇ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹੀਨਾ ਸਤੰਬਰ ਵਿਚ 9844, ਮਹੀਨਾ ਅਕਤੂਬਰ ਵਿਚ 8602 ਅਤੇ ਮਹੀਨਾ ਨਵੰਬਰ ਵਿਚ 6994 ਅਜਿਹੇ ਸਰਟੀਫਿਕੇਟ ਜਾਰੀ ਕੀਤੇ ਗਏ। ਇੰਨ੍ਹਾਂ ਵਿਚ ਬਾਰਡਰ ਏਰੀਆ ਸਰਟੀਫਿਕੇਟ, ਜਾਤੀ ਸਰਟੀਫਿਕੇਟ ਓਬੀਸੀ/ਬੀਸੀ, ਜਾਤੀ ਸਰਟੀਫਿਕੇਟ ਐਸਸੀ, ਆਮਦਨ ਸਰਟੀਫਿਕੇਟ, ਰਿਹਾਇਸ ਸਰਟੀਫਿਕੇਟ ਅਤੇ ਦਿਹਾਤੀ ਖੇਤਰ ਸਰਟੀਫਿਕੇਟ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਕਿਹਾ ਕਿ ਸੇਵਾ ਕੇਂਦਰ ਦੇ ਨਾਲ ਨਾਲ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਾਗਰਿਕ ਸੇਵਾਵਾਂ ਦੀ ਡਲੀਵਰੀ ਸਰਕਾਰ ਵੱਲੌਂ ਤੈਅ ਸਮੇਂ ਹੱਦ ਵਿਚ ਕੀਤੀ ਜਾਣੀ ਯਕੀਨੀ ਬਣਾਈ ਜਾਵੇ।
ਮਿਸ਼ਨ ਅਬਾਦ 30 ਤਹਿਤ ਪਿੰਡਾਂ ਵਿਚ ਲਗਾਏ ਕੈਂਪਾਂ ਦੌਰਾਨ ਤਾਂ ਮੌਕੇ ਤੇ ਹੀ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਪਿੰਡ ਚੱਕ ਖੀਵਾ ਦੇ ਸੁਨੀਲ ਕੁਮਾਰ ਇਸ ਬਾਰੇ ਆਖਦੇ ਹਨ ਕਿ ਪਿੰਡ ਵਿਚ ਹੀ ਉਸਦਾ ਰਿਹਾਇਸ ਸਰਟੀਫਿਕੇਟ ਮਿਲ ਜਾਣ ਕਾਰਨ ਉਸਨੂੰ ਸ਼ਹਿਰ ਵਿਚ ਸੇਵਾ ਕੇਂਦਰ ਤੱਕ ਵੀ ਨਹੀਂ ਜਾਣਾ ਪਿਆ।
ਚਾਰਟ
ਮਹੱਤਵਪੂਰਨ ਜਾਰੀ ਸਰਟੀਫਿਕੇਟਾਂ ਦਾ ਮਹੀਨਾਂ ਵਾਰ ਵੇਰਵਾ
ਸੇਵਾ ਦਾ ਨਾਂਅ | ਮਹੀਨਾ ਸਤੰਬਰ 2022 | ਮਹੀਨਾ ਅਕਤੂਬਰ 2022 | ਮਹੀਨਾ ਨਵੰਬਰ 2022 | ਕੁੱਲ
|
ਬਾਰਡਰ ਏਰੀਆ ਸਰਟੀਫਿਕੇਟ | 941 | 999 | 1061 | 3001 |
ਜਾਤੀ ਸਰਟੀਫਿਕੇਟ ਓਬੀਸੀ/ਬੀਸੀ | 1431 | 1196 | 804 | 3431
|
ਜਾਤੀ ਸਰਟੀਫਿਕੇਟ ਐਸਸੀ | 2927 | 2531 | 1766 | 7224
|
ਆਮਦਨ ਸਰਟੀਫਿਕੇਟ | 294 | 325 | 237 | 856 |
ਰਿਹਾਇਸ ਸਰਟੀਫਿਕੇਟ | 3334 | 2431 | 2005 | 7770
|
ਦਿਹਾਤੀ ਖੇਤਰ ਸਰਟੀਫਿਕੇਟ | 917 | 1120 | 1121 | 3158 |
ਕੁੱਲ | 9844 | 8602 | 6994 | 25440 |
ਹਿੰਮਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸੂਬਾ ਪੱਧਰੀ ਪ੍ਰਾਇਮਰੀ ਖੇਡਾਂ 2022 ਵਿੱਚ ਭਾਗ ਲੈਣ ਜਾ ਰਹੇ ਬੱਚਿਆਂ ਨੂੰ 5100 ਭੇਟ
ਬੱਲੂਆਣਾ , 5 ਦਸੰਬਰ ( Balraj singh sidhu) , ਸਰਕਾਰੀ ਪ੍ਰਾਇਮਰੀ ਸਮਾਰਟ ਸੈਂਟਰ ਸਕੂਲ ਹਿੰਮਤਪੁਰਾ ਆਪਣੀਆਂ ਪ੍ਰਾਪਤੀਆਂ ਕਾਰਨ ਹੁਣ ਤੱਕ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਕਈ ਮੀਲ ਪੱਥਰ ਕਾਇਮ ਕਰ ਚੁੱਕਾ ਹੈ। ਇਸੇ ਕੜੀ ਤਹਿਤ ਦਸੰਬਰ 2022 ਵਿੱਚ ਹੋਣ ਜਾ ਰਹੀਆਂ ਸੂਬਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਵੀ ਅੱਜ ਇਸ ਸਕੂਲ ਦੇ ਵਿਦਿਆਰਥੀ ਸ਼ਤਰੰਜ (ਕੁੜੀਆਂ) ਅਤੇ ਖੋ-ਖੋ (ਕੁੜੀਆਂ) ਵਿੱਚ ਭਾਗ ਲੈਣ ਗਏ। ਉਨ੍ਹਾਂ ਨੂੰ ਅਸ਼ੀਰਵਾਦ ਦੇਣ ਪਿੰਡ ਦੇ ਸਾਬਕਾ ਸਰਪੰਚ ਸੁਸ਼ੀਲ ਕੁਮਾਰ, ਮੈਂਬਰ ਪੰਚਾਇਤ ਜਨਕਰਾਜ, ਪਤਵੰਤੇ ਸੱਜਣਪ੍ਰਵੀਨ ਕੁਮਾਰ ਕੜਵਾਸਰਾ, ਵਿਨੋਦ ਕੁਮਾਰ, ਹਰਜਿੰਦਰ ਸਿੰਘ ਅਤੇ ਹੋਰ ਮੋਹਤਬਾਰ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਸਾਬਕਾ ਸਰਪੰਚ ਸੁਸ਼ੀਲ ਕੁਮਾਰ ਦੁਆਰਾ ਬੱਚਿਆਂ ਨੂੰ 5100 ਰੁਪਏ ਭੇਟ ਕੀਤੇ ਗਏ ਅਤੇ ਮੈਂਬਰ ਪੰਚਾਇਤ ਸ਼੍ਰੀ ਜਨਕਰਾਜ ਅਤੇ ਪ੍ਰਵੀਨ ਕੁਮਾਰ ਕੜਵਾਸਰਾ ਦੁਆਰਾ ਵੀ ਪੰਜ-ਪੰਜ ਸੌ ਰੁਪਏ ਬੱਚਿਆਂ ਨੂੰ ਅਸ਼ੀਰਵਾਦ ਦੇ ਰੂਪ ਵਿੱਚ ਭੇਟ ਕੀਤੇ ਗਏ। ਉਨ੍ਹਾਂ ਬੱਚਿਆਂ ਤੋਂ ਸੂਬਾ ਪੱਧਰੀ ਖੇਡਾਂ ਵਿੱਚ ਵੀ ਮੱਲਾਂ ਮਾਰਨ ਦੀ ਆਸ ਪ੍ਰਗਟਾਈ। ਵਿਦਿਆਰਥੀਆਂ ਨੇ ਵੀ ਪੂਰੀ ਜੀਅ-ਜਾਨ ਨਾਲ ਆਪਣਾ ਬਿਹਤਰ ਪ੍ਰਦਰਸ਼ਨ ਕਰਨ ਦਾ ਵਾਅਦਾ ਕੀਤਾ। ਵਿਦਿਆਰਥੀਆਂ ਨੂੰ ਵਿਦਾ ਕਰਨ ਸਮੇਂ ਪਿੰਡ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਸਕੂਲ ਮੁਖੀ ਸੀਐਚਟੀ ਅਭੀਜੀਤ ਵਧਵਾ, ਮਾਸਟਰ ਜਗਦੀਸ਼ ਚੰਦਰ ਅਤੇ ਸਕੂਲ ਦਾ ਸਮੁੱਚਾ ਸਟਾਫ਼ ਵੀ ਹਾਜ਼ਰ ਸੀ।
ਸੀ-ਪਾਈਟ ਕੈਂਪ ਕਾਲਝਰਾਣੀ ਵੱਲੋਂ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਪੂਰਵ ਸਿਖਲਾਈ : ਹਰਜੀਤ ਸਿੰਘ ਸੰਧੂ
· ਟ੍ਰੇਨਿੰਗ ਸਮੇਂ ਖਾਣਾ ਤੇ ਰਿਹਾਇਸ਼ ਵੀ ਦਿੱਤੀ ਜਾਵੇਗੀ ਮੁਫ਼ਤ
ਬਠਿੰਡਾ, 5 ਦਸੰਬਰ : ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਕਾਂਲਝਰਾਣੀ ਵੱਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਸੀ.ਆਈ.ਐਸ.ਐਫ (CISF), ਬੀ.ਐਸ.ਐਫ (BSF) ਅਤੇ ਸੀ.ਆਰ.ਪੀ.ਐਫ (CRPF) ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਤੇ ਲੜਕੀਆਂ ਨੂੰ ਮੁਫਤ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਕੈਂਪ ਇੰਚਾਰਜ ਸ੍ਰੀ ਹਰਜੀਤ ਸਿੰਘ ਸੰਧੂ ਨੇ ਸਾਂਝੀ ਕੀਤੀ।
ਕੈਂਪ ਇੰਚਾਰਜ ਸ਼੍ਰੀ ਸੰਧੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਲੜਕੇ ਅਤੇ ਲੜਕੀਆਂ 5, 6 ਤੇ 7 ਦਸੰਬਰ, 2022 ਨੂੰ ਸਵੇਰੇ 9 ਵਜੇ ਸੀ-ਪਾਈਟ ਕੈਂਪ ਕਾਲਝਰਾਣੀ ਵਿਖੇ ਨਿੱਜੀ ਤੌਰ ਤੇ ਪਹੁੰਚ ਕੇ ਦਸਵੀਂ ਦੇ ਸਰਟੀਫ਼ਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, ਆਨ-ਲਾਈਨ ਅਪਲਾਈ ਕੀਤੇ ਸਰਟੀਫ਼ਿਕੇਟ ਦੀ ਫੋਟੋ ਕਾਪੀ ਤੇ 2 ਤਾਜ਼ਾ ਪਾਸਪੋਰਟ ਸਾਈਜ ਫੋਟੋ ਨਾਲ ਲਿਆ ਕੇ ਸਿਖਲਾਈ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ ਸੀ-ਪਾਈਟ ਕੈਂਪ, ਕਾਲਝਰਾਣੀ ਵੱਲੋਂ ਮਹੀਨਾ ਨਵੰਬਰ, 2022 ਵਿੱਚ ਹੋਈ ਆਰਮੀ ਭਰਤੀ ਰੈਲੀ ਦੌਰਾਨ ਮੈਡੀਕਲ ਫਿੱਟ ਹੋਏ ਯੁਵਕਾਂ ਦੀਆਂ ਲਿਖਤੀ ਪੇਪਰ ਦੀ ਤਿਆਰੀ ਲਈ ਮੁਫਤ ਕਲਾਸਾਂ ਲਗਾਈਆਂ ਜਾਂ ਰਹੀਆਂ ਹਨ। ਲਿਖਤੀ ਪੇਪਰ ਦੀ ਤਿਆਰੀ ਕਰਨ ਵਾਲੇ ਯੁਵਕਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ 97792-50214, 93167-13000, 94641-52013 ਤੇ ਦਫਤਰੀ ਕੰਮ-ਕਾਜ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।
Dec 4, 2022
फाजिल्का के रक्तबांकुरों ने किया 110 यूनिट रक्तदान
Dec 3, 2022
17 ਦਿਵਿਆਂਗਾਂ ਨੂੰ 57 ਲੱਖ ਰੁਪਏ ਦੇ ਵੰਡੇ ਗਏ ਲੋਨ
ਮਲੋਟ ਵਿਖੇ ਮਨਾਇਆ ਗਿਆ ਰਾਜ ਪੱਧਰੀ ਅੰਤਰਰਾਸ਼ਟਰੀ ਦਿਵਿਆਗਤਾ ਦਿਵਸ
ਸ਼ਹੀਦ ਭਗਤ ਸਿੰਘ ਯੂਥ ਕਲੱਬ ਅਤੇ ਸਰਹੱਦੀ ਲੋਕ ਸੇਵਾ ਸੰਮਤੀ ਵੱਲੋਂ ਨੈਸ਼ਨਲ ਮੈਡੀਕੋਜ਼ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਪਿੰਡ ਪੱਕਾ ਚਿਸ਼ਤੀ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ
ਫ਼ਾਜਿ਼ਲਕਾ / ਬਲਰਾਜ ਸਿੰਘ ਸਿੱਧੂ
ਇਲਾਕੇ ਦੀਆਂ ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ ਅਤੇ ਸਰਹੱਦੀ ਲੋਕ ਸੇਵਾ ਸੰਮਤੀ ਵੱਲੋਂ ਨੈਸ਼ਨਲ ਮੈਡੀਕੋਜ਼ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਭਾਈ ਕਨ੍ਹਈਆ ਸਿਹਤ ਸੇਵਾ ਯਾਤਰਾ ਮਿਸ਼ਨ ਤਹਿਤ ਸਰਹੱਦੀ ਪਿੰਡ ਪੱਕਾ ਚਿਸ਼ਤੀ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਅਤੇ ਸਰਹੱਦੀ ਲੋਕ ਸੇਵਾ ਸੰਮਤੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜੇਸ਼ ਕਸਰੀਜਾ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਸੰਭਾਲ ਸਮਾਜ ਸੇਵੀ ਸੰਸਥਾਵਾਂ ਦੀ ਮੁੱਢਲੀ ਜੁੰਮੇਵਾਰੀ ਹੋਣੀ ਚਾਹੀਦੀ ਹੈ। ਇਸ ਜੁੰਮੇਵਾਰੀ ਨੂੰ ਅੱਗੇ ਵਧਾਉਂਦਿਆਂ ਸਰਹੱਦੀ ਲੋਕਾਂ ਦੀ ਸਿਹਤ ਸੰਭਾਲ ਤਹਿਤ ਇਹ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾਂ ਅਮਿਤ ਜਸੂਜਾ,ਡਾਂ ਆਰਿਸ਼ ਗੁੱਜਰ,ਡਾਂ ਨਿਤਿਨ ਤਿਆਗੀ,ਡਾਂ ਮਾਨਵ ਗਰੋਵਰ ਅਤੇ ਡਾਂ ਸੌਰਵ ਜਾਗੜਾ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੀ ਸਫਲਤਾ ਲਈ ਗੌਤਮ ਚੌਹਾਨ ਸਟੇਟ ਸੈਕਟਰੀ,ਕਲੱਬ ਦੇ ਸਰਪ੍ਰਸਤ ਇਨਕਲਾਬ ਗਿੱਲ, ਜਰਨੈਲ ਸਿੰਘ, ਪਰਵਿੰਦਰ ਸਿੰਘ,ਐਮ ਐਚ ਰੂਬੀ,ਕਰਨੈਲ ਸਿੰਘ,ਮਾਸਟਰ ਇੰਦਰਜੀਤ ਸਿੰਘ, ਪਰਮਜੀਤ ਸਿੰਘ ਪ੍ਰਾਇਮਰੀ ਸਕੂਲ ਮੁੱਖੀ ਰਾਜ ਕੁਮਾਰ ਸਚਦੇਵਾ ,ਮੈਡਮ ਅੰਜੂ ਅਤੇ ਸਮੂਹ ਸਟਾਫ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।
ਮੱਛੀ ਪਾਲਣ ਸਬੰਧੀ ਟ੍ਰੇਨਿੰਗ ਕੈਂਪ 5 ਦਸੰਬਰ ਤੋਂ 9 ਦਸੰਬਰ 2022 ਤੱਕ ਲੱਗੇਗਾ
ਫ਼ਰੀਦਕੋਟ 3 ਦਸੰਬਰ
ਸਿੱਖਿਆ ਮੰਤਰੀ ਹਰਜੋਤ ਸਿੰੰਘ ਬੈਂਸ ਵੱਲੋਂ ‘ਮਿਸ਼ਨ-100%: Give your best ’ ਮੁਹਿੰਮ ਦੀ ਸ਼ੁਰੂਆਤ
ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਜਮਾਤਾਂ ਦੇ ਵਧੀਆ ਨਤੀਜੇ ਲਏ ਜਾਣਗੇ
ਸਿੱਖਿਆ ਮੰਤਰੀ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਦੇਣਗੇ ਪ੍ਰਸੰਸਾ ਪੱਤਰ
ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਲਾਇਵ ਪ੍ਰੋਗਰਾਮ ਜਰੀਏ ਪੰਜਾਬ ਦੇ ਲੱਖਾਂ ਲੋਕਾਂ ਦੇ ਰੂਬਰੂ ਹੋ ਕੇ ਕੀਤਾ ਭਵਿੱਖ ਦੀਆਂ ਯੋਜਨਾਵਾਂ ਦਾ ਖੁਲਾਸਾ
ਚੰਡੀਗੜ, 3 ਦਸੰਬਰ,
ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਹਰ ਪੱਖ ਤੋਂ ਬਿਹਤਰ ਬਣਾਉਣ ਵਾਸਤੇ ਯਤਨਸ਼ੀਲ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰੰਘ ਬੈਂਸ ਵੱਲੋਂ ਅੱਜ ‘ਮਿਸ਼ਨ-100%: ਗਿਵ ਯੂਅਰ ਬੈਸਟ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਉਦੇਸ਼ ਅਗਲੇ ਸਾਲ ਹੋਣ ਵਾਲੀਆਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਾਸਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਸ਼ਾਨਦਾਰ ਨਤੀਜੇ ਹਾਸਿਲ ਕਰਨ ਦੇ ਨਾਲ-ਨਾਲ ਉਹਨਾਂ ਦੇ ਮਨਾਂ ਵਿੱਚੋਂ ਪ੍ਰੀਖਿਆ ਦੇ ਭੈਅ ਨੂੰ ਖਤਮ ਕਰਕੇ ਭਵਿੱਖ ਦੇ ਵਧੀਆ ਨਾਗਰਿਕਾਂ ਵਜੋਂ ਤਿਆਰ ਕਰਨਾ ਹੈ।ਇਸ ਪ੍ਰੋਗਰਾਮ ਦਾ ਦਿਲਚਸਪ ਪਹਿਲੂ ਇਹ ਰਿਹਾ ਕਿ ਸਿੱਖਿਆ ਮੰਤਰੀ ਸ. ਹਰਜੋਤ ਸਿੰੰਘ ਬੈਂਸ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਟੀਮ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਯੂਟਿਊਬ ਅਤੇ ਐਜੂਸੈੱਟ ਦੇ ਲਾਇਵ ਪ੍ਰੋਗਰਾਮ ਜਰੀਏ ਪੰਜਾਬ ਦੇ ਲੱਖਾਂ ਲੋਕਾਂ ਦੇ ਰੂਬਰੂ ਹੋਏ, ਜਿਸ ਦੌਰਾਨ ਉਹਨਾਂ ਭਵਿੱਖ ਦੀਆਂ ਯੋਜਨਾਵਾਂ ਦਾ ਖੁਲਾਸਾ ਵੀ ਕੀਤਾ। ਸ. ਬੈਂਸ ਅਨੁਸਾਰ ਅੱਜ ਦੇ ਸਕੂਲੀ ਵਿਦਿਆਰਥੀ ਹੀ ਪੰਜਾਬ ਦਾ ਭਵਿੱਖ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਹੀ ਪੰਜਾਬ ਅਤੇ ਦੇਸ਼ ਦੀ ਵਾਂਗਡੋਰ ਸਾਂਭਣੀ ਹੈ। ਉਹਨਾਂ ਕਿਹਾ ਪੰਜਾਬ ਦੀ ਸਕੂਲ ਸਿੱਖਿਆ ਨੂੰ ਰੌਚਿਕ ਅਤੇ ਸਮੇਂ ਦੇ ਹਾਣ ਦੀ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਕਿ ਜਿੰਨਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੱਲਾਸ਼ੇਰੀ ਰਾਹੀਂ ਵਧੀਆ ਕਾਰਗੁਜਾਰੀ ਦਿਖਾਉਣ ਵਾਸਤੇ ਪ੍ਰੇਰਿਤ ਕਰਨਾ ਹੈ।‘ਮਿਸ਼ਨ-100%: ਗਿਵ ਯੂਅਰ ਬੈਸਟ’ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਸ. ਬੈਂਸ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਵਿਦਿਆਰਥੀਆਂ ਦੇ ਤਿੰਨ ਗਰੁੱਪ ਬਣਾਏ ਜਾਣਗੇ ਜਿੰਨਾਂ ਵਿੱਚੋਂ ਪਹਿਲੇ ਗਰੁੱਪ ਵਿੱਚ 40% ਤੋਂ ਘੱਟ ਅੰਕ ਲੈਣ ਵਾਲੇ, ਦੂਜੇ ਵਿੱਚ 40% ਤੋਂ 80% ਅੰਕ ਲੈਣ ਵਾਲੇ ਅਤੇ ਤੀਜੇ ਗਰੁੱਪ ਵਿੱਚ 80% ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਹਰ ਹਫਤੇ ਕਾਰਗੁਜਾਰੀ ਦਾ ਮੁਲਾਂਕਨ ਕੀਤਾ ਜਾਵੇਗਾ। ਪੜਾਈ ਵਿੱਚ ਕਮਜੋਰ ਅਤੇ ਹੁਸ਼ਿਆਰ ਵਿਦਿਆਰਥੀਆਂ ਦੇ ਬੱਡੀ ਗਰੁੱਪ ਬਣਾਏ ਜਾਣਗੇ। ਮਿਸ਼ਨ ਦੀ ਪ੍ਰਾਪਤੀ ਵਾਸਤੇ ਅਧਿਆਪਕ ਆਪਣੀ ਸੁਵਿਧਾ ਅਨੁਸਾਰ ਜੀਰੋ ਪੀਰੀਅਡ ਜਾਂ ਸਕੂਲ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਿਸ਼ੇਸ਼ ਕਲਾਸਾਂ ਲਗਾ ਕੇ ਪੜਾਈ ਕਰਵਾਉਣਗੇ। ਸਿੱਖਿਆ ਮੰਤਰੀ ਅਨੁਸਾਰ ਇਸ ਮਿਸ਼ਨ ਨੂੰ ਵਧੀਆ ਤਰੀਕੇ ਨਾਲ ਲਾਗੂ ਕਰਕੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਉਹ ਪ੍ਰਸੰਸਾ ਪੱਤਰ ਵੀ ਦੇਣਗੇ। ਇਸ ਮੌਕੇ ਡੀ.ਜੀ.ਐਸ.ਈ. ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਡੀ.ਪੀ.ਆਈ. ਸ. ਤੇਜਦੀਪ ਸਿੰਘ ਸੈਣੀ, ਡਾਇਰੈਕਟਰ ਐਸ.ਸੀ.ਈ.ਆਰ.ਟੀ. ਡਾ. ਮਨਿੰਦਰ ਸਿੰਘ ਸਰਕਾਰੀਆ ਅਤੇ ਇਸ ਮੁਹਿੰਮ ਦੇ ਨੋਡਲ ਅਫਸਰ ਸ੍ਰੀ ਬਲਵਿੰਦਰ ਸਿੰਘ ਸੈਣੀ ਵੀ ਮੌਜੂਦ ਸਨ।
ਸਿੱਖਿਆ ਮੰਤਰੀ ਬੈਂਸ ਨੇ ਖੁਦ ਸੰਭਾਲੀ ‘ਮਿਸ਼ਨ-100%: ਗਿਵ ਯੂਅਰ ਬੈਸਟ’ ਮੁਹਿੰਮ ਦੀ ਕਮਾਨ: ਜਲ ਸਰੋਤ, ਮਾਈਨਿੰਗ ਅਤੇ ਜੇਲਾਂ ਵਰਗੇ ਵੱਡੇ ਮਹਿਕਮਿਆਂ ਦੇ ਨਾਲ ਨਾਲ ਪੰਜਾਬ ਦੇ ਸਭ ਤੋਂ ਵੱਧ ਮੁਲਾਜਮਾਂ ਵਾਲੇ ਸਿੱਖਿਆ ਮਹਿਕਮੇ ਨੂੰ ਸੰਭਾਲ ਰਹੇ ਕੈਬਨਿਟ ਮੰਤਰੀ ਸ. ਹਰਜੋਤ ਸਿੰੰਘ ਬੈਂਸ ਨੇ ਖੁਦ ‘ਮਿਸ਼ਨ-100%: ਗਿਵ ਯੂਅਰ ਬੈਸਟ’ ਮੁਹਿੰਮ ਦੀ ਕਮਾਨ ਸੰਭਾਲੀ ਹੋਈ ਹੈ। ਜਾਣਕਾਰ ਸੂਤਰਾਂ ਅਨੁਸਾਰ ਸ. ਬੈਂਸ ਨੇ ਇਸ ਮੁਹਿੰਮ ਦੇ ਟੀਚੇ ਅਤੇ ਗਾਈਡਲਾਈਨਜ ਆਪ ਤਿਆਰ ਕੀਤੇ ਹਨ। ਹੋਰ ਤਾਂ ਹੋਰ ਇਸ ਮੁਹਿੰਮ ਦਾ ਲੋਗੋ ਵੀ ਉਹਨਾਂ ਆਪ ਡਿਜਾਈਨ ਕਰਵਾਇਆ ਹੈ।ਸਿੱਖਿਆ ਮੰਤਰੀ ਸ. ਹਰਜੋਤ ਸਿੰੰਘ ਬੈਂਸ ਦੀ ਇਸ ਗੱਲੋਂ ਵੀ ਤਾਰੀਫ ਹੋ ਰਹੀ ਹੈ ਕਿ ਉਹ ਰੁਤਬੇ ਦਾ ਰੋਅਬ ਵਰਤਣ ਦੀ ਬਜਾਇ ਕੰਮ ਸੱਭਿਆਚਾਰ ਪੈਦਾ ਕਰਨ ਦੇ ਮੰਤਵ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮੋਟੀਵੇਟਰ ਦੇ ਤੌਰ ਤੇ ਕੰਮ ਕਰ ਰਹੇ ਹਨ ਜਿਸਦੇ ਆਉਣ ਵਾਲੇ ਸਮੇਂ ਵਿੱਚ ਹਾਂ-ਪੱਖੀ ਨਤੀਜੇ ਮਿਲਣ ਦੀ ਪੂਰੀ ਉਮੀਦ ਹੈ
ਸਰਕਾਰੀ ਹਾਈ ਸਕੂਲ ਬਾਂਡੀਵਾਲਾ ਫਾਜਿਲਕਾ ਵਿਖੇ ਮਨਾਇਆ ਗਿਆ ਵਿਸ਼ਵ ਦਿਵਿਆਂਗਤਾ ਦਿਵਸ
ਫਾਜਿਲਕਾ 3 ਦਸੰਬਰ
ਸਰਕਾਰੀ ਹਾਈ ਸਕੂਲ ਬਾਂਡੀਵਾਲਾ ਫਾਜਿਲਕਾ ਵਿਖੇ ਮੁਖ ਅਧਿਆਪਿਕਾ ਸ੍ਰੀਮਤੀ ਪੂਨਮ ਕਸਵਾਂ ਦੀ ਯੋਗ ਅਗਵਾਈ ਵਿਚ ਵਿਸ਼ਵ ਦਿਵਿਆਂਗਤਾ ਦਿਵਸ' ਮਨਾਇਆ ਗਿਆ। ਇਸ ਮੌਕੇ ਸੰਜੇ ਕੁਮਾਰ (ਸਟੇਟ ਅਵਾਰਡੀ) ਹਿੰਦੀ ਅਧਿਆਪਕ ਜੋ ਜਿ ਖੁਦ ਇਕ ਦਿਵਿਆਗ ਹਨ, ਦੀ ਰਹਿਨੁਮਾਈ ਹੇਠ ਸਕੂਲ ਪੱਧਰ ਤੇ ਵਿਸ਼ਵ ਦਿਵਆਂਗਤਾ ਦਿਵਸ ਮਨਾਇਆ ਗਿਆ। ਜਿਸ ਵਿੱਚ ਸ੍ਰੀ ਸੰਜੇ ਕੁਮਾਰ ਨੇ ਦਿਵਿਆਂਗਤਾ ਦੀ ਪਰਿਭਾਸ਼ਾ, ਪੀਡਬਲਿਊਡੀ ਐਕਟ 1995 ਅਤੇ ਆਰਪੀਡਬਲਿਊਡੀ ਐਕਟ 2016 ਵਿਚ ਦਿਵਿਆਗ ਵਿਅਤੀਆ, ਵਿਦਿਆਰਥੀਆਂ ਅਤੇ ਦਿਵਿਆਂਗ ਕਰਮਚਾਰੀਆਂ ਲਈ ਕੀਤੇ ਉਪਬੰਧਾ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਨੇ ਦਿਵਿਆਗਾਂ ਨੂੰ ਦਿਤਿਆ ਜਾਂਦੀਆਂ ਸਹੂਲਤਾ ਜਿਵੇ ਕਿ ਬਸ ਕਿਰਾਈਆ ਛੋਟ, ਰੇਲਵੇ ਕਿਰਾਈਆ ਛੋਟ, ਫੀਸ ਛੋਟ, ਜੀਐਸਟੀ ਛੋਟ, ਇਨਕੰਮ ਟੈਕਸ ਛੋਟ, ਵਜੀਫਾ ਅਤੇ ਕੰਨਵੇਅਸ ਅਲਾਉਂਸ ਬਾਰੇ ਵਿਸ਼ੇਸ਼ ਜਾਣਕਾਰੀ ਦਿਤੀ।
ਇਸ ਮੌਕੇ ਸਕੂਲ ਮੁੱਖ ਅਧਿਆਪਿਕਾ ਸ਼੍ਰੀਮਤੀ ਪੂਨਮ ਕਸਵਾਂ ਨੇ ਬਚਿਆ ਦੇ ਨਾਲ-ਨਾਲ ਸਾਰੇ ਸਟਾਫ ਨੂੰ ਦਿਵਿਆਂਗਤ ਦਿਵਸ ਦੀ ਵਧਾਈ ਦਿਤੀ। ਉਨਾਂ ਦੂਜੇ ਵਿਦਿਆਰਥੀਆਂ ਨੂੰ ਇਹਨਾਂ ਦਿਵਿਆਂਗ ਵਿਦਿਆਥੀਆਂ ਨਾਲ ਦਿਵਿਆਂਗਤਾ ਤੇ ਆਧਾਰ ਤੇ ਕਿਸੇ ਕਿਸਮ ਦਾ ਵਿਤਕਰਾਂ ਨਾ ਕਰਨ ਅਤੇ ਇਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲੈ ਆਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਕਲਚਰਲ ਪ੍ਰੋਗਰਾਮ ਤਹਿਤ ਵੀਰਪਾਲ ਕੋਰ ਅਤੇ ਹਰਮਨਦੀਪ ਕੋਰ ਜੋ ਕਿ ਨੋਵੀ ਜਮਾਤ ਦੀ ਦਿਵਿਆਂਗ ਵਿਦਿਆਰਥਣਾ ਹਨ ਤੇ ਵਿਸ਼ੇਸ਼ ਤੋਰ ਤੇ ਡਾਂਸ ਅਤੇ ਕਵਿਤਾ ਗਾਇਨ ਵਿਚ ਪੇਸ਼ਕਾਰੀ ਦਿੱਤੀ। ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਵਲੋਂ ਉਚੇਰੇ ਤੌਰ ਤੇ ਸਨਮਾਨਿਆ ਗਿਆ।
ਇਸ ਮੋਕੇ ਸਟੇਜ ਸੰਚਾਲਨ ਦੀ ਭੂਮਿਕਾ ਸ੍ਰੀ ਰਾਮ ਸਰੂਪ ਐਸ.ਐਸ ਮਾਸਟਰ ਨੇ ਬੇਖੁਬੀ ਨਿਭਾਈ। ਇਸ ਮੌਕੇ ਸ਼੍ਰੀ ਵਿਜੈ ਪਾਲ, ਸ੍ਰੀਮਤੀ ਅੰਜਨਾ, ਸ੍ਰੀਮਤੀ ਸੀਮਾ, ਸ਼੍ਰੀਮਤੀ ਚੰਦਰਕਾਂਤਾ, ਸ੍ਰੀਮਤੀ ਸੈਫਾਲੀ ਧਵਨ, ਸ੍ਰੀ ਗਗਨਦੀਪ, ਸ਼੍ਰੀ ਸੋਰਵ, ਸ੍ਰੀ ਰਜਨੀਸ਼ ਝੀਝਾ,ਸ੍ਰੀਮਤੀ ਲਲਿਤਾ, ਸ਼੍ਰੀ ਨੀਰਜ ਸੇਠੀ, ਟੀ.ਪੀ. ਅੰਧਿਆਪਕ, ਸ੍ਰੀ ਰੋਹਿਤ, ਸ੍ਰੀ ਸੁਭਾਸ਼ ਚੰਦਰ, ਸ੍ਰੀ ਚੰਦਰਭਾਨ ਅਤੇ ਸ੍ਰੀ ਰਤਨ ਲਾਲ ਆਦਿ ਹਾਜਰ ਸਨ।
ਮੈਟੀਟੋਰੀਅਸ ਸਕੂਲ ਬਠਿੰਡਾ ਵਿਖੇ ਕੈਮਿਸਟਰੀ ਵਰਕਸ਼ਾਪ ਦਾ ਅਗਾਜ਼
ਕੰਨਿਆ ਸਕੂਲ ਦੀ ਸਨੇਹਾ ਬੁਲੰਦੀ ਮਿਸ ਮਾਲਵਾ ਪੰਜਾਬਣ ਸੈਕਿੰਡ ਰਨਰ ਅੱਪ ਚੁਣਿਆ ਗਿਆ
ਅਬੋਹਰ
ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਸਨੇਹਾ ਬੁਲੰਦੀ ਨੇ ਮਿਸ ਅਤੇ ਮਿਸਿਜ਼ ਮਾਲਵਾ ਪੰਜਾਬਣ ਦੇ ਫਾਈਨਲ ਰਾਊਂਡ ਵਿੱਚ ਸੈਕਿੰਡ ਰਨਰ ਅੱਪ ਦਾ ਖਿਤਾਬ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।
ਸਕੂਲ ਦੇ ਮੀਡੀਆ ਇੰਚਾਰਜ ਸ੍ਰੀ ਬੱਤਰਾ ਨੇ ਦੱਸਿਆ ਕਿ ਪਹਿਲਾ ਆਡੀਸ਼ਨ ਰੁਤਬਾ ਵਿੱਚ ਹੋਇਆ ਜਿਸ ਵਿੱਚ ਸਨੇਹਾ ਨੂੰ ਬਠਿੰਡਾ ਵਿੱਚ ਹੋਣ ਵਾਲੇ ਗ੍ਰੈਂਡ ਫਿਨਾਲੇ ਵਿੱਚ ਸ਼ਾਮਲ ਹੋਣ ਲਈ ਫਾਈਨਲਿਸਟ ਵਜੋਂ ਬੁਲਾਇਆ ਗਿਆ। ਉਸ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਇਹ ਖ਼ਿਤਾਬ ਹਾਸਲ ਕੀਤਾ। ਇਸ ਮੌਕੇ ਸਨੇਹਾ ਨੂੰ ਦਿਲਕਸ਼ ਮੁਟਿਆਰ ਦੇ ਖਿਤਾਬ ਨਾਲ ਸਨਮਾਨਿਤ ਵੀ ਕੀਤਾ ਗਿਆ। ਸਨੇਹਾ ਨੂੰ ਯਾਦਗਾਰੀ ਚਿੰਨ੍ਹ, ਟੈਗ ਅਤੇ ਤਾਜ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸ਼ੋਅ ਦਾ ਆਯੋਜਨ ਹਰਨਿਗਮ ਈਵੈਂਟ ਦੇ ਕੋਆਰਡੀਨੇਟਰ ਨੀਲਮ ਸ਼ਰਮਾ, ਜੱਜਿੰਗ ਪੈਨਲਿਸਟ ਦਿਵਿਆ ਸ਼ਰਮਾ, ਅਮਰਜੀਤ ਅਤੇ ਹਰਵਿੰਦਰ ਵੱਲੋਂ ਕੀਤਾ ਗਿਆ। ਇਸ ਮੌਕੇ ਸੁਭਾਸ਼ ਢਾਣੀ ਲਟਕਣ ਅਤੇ ਬਿੱਟੂ ਨਰੂਲਾ ਨੇ ਵੀ ਜੇਤੂ ਨੂੰ ਵਧਾਈ ਦਿੱਤੀ। ਪਿ੍ੰਸੀਪਲ ਸ੍ਰੀਮਤੀ ਸੁਨੀਤਾ ਬਿਲੰਦੀ, ਸੀਨੀਅਰ ਲੈਕਚਰਾਰ ਸਤਿੰਦਰਜੀਤ ਕੌਰ, ਹਾਈ ਇੰਚਾਰਜ ਅਮਨ ਚੁੱਘ ਨੇ ਵਿਦਿਆਰਥਣ ਨੂੰ ਉਸ ਦੀ ਸਫ਼ਲਤਾ 'ਤੇ ਵਧਾਈ ਦਿੱਤੀ | ਜ਼ਿਕਰਯੋਗ ਹੈ ਕਿ ਅਧਿਆਪਕ ਅਮਿਤ ਬੱਤਰਾ ਦੀ ਅਗਵਾਈ ਹੇਠ ਵਿਦਿਆਰਥੀ ਸਨੇਹਾ ਬੁਲੰਦੀ ਨੇ ਇਸ ਮੁਕਾਬਲੇ ਤੋਂ ਇਲਾਵਾ ਰਾਸ਼ਟਰੀ ਪੱਧਰ, ਰਾਜ ਪੱਧਰ, ਜ਼ਿਲ੍ਹਾ ਪੱਧਰ, ਤਹਿਸੀਲ ਪੱਧਰ, ਬਲਾਕ ਪੱਧਰ ਅਤੇ ਵੱਖ-ਵੱਖ ਸੰਸਥਾਵਾਂ ਦੇ ਪ੍ਰੋਗਰਾਮਾਂ ਵਿਚ ਭਾਗ ਲੈ ਕੇ ਕਈ ਇਨਾਮ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਸਨੇਹਾ ਦੀ ਛੋਟੀ ਭੈਣ ਖੁਸ਼ੀ ਨੇ ਵੀ ਮਿਸ ਲਿਟਲ ਪੰਜਾਬਣ ਦੀ ਫਾਈਨਲਿਸਟ ਬਣ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ