ਜਿ਼ਲ੍ਹਾ ਰੋਜਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ 13 ਤੋਂ 17 ਮਾਰਚ ਤੱਕ ਲੱਗਣ ਵਾਲੇ ਰੋਜਗਾਰ ਮੇਲੇ ਅਗਲੇ ਹੁਕਮਾਂ ਤੱਕ ਮੁਲਵਤੀ ਕੀਤੇ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ 13 ਮਾਰਚ ਨੂੰ ਸਰਕਾਰੀ ਆਈਟੀਆਈ ਫਾਜਿ਼ਲਕਾ ਵਿਖੇ, 15 ਮਾਰਚ ਨੂੰ ਡੀਏਵੀ ਕਾਲਜ ਆਫ ਐਜ਼ੁਕੇਸ਼ਨ ਅਬੋਹਰ ਵਿਖੇ ਅਤੇ 17 ਮਾਰਚ ਨੂੰ ਸਰਕਾਰੀ ਆਈਟੀਆਈ ਜਲਾਲਾਬਾਦ ਵਿਖੇ ਲੱਗਣ ਵਾਲੇ ਰੋਜਗਾਰ ਮੇਲੇ ਅਗਲੇ ਹੁਕਮਾ ਤੱਕ ਮੁਲਵਤੀ ਕੀਤੇ ਜਾਂਦੇ ਹਨ।
Mar 10, 2023
13 ਤੋਂ 17 ਮਾਰਚ ਤੱਕ ਲੱਗਣ ਵਾਲੇ ਰੋਜਗਾਰ ਮੇਲੇ ਅਗਲੇ ਹੁਕਮਾਂ ਤੱਕ ਮੁਲਵਤੀ
ਜਿ਼ਲ੍ਹਾ ਰੋਜਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ 13 ਤੋਂ 17 ਮਾਰਚ ਤੱਕ ਲੱਗਣ ਵਾਲੇ ਰੋਜਗਾਰ ਮੇਲੇ ਅਗਲੇ ਹੁਕਮਾਂ ਤੱਕ ਮੁਲਵਤੀ ਕੀਤੇ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ 13 ਮਾਰਚ ਨੂੰ ਸਰਕਾਰੀ ਆਈਟੀਆਈ ਫਾਜਿ਼ਲਕਾ ਵਿਖੇ, 15 ਮਾਰਚ ਨੂੰ ਡੀਏਵੀ ਕਾਲਜ ਆਫ ਐਜ਼ੁਕੇਸ਼ਨ ਅਬੋਹਰ ਵਿਖੇ ਅਤੇ 17 ਮਾਰਚ ਨੂੰ ਸਰਕਾਰੀ ਆਈਟੀਆਈ ਜਲਾਲਾਬਾਦ ਵਿਖੇ ਲੱਗਣ ਵਾਲੇ ਰੋਜਗਾਰ ਮੇਲੇ ਅਗਲੇ ਹੁਕਮਾ ਤੱਕ ਮੁਲਵਤੀ ਕੀਤੇ ਜਾਂਦੇ ਹਨ।
Mar 9, 2023
13 ਤੋਂ 17 ਮਾਰਚ ਤੱਕ ਲੱਗ ਰਹੇ ਹਨ ਰੋਜਗਾਰ ਮੇਲੇ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 13 ਤੋਂ 17 ਮਾਰਚ ਤੱਕ ਜਿ਼ਲ੍ਹੇ ਵਿਚ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਇਸ ਸਬੰਧੀ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਜਿ਼ਲ੍ਹਾ ਰੋਜਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 13 ਮਾਰਚ ਨੂੰ ਸਰਕਾਰੀ ਆਈਟੀਆਈ ਫਾਜਿ਼ਲਕਾ ਵਿਖੇ, 15 ਮਾਰਚ ਨੂੰ ਡੀਏਵੀ ਕਾਲਜ ਆਫ ਐਜ਼ੁਕੇਸ਼ਨ ਅਬੋਹਰ ਵਿਖੇ ਅਤੇ 17 ਮਾਰਚ ਨੂੰ ਸਰਕਾਰੀ ਆਈਟੀਆਈ ਜਲਾਲਾਬਾਦ ਵਿਖੇ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਮੇਲਿਆਂ ਵਿਚ ਕਈ ਕੰਪਨੀਆਂ ਵੱਲੋਂ ਸਿ਼ਰਕਤ ਕੀਤੀ ਜਾਵੇਗੀ ਅਤੇ ਮੌਕੇ ਤੇ ਹੀ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਨੇ ਜਿ਼ਲ੍ਹੇ ਦੇ ਨੌਜਵਾਨਾਂ ਨੂੰ ਇੰਨ੍ਹਾਂ ਮੇਲਿਆਂ ਵਿਚ ਸਿਰਕਤ ਕਰਨ ਦਾ ਸੱਦਾ ਦਿੱਤਾ ਹੈ।
ਬੈਠਕ ਵਿਚ ਉਨ੍ਹਾਂ ਨੇ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਕੰਮਾਂ ਤੇ ਚਰਚਾ ਕੀਤੀ।
ਖੇਤੀਬਾੜੀ ਵਿਭਾਗ ਵਿਚ ਕਿਸਾਨ ਮਿੱਤਰਾਂ ਦੀ ਭਰਤੀ
ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਾਜਿ਼ਲਕਾ ਜਿ਼ਲ੍ਹੇ ਨਰਮੇ ਅਤੇ ਬਾਸਮਤੀ ਦੀ ਕਾਸਤ ਸਬੰਧੀ ਕਿਸਾਨਾਂ ਨੂੰ ਪ੍ਰਸਾਰ ਸੇਵਾਵਾਂ ਮੁਹਈਆ ਕਰਵਾਉਣ ਵਿਚ ਮਦਦ ਲਈ ਕਿਸਾਨ ਮਿੱਤਰਾਂ ਦੀ ਆਰਜੀ ਭਰਤੀ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਸਰਵਨ ਸਿੰਘ ਨੇ ਦੱਸਿਆ ਕਿ ਨਰਮੇ ਨਾਲ ਸਬੰਧਤ ਤਿੰਨ ਬਲਾਕਾਂ ਵਿਚ 212 ਅਤੇ ਬਾਸਮਤੀ ਦੀ ਕਾਸਤ ਨਾਲ ਸਬੰਧਤ 2 ਬਲਾਕਾਂ ਵਿਚ 92 ਕਿਸਾਨ ਮਿੱਤਰ ਰੱਖੇ ਜਾਣੇ ਹਨ। ਇਸ ਲਈ ਵਿਦਿਅਕ ਯੋਗਤਾ 10ਵੀਂ ਪਾਸ, ਉਮਰ ਘੱਟੋ ਘੱਟ 45 ਸਾਲ ਹੋਵੇ। ਇਸ ਲਈ ਅਰਜੀ ਫਾਰਮ ਅਤੇ ਹੋਰ ਜਾਣਕਾਰੀ ਬਲਾਕ ਖੇਤੀਬਾੜੀ ਦਫ਼ਤਰਾਂ ਤੋਂ ਲਈ ਜਾ ਸਕਦੀ ਹੈ ਅਤੇ ਮੁੰਕਮਲ ਅਰਜੀ 13 ਮਾਰਚ 2023 ਤੱਕ ਬਲਾਕ ਖੇਤੀਬਾੜੀ ਦਫ਼ਤਰਾਂ ਵਿਖੇ ਜਮਾ ਕਰਵਾਈ ਜਾਣੀ ਹੈ। ਇਸ ਸਬੰਧੀ ਹੋਰ ਜਾਣਕਾਰੀ ਵਿਭਾਗ ਦੀ ਵੈਬਸਾਇਟ https://agri.punjab.gov.in/ ਤੇ ਵੇਖੀ ਜਾ ਸਕਦੀ ਹੈ।
ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਝੂਠੇ ਲਾਰਿਆਂ ਤੋਂ ਅੱਕੇ ਕਰਮਚਾਰੀ ਸੰਘਰਸ਼ ਦੀ ਰਾਹ ‘ਤੇ:- ਕੁਲਦੀਪ ਸੱਭਰਵਾਲ,, ਮਨਦੀਪ ਸਿੰਘ ਸੁਖਦੇਵ ਕੰਬੋਜ,
ਫ਼ਾਜਿ਼ਲਕਾ/ ਬਲਰਾਜ ਸਿੰਘ ਸਿੱਧੂ
ਸੱਤਾ ਚ ਆਉਣ ਤੋਂ ਬਾਅਦ ਵੱਖ-ਵੱਖ ਰਾਜਾਂ ’ਚ ਜਾ ਕੇ ਪੰਜਾਬ ’ਚ ਪੈਨਸ਼ਨ ਬਹਾਲ ਕਰਨ ਦਾ ਝੂਠਾ ਪ੍ਰਚਾਰ ਕਰਨ ਵਾਲੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ’ਚ ਹਾਲੇ ਤੱਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ। ਪਰ ਮੁੱਖ ਮੰਤਰੀ ਪੰਜਾਬ ਵੱਲੋਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਮੁਲਾਜ਼ਮਾਂ ਦੀਆਂ ਵੋਟਾਂ ਪ੍ਰਾਪਤ ਕਰਨ ਕਰਨ ਲਈ ਇਸ਼ਤਿਹਾਰਾਂ ਰਾਂਹੀ ਕਰੌੜਾਂ ਦਾ ਖ਼ਰਚਾਂ ਕਰਕੇ ਪੈਨਸ਼ਨ ਬਹਾਲ ਕਰਨ ਦਾ ਝੂਠਾ ਪ੍ਰਚਾਰ ਜ਼ਰੂਰ ਕੀਤਾ ਗਿਆ। ਜਿਸ ਕਾਰਨ ਆਪ ਸਰਕਾਰ ਦੇ ਇਸ ਝੂਠੇ ਪ੍ਰਚਾਰ ਤੇ ਵਾਅਦਾ ਖ਼ਿਲਾਫ਼ੀ ਖ਼ਿਲਾਫ਼ ਪੰਜਾਬ ਦੇ ਕਰਮਚਾਰੀ ਵੱਖ-ਵੱਖ ਢੰਗਾਂ ਰਾਂਹੀ ਸੰਘਰਸ਼ ਕਰਕੇ ਆਪਣਾ ਵਿਰੋਧ ਦਰਜ ਕਰ ਰਹੇ ਹਨ।
ਇਸ ਸਬੰਧੀ ਵਿਸਤਾਰ ਸਹਿਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸੱਭਰਵਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਮਨਦੀਪ ਸਿੰਘ ਨੇ ਸਾਂਝੇ ਬਿਆਨ ਰਾਂਹੀ ਕਿਹਾ ਕਿ ਪੰਜਾਬ ‘ਚ 2004 ਤੋਂ ਬਾਅਦ ਭਰਤੀ ਕਰੀਬ ਪੌਣੇ ਦੋ ਲੱਖ ਕਰਮਚਾਰੀ ਜੋ ਸ਼ੇਅਰ ਮਾਰਕਿਟ ਆਧਾਰਿਤ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਹਨ ਉਹ ਆਪ ਸਰਕਾਰ ਦੇ ਲਾਰਿਆਂ ਤੋਂ ਬਹੁਤ ਪੀੜਿਤ ਹਨ। ਜਿਸ ਕਾਰਨ ਉਨ੍ਹਾਂ ਵੱਲੋਂ ਪੰਜਾਬ ‘ਚ ਜਲੰਧਰ ਜ਼ਿਮਨੀ ਚੋਣ ਨੂੰ ਦੇਖਦੇ ਹੋਏ ਸਰਕਾਰ ਦੀ ਘੇਰਾਬੰਦੀ ਕਰਨ ਲਈ ਜਲੰਧਰ ਸ਼ਹਿਰ ‘ਚ ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ 10 ਮਾਰਚ ਨੂੰ ਝੰਡਾ ਮਾਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਨੀਅਤ ਸਾਫ਼ ਤੇ ਇਰਾਦਾ ਦ੍ਰਿੜ੍ਹ ਹੋਵੇ ਤਾਂ ਕੋਈ ਵੀ ਯੋਜਨਾ ਲਾਗੂ ਕਰਨ ਨੂੰ ਸਮਾਂ ਨਹੀਂ ਲੱਗਦਾ ਜੇਕਰ ਨੀਅਤ ‘ਚ ਖੋਟ ਹੋਵੇ ਤਾਂ ਗੱਲਾਂ ਨਾਲ ਕੜਾਹ ਬਣਾਇਆ ਜਾਂਦਾ ਹੈ ਜੋ ਕੇ ਆਪ ਸਰਕਾਰ ਕਰ ਰਹੀ ਹੈ। ਜਦੋਂਕਿ ਦੂਜੇ ਪਾਸੇ ਕਾਂਗਰਸ ਦੀ ਅਗਵਾਈ ਵਾਲੀ ਰਾਜਸਥਾਨ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ ਕਦੋਂ ਦੀ ਬੰਦ ਕਰ ਦਿੱਤੀ ਹੈ ਤੇ ਹਿਮਾਚਲ ਸਰਕਾਰ ਵੀ 1 ਅਪ੍ਰੈਲ ਤੋਂ ਲਾਗੂ ਕਰ ਰਹੀ ਹੈ। ਪੰਜਾਬ ਦੀ ਸਰਕਾਰ ਨੇ ਪੁਰਾਣੇ ਕਰਮਚਾਰੀਆਂ ਤੇ ਤਾਂ ਹਾਲੇ ਕੀ ਲਾਗੂ ਕਰਨੀ ਸੀ ਬਲਕਿ ਨਵੀਂ ਭਰਤੀ ਵੀ ਸ਼ੇਅਰ ਮਾਰਕਿਟ ਅਧਾਰਤ ਪੈਨਸ਼ਨ ਸਕੀਮ ‘ਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਮੁੱਦੇ 'ਤੇ ਕੇਵਲ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕੀਤੀ ਤਾਂ ਜਲੰਧਰ ਦੀ ਜ਼ਿਮਨੀ ਚੋਣ ‘ਚ ਵੀ ਸੰਗਰੂਰ ਵਾਂਗ ਨਤੀਜਾ ਭੁਗਤਣ ਨੂੰ ਤਿਆਰ ਰਹੇ।
Mar 8, 2023
सरकारी स्कूलों में नामांकन अभियान : होशियारपुर में तहसील स्तरीय बैठक हुई
होशियारपुर, 8 मार्च
मुख्यमंत्री भगवंत सिंह मान एवं शिक्षा मंत्री हरजोत सिंह बैंस के दिशा-निर्देशों के तहत शासकीय विद्यालयों में नवीन शैक्षणिक सत्र 2023-24 के लिए प्रवेश अभियान चलाया जा रहा है. इस संबंध में आज होशियारपुर में हरभगवंत सिंह जिला शिक्षा अधिकारी (से. शि.) व इंजी. संजीव गौतम जिला शिक्षा अधिकारी (एलि. शि.) की अगुवाई मे तहसील होशियारपुर की मीटिंग की गई। इस बैठक में प्रखंड नोडल पदाधिकारी, प्राचार्य, प्रधानाध्यापक, विद्यालय प्रभारी, प्रखंड प्राथमिक शिक्षा पदाधिकारी, सहायक प्रखंड प्राथमिक शिक्षा पदाधिकारी, केन्द्र प्रमुख शिक्षक, प्रधानाध्यापक, विद्यालय प्रमुख शामिल हुए.
बैठक को संबोधित करते हुए हरभगवंत सिंह जिला शिक्षा अधिकारी (से. शि.) होशियारपुर ने कहा कि जिले में प्रवेश अभियान पूरे जोश के साथ चलाया जा रहा है. उन्होंने कहा कि सरकारी स्कूलों को गुणात्मक सुधार के साथ-साथ बेहद आधुनिक तरीके से विकसित किया गया है। इसलिए विद्यालयों में नामांकन बढ़ाने के लिए विद्यालय प्रमुखों एवं शिक्षकों को जन आन्दोलन खड़ा करने का प्रयास करना चाहिए।
उन्होंने कहा कि होशियारपुर जिले में पांच स्कूल आफ एमीनेंस शुरू किए गए हैं और इन सभी स्कूलों में ऑनलाइन दाखिले शुरू हो गए हैं। इसके लिए अधिक से अधिक अभिभावकों को जागरूक किया जाए।
इंजी. संजीव गौतम, जिला शिक्षा अधिकारी (एलि. शि. ) होशियारपुर ने कहा कि स्कूल शिक्षा विभाग, पंजाब ने प्रवेश प्रक्रिया को बहुत आसान बनाने के लिए एक विशेष हेल्पलाइन नंबर 18001802139 जारी किया है। उन्होंने कहा कि सरकारी स्कूल हर तरह से आधुनिक सुविधाओं से लैस हैं। राज्य सरकार ने विद्यार्थियों के बहुमुखी विकास के लिए विद्यालयों में आदर्श शैक्षिक वातावरण का निर्माण किया है। उन्होंने कहा कि विभाग ने बड़े पैमाने पर स्कूलों में नए स्टाफ की भर्ती की है और बुनियादी ढांचे को मजबूत किया गया है. उन्होंने विद्यालय प्राचार्यों से अपील की कि वे प्रवेश अभियान को सफल बनाने के लिए प्रभावी योजना के साथ नियमित रूप से कार्य करें।
इस मौके पर धीरज वशिष्ठ उप जिला शिक्षा अधिकारी (से. शि.), सुखविंदर सिंह उप डीईओ (एलि. शि.), प्रभारी प्रधानाध्यापक शैलेंद्र ठाकुर स्कूल मूल्यांकन एवं सहयोग टीम सहित बड़ी संख्या में पदाधिकारी मौजूद थे.
तस्वीर:
हरभगवंत सिंह जिला शिक्षा अधिकारी (से. शि.) और इंजी. संजीव गौतम जिला शिक्षा अधिकारी (एलि. शि. ) होशियारपुर तहसील होशियारपुर बैठक की अध्यक्षता करते हुए
ਪੱਟੀ ਪੂਰਨ ਦੀ ਸੰਗਤ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ
ਫਾ਼ਜਿ਼ਲਕਾ /ਬਲਰਾਜ ਸਿੰਘ ਸਿੱਧੂ
ਪਿੰਡ ਪੱਟੀ ਪੂਰਨ ਦੇ ਬੱਸ ਅੱਡੇ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਬੱਤ ਦੇ ਭਲੇ ਅਤੇ ਰਾਹਗੀਰਾਂ ਦੀ ਸਲਾਮਤੀ ਅਤੇ ਚੜ੍ਹਦੀ ਕਲਾ ਲਈ ਪਿੰਡ ਪੱਟੀ ਪੂਰਨ ਦੀਆਂ ਸੰਗਤਾਂ ਆਸ ਪਾਸ ਦੀਆਂ ਢਾਣੀਆਂ ਅਤੇ ਗੁਆਂਢੀ ਪਿੰਡਾਂ ਅਭੁੰਨ ਟਾਹਲੀ ਵਾਲਾ ਬੋਦਲਾ ਸਿੰਘਪੁਰਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਪੱਟੀ ਪੂਰਨ ਦੇ ਸਾਬਕਾ ਸਰਪੰਚ ਲਖਬੀਰ ਸਿੰਘ ਢਿੱਲੋਂ ਨੈਸ਼ਨਲ ਅਵਾਰਡੀ ਦੀ ਵਿਸ਼ੇਸ਼ ਪ੍ਰੇਰਨਾ ਸਦਕਾ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਉਪਰੰਤ ਬੀਬੀ ਰਮਨਦੀਪ ਕੌਰ ਖ਼ਾਲਸਾ ਜਲਾਲਾਬਾਦ ਵਲੋਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤਬਲੇ ਦੀ ਸੇਵਾ ਹੁਸਨਦੀਪ ਸਿੰਘ ਵੱਲੋਂ ਨਿਭਾਈ ਗਈ
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਡਾ ਜਸਵਿੰਦਰ ਪਾਲ ਸਿੰਘ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਘਟਨਾਵਾਂ ਦੀਆਂ ਉਦਾਹਰਨਾਂ ਦੇ ਕੇ ਸੰਗਤਾਂ ਨੂੰ ਮਨੁੱਖਤਾ ਦੀ ਸੇਵਾ ਅਤੇ ਸਰਬੱਤ ਦੇ ਭਲੇ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ ਸਮੂਹ ਸੰਗਤਾਂ ਬੀਬੀਆਂ ਨੋਜਵਾਨਾਂ ਵਲੋਂ ਪਾਠ ਦੀ ਅਰੰਭਤਾ ਤੋਂ ਸਮਾਪਤੀ ਤੱਕ ਤਿੰਨੇ ਦਿਨ ਲੰਗਰਾਂ ਦੀ ਸੇਵਾ ਨਿਭਾਈ ਗਈ ਅਤੇ ਤਿੰਨੇ ਦਿਨ ਖੁੱਲ੍ਹੇ ਲੰਗਰ ਰਾਹਗੀਰ ਸੰਗਤਾਂ ਨੂੰ ਵਰਤਾਏ ਗਏ ।
ਮੈਗਾ ਰੋਜ਼ਗਾਰ ਮੇਲੇ 13, 15 ਤੇ 17 ਮਾਰਚ ਨੂੰ
ਬਠਿੰਡਾ, 8 ਮਾਰਚ : ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਲੋਂ 13 ਮਾਰਚ 2023 ਨੂੰ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ, 15 ਮਾਰਚ 2023 ਨੂੰ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਤੇ 17 ਮਾਰਚ 2023 ਨੂੰ ਟੀ.ਪੀ.ਡੀ. ਮਾਲਵਾ ਕਾਲਜ, ਰਾਮਪੁਰਾ ਫੂਲ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼੍ਰੀ ਸੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੋਜਗਾਰ ਅਫਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਰੋਜਗਾਰ ਮੇਲਿਆਂ ਵਿੱਚ ਵੱਖ-ਵੱਖ ਕੰਪਨੀਆਂ ਜਿਵੇਂ ਕਿ ਟਰਾਈਡੈਂਟ ਬਰਨਾਲਾ, ਆਈ.ਐਫ.ਐਮ. ਫਿੰਨਕੋਚ, ਅਪੋਲੋ ਹੋਮ ਕੇਅਰ ਦਿੱਲੀ, ਆਦੇਸ਼ ਹਸਪਤਾਲ, ਪੇ.ਟੀਐਮ., ਸੱਤਿਆ ਮਾਇਕਰੋ ਕੈਪੀਟਲ, ਆਈ.ਸੀ.ਆਈ.ਸੀ.ਆਈ. ਬੈਂਕ, ਰੱਖਸ਼ਾ ਸਕਿਊਰਿਟੀ, ਚੈਕਮੇਟ ਸਕਿਊਰਿਟੀ, ਐਸ.ਆਈ.ਐਸ. ਸਕਿਊਰਿਟੀ ਤੋਂ ਇਲਾਵਾ ਹੋਰ ਵੀ ਕਈ ਨਾਮਵਾਰ ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆ ਵਿੱਚ ਵੱਖੋਂ-ਵੱਖ ਕੰਪਨੀਆਂ ਦੁਆਰਾ ਵੱਖੋ-ਵੱਖ ਅਸਾਮੀਆਂ ਲਈ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ, ਜਿਸ ਲਈ ਪ੍ਰਾਰਥੀਆਂ ਦੀ ਯੋਗਤਾ ਘੱਟੋਂ-ਘੱਟ ਦਸਵੀਂ, ਬਾਰਵੀਂ, ਗ੍ਰੈਜੂਏਸ਼ਨ, ਪੋਸਟ ਗਰੈਜੂਏਸ਼ਨ, ਆਈ.ਟੀ.ਆਈ., ਡਿਪਲੋਮਾ, ਏ.ਐਨ.ਐਮ., ਜੀ.ਐਨ.ਐਮ. ਆਦਿ ਕੀਤੀ ਹੋਵੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਸੀ.ਈ.ਓ. ਸ਼੍ਰੀ ਤੀਰਥਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਨਾਲ ਆਪਣਾ ਬਾਇਓਡਾਟਾ, ਵਿਦਿਅਕ ਯੋਗਤਾ ਦੇ ਸਰਟੀਫਿਕੇਟ ਲੈ ਕੇ ਇਨ੍ਹਾਂ ਮੈਗਾ ਰੋਜਗਾਰ ਮੇਲਿਆਂ ਵਿੱਚ ਭਾਗ ਲੈ ਸਕਦੇ ਹਨ। ਇਨ੍ਹਾਂ ਮੇਲਿਆਂ ਲਈ ਪ੍ਰਾਰਥੀ ਆਪਣੀ ਰਜਿਸਟਰੇਸ਼ਨ ਲਿੰਕ https://tinyurl.com/RegMJRBti ਤੇ ਕਰਨੀ ਯਕੀਨੀ ਬਣਾਉਣ। ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ (ਚੈਨਲ ਲਈ ਲਿੰਕ https://t.me/dbee_bti) ਨੂੰ ਜੁਆਇੰਨ ਕਰ ਸਕਦੇ ਹਨ ਤੇ ਡੀ.ਬੀ.ਈ.ਈ. ਬਠਿੰਡਾ ਦੇ ਹੈਲਪਲਾਈਨ ਨੰਬਰ 99884-44133 ਤੇ ਵੀ ਸੰਪਰਕ ਕਰ ਸਕਦੇ ਹਨ।
ਦਿਵਿਆਂਗ ਸੁੱਖ ਰਾਮ ਦੇ ਕਰਮਾਂ ਵਿਚ ਰੱਬ ਸੁੱਖ ਲਿਖਣਾ ਭੁੱਲਿਆ
![]() |
ਮਲੋਟ ਨੇੜਲੇ ਪਿੰਡ ਵਿਰਕ ਖੇੜਾ ਦਾ ਦਿਵਿਆਂਗ ਸੁੱਖ ਰਾਮ ਆਪਣੀ ਦਰਦ ਭਰੀ ਦਾਸਤਾਨ ਸੁਣਾਉਦਾ ਹੋਇਆ । -ਤਸਵੀਰ ਬਲਰਾਜ ਸਿੱਧੂ |
ਘਰ ਵਿਚ ਨਹੀਂ ਕੋਈ ਪਖ਼ਾਨਾ, ਘਰ ਤੋਂ ਦੂਰ ਜਾਣ ਲਈ ਹੋਇਆ ਮਜ਼ਬੂਰ
ਮਲੋਟ, 8 ਮਾਰਚ ( ਬਲਰਾਜ ਸਿੰਘ ਸਿੱਧੂ ਹਰਵੀਰ ਬੁਰਜਾਂ )
ਇਸ ਧਰਤੀ ਤੇ ਹਰ ਮਨੁੱਖ ਜਿ਼ੰਦਗੀ ਨੂੰ ਮਾਨਣ ਅਤੇ ਜਿਉਣ ਦਾ ਸੁਪਨਾ ਲੈ ਕੇ ਜਨਮਦਾ ਹੈ। ਪਰ ਇਹ ਸੁਪਨੇ ਉਦੋਂ ਅਧੂਰੇ ਰਹਿ ਜਾਂਦੇ ਨੇ, ਜਦੋਂ ਉਹ ਕਿਸੇ ਨਾ ਕਿਸੇ ਬਿਮਾਰੀ ਜਾਂ ਜ਼ਮਾਂਦਰੂ ਕਿਸੇ ਗੰਭੀਰ ਬਿਮਾਰੀ ਦਾ ਸਿ਼ਕਾਰ ਹੋ ਜਾਂਦਾ ਹੈ। ਉਦੋਂ ਉਹਦੀ ਜਿ਼ੰਦਗੀ ਤਰਾਸਦੀ ਦਾ ਸਿ਼ਕਾਰ ਹੋ ਜਾਂਦੀ ਹੈ। ਇਹ ਤਰਾਸਦੀ ਪ੍ਰਮਾਤਮਾ ਦੀ ਦੇਣ ਹੋ ਸਕਦੀ ਹੈ। ਪਰ ਇਸ ਤੋਂ ਵੀ ਅੱਗੇ ਇਕ ਤਰਾਸਦੀ ਹੋਰ ਹੁੰਦੀ ਹੈ। ਉਹ ਤਰਾਸਦੀ ਮਨੁੱਖੀ ਸਮਾਜ ਅਤੇ ਸਮੇਂ ਦੀਆਂ ਸਰਕਾਰਾਂ ਦੀ ਹੁੰਦੀ ਹੈ। ਜਿਹੜੀ ਇਸ ਤਰ੍ਹਾਂ ਦੇ ਮਨੁੱਖਾਂ ਨਾਲ ਘੋਰ ਬਿਗਾਨਗੀ ਵਾਲਾ ਰਵੱਈਆ ਅਖਤਿਆਰ ਕਰ ਲੈਂਦੀ ਹੈ। ਇਸ ਤਰ੍ਹਾਂ ਦੀ ਹੀ ਬਿਗਾਨਗੀ ਵਾਲੀ ਜਿ਼ੰਦਗੀ ਪਿੰਡ ਵਿਰਕ ਖੇੜਾ ਦਾ ਸੁੱਖ ਰਾਮ ਜਿਉਂ ਰਿਹਾ। ਜਿਸ ਦੇ ਮਾਂਪਿਆਂ ਨੇ ਚਾਰ ਭੈਣਾਂ ਦੇ ਇਕਲੌਤੇ ਭਰਾ ਦਾ ਨਾਂਅ ਭਾਂਵੇ ਸੁੱਖ ਰਾਮ ਰੱਖਿਐ। ਪਰ ਉਸਦੀ ਜਿ਼ੰਦਗੀ ਦਾ ਸੁੱਖ ਅਤੇ ਚੈਨ ਗੁੰਮ ਹੋ ਗਿਆ ਲੱਗਦੈ। 26-27 ਵਰਿਅ੍ਹਾਂ ਦਾ ਸੁੱਖ ਰਾਮ ਜਿ਼ੰਦਗੀ ਨੂੰ ਘੋਰ ਨਿਰਾਸ਼ਾਂ ਵਿਚ ਜੀਅ ਰਿਹਾ ਹੈ।
ਇਸ ਘੋਰ ਨਿਰਾਸ਼ਾ ਦਾ ਸਭ ਤੋਂ ਵੱਡਾ ਕਾਰਨ ਉਸਦਾ ਦੋਵੇਂ ਲੱਤਾਂ ਤੋ. ਅਪਾਹਜ ਹੋਣਾ ਹੈ। ਉਸਤੋਂ ਅੱਗੇ ਉਸ ਨਾਲ ਸਮੇਂ ਦੀਆਂ ਸਰਕਾਰਾਂ ਨੇ ਬੇਇਨਸਾਫ਼ੀ ਵਾਲਾ ਰਵੱਈਆ ਅਪਣਾ ਰੱਖਿਆ ਹੈ। ਜਿੱਥੇ ਉਹ ਤੁਰਨ ਫਿਰਨ ਤੋਂ ਅਸਮਰੱਥ ਹੈ। ਉਥੇ ਹੀ ਉਸਦੇ ਘਰ ਵਿਚ ਅਜੇ ਤੱਕ ਕੋਈ ਪਖਾਨਾ ਨਹੀਂ ਬਣਿਆ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਕੋਈ ਪਖਾਨਾ ਨਹੀਂ ਹੈ। ਇਸ ਲਈ ਉਸ ਨੂੰ ਰਫ਼ਾ ਹਾਜਤ ਲਈ ਘਰ ਤੋਂ ਦੂਰ ਜਾਣਾ ਪੈਂਦਾ ਹੈ। ਜਿੱਥੇ ਉਸ ਨੂੰ ਕਾਫ਼ੀ ਮੁਸ਼ਕਿਲ ਆਉਂਦੀ ਹੈ। ਉਹ ਕਾਫ਼੍ਰੀ ਮੁਸ਼ਕਿਲ ਹਲਾਤਾਂ ਵਿਚ ਦਿਨ ਕੱਟੀਆਂ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਸ ਨੇ ਸਮੇਂ ਸਮੇਂ ਤੇ ਇਹ ਮੰਗ ਕੀਤੀ ਹੈ ਕਿ ਪਰ ਉਸਦੀ ਇਹ ਮੰਗ ਅਜੇ ਤੱਕ ਪੂਰੀ ਨਹੀਂ ਹੋਈ। ਘਰ ਦੇ ਹਾਲਾਤ ਵੀ ਚੰਗੇ ਨਹੀਂ ਹਨ ਕਿ ਉਹ ਖੁੱਦ ਇਸ ਦਾ ਨਿਰਮਾਣ ਕਰਵਾ ਸਕਣ।ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਨੇੜੇ ਤੋਂ ਦੇਖਣ ਦਾ ਹੀਲਾ ਕਰਨਾ ਚਾਹੀਦਾ ਹੈ।
Mar 7, 2023
ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਲਈ ਚਲਾਈ ਜਾ ਰਹੀ ਹੈ ਵਿਸ਼ੇਸ਼ ਮੁਹਿੰਮ-2023
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਵਧਾਉਣ ਸੰਬੰਧੀ ਚਲਾਈ ਗਈ ।
ਦਾਖ਼ਲਾ ਮੁਹਿੰਮ-2023 ਤਹਿਤ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ, ਇਸੇ ਲੜੀ ਤਹਿਤ ਬੀਤੇ ਦਿਨੀ ਜਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਸ਼੍ਰੀਮਤੀ ਪ੍ਰਭਜੋਤ ਕੌਰ ਦੀ ਅਗਵਾਈ ਵਿੱਚ ਸਮੂਹ ਬੀ.ਪੀ.ਈ.ਓ, ਸੀ.ਐਚ.ਟੀ ਅਤੇ ਬੀ.ਐਮ.ਟੀ ਦੀ ਜੂਮ ਮੀਟਿੰਗ ਹੋਈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਪ ਜਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਸ਼੍ਰੀ ਹਰਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਜਿਲ੍ਹੇ ਵਿੱਚ ਦਾਖ਼ਲੇ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਦਾਖ਼ਲਾ ਵਧਾਉਣ ਸੰਬੰਧੀ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆ ਬਾਰੇ ਵਿਚਾਰ ਚਰਚਾ ਕੀਤੀ ਗਈ।
ਅਧਿਆਪਕਾਂ ਵਲੋਂ ਲਗਾਤਾਰ ਡੋਰ-ਟੂ-ਡੋਰ ਪਹੁੰਚ ਕਰਕੇ ਸਰਕਾਰੀ ਸਕੂਲਾਂ ਵਿੱਚ ਉਪਲਬੱਧ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਬਲਾਕ ਪੱਧਰ ਤੇ ਵੱਖ ਵੱਖ ਥਾਵਾਂ ਤੇ ਦਾਖਲਾ ਬੂਥ ਵੀ ਲਗਾਏ ਗਏ ਹਨ।
ਇਹਨਾਂ ਬੂਥਾਂ ਤੇ ਆਉਣ ਵਾਲੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ, ਵਜ਼ੀਫ਼ੇ, ਮਿਡ ਡੇ ਮੀਲ, ਵਰਦੀਆਂ, ਸਿੱਖਣ ਪ੍ਰਕਿਰਿਆ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇਗਾ।
ਭਾਰਤੀ ਏਅਰ ਫੋਰਸ ਦੇ ਬਹਾਦਰ ਜਵਾਨਾਂ ਵਲੋਂ ਦਿਖਾਏ ਹਵਾਈ ਕਰਤੱਬਾਂ ਨੇ ਕੀਲ੍ਹੇ ਦਰਸ਼ਕ
ਦੋਵੇਂ ਦਿਨਾਂ ਦੌਰਾਨ 36 ਹਜ਼ਾਰ ਤੋਂ ਵਧੇਰੇ ਆਮ ਲੋਕਾਂ ਤੇ ਵਿਦਿਆਰਥੀਆਂ ਨੇ ਮਾਣਿਆ ਸ਼ੋਅ ਦਾ ਆਨੰਦ
ਯਾਦਗਾਰੀ ਹੋ ਨਿਬੜਿਆ "ਸੂਰਿਯਾ ਕਿਰਨ ਐਰੋਬੈਟਿਕ" ਸ਼ੋਅ
ਬਠਿੰਡਾ, 7 ਮਾਰਚ : ਸਿਵਲ ਏਅਰ ਪੋਰਟ ਵਿਰਕ ਕਲਾਂ ਵਿਖੇ ਭਾਰਤੀ ਏਅਰ ਫੋਰਸ ਸਟੇਸ਼ਨ ਭਿਸੀਆਣਾ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੋ ਰੋਜ਼ਾ "ਸੂਰਿਯਾ ਕਿਰਨ ਐਰੋਬੈਟਿਕ" ਸ਼ੋਅ ਬਠਿੰਡਾ ਵਾਸੀਆਂ ਲਈ ਯਾਦਗਾਰ ਹੋ ਨਿਬੜਿਆਂ। ਦੋਵੇਂ ਦਿਨਾਂ ਦੌਰਾਨ ਇਸ ਸ਼ੋਅ ਚ ਬਠਿੰਡਾ ਤੇ ਆਸ-ਪਾਸ ਦੇ ਖੇਤਰਾਂ ਤੋਂ 36 ਹਜ਼ਾਰ ਤੋਂ ਵਧੇਰੇ ਆਮ ਲੋਕਾਂ, ਭਾਰੀ ਗਿਣਤੀ ਵਿੱਚ ਸਕੂਲੀ ਵਿਦਿਆਰਥੀਆਂ, ਭਾਰਤੀ ਹਵਾਈ ਤੇ ਆਰਮੀ ਸੈਨਾ, ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸ਼ਿਰਕਤ ਕਰਕੇ ਇਸ ਦਾ ਆਨੰਦ ਮਾਣਿਆ ਗਿਆ।
ਇਸ ਸ਼ੋਅ ਨੂੰ ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਵਲੋਂ ਬੜੇ ਹੀ ਉਤਸ਼ਾਹ ਤੇ ਉਤਸੁਕਤਾ ਨਾਲ ਦੇਖਿਆ ਗਿਆ। ਬਠਿੰਡਾ ਵਿਖੇ ਇਸ ਤਰ੍ਹਾਂ ਦਾ ਇਹ ਸ਼ੋਅ ਕਰੀਬ ਡੇਢ ਦਹਾਕੇ ਪਹਿਲੇ ਸਾਲ 2007 ਚ ਹੋਇਆ ਸੀ, ਉਸ ਉਪਰੰਤ ਦੂਸਰੀ ਵਾਰ ਹੋਏ ਇਸ ਸ਼ੋਅ ਦੀ ਵਿਸ਼ੇਸਤਾ ਇਹ ਸੀ ਕਿ ਇਸ ਸ਼ੋਅ ਨੂੰ ਦੇਖਣ ਲਈ ਭਾਰੀ ਗਿਣਤੀ ਚ ਆਮ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਵਲੋਂ ਸ਼ਮੂਲੀਅਤ ਕੀਤੀ ਗਈ।
ਦੂਸਰੇ ਦਿਨ ਦੇ ਇਸ ਸ਼ੋਅ ਦਾ ਆਰੰਭ ਸਵੇਰੇ 10:30 ਵਜੇ ਹੋਇਆ ਜੋ ਕਿ ਕਰੀਬ 12:20 ਵਜੇ ਤੱਕ ਚੱਲਿਆ। ਇਸ ਸ਼ੋਅ ਦੀ ਸ਼ੁਰੂਆਤ ਭਾਰਤੀ ਏਅਰ ਫੋਰਸ ਬੈਂਡ ਦੀ ਟੀਮ ਦੇ 16 ਨੌਜਵਾਨਾਂ ਵਲੋਂ ਮਨਮੋਹਿਕ ਧੁੰਨਾਂ ਰਾਹੀਂ ਕੀਤੀ ਗਈ ਅਤੇ ਜਿਨ੍ਹਾਂ ਨੇ ਆਪਣੀ ਪੇਸ਼ਕਾਰੀ ਦੌਰਾਨ ਦੇਸ਼ ਭਗਤੀ ਦੀਆਂ ਧੁੰਨਾਂ ਰਾਹੀਂ ਦਰਸ਼ਕਾਂ ਦਾ ਮਨ ਮੋਹੀ ਰੱਖਿਆ।
ਇਸ ਉਪਰੰਤ "ਆਕਾਸ਼ ਗੰਗਾ ਸਕਾਈ ਡਾਈਵਿੰਗ" ਟੀਮ ਦੇ 8 ਜਾਂਬਾਜ ਮੈਂਬਰਾਂ ਵਲੋਂ ਦਿਖਾਏ ਗਏ ਕਰਤੱਬਾਂ ਨੂੰ ਦੇਖਣ ਲਈ ਕਰੀਬ 15 ਮਿੰਟ ਆਕਾਸ਼ ਤੋਂ ਲੈ ਕੇ ਜ਼ਮੀਨ ਤੱਕ ਦਰਸ਼ਕਾਂ ਦੀ ਨਜ਼ਰਾਂ ਇਨ੍ਹਾਂ ਨੂੰ ਦੇਖਣ ਲਈ ਆਸਮਾਨ ਵੱਲ ਟਿਕੀਆਂ ਰਹੀਆਂ। ਇਸ ਤੋਂ ਬਾਅਦ "ਸੂਰਿਯਾ ਕਿਰਨ ਐਰੋਬੈਟਿਕ" ਦੀ ਟੀਮ ਵਲੋਂ ਗਰੁੱਪ ਕੈਪਟਨ ਸ਼੍ਰੀ ਜੀ.ਐਸ. ਢਿੱਲੋਂ ਦੀ ਅਗਵਾਈ ਹੇਠ ਬਹਾਦਰ ਨੌਜਵਾਨਾਂ ਨੇ 9 ਹਵਾਈ ਜਹਾਜ਼ਾਂ ਰਾਹੀਂ ਕਰੀਬ 25 ਮਿੰਟ ਆਕਾਸ਼ ਵਿੱਚ ਵੱਖ-ਵੱਖ ਤਰ੍ਹਾਂ ਦੇ ਅਨੌਖੇ, ਦਿਲ ਖਿਚਵੇ ਤੇ ਹੈਰਾਨ ਕਰਨ ਵਾਲੇ ਕਰਤੱਵ ਦਿਖਾਏ, ਜਿਸ ਨੂੰ ਦਰਸ਼ਕਾਂ ਵਲੋਂ ਆਕਾਸ਼ ਵੱਲ ਪੂਰੀ ਟਿਕ-ਟਿਕੀ ਲਗਾ ਕੇ ਉਤਸੁਕਤਾ ਨਾਲ ਦੇਖਿਆ ਗਿਆ। ਇਸ ਉਪਰੰਤ "ਏਅਰ ਵਾਰੀਅਰ ਡਰਿੱਲ ਸਬਰੋਤੋ" ਟੀਮ ਦੇ 20 ਨੌਜਵਾਨਾਂ ਵਲੋਂ ਬਹੁਤ ਹੀ ਸ਼ਾਨਦਾਰ ਪਰੇਡ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਵਲੋਂ ਅਨੁਸਾਸ਼ਨ ਤੇ ਇਕਸਾਰਤਾ ਚ ਰਹਿ ਕੇ ਬਹੁਤ ਹੀ ਅਨੌਖੇ ਕਰਤੱਵ ਦਿਖਾ ਕੇ ਦਰਸ਼ਕਾਂ ਦਾ ਮਨ ਟੁੰਬਿਆ।
ਇਸ ਸ਼ੋਅ ਦੇ ਅਖ਼ੀਰ ਵਿੱਚ ਭਾਰਤੀ ਸੈਨਾ ਦੇ ਸਭ ਤੋਂ ਅਤਿ-ਆਧੁਨਿਕ ਲੜਾਕੂ ਜਹਾਜ਼ ਸਖੋਈ-30 ਵਲੋਂ ਆਕਾਸ਼ ਵਿੱਚ ਆਪਣੇ ਅਨੌਖੇ ਕਰਤੱਬ ਦਿਖਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਸ਼ੋਅ ਦੇ ਦੋਵੇਂ ਦਿਨਾਂ ਦੌਰਾਨ 185 ਤੋਂ ਵਧੇਰੇ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਆਨੰਦ ਮਾਣਿਆ ਗਿਆ। ਇਸ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਭਾਰਤੀ ਏਅਰ ਫੋਰਸ ਤੇ ਆਰਮੀ ਦੇ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਆਮ ਲੋਕਾਂ ਵਲੋਂ ਵੀ ਇਸ ਸ਼ੋਅ ਦਾ ਲੁਤਫ਼ ਲਿਆ ਗਿਆ।
ਸਮਾਗਮ ਦੇ ਅਖ਼ੀਰ ਚ "ਸੂਰਿਯਾ ਕਿਰਨ ਐਰੋਬੈਟਿਕ" ਦੀ ਟੀਮ ਵਲੋਂ ਗਰੁੱਪ ਕੈਪਟਨ ਸ਼੍ਰੀ ਜੀ.ਐਸ. ਢਿੱਲੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ "ਸੂਰਿਯਾ ਕਿਰਨ ਐਰੋਬੈਟਿਕ" ਦੀ ਟੀਮ ਚ ਨੌਜਵਾਨਾਂ ਨੂੰ 6 ਮਹੀਨਿਆਂ ਦੀ ਬਹੁਤ ਹੀ ਸਖ਼ਤ ਸਿਖਲਾਈ ਤੋਂ ਬਾਅਦ ਹੀ ਸ਼ਾਮਲ ਕੀਤਾ ਜਾਂਦਾ ਹੈ। ਇਸ ਟੀਮ ਵਿੱਚ ਸ਼ਾਮਲ ਮੈਂਬਰਾਂ ਵਲੋਂ ਸਿਰਫ਼ 3 ਸਾਲ ਲਈ ਹੀ ਆਪਣੀਆਂ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ। ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਟੀਮ ਵਲੋਂ ਦਿਖਾਏ ਜਾਣ ਵਾਲੇ ਹਵਾਈ ਕਰਤੱਬਾਂ ਦਾ ਮੁੱਖ ਮੰਤਵ ਵੱਧ ਤੋਂ ਵੱਧ ਆਮ ਲੋਕਾਂ ਨੂੰ ਹਵਾਈ ਸੈਨਾ ਪ੍ਰਤੀ ਜਾਗਰੂਕ ਕਰਨਾ ਹੈ ਤੇ ਨੌਜਵਾਨ ਪੀੜ੍ਹੀ ਅੰਦਰ ਦੇਸ਼ ਤੇ ਹਵਾਈ ਸੈਨਾ ਪ੍ਰਤੀ ਜ਼ਜਬਾ ਪੈਦਾ ਕਰਨਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਠਿੰਡਾ ਵਾਸੀਆਂ ਦਾ ਇਸ ਸ਼ੋਅ ਦਾ ਵੱਡੀ ਗਿਣਤੀ ਵਿੱਚ ਹਿੱਸਾ ਬਨਣ ਤੇ ਪੂਰਨ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸ਼ੋਅ ਬਠਿੰਡਾ ਵਾਸੀਆਂ ਦੇ ਲੰਮਾਂ ਸਮਾਂ ਜਹਿਨ ਅੰਦਰ ਸਮੋਇਆ ਰਹੇਗਾ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਭਾਰਤੀ ਏਅਰ ਫੋਰਸ ਵਲੋਂ ਇਸ ਸ਼ੋਅ ਦੌਰਾਨ ਵੱਖ-ਵੱਖ ਤਰ੍ਹਾਂ ਦੇ ਹਵਾਈ ਕਰਤੱਵ ਦਿਖਾਉਣ ਵਾਲੇ ਜਾਂਬਾਜ ਜਵਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਭਾਰਤੀ ਏਅਰ ਪੋਰਟ ਅਥਾਰਟੀ ਅਤੇ ਸਿਵਲ ਏਅਰ ਪੋਰਟ ਵਿਰਕ ਕਲਾਂ ਦੇ ਡਾਇਰੈਕਟਰ ਸ਼੍ਰੀ ਰਾਕੇਸ਼ ਰਾਵਤ, ਆਈਜੀ ਪੁਲਿਸ ਬਠਿੰਡਾ ਰੇਂਜ ਸ਼੍ਰੀ ਐਸਪੀਐਸ ਪਰਮਾਰ, ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਵਿਨੀਤ ਕੁਮਾਰ, ਜ਼ਿਲ੍ਹਾ ਪੁਲਿਸ ਮੁਖੀ ਸ. ਗੁਲਨੀਤ ਸਿੰਘ ਖੁਰਾਣਾ, ਜ਼ਿਲ੍ਹਾ ਪੁਲਿਸ ਮੁਖੀ ਵਿਜੀਲੈਂਸ ਸ. ਹਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪਲਵੀ ਚੌਧਰੀ, ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰਪੀ ਸਿੰਘ, ਸਿਖਲਾਈ ਅਧੀਨ ਆਈਏਐਸ ਮੈਡਮ ਮਾਨਸੀ, ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ ਸ਼੍ਰੀ ਅੰਮ੍ਰਿਤਲਾਲ ਅਗਰਵਾਲ, ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਸ੍ਰੀ ਨੀਲ ਗਰਗ, ਚੇਅਰਮੈਨ, ਸ਼ੂਗਰਫੈਡ ਪੰਜਾਬ ਸ੍ਰੀ ਨਵਦੀਪ ਜੀਦਾ, ਚੇਅਰਮੈਨ, ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਸ. ਇੰਦਰਜੀਤ ਸਿੰਘ ਮਾਨ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ, ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਪੰਕਜ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ. ਇੰਦਰਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਬੀ ਐਂਡ ਆਰ ਸ਼੍ਰੀ ਆਯੂਸ਼, ਮੈਂਬਰ ਸਲਾਹਕਾਰ ਡਾ. ਗੁਰਚਰਨ ਸਿੰਘ ਵਿਰਕ ਕਲਾਂ, ਮੈਡਮ ਮਨਦੀਪ ਕੌਰ ਰਾਮਗੜ੍ਹੀਆ, ਪੁਲਿਸ ਤੇ ਸਿਵਲ ਪ੍ਰਸ਼ਾਸਨ ਅਤੇ ਏਅਰ ਫੋਰਸ ਦੇ ਅਧਿਕਾਰੀਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਆਮ ਲੋਕ ਤੇ ਵਿਦਿਆਰਥੀ ਆਦਿ ਹਾਜ਼ਰ ਸਨ।
ਉਦਯੋਗ ਲਈ ਫੋਕਲ ਪੁਆਇੰਟ ਦੇ ਅੰਦਰ 3 ਦਿਨਾਂ ਅਤੇ ਫੋਕਲ ਪੁਆਇੰਟ ਤੋਂ ਬਾਹਰ 15 ਦਿਨਾਂ ਵਿੱਚ ਸਰਟੀਫਿਕੇਟ ਕੀਤਾ ਜਾਵੇ ਜਾਰੀ-ਡਾ. ਰੂਹੀ ਦੁੱਗ
ਰਾਈਟ ਟੂ ਬਿਜਨਸ ਐਕਟ ਅਧੀਨ ਫਰੀਦਕੋਟ ਦੀ ਪਹਿਲੀ ਪ੍ਰਤੀ ਬੇਨਤੀ ਨੂੰ ਮਿਲੀ ਪ੍ਰਵਾਨਗੀ
ਡੀ.ਸੀ ਵੱਲੋਂ ਉਦਯੋਗ ਸਬੰਧਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਫਰੀਦਕੋਟ 7 ਮਾਰਚ ()ਪੰਜਾਬ ਸਰਕਾਰ ਵੱਲੋਂ ਉਦਯੋਗ ਦੇ ਪ੍ਰਸਾਰ ਨੂੰ ਮੁੱਖ ਰੱਖਦੇ ਹੋਏ ਰਾਈਟ ਟੂ ਬਿਜਨਸ ਐਕਟ ਨੋਟੀਫਾਈਡ ਰੂਲਜ਼ ਅਨੁਸਾਰ ਜਿਸ ਵਿੱਚ ਬਿਲਡਿੰਗ ਪਲਾਨ, ਟਰੇਡ ਲਾਈਸੈਂਸ, ਸੀ.ਐਲ.ਯੂ, ਫਾਈਰ ਐਨ.ਓ.ਸੀ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ ਵੱਲੋਂ ਬਿਲਡਿੰਗ ਪਲਾਨ ਅਪਰੂਵ ਅਤੇ ਸ਼ੋਪ ਐਕਟ ਰਜਿਸਟਰੇਸ਼ਨ ਕਰਨ ਸਬੰਧੀ ਉਕਤ ਐਕਟ ਅਧੀਨ ਤਹਿਤ ਜਿਲ੍ਹਾ ਫਰੀਦਕੋਟ ਨੂੰ ਪਹਿਲੀ ਐਪਲੀਕੇਸ਼ਨ ਪ੍ਰਾਪਤ ਹੋਈ, ਜਿਸ ਨੂੰ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਵੱਲੋਂ ਸਬੰਧਤ ਵਿਭਾਗਾਂ ਦੀ ਮੀਟਿੰਗ ਕਰਕੇ 15 ਦਿਨਾਂ ਦੇ ਅੰਦਰ ਇੰਟਰਪ੍ਰਾਈਜਿਜ ਸਰਟੀਫਿਕੇਟ ਆਫ ਇਨਪ੍ਰਿੰਸੀਪਲ ਅਪਰੂਵਲ ਕੀਤਾ ਗਿਆ ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਐਮ.ਐਸ ਜੈ ਅੰਬੇ ਇੰਟਰਪ੍ਰਾਈਜਿਜ ਵੱਲੋਂ ਫਲੋਰ ਮਿੱਲ ਲਾਉਣ ਲਈ ਉਦਯੋਗ
ਵਿਭਾਗ ਦੇ ਆਨਲਾਈਨ ਪੋਰਟਲ ਤੇ ਅਪਲਾਈ ਕੀਤਾ ਗਿਆ ਸੀ ਅਤੇ ਬਣਦੀ ਫੀਸ ਇਨਵੈਸਟ ਪੰਜਾਬ ਪੋਰਟਲ ਤੇ ਹੀ ਜਮ੍ਹਾ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਐਕਟ ਦੀ ਪ੍ਰੋਵੀਜਨ ਅਨੁਸਾਰ ਇਹ ਸਾਰੀਆਂ ਐਨ.ਓ.ਸੀ. 15 ਦਿਨਾਂ ਦੇ ਵਿੱਚ ਜਾਰੀ ਕਰਨੀ ਹੁੰਦੀ ਹੈ। ਜਿਸ ਨੂੰ ਉਨ੍ਹਾਂ ਵੱਲੋਂ ਸਮੇਂ ਤੋਂ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਹੁਣ ਇੰਟਰਪ੍ਰਾਈਜਿਜ ਨਿਸਚਿਤ ਹੋ ਕੇ ਆਪਣੇ ਉਦਯੋਗ ਨੂੰ ਸਥਾਪਿਤ ਕਰਨਗੇ ਅਤੇ ਹੁਣ ਵੱਖ ਵੱਖ ਵਿਭਾਗਾਂ ਦੀਆਂ ਉਪਚਾਰਿਕਤਾ ਨੂੰ ਪੂਰਾ ਕਰਨ ਲਈ ਉਨ੍ਹਾਂ ਪਾਸ 3.5 ਸਾਲ ਦਾ ਸਮਾਂ ਹੋਵੇਗਾ ਜੇ ਕਿ ਇੱਕ ਕਾਰੋਬਾਰੀ/ਉੱਦਮੀ ਲਈ ਸਰਕਾਰ ਵੱਲੋਂ ਬੜੀ ਵੱਡੀ ਸਹਲੂਤ ਦਿੱਤੀ ਗਈ ਹੈ, ਹੁਣ ਇਸ ਨਾਲ ਉਦਯੋਗ ਦੇ ਪ੍ਰਸਾਰ ਨੂੰ ਹੋਰ ਹੁਲਾਰਾ ਮਿਲੇਗਾ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਉਦਯੋਗ ਫੋਕਲ ਪੁਆਇੰਟ ਤੋਂ ਬਾਹਰ ਹੈ ਉਸ ਯੂਨਿਟ ਦੇ ਮਾਸਟਰ ਪਲਾਨ ਦੇ ਪ੍ਰਵੀਜ਼ਨ ਅਨੁਸਾਰ 15 ਦਿਨਾਂ ਵਿੱਚ ਅਤੇ ਜੇਕਰ ਯੂਨਿਟ ਫੋਕਟ ਪੁਆਇੰਟ ਵਿੱਚ ਹੈ ਤਾਂ ਐਕਟ ਦੀ ਪ੍ਰੋਵੀਜਨ ਅਨੁਸਾਰ ਸਿਰਫ 3 ਦਿਨਾਂ ਵਿੱਚ ਸਰਟੀਫਿਕੇਟ ਆਫ ਇਨਪ੍ਰਿੰਸੀਪਲ ਅਪਰੂਵਲ ਜਾਰੀ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਦਯੋਗਪਤੀਆਂ ਪਾਸੋ ਵੀ ਐਨ.ਓ.ਸੀ/ਨਕਸ਼ਾ ਪਾਸ ਕਰਨ ਲਈ ਅਰਜੀਆਂ ਪ੍ਰਾਪਤ ਹੁੰਦੀਆਂ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਪ੍ਰੋਸੈਸ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਕਨਵੀਨਰ ਕਮ ਜਨਰਲ ਮੈਨੇਜਰ ਸ੍ਰੀ ਸੁਖਮੰਦਰ ਸਿੰਖ ਰੇਖੀ ਜਿਲ੍ਹਾ ਉਦਯੋਗ ਕੇਂਦਰ ਫਰੀਦਕੋਟ, ਜਿਲ੍ਹਾ ਮਾਲ ਅਫਸਰ ਡਾ. ਅਜੀਤਪਾਲ ਸਿੰਘ, ਜਿਲ੍ਹਾ ਟਾਊਨ ਪਲਾਨਰ, ਡਿਪਟੀ ਡਾਇਰੈਕਟਰ ਫੈਕਟਰੀਜ਼ ਅਚੇ ਜਿਲ੍ਹਾ ਫਾਈਰ ਅਫਸਰ ਦੇ ਅਧਿਕਾਰੀ ਉਚੇਚੇ ਤੌਰ ਤੇ ਹਾਜ਼ਰ ਰਹੇ।
ਡਿਪਟੀ ਕਮਿਸ਼ਨਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਮੁਫ਼ਤ ਆਟੋ ਸੇਵਾ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਫਾਜਿਲਕਾ 7 ਮਾਰਚ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੱਦੇਨਜਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਹਿਲਾਵਾਂ ਦੇ ਅਧਿਕਾਰਾਂ ਅਤੇ ਸਸ਼ਕਤੀਕਰਨ ਨੂੰ ਮਜਬੂਤੀ ਪ੍ਰਦਾਨ ਕਰਨ ਹਿਤ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਪ੍ਰਭਾਵਿਤ ਹੁੰਦਿਆਂ ਫਾਜ਼ਿਲਕਾ ਦੀ ਨੌਜਵਾਨ ਸਮਾਜ ਸੇਵੀ ਸੰਸਥਾ ਵਲੋਂ ਇਕ ਨਿਵੇਕਲੀ ਪਹਿਲ ਕਰਦਿਆਂ ਔਰਤਾਂ ਲਈ ਮੁਫ਼ਤ ਆਟੋ ਸੇਵਾ ਸ਼ੁਰੂ ਕੀਤੀ ਜਿਸ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਮਨਦੀਪ ਕੌਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਔਰਤਾਂ ਕਿਸੇ ਵੀ ਖੇਤਰ ਵਿਚ ਪੁਰਸ਼ਾਂ ਨਾਲੋ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਹੁਣ ਵੱਡੇ-ਵੱਡੇ ਮੁਕਾਮਾਂ *ਤੇ ਪਹੁੰਚ ਕੇ ਉਚਾਈਆਂ ਛੂਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਆਪਣੇ ਘਰ, ਪਰਿਵਾਰ ਨੂੰ ਸਾਂਭਣ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੀਆਂ ਪਦਵੀਆਂ ਸਾਂਭ ਰਹੀਆਂ ਹਨ ਤੇ ਬਿਹਤਰ ਤਰੀਕੇ ਨਾਲ ਕੰਮ ਨੂੰ ਚਲਾ ਰਹੀਆਂ ਹਨ। ਉਨ੍ਹਾਂ ਮਹਿਲਾ ਦਿਵਸ ਨੂੰ ਸਮਰਪਿਤ ਇਕ ਦਿਨ ਮੁਫਤ ਆਟੋ ਸੇਵਾ ਕਰਨ ਦੇ ਉਪਰਾਲੇ ਦੀ ਸੰਸਥਾ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੋਰ ਹੈ ਕਿ ਇਹ ਆਟੋ ਸੇਵਾ ਇਕ ਔਰਤ ਵੱਲੋਂ ਨਿਭਾਈ ਜਾ ਰਹੀ ਹੈ।
ਇਸ ਮੌਕੇ ਸੰਸਥਾ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ।
ਸੰਸਥਾ ਦੇ ਵਿਨੈ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਲਵਲੀ ਵਾਲਮੀਕੀ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਔਰਤਾਂ ਲਈ ਮੁਫ਼ਤ ਆਟੋ ਸੇਵਾ ਸ਼ੁਰੂ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਆਟੋ ਵਿੰਗ ਅਸ਼ੋਕ ਕੁੱਕੜ, ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ, ਬਲਾਕ ਪ੍ਰਧਾਨ ਵਿਪਨ ਪੁਰੀ, ਕੋਰ ਕਮੇਟੀ ਰਾਜਿੰਦਰ ਸ਼ਰਮਾ, ਮਹਾਵੀਰ ਪ੍ਰਸਾਦ, ਬੌਬੀ ਇੰਦੌਰਾ, ਮੁਫਤ ਸਿੱਖਿਆ ਮਿਸ਼ਨ ਟਿਊਸ਼ਨ ਸੈਂਟਰ ਦੀ ਡਾਇਰੈਕਟਰ ਕਿਰਨ ਮਲਹੋਤਰਾ, ਮੈਡਮ ਬਲਵਿੰਦਰ ਕੌਰ, ਵਿਜੇ ਸ਼ਰਮਾ, ਮਦਨ ਲਾਲ, ਰੋਸ਼ਨ ਲਾਲ, ਜਗਜੀਤ ਸਿੰਘ ਆਦਿ ਹਾਜ਼ਰ ਸਨ।











