Nov 14, 2022

Today History -ਅੱਜ ਦਾ ਇਤਿਹਾਸ -ਪੜ੍ਹੋ ਦੁਨੀਆਂ ਵਿਚ ਵਾਪਰੀਆਂ ਘਟਨਾਵਾਂ ਬਾਰੇ

Today history, news , world news,


  • 1681 ਵਿਚ ਈਸਟ ਇੰਡੀਆ ਕੰਪਨੀ ਨੇ ਬੰਗਾਲ ਦੇ ਵੰਖ ਵੱਖ ਰਿਆਸਤ ਬਣਨ ਦਾ ਐਲਾਨ ਕੀਤਾ 

  • 1889 ਵਿਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਹੋਇਆ । ਉਨ੍ਹਾਂ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। 
  • 2002 ਵਿਚ ਚੀਨ ਦੇ ਰਾਸ਼਼ਟਰਪਤੀ ਜਿਆਂਗ ਜੰਮਿਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ 

  • 2006 ਵਿਚ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਨੇ ਨਵੀਂ ਦਿੱਲੀ ਵਿਖੇ ਐਂਟੀ ਟੈਰੋਰਿਜਮ ਮੈਕੇਨਿਜ਼ਮ ਬਣਾਉਣ ਤੇ ਸਹਿਮਤੀ ਦਿੱਤੀ । 

ਇਹ ਖੇਡ ਮੈਦਾਨ ਸਿਹਤ ਹੀ ਨਹੀਂ ਬਲਕਿ ਰੁਜ਼ਗਾਰ ਦੇ ਕੇ ਲੋਕਾਂ ਲਈ ਬਣੇ ਦੋਹਰੀ ਸ਼ਾਨ

 

play ground pics punjab sappan wali fazilka

ਮਗਨਰੇਗਾ ਯੋਜਨਾ ਤਹਿਤ ਸੱਪਾਂ ਵਾਲੀ ਵਿਚ ਬਣਿਆ ਖੇਡ ਮੈਦਾਨ ਨੌਜਵਾਨਾਂ ਨੂੰ ਦੇ ਰਿਹਾ ਹੈ ਨਵੀਂ ਉਡਾਨ
ਚਾਲੂ ਵਿੱਤੀ ਸਾਲ ਵਿਚ ਜਿ਼ਲ੍ਹੇ ਵਿਚ ਬਣਨਗੇ 50 ਖੇਡ ਮੈਦਾਨ

ਫਾਜਿ਼ਲਕਾ, 14 ਨਵੰਬਰ
ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜਗਾਰ ਗਰੰਟੀ ਕਾਨੂੰਨ (ਮਗਨਰੇਗਾ) ਜਿੱਥੇ ਪਿੰਡਾਂ ਦੇ ਲੋਕਾਂ ਨੂੰ ਰੋਜਗਾਰ ਮੁਹਈਆ ਕਰਵਾ ਕੇ ਉਨ੍ਹਾਂ ਦੀ ਆਰਥਿਕ ਸਮਾਜਿਕ ਤਰੱਕੀ ਵਿਚ ਯੋਗਦਾਨ ਪਾ ਰਹੀ ਹੈ ਉਥੇ ਹੀ ਇਸ ਯੋਜਨਾ ਤਹਿਤ ਪਿੰਡਾਂ ਵਿਚ ਬਣਾਏ ਜਾ ਰਹੇ ਖੇਡ ਮੈਦਾਨ ਨੌਜਵਾਨਾਂ ਦੀਆਂ ਆਸਾਂ ਊਮੀਦਾਂ ਨੂੰ ਨਵੀਂ ਉਡਾਨ ਦੇ ਰਹੇ ਹਨ
ਜਿ਼ਲ੍ਹੇ ਦੇ ਪਿੰਡ ਸੱਪਾਂ ਵਾਲੀ ਵਿਚ ਮਗਨਰੇਗਾ ਤਹਿਤ 22.68 ਲੱਖ ਰੁਪਏ ਦਾ ਖਰਚ ਕਰਕੇ ਬਣਾਇਆ ਗਿਆ ਖੇਡ ਮੈਦਾਨ ਹਰ ਸਵੇਰ ਅਤੇ ਸ਼ਾਮ ਪਿੰਡ ਦੇ ਨੌਜਵਾਨਾਂ ਦਾ ਅੱਡਾ ਬਣਦਾ ਹੈ ਜਿੱਥੇ ਉਹ ਵੱਖ ਵੱਖ ਖੇਡਾਂ ਖੇਡਕੇ ਨਾ ਕੇਵਲ ਆਪਣੀ ਸ਼ਰੀਰਕ ਤੰਦਰੁਸਤੀ ਬਰਕਰਾਰ ਰੱਖਦੇ ਹਨ ਬਲਕਿ ਇੱਥੇ ਉਹ ਵੱਖ ਵੱਖ ਖੇਡ ਮੁਕਾਬਲਿਆਂ ਦੀ ਤਿਆਰੀ ਵੀ ਕਰਦੇ ਹਨ ਅਤੇ ਫੌਜ਼ ਅਤੇ ਪੁਲਿਸ ਵਿਚ ਭਰਤੀ ਲਈ ਵੀ ਇੱਥੇ ਤਿਆਰੀ ਕਰਦੇ ਹਨ


ਇਹ ਵੀ ਪੜ੍ਹੋ -13 ਹ਼ਜਾਰ ਅਸਾਮੀਆਂ, 8ਵੀਂ ਅਤੇ 10ਵੀਂ ਪਾਸ ਵੀ ਕਰ ਸਕਦੇ ਨੇ ਅਪਲਾਈ ਵੇਖੋ ਪੂਰੀ ਡਿਟੇਲ


ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਖੂਈਆਂ ਸਰਵਰ  ਅੰਤਰਪ੍ਰੀਤ ਸਿੰਘ ਅਤੇ ਏਪੀਓ ਮਨੀਸ਼ ਗੁਪਤਾ ਨੇ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਨੇ ਪੰਚਾਇਤ ਨਾਲ ਮਿਲਕੇ ਪਿੰਡ Sappan ਵਾਲੀ ਵਿਚ ਇਹ Play Ground ਤਿਆਰ ਕੀਤਾ ਹੈ ਇਸ ਵਿਚ 400 ਮੀਟਰ ਦਾ Track ਹੈ ਜਦ ਕਿ ਲੋਕਾਂ ਦੇ ਸੈਰ ਕਰਨ ਲਈ ਇੰਟਰਲਾਕਿੰਗ ਟਾਇਲਾਂ ਨਾਲ ਪੈਦਲ ਚੱਲਣ ਲਈ ਵੀ 400 ਮੀਟਰ ਦਾ Track ਬਣਾਇਆ ਗਿਆ ਹੈ ਇਸ ਵਿਚ ਸਾਰੀਆਂ ਖੇਡਾਂ ਲਈ ਮੈਦਾਨ ਬਣਾਏ ਗਏ ਹਨ ਚਾਰਦਿਵਾਰੀ, ਪਵੇਲੀਅਨ ਆਦਿ ਬਣਾਏ ਗਏ ਹਨਸਵੇਰ ਸ਼ਾਮ ਪਿੰਡ ਦੇ ਵੱਡੀ ਗਿਣਤੀ ਵਿਚ Young boy ਇਸ ਖੇਡ ਮੈਦਾਨ ਦਾ ਲਾਹਾ ਲੈਂਦੇ ਹਨ

Today History -ਅੱਜ ਦਾ ਇਤਿਹਾਸ -ਪੜ੍ਹੋ ਦੁਨੀਆਂ ਵਿਚ ਵਾਪਰੀਆਂ ਘਟਨਾਵਾਂ ਬਾਰੇ

ਵਧੀਕ ਡਿਪਟੀ ਕਮਿਸ਼ਨਰ ਵਿਕਾਸ  ਸੰਦੀਪ ਕੁਮਾਰ ਆਈਏਐਸ ਨੇ ਅੱਗੇ ਦੱਸਿਆ ਕਿ ਮਗਨਰੇਗਾ ਯੋਜਨਾ ਤਹਿਤ ਇਸ ਵਿੱਤੀ ਸਾਲ ਦੌਰਾਨ ਜਿ਼ਲ੍ਹੇ ਵਿਚ 50 ਖੇਡ ਮੈਦਾਨ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿੰਨ੍ਹਾਂ ਵਿਚੋਂ 14 ਦਾ ਕੰਮ ਇਸ ਵੇਲੇ ਚੱਲ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਨਾਲ ਜ਼ੋੜ ਕੇ ਸਹੀ ਦਿਸ਼ਾ ਦਿੱਤੀ ਜਾ ਸਕੇਗੀ

13 ਹ਼ਜਾਰ ਅਸਾਮੀਆਂ, 8ਵੀਂ ਅਤੇ 10ਵੀਂ ਪਾਸ ਵੀ ਕਰ ਸਕਦੇ ਨੇ ਅਪਲਾਈ ਵੇਖੋ ਪੂਰੀ ਡਿਟੇਲ

  ਅਗਲੇ ਦੋ ਮਹੀਨੇ ਵਿਚ ਤੁਹਾਡੇ ਕੋਲ 13 ਹਜ਼ਾਰ ਤੋਂ ਜਿਆਦਾ ਨੌਕਰੀਆਂ ਲਈ ਆਪਸ਼ਨ ਹਨ

ਨੌਕਰੀਆਂ


ਜੇਕਰ ਤੁਸੀ ਬੇਰੁਜ਼ਗਾਰ ਹੋ ਤਾਂ ਧਿਆਨ ਰੱਖੋ ਕਿ ਅਗਲੇ ਦੋ ਮਹੀਨੇ ਵਿਚ ਤੁਹਾਡੇ ਕੋਲ 13 ਹਜ਼ਾਰ ਤੋਂ ਜਿਆਦਾ ਨੌਕਰੀਆਂ ਲਈ ਆਪਸ਼ਨ ਹਨ। ਇਸ ਦੇ ਲਈ 10ਵੀਂ ਪਾਸ ਤੋਂ ਲੈ ਕੇ ਗ੍ਰੈਜੂਏਟ ਤੱਕ ਅਪਲਾਈ ਕਰ ਸਕਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇੰਨ੍ਹਾਂ ਨੌਕਰੀਆਂ ਲਈ ਤੁਸੀ 21 ਹਜ਼ਾਰ ਤੋਂ ਲੈ ਕੇ ਇਕ ਲੱਖ ਰੁਪਏ ਤੱਕ ਦੀਆਂ ਨੌਕਰੀਆਂ ਹਾਸਲ ਕਰ ਸਕਦੇ ਹੋ।

ਇਹ ਨੌਕਰੀਆਂ ਪੰਜਾਬ ਐਂਡ ਸਿੰਧ ਬੈਂਕ , ਇੰਡੀਅਨ ਆਇਲ, ਏਮਜ਼ ਵਰਗੀਆਂ 10 ਵੱਡੀਆਂ ਕੰਪਨੀਆਂ ਅਤੇ ਵਿਭਾਗਾਂ ਵਿਚ ਕੱਢੀਆਂ ਹਨ। ਇਸ ਦੇ ਲਈ ਕੈਂਡੀਡੇਟ ਨੂੰ ਵੱਖ ਵੱਖ ਸਿਲੈਕਸ਼ਨ ਪ੍ਰੌਸੈਸ ਵਿਚੋਂ ਗੁਜਰਨਾ ਹੋਵੇਗਾ। ਰਿਟਨ ਟੈਸਟ, ਫਿਜੀਕਲ ਟੈਸਟ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਆਧਾਰ ਤੇ ਕੈਡੀਂਡੇਟਸ ਦਾ ਸਿਲੈਕਸ਼ਨ ਕੀਤਾ ਜਾਵੇਗਾ।


ਕਿਹੜੀ ਕੰਪਨੀ ਵਿਚ ਕਿੰਨੀਆਂ ਨੌਕਰੀਆਂ

  • ਪੰਜਾਬ ਐਂਡ ਸਿੰਧ ਬੈਂਕ ਵਿਚ 50
  • ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਵਿਚ 465
  • ਇਲਾਹਾਬਾਦ ਹਾਈਕੋਰਟ ਵਿਚ 3932
  • ਕਸਟਮ ਡਿਪਾਰਟਮੈਂਟ ਵਿਚ 27
  • ਭਾਰਤ ਇਲੈਕਟੋ੍ਨਿਕਸ ਲਿਮਟਿਡ ਵਿਚ 111
  • ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇਸ ਵਿਚ 92
  • ਡਾਕ ਵਿਭਾਗ ਵਿਚ 188
  • ਰਾਜਸਥਾਨ ਵਿਚ ਫੂਡ ਸੈਫ਼ਟੀ ਅਫ਼ਸਰ ਦੇ ਲਈ 200
  • ਯੂਪੀਐਸਸੀ ਵਿਚ ਲੈਕਚਰਾਰ ਦੇ 160
  • ਸੀਆਰਪੀਐਫ਼ ਵਿਚ 8380 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ,



ਟੀਚਿੰਗ ਫੀਲਡ ਵਿਚ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਦੇ ਲਈ ਚੰਗੀ ਖ਼ਬਰ ਹੈ । ਸੰਘ ਲੋਕ ਸੇਵਾ ਅਯੋਗ ਨੇ ਲੈਕਚਰਾਰ ਸਮੇਤ 160 ਅਹੁਦਿਆਂ ਤੇ ਭਰਤੀ ਕੱਢੀ ਹੈ। ਜਿਸ ਵਿਚ ਉਮੀਦਵਾਰ ਦੇ ਲਈ ਯੂਪੀਐਸਸੀ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ 1 ਦਸੰਬਰ ਤੱਕ upsc.gov.in ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

ਇੰਨ੍ਹਾਂ ਅਹੁਦਿਆਂ ਤੇ ਹੋਵੇਗੀ ਭਰਤੀ

  • ਅਸਿਸਟੈਟ ਹਾਈਡੋ੍ਰ ਜਿਉਲਜਿਸਟ 70
  • ਜੂਨੀਅਨ ਟਾਈਮ ਸਕੇਲ 29
  • ਸਹਾਇਕ ਰਸਾਇਣਗ 14
  • ਸਹਾਇਕ ਨਿਰਦੇ਼ਸ਼ਕ 13
  • ਅਸਿਸਟੈਂਟ ਜਿਉਲਜਿਸਟ 9
  • ਲੈਕਚਰਾਰ 9
  • ਵਰਿਸ਼ਟ ਕ੍ਰਿਸ਼ੀ ਅਭਿਅੰਤਾ 7
  • ਐਸਸਿਸਟੈਟ ਕੈਮਿਸਟ 6
  • ਐਗਰੀਕਲਚਰ ਇੰਜੀਨੀਅਰ 1
  • ਸਹਾਇਕ ਰਸਾਇਣ
  • ਸਹਾਇਕ ਭੂਭੀਤਿਕੀਵਿਦ 1


ਯੋਗਤਾ

ਆਵੇਦਨ ਕਰਨ ਵਾਲੇ ਉਮੀਦਵਾਰ ਦੇ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾਨ ਤੋਂ ਐਗਰੀਕਲਚਰ ਇੰਜੀਨੀਅਰਿੰਗ ਜਾਂ ਮੈਕਨੀਕਲ ਇੰਜੀਨੀਅਰਿੰਗ ਵਿਚ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਰਕਾਰੀ ਜਾਂ ਨਿੱਜੀ ਸੂਚੀਬੱਧ ਸੰਗਠਤ ਸਿੱਖਿਆ ਸੰਸਥਾਨ ਤੋਂ ਟਰੈਕਟਰ , ਖੇਤੀ ਮਸ਼ੀਨਰੀ ਅਤੇ ਹੋਰ ਉਪਰਕਰਨਾਂ ਦੇ ਰੱਖ ਰਖਾਵ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। 

 

ਆਵੇਦਨ ਫੀਸ 

ਇਸ ਭਰਤੀ ਲਈ ਉਮੀਦਵਾਰਾਂ ਨੂੰ 25 ਰੁਪਏ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ। ਜਦੋਂ ਕਿ ਅਨੁਸੂਚਿਤ ਜਾਤੀ, ਅਨੂਸੂਚਿਤ ਜਨਜਾਤੀ, ਪੀਡਬਲਯੂਬੀਡੀ , ਮਹਿਲਾ ਉਮੀਦਵਾਰਾਂ ਲਈ ਕੋਈ ਫ਼ੀਸ ਨਹੀ. ਹੋਵੇਗੀ। 


ਇਸ ਤਰਾਂ ਕਰੋ ਅਪਲਾਈ 

  • ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਕ ਵੈਬਸਾਈਟ ਯੂਪੀਐਸਸੀ ਤੇ ਜਾਵੇ। 
  • ਹੁਣ ਹੋਮਪੇਜ ਤੇ ਵਿਗਿਆਨਪਨ ਸੰਖਿਆ 21-2022 ਦੇਖੋ। 
  • ਇਸ ਤੋ. ਬਾਅਦ ਉੁਮੀਦਵਾਰ ਜ਼ਰੂਰੀ ਦਸਤਾਵੇਜ ਦੇ ਨਾਲ ਫਾਰਮ ਭਰੇ
  • ਫਿਰ ਉਮੀਦਵਾਰ ਆਵੇਦਨ ਪੱਤਰ ਜਮ੍ਹਾਂ ਕਰੇ, 
  • ਅੰਤ ਵਿਚ ਉਮੀਦਵਾਰ ਆਵੇਦਨ ਪੱਤਰ ਦਾ ਪ੍ਰਿੰਟ ਆਊਟ ਕੱਢ ਲਵੇ। 


ਇਸ ਤਰ੍ਹਾਂ ਹੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਨੇ 465 ਅਹੁਦਿਆਂ ਤੇ ਭਰਤੀ ਕੱਢੀ ਹੈ। ਜਿਸ ਦੇ ਲਈ 10ਵੀਂ ਪਾਸ ਤੋਂ ਲੈ ਕੇ ਗ੍ਰੈਜੂਏਟ ਕੈਡੀਡੇਟਸ ਆਈਓਸੀਐਲ ਦੀ ਅਧਿਕਾਰਕ ਵੈਬਸਾਈਟ www.iocl.com ਤੇ ਜਾ ਕੇ 30 ਨਵੰਬਰ ਤੱਕ ਅਪਲਾਈ ਕਰ ਸਕਦੇਹਨ। ਦੱਸ ਦੇਈਏ ਕਿ ਲਿਖਤੀ ਪ੍ਰੀਖਿਆ ਦੇ ਆਧਾਰ ਤੇ ਉਮੀਦਵਾਰਾਂ ਦਾ ਸਿਲੈਕਸ਼ਨ ਕੀਤਾ ਜਾਵੇਗ।


ਦੇਸ਼ ਭਰ ਵਿਚ ਹੋਵੇਗੀ 465 ਅਸਾਮੀਆਂ ਤੇ ਭਰਤੀ 

  • ਪੱਛਮੀ ਬੰਗਾਲ 45
  • ਬਿਹਾਰ 36
  • ਅਸਮ 28
  • ਯੂਪੀ 18
  • ਹਰਿਆਣਾ 40
  • ਪੰਜਾਬ 12
  • ਦਿੱਲੀ 22
  • ਯੂਪੀ 24
  • ਉਤਰਾਖੰਡ 6
  • ਰਾਜਸਥਾਨ 3
  • ਹਿਮਾਚਲ ਪ੍ਰਦੇਸ਼ 3

  • ਦੱਖਣ ਪੂਰਬੀ ਖੇਤਰ ਪਾਇਪਲਾਈਨ 
  • ਉਡੀਸਾ 48
  • ਛੱਤੀਸਗੜ੍ਹ 6
  • ਝਾਰਖੰਡ 3
  • ਟੀਐਨ 34
  • ਕਰਨਾਟਕ 7
  • ਗੁਜਰਾਤ 87
  • ਰਾਜਸਥਾਨ 43


ਉਮਰ ਵਰਗ 

ਭਰਤੀ ਪ੍ਰਕਿਰਿਆ ਵਿਚ ਸ਼ਾਮਿਲ ਹੋਣ ਦੇ ਲਈ ਕੈਡੀਡੇਟਸ  ਦਾ 18 ਤੋਂ 24 ਸਾਲ ਦੀ ਉਮਰ ਦਾ ਹੋਣਾ ਜ਼ਰੂਰੀ ਹੈ। 


ਇਲਾਹਾਬਾਦ ਹਾਈਕੋਰਟ ਨੇ ਗਰੁੱਪ ਸੀ ਅਤੇ ਡੀ ਦੇ 3932 ਤੇ ਅਸਾਮੀਆਂ ਕੱਢੀਆਂ ਹਨ। ਜਿਸਦੇ ਲਈ ਅੱਠਵੀ. ਤੋਂ ਗ੍ਰੈਜੁਏਟ ਉਮੀਦਵਾਰ ਹਾਈਕੋਰਟ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਦਾ ਸਿਲੈਕਸ਼ਨ ਟਾਈਪਿੰਗ ਟੈਸਟ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਭਰਤੀ ਲਈ ਗਰੁੱਪ ਸੀ ਦੇ 1186 ਅਸਾਮੀਆਂ ਤੇ ਹਿੰਦੀ ਸਟੈਨੋਗਾਫ਼ਰ ਦੇ 881 ਅਤੇ ਇੰਗਲਿਸ਼ ਸਟੈਨੋਗ੍ਰਾਫ਼ਰ ਦੇ 305 , ਜੂਨੀਅਰ ਐਸਸਟੈਂਟ ਦੇ ਲਈ 1021 ਡਰਾਈਵਰ ਦੇ 26 ਅਤੇ ਗਰੁੱਪ ਡੀ ਦੇ 1699 ਦੇ ਅਹੁਦਿਆਂ ਤੇ ਭਰਤੀ ਹੋਵੇਗੀ  

ਯੋਗਤਾ 

ਸਟੈਨੋਗ੍ਰਾਫ਼ਰ ਗ੍ਰੇਡ 3 ਦੇ ਲਈ ਗ੍ਰੈਜੂਏਸ਼ਨ ਦੇ ਨਾਲ ਸਟੈਨੋਗ੍ਰਾਫ਼ਰ ਦਾ ਡਿਪਲੋਮਾ ਜਾਂ ਸਾਰਟੀਫਿਕੇਟ ਹੋਲਡਰ ਅਪਲਾਈ ਕਰ ਸਕਦੇ ਹਨ। 

ਫੀਸ 

ਉਮੀਦਵਾਰਾਂ ਨੂੰ 100 ਰੁਪਏ ਫੀਸ ਦੇਣੀ ਹੋਵੇਗੀ। ਹਲਾਂਕ ਦੂਜੇ ਵਰਗਾਂ ਲਈ ਇੰਨ੍ਹਾਂ ਤੋਂ ਛੂਟ ਹੋਵੇਗੀ।

Nov 13, 2022

Bathinda में कैंसर जागरूकता अभियान की शुरुआत

 


मेहर कैंसर केयर  बठिंडा में एसडीएम इनायत की उपस्थिति में दिल्ली के जाने-माने सर्जिकल ऑंकोलॉजिस्ट डॉक्टर संजीव कुमार द्वारा* 


कैंसर  पेनलेस साइलेंट किलर है इसीलिए पता लगाना मुश्किल - डॉ संजीव,

कैंसर की पहचान शुरुआती दौर में कर ली जाए तो इलाज मुमकिन ,किफायती वआसान - डॉ संजीव
बठिंडा 13 नवंबर
दिल्ली के जाने-माने सर्जिकल ऑंकोलॉजिस्ट डॉक्टर संजीव कुमार बठिंडा में कैंसर जागरूकता अभियान की शुरुआत मेहर कैंसर केयर बठिंडा से रविवार को बठिंडा की एसडीएम इनायत की उपस्थिति में की ।डॉ संजीव सर्जिकल ऑंकोलॉजिस्ट मणिपाल अस्पताल के कहना है कि 
दक्षिणी मालवा क्षेत्र, जिसे राज्य के कपास क्षेत्र के रूप में भी जाना जाता है, में कैंसर के रोगियों की संख्या अधिक है, और उनकी संख्या साल दर साल बढ़ रही है, कैंसर की यदि प्राथमिक अवस्था में ही पहचान कर ली जाए तो इलाज आसान व मुमकिन हो जाता है।

भारत में कैंसर के शिकार लोग
नेशनल कैंसर रजिस्ट्री प्रोग्राम की एक रिपोर्ट की मानें तो साल 2020 में भारत के भीतर 13.9 लाख लोग कैंसर से पीड़ित थे। अनुमान लगाया जा रहा है कि ये आंकड़ा 2025 तक 15.7 लाख तक पहुंच जाएगा

डॉक्टर संजीव ने कहा कि इस पूरे इलाके में कैंसर की बहुतायत है इसलिए विश्व स्तरीय कैंसर केयर अब बठिंडा में ही उपलब्ध होगी वह बठिंडा व आसपास के क्षेत्र के लोगों को दूरदराज इलाज के लिए नहीं जाना पड़ेगा उन्होंने बताया कि कैंसर के क्षेत्र में अब काफी एडवांसमेंट आ गई है जिससे यदि कैंसर की पहचान शुरुआती दौर में कर ली जाए तो इलाज मुमकिन ,किफायती वआसान हो जाता है। इसीलिए उनकी मणिपाल अस्पताल की टीम अब हर शनिवार बठिंडा में मेहर कैंसर केयर में उपलब्ध रहेगी

ਅਜਬ ਗਜਬ - ਇਕ ਬਾਈਕ ਤੇ ਪੰਜ ਸਵਾਰੀਆਂ , ਦੇਖਦੇ ਹੀ ਕਰਮਚਾਰੀ ਨੇ ਜੋੜ ਲਏ ਹੱਥ , ਅਖੇ ਹੁਣ ਚੱਲੋ ਥਾਣੇ

 ਆਵਾਜਾਈ ਦੇ ਨਿਯਮਾਂ ਦੇ ਪਾਲਣ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ। ਨਹੀਂ ਤਾਂ ਅੱਜਕੱਲ੍ਹ ਤਾਂ ਤੁਸੀ ਦੇਖ ਹੀ ਰਹੇ ਹੋਵੋਗੇ ਕਿ ਸੜਕ ਹਾਦਸੇ ਕਿੰਨੇ ਵੱਧ ਗਏ ਹਨ। ਜਿਆਦਾਤਰ ਹਾਦਸੇ ਟ੍ਰੈਫ਼ਿਕ ਨਿਯਮਾਂ ਦੇ ਪਾਲਣ ਨਾ ਕਰਨ ਕਰਕੇ ਹੀ ਹੁੰਦੇ ਹਨ। ਇਕ ਤਾਂ ਲੋਕ ਜਿਆਦਾ ਤੇਜ ਗਤੀ ਨਾਲ ਗੱਡੀ ਚਲਾਉਂਦੇ ਹਨ ਅਤੇ ਉਪਰ ਤੋਂ ਕਈ ਲੋਕ ਤਾਂ ਹੈਲਮੈਟ ਵੀ ਨਹੀਂ ਚਲਾਉਂਦੇ । ਇਸ ਤਰ੍ਹਾਂ ਦੀ ਸਥਿਤੀ ਵਿਚ ਐਕਸੀਡੈਂਟ ਦੀ ਸਥਿਤੀ ਵਿਚ ਲੋਕਾਂ ਦੀ ਜਾਨ ਤੇ ਬਣ ਜਾਂਦੀ ਹੈ। ਤੁਸੀ ਇਸ ਤਰ੍ਹਾਂ ਦੇ ਲੋਕ ਵੀ ਦੇਖੇ ਹੋਣਗੇ ਜਿਹੜੇ ਇਕ ਹੀ ਬਾਈਕ ਤੇ ਕਈ ਲੋਕਾਂ ਨੂੰ ਬਿਠਾ ਲੈਂਦੇ ਹਨ ਅਤੇ ਸੜਕ ਤੇ ਚੱਲਦੇ ਹਨ। ਸ਼ੋਸ਼ਲ ਮੀਡੀਆ ਤੇ ਅੱਜਕੱਲ ਇਸ ਤਰ੍ਹਾਂ ਦੀ ਹੀ ਇਕ ਵੀਡੀਓ ਵਾਇਰਲ ਹੋਰ ਰਿਹਾ ਹੈ। ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਚਿਹਰੇ ਤੇ ਮੁਸਕਾਨ ਵੀ ਆ ਜਾਵੇਗੀ ਅਤੇ ਸ਼ਾਇਦ ਤੁਹਾਨੂੰ ਗੁੱਸਾ ਵੀ ਆਵੇਗਾ। 



ਦਰਅਸਲ ਇਸ ਵੀਡੀਓ ਵਿਚ ਇਕ ਵਿਅਕਤੀ ਬਾਇਕ ਤੇ ਆਪਣੇ ਨਾਲ ਚਾਰ ਸਵਾਰੀਆਂ ਬਿਠਾ ਕੇ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ। ਅਤੇ ਉਸ ਨੇ ਹੈਲਮੈਟ ਵੀ ਨਹੀਂ ਪਾਇਆ ਹੋਇਆ। ਇਸ ਵਿਚ ਦੇਖ ਕੇ ਪੁਲਿਸ ਕਰਮਚਾਰੀ ਨੇ ਹੱਥ ਜੋੜ ਲਏ ਅਤੇ ਬੜੀ ਹੀ ਨਿਮਰਤਾ ਨਾਲ ਥਾਣੇ ਚੱਲਣ ਲਈ ਕਿਹਾ। ਵੀਡੀਓ ਵਿਚ ਤੁਸੀ ਦੇਖ ਸਕਦੇ ਹੋ ਕਿ ਉਸ ਵਿਅਕਤੀ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਬਿਠਾਇਆ ਹੋਇਆ ਹੈ। ਇਹ ਨਜਾਰਾ ਵੇਖ ਕੇ ਪੁਲਿਸ ਵਾਲੇ ਨੇ ਹੱਥ ਜੋੜ ਲਏ ਅਤੇ ਉਸ ਵਿਅਕਤੀ ਨੂੰ ਪੁੱਛਿਆ ਕੋਈ ਬਚਿਆ ਤਾਂ ਨਹੀਂ। ਇਸ ਤੋਂ ਬਾਅਦ ਉਸ ਨੇ ਚੁਟਕੀ ਲੈਂਦਿਆਂ ਕਿਹਾ ਕਿ ਕੰਪਨੀ ਨੂੰ ਦੱਸਾਂਗੇ ਕਿ ਪਰਿਵਾਰ ਛੋਟਾ ਹੈ ਤਾਂ ਥੋੜ੍ਹੀ ਵੱਡੀ ਗੱਡੀ ਬਣੇਗੀ। ਇਸ ਤੋਂ ਬਾਅਦ ਪੁਲਿਸ ਕਰਮਚਾਰੀ ਨੇ ਸਵਾਰੀਆਂ ਨੂੰ ਗਿਣਿਆ ਅਤੇ ਚੁਟਕੀ ਲੈਦਿਆਂ ਉਨ੍ਹਾਂ ਨੂੰ ਥਾਣੇ ਚੱਲਣ ਲਈ ਕਿਹਾ। ਤੁਸੀ ਇਹ ਵੀਡੀਓ ਇੱਥੇ ਕਲਿੱਕ ਕਰਕੇ ਦੇਖ ਸਕਦੇ ਹੋ। 

ਇਹ ਘਟਨਾ ਮੱਧਪ੍ਰਦੇਸ਼ ਦੇ ਬੁਰਹਾਨਪੁਰ ਦੀ ਹੈ। ਇਸ ਘਟਨਾ ਨਾਲ ਜੁੜੇ ਵੀਡੀਓ ਨੂੰ ਸ਼ੋਸਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਸ਼ੇਅਰ ਕੀਤਾ ਗਿਆ ਹੈ। 


ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਗੁਰਦਾਸਪੁਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ 242ਵੇਂ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

 242 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਪੰਜਾਬ ਦੀ ਧਰਤੀ ’ਤੇ ਉਹ ਯੋਦਾ ਪੈਦਾ ਹੋਇਆ ਜਿਸਨੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਗੁਜ਼ਰਿਆਂ ਭਾਵੇਂ ਦੋ ਸਦੀਆਂ ਹੋਣ ਨੂੰ ਹਨ ਪਰ ਉਹ ਅਜੇ ਵੀ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ।



ਸਾਡੇ ਬਟਾਲਾ ਸ਼ਹਿਰ ਦਾ ਸ਼ੇਰ-ਏ-ਪੰਜਾਬ ਨਾਲ ਬਹੁਤ ਨੇੜੇ ਦਾ ਤੇ ਡੂੰਘਾ ਸਬੰਧ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਬਟਾਲਾ ਸ਼ਹਿਰ ਵਿੱਚ ਕਨ੍ਹਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਦੀ ਧੀ ਮਹਿਤਾਬ ਕੌਰ ਨਾਲ ਹੋਇਆ ਸੀ। ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਬਣਾਉਣ ਵਿੱਚ ਸਦਾ ਕੌਰ ਅਤੇ ਬਟਾਲੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਬਟਾਲਵੀ ਅੱਜ ਵੀ ਆਪਣੇ ਮਹਾਰਾਜੇ ਨੂੰ ਓਵੇਂ ਹੀ ਯਾਦ ਤੇ ਪਿਆਰ ਕਰਦੇ ਹਨ। 


ਬੀਤੀ ਸ਼ਾਮ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਗੁਰਦਾਸਪੁਰ ਵੱਲੋਂ ਮਹਾਰਾਜਾ ਸ਼ੇਰ ਸਿੰਘ ਦੇ ਬਟਾਲਾ ਸਥਿਤ ਸ਼ਾਹੀ ਬਾਗ ਜਿਥੇ ਮਹਾਰਾਜਾ ਰਣਜੀਤ ਸਿੰਘ ਅਕਸਰ ਆਉਂਦੇ ਹੁੰਦੇ ਸਨ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ 242ਵੇਂ ਜਨਮ ਦਿਨ ਨੂੰ ਸਮਰਪਿਤ ਇੱਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ।


ਸਭ ਤੋਂ ਪਹਿਲਾਂ ਇਤਿਹਾਸ ਦੇ ਜਾਣਕਾਰਾਂ ਨੇ ਸ਼ੇਰ-ਏ-ਪੰਜਾਬ ਦੇ ਜੀਵਨ ਉੱਪਰ ਚਾਨਣਾ ਪਾਇਆ ਅਤੇ ਉਪਰੰਤ ਨਾਟ ਸ਼੍ਰੋਮਣੀ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ ਲਾਈਟ ਐਂਡ ਸਾਊਂਡ ਦੀ ਮਦਦ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਉੱਪਰ ਅਧਾਰਿਤ ਖੂਬਸੂਰਤ ਪੇਸ਼ਕਾਰੀ ਕੀਤੀ ਗਈ।


ਇਸ ਸਮਾਗਮ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਦਾਸਪੁਰ ਸ੍ਰੀ ਰਜਿੰਦਰ ਅਗਰਵਾਲ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਉੱਘੇ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਉਬਰਾਏ, ਬਟਾਲਾ ਦੇ ਵਿਧਾਨਕਾਰ ਅਮਨਸ਼ੇਰ ਸਿੰਘ ਕਲਸੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਐੱਸ.ਡੀ.ਐੱਮ. ਸ਼ਾਇਰੀ ਭੰਡਾਰੀ, ਐੱਸ.ਪੀ. ਪ੍ਰਿਥੀਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬਟਾਲਾ ਸ਼ਹਿਰ ਤੇ ਜ਼ਿਲ੍ਹੇ ਦੇ ਵਸਨੀਕਾਂ ਨੇ ਭਾਗ ਲਿਆ। 


ਇਹ ਸ਼ਾਇਦ ਪਹਿਲਾ ਮੌਕਾ ਸੀ ਜਦੋਂ ਬਟਾਲਾ ਦੀ ਧਰਤੀ ਮਹਾਰਾਜਾ ਰਣਜੀਤ ਸਿੰਘ ਨੂੰ ਸਮਰਪਿਤ ਇਹ ਪ੍ਰੋਗਰਾਮ ਕੀਤਾ ਗਿਆ ਹੋਵੇ। ਇਸ ਸਭ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਅਤੇ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ। ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ ਇਸੇ ਸਾਲ 29 ਜੂਨ ਨੂੰ ਦੀਨਾਨਗਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਵੀ ਮਨਾਈ ਗਈ ਸੀ।


ਨਾਟ ਸ਼੍ਰੋਮਣੀ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਪ੍ਰੋਗਰਾਮ ਬਹੁਤ ਖੂਬਸੂਰਤ ਸੀ ਅਤੇ ਸਾਰੇ ਹੀ ਪਾਤਰਾਂ ਨੇ ਬਹੁਤ ਵਧੀਆ ਅਦਾਕਾਰੀ ਦਾ ਮੁਜ਼ਾਹਰਾ ਕੀਤਾ। ਦਰਸ਼ਕਾਂ ਨੇ ਸਾਰਾ ਪ੍ਰੋਗਰਾਮ ਬੜੀ ਇਕਾਗਰਤਾ ਅਤੇ ਦਿਲਚਸਪੀ ਨਾਲ ਦੇਖਿਆ। ਸੋ ਜਿਨੇ ਵੀ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਦੀ ਸਫਲਤਾ ਵਿੱਚ ਯੋਗਦਾਨ ਪਾਇਆ ਹੈ ਅਤੇ ਜਿਨ੍ਹੇ ਵੀ ਦਰਸ਼ਕ ਇਸ ਮੌਕੇ ਪਹੁੰਚੇ ਸਨ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ।


ਅਖੀਰ ਵਿੱਚ ਆਪ ਸਭ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ। 


- ਇੰਦਰਜੀਤ ਸਿੰਘ ਹਰਪੁਰਾ,

ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,

ਗੁਰਦਾਸਪੁਰ।

98155-77574

ਅਜਬ ਗਜਬ -ਸੁੱਤੀ ਪਈ ਔਰਤ ਦੇ ਮੂੰਹ ਵਿਚ ਵੜ੍ਹ ਗਿਆ ਸੱਪ, ਫਿਰ ਡਾਕਟਰ ਨੇ ਇੰਝ ਖਿੱਚ ਕੇ ਕੱਢਿਆ ਬਾਹਰ


 

ਕਦੇ ਕਦੇ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿੰਨਾਂ ਬਾਰੇ ਜਾਣ ਕੇ ਲੋਕਾਂ ਦੀ ਰੂਹ ਕੰਬ ਜਾਂਦੀ ਹੈ। ਤੁਸੀ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਦੇਖਿਆ ਜਾਂ ਸੁਣਿਆ ਹੋਵੇਗਾ। ਜਿਸ ਵਿਚ ਲੋਕਾਂ ਦੇ ਮੂੰਹ ਜਾਂ ਕੰਨ ਵਿਚ ਕੀੜੇ ਜਾਂ ਸੱਪ ਆਦਿ ਚਲੇ ਜਾਂਦੇ ਹਨ। ਹਾਲ ਹੀ ਵਿਚ ਇਸ ਤਰ੍ਹਾਂ ਦੀ ਘਟਨਾ ਸਾਹਮਦੇ ਆਈ ਹੈ। ਜਿਸ ਵਿਚ ਇਕ ਲੜਕੀ ਦੇ ਕੰਨ ਵਿਚ ਸੱਪ ਵੜ੍ਹ ਗਿਆ ਸੀ । ਹੁਣ ਵੀ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ। ਪਰ ਇਹ ਹੈਰਾਨ ਕਰਨ ਵਾਲੀ ਘਟਨਾ ਹੈ ਕਿ ਹੁਣ ਇਕ ਔਰਤ ਦੇ ਮੂੰਹ ਵਿਚ ਸੱਪ ਵੜ੍ਹ ਗਿਆ। ਸ਼ੋਸ਼ਲ ਮੀਡੀਆ ਤੇ ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖਣ ਦੇ ਬਾਅਦ ਯਕੀਨਨ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। 


ਇਹ ਵੀ ਪੜ੍ਹੋ -10 ਸਾਲ ਦੀ ਉਮਰ ਵਿਚ ਲੜਿਆ ਪਹਿਲਾ ਯੁੱਧ, 12 ਸਾਲ ਦੀ ਉਮਰ ਵਿਚ ਸੰਭਾਲੀ ਗੱਦੀ, ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦੀ ਗਾਥਾ

ਦਰਅਸਲ ਔਰਤ ਗਹਿਰੀ ਨੀਂਦ ਵਿਚ ਸੁੱਤੀ ਪਈ ਸੀ। ਇਸ ਦੌਰਾਨ ਉਸਦੇ ਮੂੰਹ ਵਿਚ ਇਕ ਚਾਰ ਫੁੱਟ ਦੇ ਕਰੀਬ ਸੱਪ ਵੜ੍ਹ ਗਿਆ। ਜਿਸ ਦੇ ਬਾਅਦ ਡਾਕਟਰ ਨੇ ਬੜੀ ਮੁਸ਼ਕਿਲ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ। ਸੱਪ ਨੂੰ ਔਰਤ ਦੇ ਮੂੰਹ ਵਿਚ ਕੱਢਣ ਤੋਂ ਬਾਅਦ ਡਾਕਟਰ ਵੀ ਡਰ ਗਿਆ ਅਤੇ ਉਹ ਡਰ ਕੇ ਪਿੱਛੇ ਹੱਟ ਗਿਆ ਤਾਂ ਕਿ ਉਹ ਉਸ ਨੂੰ ਕੱਟ ਨਾ ਲਵੇ। ਵੀਡੀਓ Çਲੰਕ ਵਿਚ ਤੁਸੀ ਦੇਖ ਸਕਦੇ ਹੋ ਕਿ ਔਰਤ ਬੇਹੋਸ਼ ਪਈ ਹੋਈ ਅਤੇ ਡਾਕਟਰ ਨੇ ਉਸ ਦੇ ਮੂੰਹ ਵਿਚ ਇਕ ਲਾਇਟ ਸਟਿੱਕ ਪਾ ਕੇ ਸੱਪ ਨੂੰ ਬਾਹਰ ਕੱਢਿਆ ਹੈ। ਹੌਲੀ ਹੌਲੀ ਜਦੋਂ ਡਾਕਟਰ ਨੇ ਸੱਪ ਨੂੰ ਬਾਹਰ ਕੱਢਿਆ ਤਾਂ ਉਹ ਡਰ ਕੇ ਪਿੱਛੇ ਹੱਟ ਗਿਆ। 



< p>