punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Oct 13, 2023

ਆਈ ਟੀ ਆਈ ਫਾਜ਼ਿਲਕਾ ਵਿੱਚ ਵਿਸ਼ਵ ਨਿਵੇਸ਼ਕ ਅਤੇ ਮੌਕੇ ਵਿਤੀ ਸਿੱਖਿਆ ਅਤੇ ਬੱਡੀ ਪ੍ਰੋਗਰਾਮ ਅਧੀਨ ਸੈਮੀਨਾਰ ਕਰਵਾਇਆ ਗਿਆ।








 ਫ਼ਾਜਿ਼ਲਕਾ - ਬਲਰਾਜ ਸਿੰਘ ਸਿੱਧੂ 

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਾਜ਼ਿਲਕਾ ਵਿੱਚ ਪ੍ਰਿੰਸੀਪਲ ਹਰਦੀਪ ਕੁਮਾਰ ਟੋਹੜਾ ਦੀ ਅਗਵਾਈ ਵਿਚ ਸ੍ਰੀ ਡੀ ਪੀ ਐਸ ਖਰਬੰਦਾ ਡਾਇਰੈਕਟਰ/ਪ੍ਰਿੰਸੀਪਲ ਸਕਰੈਟਰੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਬੱਡੀ ਨੋਡਲ ਅਫਸਰ ਸ.ਗੁਰਜੰਟ ਸਿੰਘ ਅਤੇ ਪਲੇਸਮੈਂਟ ਅਫਸਰ ਰਾਏ ਸਾਹਿਬ ਵੱਲੋਂ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਸੈਂਟਰਲ ਡਿਪੋਜ਼ਟਰੀ ਸਰਵਿਸਿਸ ਲਿਮਿਟਿਡ ਮੁੰਬਈ ਦੇ ਸ਼੍ਰੀ ਅਸ਼ੋਕ ਸਿੰਘਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰਿੰਸੀਪਲ ਅਤੇ ਟ੍ਰੇਨਿੰਗ ਅਫਸਰ ਸ੍ਰੀ ਮਦਨ ਲਾਲ ਨੇ ਪਹਿਲਾਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸ਼੍ਰੀ ਅਸ਼ੋਕ ਕੁਮਾਰ ਸਿੰਘਲਾ ਨੇ ਵਿਤੀ/ਆਰਥਿਕ ਮੁੱਦਿਆਂ ਤੇ ਸਿਖਿਆਰਥੀਆਂ ਨੂੰ ਬੜੀ ਹੀ ਬਰੀਕੀ ਨਾਲ ਜਾਣਕਾਰੀ ਦਿੱਤੀ। ਉਹਨਾਂ ਭਾਰਤ ਸਰਕਾਰ ਦੀ ਵਿੱਦਿਆ ਲਕਸ਼ਮੀ ਸਿੱਖਿਆ  ਕਰਜ਼ਾ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਯੋਜਨਾ ਅਧੀਨ ਹਰ ਇੱਕ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਲਈ 4 ਲੱਖ ਰੁਪਏ ਤੱਕ ਦਾ ਕਰਜ਼ਾ ਬਿਨਾਂ ਕਿਸੇ ਸਿਕਿਉਰਟੀ ਅਤੇ ਬਿਨਾਂ ਕਿਸੇ ਵਿਆਜ ਤੋਂ ਪ੍ਰਾਪਤ ਕਰ ਸਕਦਾ ਹੈ ਜੋ ਕਿ ਹਰੇਕ ਬੈਂਕ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਸਿਕਿਓਰਟੀ ਸ਼ੇਅਰ ਮਾਰਕੀਟ,ਨਿਊਚਰਲ ਫੰਡ ਸੇਵਿੰਗਸ,ਇਨਵੈਸਟਮੈਂਟ ਅਤੇ ਪ੍ਰੋਟੈਕਸ਼ਨ ਆਫ ਮਨੀ ਬਾਰੇ ਜਾਣਕਾਰੀ ਦਿੱਤੀ ਬਡੀ ਪ੍ਰੋਗਰਾਮ ਤਹਿਤ ਸ. ਜਸਵਿੰਦਰ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਨਸ਼ੇ ਤੋਂ ਦੂਰ ਅਤੇ ਖੇਡਾਂ ਦੇ ਨੇੜੇ ਆਉਣ ਦੀ ਪ੍ਰੇਰਨਾ ਦਿੱਤੀ ਗਈ ਅਤੇ ਇਸ ਪ੍ਰੋਗਰਾਮ ਅਫਸਰ ਸ.ਗੁਰਜੰਟ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਟਰੇਨਿੰਗ ਅਫਸਰ ਮੈਡਮ ਪੁਨੀਤਾ ਗੋਇਲ ਜੀ,ਸ੍ਰੀ ਜਤਿੰਦਰ ਵਰਮਾ,ਸਰਦਾਰ ਰਣਜੀਤ ਸਿੰਘ ਬਲਜਿੰਦਰ ਸਿੰਘ, ਸ਼੍ਰੀ ਰਮੇਸ਼ ਕੁਮਾਰ ਅਤੇ ਸਮੇਤ ਸਮੂਹ ਸਟਾਫ ਹਾਜ਼ਰ ਸੀ।

Share:

Oct 12, 2023

ਜ਼ਿਲ੍ਹਾ ਪੱਧਰੀ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਹੋਇਆ ਸੰਪਨ ਵਿਦਿਆਰਥੀਆਂ ਨੇ ਚਾਅ ਅਤੇ ਉਤਸ਼ਾਹ ਨਾਲ ਲਿਆ ਹਿੱਸਾ




ਵਿਦਿਆਰਥੀਆਂ ਨੂੰ ਮਿਲਿਆ ਆਪਣੀ ਕਲਾ ਨਿਖਾਰਨ ਦਾ ਮੌਕਾ-ਡਾਂ ਸੁਖਵੀਰ ਸਿੰਘ ਬੱਲ, ਪੰਕਜ ਕੁਮਾਰ ਅੰਗੀ 


ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਸ ਦੀ ਅਗਵਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਰਹਿਨੁਮਾਈ ਵਿੱਚ ਸਿੱਖਿਆ ਵਿਭਾਗ ਪੰਜਾਬ  ਵੱਲੋਂ ਵਿਦਿਆਰਥੀਆਂ ਵਿੱਚ ਜਨਸੰਖਿਆ ਸਿੱਖਿਆ ਦਾ ਪ੍ਰਸਾਰ, ਪ੍ਰਚਾਰ ਕਰਨ ਅਤੇ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਦੀ ਪਹਿਚਾਣ ਅਤੇ ਉਨ੍ਹਾਂ ਨੂੰ ਕੌਮੀ ਮੰਚ ਤੱਕ ਪਹਿਚਾਣ ਦੇਣ ਲਈ ਜਿ਼ਲ੍ਹਾ ਪੱਧਰੀ ਰਾਸ਼ਟਰੀ ਜਨ ਸੰਖਿਆ ਸਿੱਖਿਆ ਪ੍ਰੋਗਰਾਮ ਕਰਵਾਇਆਂ ਗਿਆ। 

ਇਸ ਸਬੰਧੀ ਜਾਣਕਾਰੀ ਜਿ਼ਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ ਕੁਮਾਰ ਨੇ ਦਿੱਤੀ ਹੈ। 

ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਾਗ ਲਿਆ। ਇਹ ਪ੍ਰੋਗਰਾਮ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਕੌੜਿਆਂ  ਵਿਖੇ ਕਰਵਾਇਆ ਗਿਆ।

ਜਿਲ੍ਹਾ ਪੱਧਰ ਤੋਂ ਬਾਅਦ ਜ਼ੋਨ, ਰਾਜ ਅਤੇ ਫਿਰ ਕੌਮੀ ਪੱਧਰ ਤੇ ਮੁਕਾਬਲੇ ਹੋਣਗੇ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ  ਨੇ ਦੱਸਿਆ ਜ਼ਿਲ੍ਹਾ ਪੱਧਰ ਤੋ ਸ਼ੁਰੂ ਹੋ ਕੇ ਆਪਣੇ ਸਿਖ਼ਰਲੇ ਪੱਧਰ ਰਾਸ਼ਟਰ ਪੱਧਰ ਤੇ ਪਹੁੰਚਣ ਤੇ  ਇੰਨ੍ਹਾਂ ਮੁਕਾਬਲਿਆਂ ਰਾਹੀਂ ਬੱਚਿਆਂ ਨੂੰ ਇਕ ਦੂਜ਼ੇ ਰਾਜ ਦੇ ਸਭਿਆਚਾਰ ਅਤੇ ਵਿਰਾਸਤ ਨੂੰ ਜਾਣਨ ਦਾ ਮੌਕਾ ਮਿਲੇਗਾ।

ਇਸ ਪ੍ਰੋਗਰਾਮ ਦੌਰਾਨ  ਰੋਲ ਪਲੇਅ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਦਿਵਾਨ ਖੇੜਾ ਨੇ ਪਹਿਲਾਂ ,ਲੋਕ ਨਾਚ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਪਾਂ ਵਾਲੀ ਨੇ ਪਹਿਲਾਂ,ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸਰਕਾਰੀ ਹਾਈ ਮਾਡਲ ਸਕੂਲ ਅਬੋਹਰ ਨੇ ਪਹਿਲਾਂ ਅਤੇ ਰਚਨਾਤਮਕ ਲੇਖਣ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਗੁੰਮਜਾਲ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਉਚੇਚੇ ਤੌਰ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ।

ਡਾਇਟ ਪ੍ਰਿੰਸੀਪਲ ਡਾਂ ਰਚਨਾ ਵੱਲੋਂ ਇਸ ਪ੍ਰੋਗਰਾਮ ਦੀ ਸਫਲਤਾ ਲਈ ਪੂਰਨ ਸਹਿਯੋਗ ਦਿੱਤਾ ਗਿਆ।ਇਹਨਾਂ ਮੁਕਾਬਲਿਆਂ ਵਿੱਚ ਹਰ ਵਰਗ ਵਿੱਚੋਂ ਜੇਤੂ ਪ੍ਰਤੀਭਾਗੀਆਂ ਨੂੰ ਸਨਮਾਨਿਤ ਕੀਤਾ ਗਿਆ।

ਪ੍ਰਿੰਸੀਪਲ ਰਜਿੰਦਰ ਕੁਮਾਰ,ਡਾਇਟ ਪ੍ਰਿੰਸੀਪਲ ਮੈਡਮ ਰਚਨਾ,ਪ੍ਰਿੰਸੀਪਲ ਮਨੋਜ ਕੁਮਾਰ,ਹੈੱਡ ਮਾਸਟਰ ਹਰਪਾਲ ਸਿੰਘ,ਹੈੱਡ ਮਿਸਟ੍ਰੈਸ ਮਜਯੋਤੀ ਸੇਤੀਆ, ਹੈੱਡ ਮਿਸਟ੍ਰੈਸ  ਵੀਨੂੰ ਅਰੋੜਾ, ਅੰਜੂ ਰਾਣੀ,ਆਰਟ ਐਂਡ ਕਰਾਫਟ ਟੀਚਰ ਮਨਪ੍ਰੀਤ ਸਿੰਘ ਵੱਲੋਂ ਵੱਲੋਂ ਬਤੌਰ ਜੱਜ ਭੂਮਿਕਾ ਨਿਭਾਈ ਗਈ।

ਇਸ ਦੇ ਨਾਲ ਪ੍ਰੋਗਰਾਮ ਦੀ ਸਫਲਤਾ ਹੈੱਡ ਮਾਸਟਰ ਸਤਿੰਦਰ ਬੱਤਰਾ, ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ , ਸਤਿੰਦਰ ਸਚਦੇਵਾ ਅਤੇ ਅਮਨ ਸੇਠੀ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ। ਜੇਤੂ ਵਿਦਿਆਰਥੀਆਂ ਨੂੰ ਸੂਬਾ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Share:

Oct 11, 2023

ਪੰਜਾਬ ਦੇ ਰਾਜਪਾਲ ਵੱਲੋਂ ਦੇਸ਼ ਨੂੰ ਵਿਸਵ ਗੁਰੂ ਬਣਾਉਣ ਦਾ ਸੱਦਾ

 


—ਗੁਆਂਢੀ ਮੁਲਕ ਦੀਆਂ ਕੋਝੀਆਂ ਚਾਲਾਂ ਤੋਂ ਪੰਜਾਬ ਵਾਸੀ ਸਚੇਤ ਰਹਿਣ—ਬਨਵਾਰੀ ਲਾਲ ਪੁਰੋਹਿਤ
—ਲੋਕਾਂ ਨੂੰ ਨਸ਼ੇ ਤੋਂ ਪੀੜਤਾਂ ਦਾ ਇਲਾਜ ਕਰਵਾਉਣ ਅਤੇ ਵੇਚਣ ਵਾਲਿਆਂ ਨੂੰ ਪੁਲਿਸ ਨੂੰ ਫੜਾਉਣ ਦੀ ਕੀਤੀ ਅਪੀਲ
—ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਨੂੰ ਕੀਤਾ ਯਾਦ
—ਆਸਫਵਾਲਾ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਫਾਜਿ਼ਲਕਾ, 11 ਅਕਤੂਬਰ
ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਮੁਲਕ ਨੂੰ ਮੁੜ ਵਿਸਵ ਗੁਰੂ ਬਣਾਉਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਹ ਅੱਜ ਕੌਮਾਂਤਰੀ ਸਰਹੱਦ ਨੇੜੇ ਬਣੇ ਆਸਫਵਾਲਾ ਵਾਰ ਮੈਮੋਰੀਅਲ ਵਿਖੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਸਾਡਾ ਗੁਆਂਢੀ ਮੁਲਕ ਸਾਨੂੰ ਕਮਜੋਰ ਕਰਨ ਲਈ ਕੋਝੀਆਂ ਚਾਲਾਂ ਚੱਲ ਰਿਹਾ ਹੈ ਪਰ ਪਾਕਿਸਤਾਨ ਦੇ ਇਸ ਕੁਚੱਕਰ ਨੂੰ ਪ੍ਰਸ਼ਾਸਨ ਅਤੇ ਪਿੰਡ ਸੁਰੱਖਿਆ ਕਮੇਟੀਆਂ ਦੇ ਤਾਲਮੇਲ ਦੇ ਸਹਾਰੇ ਤੋੜਿਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਹੁਣ ਇਹ ਸੱਚ ਸਵਿਕਾਰ ਕਰ ਲਿਆ ਹੈ ਕਿ ਉਹ ਭਾਰਤ ਨਾਲ ਸਿੱਧੀ ਜੰਗ ਨਹੀਂ ਲੜ੍ਹ ਸਕਦਾ ਇਸ ਲਈ ਉਸ ਵੱਲੋਂ ਨਸ਼ੇ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ ਪਰ ਜ਼ੇਕਰ ਲੋਕ ਵੀ ਸਰਕਾਰ ਨਾਲ ਮਿਲ ਕੇ ਚੱਲਣ ਤਾਂ ਪਾਕਿਸਤਾਨ ਨੂੰ ਅਸੀਂ ਇਸ ਲੁਕਵੇਂ ਯੁੱਧ ਵਿਚ ਹਰਾ ਸਕਦੇ ਹਾਂ।
ਉਨ੍ਹਾਂ ਨੇ ਕਿਹਾ ਕਿ ਹਜਾਰਾਂ ਸਾਲ ਪਹਿਲਾਂ ਅਸੀਂ ਵਿਸਵ ਗੁਰੂ ਸੀ ਪਰ ਹੁਣ ਮੁੜ ਵਕਤ ਆ ਗਿਆ ਹੈ ਕਿ ਅਸੀਂ ਆਪਣੇ ਪੁਰਾਣੇ ਗੌਰਵ ਦੀ ਬਹਾਲੀ ਲਈ ਸਾਰੇ ਇਕਜੁੱਟ ਹੋ ਕੇ ਕੰਮ ਕਰੀਏ ਅਤੇ ਆਪਣੇ ਦੇੇਸ਼ ਨੂੰ ਵਿਸਵ ਸ਼ਕਤੀ ਬਣਾਈਏ। ਪਰ ਇਹ ਟੀਚਾ ਇਮਾਨਦਾਰੀ ਨਾਲ ਆਪਣੇ ਦੇਸ਼ ਲਈ ਮਿਹਨਤ ਕਰਨ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਸ਼ੇ ਫੈਲਾਉਣ ਵਾਲੇ ਗਦਾਰਾਂ ਦੀ ਵੀ ਸਾਨੂੰ ਪਹਿਚਾਣ ਕਰਨੀ ਪਵੇਗੀ।
ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਅੱਗੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਰ ਸਰਹੱਦੀ ਪਿੰਡਾਂ ਵਿਚ ਬਣੀਆਂ ਪਿੰਡ  ਸੁਰੱਖਿਆ ਕਮੇਟੀਆਂ ਵੀ ਜ਼ੇਕਰ ਮੁਸਤੈਦ ਹੋ ਜਾਣ ਤਾਂ ਸਮਾਜ ਦੇ ਦੁ਼ਸਮਣਾਂ ਦੀ ਪਹਿਚਾਣ ਸਹਿਜੇ ਹੀ ਕੀਤੀ ਜਾ ਸਕਦੀ ਹੈ।
ਰਾਜਪਾਲ ਨੇ ਇਸ ਮੌਕੇ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਹਰ ਖੇਤਰ ਵਿਚ ਅੱਗੇ ਹੈ, ਪਰ ਆਪਾਂ ਇਸਨੂੰ ਹੋਰ ਅੱਗੇ ਲੈਕੇ ਜਾਣਾ ਹੈ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਨੂੰ ਸਲਾਮ ਕਰਦਿਆਂ ਕਿਹਾ ਕਿ ਇੰਨ੍ਹਾਂ ਨੇ ਦੇਸ਼ ਨੂੰ ਅਨਾਜ ਦੇ ਖੇਤਰ ਵਿਚ ਆਤਮ ਨਿਰਭਰ ਬਣਾਇਆ ਹੈ। ਪਰ ਨਾਲ ਹੀ ਨਸ਼ੇ ਦੀ ਚੁਣੌਤੀ ਦੇ ਟਾਕਰੇ ਲਈ ਸਭ ਨੇ ਮਿਲ ਕੇ ਕੰਮ ਕਰਨਾ ਹੈ। ਉਨ੍ਹਾਂ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪਿੰਡ ਵਿਚ ਜ਼ੇਕਰ ਕੋਈ ਨਸ਼ੇ ਤੋਂ ਪੀੜਤ ਹੈ ਤਾਂ ਉਸਦਾ ਇਲਾਜ ਕਰਵਾਓ ਅਤੇ ਜ਼ੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਉਸਦੀ ਇਤਲਾਹ ਪੁਲਿਸ ਨੂੰ ਦਿਓ।ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੀ ਸੂਚਨਾ ਪੂਰੀ ਤਰਾਂ ਨਾਲ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਨਸ਼ੇ ਅੱਜ਼ ਸਿਰਫ ਪੰਜਾਬ ਦੀ ਸਮੱਸਿਆ ਨਹੀਂ ਹਨ, ਹਰਿਆਣਾ ਤੇ ਹੋਰ ਰਾਜਾਂ ਵਿਚ ਵੀ ਇਸਦਾ ਪਸਾਰ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ਹੀਦਾਂ ਦੀ ਸਮਾਧੀ ਵਿਖੇ 1971 ਦੀ ਭਾਰਤ ਪਾਕਿ ਜੰਗ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ ਅਤੇ ਇੱਥੇ ਬਣੀ ਯਾਦਗਾਰ ਵੇਖੀ।ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਮੁਸਕਿਲਾਂ ਵੀ ਸੁਣੀਆਂ। ਇਸਤੋਂ ਬਿਨ੍ਹਾਂ ਉਨ੍ਹਾਂ ਨੇ ਵਿਦਿਆਰਥਣਾਂ ਵੱਲੋਂ ਲਗਾਈ ਤ੍ਰਿੰਜਣ, ਸਵੈ ਸਹਾਇਤਾਂ ਸਮੂਹਾਂ ਦੇ ਸਟਾਲ ਅਤੇ ਜਿ਼ਲ੍ਹੇ ਦੇ ਖਿਡਾਰੀਆਂ ਨਾਲ ਵੀ ਮੁਲਾਕਾਤ ਕੀਤੀ। ਉਹ ਫੌਜ਼ ਵਿਚ ਨਵੇਂ ਭਰਤੀ ਹੋਏ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਮਿਲੇ।
ਇਸ ਤੋਂ ਪਹਿਲਾਂ ਸਮਾਗਮ ਵਿਚ ਪੁੱਜਣ ਤੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਉਨ੍ਹਾਂ ਨੂੰ ਜੀ ਆਇਆ ਨੂੰ ਕਿਹਾ ਅਤੇ ਵਿਸਵਾਸ਼ ਦੁਆਇਆ ਕਿ ਪ੍ਰਸ਼ਾਸਨ ਉਨ੍ਹਾਂ ਵੱਲੋਂ ਦਿੱਤੇ ਦਿਸ਼ਾ ਨਿਰਦੇਸਾਂ ਅਨੁਸਾਰ ਅਮਨ ਸਾਂਤੀ ਕਾਇਮ ਰੱਖਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਸ ਸਮਾਗਮ ਵਿਚ ਆਏ ਰਾਜਪਾਲ ਪੰਜਾਬ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ  ਡੀਜੀਪੀ ਸ੍ਰੀ ਗੌਰਵ ਯਾਦਵ, ਵਧੀਕ ਮੁੱਖ ਸਕੱਤਰ ਸ੍ਰੀ ਕੇ ਸਿ਼ਵਾ ਪ੍ਰਸ਼ਾਦ, ਸਪੈਸ਼ਲ ਸਕੱਤਰ ਗ੍ਰਹਿ ਸ੍ਰੀ ਵਰਿੰਦਰ ਸ਼ਰਮਾ ਵੀ ਪੁੱਜ਼ੇ ਸਨ। ਜਦ ਕਿ ਵਿਧਾਇਕ ਸ੍ਰੀ ਸੰਦੀਪ ਜਾਖੜ, ਕਮਿਸ਼ਨਰ ਸ੍ਰੀ ਦਲਜੀਤ ਸਿੰਘ ਮਾਂਗਟ, ਡੀਆਈਜੀ ਰਣਜੀਤ ਸਿੰਘ ਵੀ ਇਸ ਮੌਕੇ ਹਾਜਰ ਸਨ।
ਇਸ ਤੋਂ ਪਹਿਲਾਂ ਇੱਥੇ ਪੱੁਜਣ ਤੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਮਨਜੀਤ ਸਿੰਘ ਢੇਸੀ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਨ੍ਹਾਂ ਦਾ ਸਵਾਗਤ ਕੀਤਾ ਜਦ ਕਿ ਸ਼ਹੀਦਾਂ ਦੀ ਸਮਾਧੀ ਕਮੇਟੀ ਵੱਲੋਂ ਸ੍ਰੀ ਸੰਦੀਪ ਗਿਲਹੋਤਰਾ ਦੀ ਅਗਵਾਈ ਵਿਚ ਵੀ ਰਾਜਪਾਲ ਪੰਜਾਬ ਜੀ ਦਾ ਸਵਾਗਤ ਕੀਤਾ ਗਿਆ। ਇਸ ਉਪਰੰਤ ਉਨ੍ਹਾਂ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਵਲ ਪ੍ਰਸ਼ਾਸਨ ਅਤੇ ਸੁਰੱਖਿਆ ਏਂਜਸੀਆਂ ਨਾਲ ਬੈਠਕ ਕੀਤੀ।
Share:

Oct 7, 2023

14 ਅਕਤੂਬਰ 2023 ਨੂੰ ਚੰਡੀਗੜ੍ਹ ਵਿਖੇ ਪੰਜਾਬ ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਦੀ ਸੂਬਾਈ ਰੈਲੀ ਵਿਚ ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਜਿਲਾ ਫਾਜਿਲਕਾ ਦੇ ਸਾਥੀ ਵਡੀ ਗਿਣਤੀ ਵਿਚ ਸ਼ਾਮਲ ਹੋਣਗੇ - ਤਿਆਰੀਆ ਜੋਰਾ ਤੇ -

 


Balraj singh sidhu 

ਫਾਜਿਲਕਾ - 7 ਅਕਤੂਬਰ  23 - ਪੰਜਾਬ  ਦੇ ਮੁਲਾਜਮਾ ਤੇ ਪੈਨਸ਼ਨਰਜ  ਦੀਆ ਸਾਝੀਆ  ਮੰਗਾਂ  ਪੇ ਰਵੀਜਨ ਦਾ 5-1/2 ਸਾਲ ਦਾ  ਏਰੀਅਰ ਰਲੀਜ ਕਰਨਾ , ਕੇਦਰੀ ਪੈਟਰਨ  ਤੇ 8% ਡੀ ਏ ਜਾਰੀ ਕਰਨ,  ਛੇਵੇ ਪੇ ਕਮਿਸ਼ਨ ਅਨੁਸਾਰ ਪੈਨਸ਼ਨਰਜ ਦੀ ਪੈਨਸ਼ਨ ਸੋਧ   2.59   ਗੁਣਾਂਕ ਨਾਲ ਕਰਨ , ਮੈਡੀਕਲ  ਭਤਾ 2000/- ਰੁਪਏ  ਮਹੀਨਾ  ਕਰਨ , ਇਲਾਜ ਲਈ ਕੈਸ਼ਲੈਸ ਹੈਲਥ  ਕਾਰਡ ਸਕੀਮ ਲਾਗੂ ਕਰਨ , ਐਨ ਪੀ ਓ ਦੀ ਥਾ ਪੁਰਾਣੀ ਪੈਨਸ਼ਨ  ਸਕੀਮ  ਬਹਾਲ ਕਰਨ , ਪਰੋਬੇਸ਼ਨ  ਤੇ ਕੰਮ ਕਰ ਰਹੇ ਕਰਮਚਾਰੀਆ ਨੂੰ ਪੂਰੀ ਤਨਖਾਹ ਦੇਣ , ਆਉਟ ਸੋਰਸਿੰਗ  ਤੇ ਠੇਕਾ ਅਧਾਰਤ  ਕਾਮਿਆ ਦੀਆ ਸੇਵਾਵਾ ਰੈਗੂਲਰ  ਕਰਨ ਆਦਿ ਮੰਗਾਂ ਦੀ ਪ੍ਰਾਪਤੀ ਲਈ  ਸੈਕਟਰ 39  ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਸੂਬਾ ਪਧਰੀ ਰੈਲੀ ਨੂੰ ਸਫਲ ਬਨਾਉਣ ਲਈ   ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ  ਜਿਲਾ ਫਾਜਿਲਕਾ ਅਧੀਨ ਸਾਰੇ ਤਸੀਲ ਹੈਡਕੁਆਰਟਰਾ ਤੋ  ਵੱਡੀ  ਗਿਣਤੀ ਵਿਚ ਪੈਨਸ਼ਨਰਜ  ਸਾਥੀ ਸ਼ਾਮਲ ਹੋਣਗੇ । ਰੈਲੀ ਦੀਆ  ਤਿਆਰੀਆ ਦਾ ਕੰਮ ਜੋਰਾ ਤੇ ਹੈ ।

 ਸੂਬਾ ਪਧਰੀ ਰੈਲੀ ਨੂੰ ਕਾਮਯਾਬ  ਕਰਨ ਲਈ  ਇਥੇ ਪ੍ਰੈਸ ਨੂੰ ਜਾਰੀ ਇਕ ਬਿਆਨ  ਵਿਚ ਗੋਰਮਿੰਟ  ਪੈਨਸ਼ਨਰਜ ਯੂਨੀਅਨ ਪੰਜਾਬ   ਫਾਜਿਲਕਾ ਦੇ ਜਿਲਾ ਪ੍ਰਧਾਨ ਹਰਭਜਨ ਸਿੰਘ ਖੁੰਗਰ,   ਪ੍ਰੇਮ ਕੁਮਾਰ ਜਨਰਲ ਸਕੱਤਰ,  ਰੇਸ਼ਮ ਲਾਲ  ਰੰਗੀਲਾ ਅਡੀਸ਼ਨਲ ਜਨਰਲ ਸਕੱਤਰ,  ਮਾਸਟਰ  ਸੁਰਿੰਦਰ ਕੁਮਾਰ  ਵਿੱਤ ਸਕੱਤਰ  , ਰਜਿੰਦਰ ਸਿੰਘ   ਰਾਜ ਕੰਵਰ ਦੀਵਾਨ  , ਹਰੀਸ਼ ਕਬੋਜ  , ਪ੍ਰਕਾਸ਼  ਦੋਸ਼ੀ ਸੀਨੀਅਰ ਮੀਤ ਪ੍ਰਧਾਨ  , ਜੰਗੀਰ ਸਿੰਘ,  ਗੁਰਨਾਮ ਸਿੰਘ  , ਸੁਖਦੇਵ  ਮਸੀਹ,  ਦੇਸ ਰਾਜ , ਭਜਨ ਚੰਦ , ਬਨਵਾਰੀ ਲਾਲ , ਕੁਲਜੀਤ ਸਿੰਘ  ਆਹੁਜਾ , ਰਮੇਸ਼ ਚੰਦਰ ਬਜਾਜ  , ਜੀਤ ਸਿੰਘ  ਛਾਬੜਾ  ਮੀਤਪ੍ਰਧਾਨ ,   ਸੁਖਵਿੰਦਰ ਸਿੰਘ ਬੱਲ,ਮੋਹਨ ਲਾਲ ਚੁੱਘ,  ਸੁਰਿੰਦਰ ਮਦਾਨ, ਸੁਖਵੰਤ ਸਿੰਘ   , ਸਰਵਨ ਸਿੰਘ  , ਵਾਇਸ ਸਕੱਤਰ,  ਸ਼ਸ਼ੀ ਕਾਂਤ  ਪ੍ਰੈਸ ਸਕੱਤਰ  , ਸਰਪ੍ਰਸਤ ਗੁਰਚਰਨ ਸਿੰਘ  ਅਰੋੜਾ , ਮੁੱਖ  ਸਲਾਹਕਾਰ  ਲਛਮਣ ਦਾਸ  ਕਬੋਜ ਨੇ ਜਿਲਾ ਭਰ ਦੇ ਪੈਨਸ਼ਨਰਜ  ਸਾਥੀਆ ਨੂੰ 14 ਅਕਤੂਬਰ  2023  ਨੂੰ ਮੁਲਾਜਮ  ਤੇ ਪੈਨਸ਼ਨਰਜ  ਫਰੰਟ  ਵਲੋ ਚੰਡੀਗੜ੍ਹ ਵਿਖੇ   ਭਗਵੰਤ ਮਾਨ ਸਰਕਾਰ  ਦੀ ਮੁਲਾਜਮ  ਤੇ ਪੈਨਸ਼ਨਰਜ  ਵਿਰੋਧੀ ਨੀਤੀਆ ਖਿਲਾਫ  ਹੋਣ ਜਾ ਰਹੀ ਮਹਾਂ ਰੈਲੀ ਵਿਚ ਹੁਣ ਹੁਮਾ ਕੇ ਜਾਣ ਲਈ ਤੇ ਇਹਦੀ ਤਿਆਰੀਆ ਲਈ ਵਹੀਕਲਾ ਦੇ ਖਰਚਿਆ ਲਈ ਫੰਡ ਦੇਣ ਦੀ ਅਪੀਲ  ਕਰਦਿਆ ਰੈਲੀ ਨੂੰ ਸਫਲ ਬਨਾਉਣ  ਦਾ ਸਦਾ ਦਿਤਾ ਹੈ

          

        ਜਿਲਾ ਪ੍ਰਧਾਨ ਹਰਭਜਨ ਸਿੰਘ ਖੁੰਗਰ  ਨੇ ਕਿਹਾ ਕਿ ਭਗਵੰਤ ਮਾਨ ਸਰਕਾਰ  ਦੀਆ ਨੀਤੀਆ ਕਾਰਪੋਰੇਟ  ਪਖੀ ਤੇ ਆਉਟਸੋਰਸਿੰਗ  ਪੈਦਾ ਕਰਨ ਵਾਲੀਆ ਹਨ ਤੇ ਫੈਕਟਰੀ ਮਜਦੂਰਾ ਦੀ ਦਿਹਾੜੀ ਦਾ ਸਮਾ 8 ਘੰਟੇ ਤੋ 12 ਘੰਟੇ ਕਰਨ ਵਾਲੀ ਪੰਜਾਬ ਸਰਕਾਰ  ਤੇ ਪੰਜਾਬ  ਦੇਸ਼ ਭਰ ਵਿਚ ਪਹਿਲਾ ਸੂਬਾ ਬਣ ਗਿਆ ਹੈ ਤੇ ਇਸ ਦੇ ਸਿਟੇ ਦੂਰਗਾਮੀ ਨਿਕਲਣਗੇ , ਸਾਥੀ ਖੁੰਗਰ  ਨੇ ਕਿਹਾ ਕਿ ਮੁਲਾਜਮਾ ਦੀਆ ਹੱਕੀ ਮੰਗਾ ਮੰਨਣ ਦੀ ਬਿਜਾਏ  ਭਗਵੰਤ ਮਾਨ ਸਰਕਾਰ ਐਸਮਾ ਤੇ ਉਤਰ ਆਈ  ਤੇ ਪੰਜਾਬ  ਵਿਚ ਐਸਮਾ ਲਾਉਣ ਵਾਲੇ ਤੇ ਮਜਦੂਰਾ ਮੁਲਾਜਮਾ ਦੀਆ ਮੰਗਾਂ ਨੂੰ ਸਾਬੋਟਾਈਜ  ਕਰਨ ਵਾਲੇ ਸ਼ਹੀਦੇ ਆਜਮ  ਸਰਦਾਰ ਭਗਤ ਸਿੰਘ ਦੇ ਪੈਰੋਕਾਰ  ਨਹੀ ਹੋ ਸਕਦੇ । । ਉਨਾ ਕਿਹਾ ਕਿ ਛੇਵੇ ਤਨਖਾਹ ਕਮਿਸ਼ਨ ਦੀਆ  ਸ਼ਿਫਾਰਸ਼ਾ ਦੇ ਬਾਵਜੂਦ  ਭਗਵੰਤ ਸਿੰਘ ਸਰਕਾਰ  ਨੇ ਪੈਨਸ਼ਨਰਜ  ਦੀ ਪੈਨਸ਼ਨ  ਸੋਧ ਲਈ  2.59 ਦਾ ਫੈਕਟਰ  ਲਾਗੂ ਨਹੀ ਕੀਤਾ ।  ਪੈਨਸ਼ਨਰਜ  ਆਗੂ ਸਾਥੀ ਖੁੰਗਰ  ਨੇ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਲਈ  ਆ ਰਹੀਆ ਪਾਰਲੀਮੈਂਟ  ਚੋਣਾ ਤਕ  ਪੰਜਾਬ ਸਰਕਾਰ  ਵਿਰੁੱਧ  ਲੜਾਈ  ਨੂੰ ਲਗਾਤਾਰ  ਜਾਰੀ ਰਖਿਆ ਜਾਏਗਾ ।।

Share:

Oct 6, 2023

ਸਰਕਾਰੀ ਆਈਟੀਆਈ ਫਾਜ਼ਿਲਕਾ ਵਿਚ ਹੋਇਆ ਸਰਟੀਫਿਕੇਟ ਵੰਡ ਸਮਾਰੋਹ


  

ਫਾ਼ਜਿ਼ਲਕਾ ਬਲਰਾਜ ਸਿੰਘ ਸਿੱਧੂ 

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫ਼ਾਜ਼ਿਲਕਾ ਵਿੱਚ ਪ੍ਰਿੰਸੀਪਲ ਸ੍ਰੀ ਹਰਦੀਪ ਕੁਮਾਰ ਜੀ ਦੇ ਦਿਸ਼ਾ  ਨਿਰਦੇਸ਼ਾਂ  ਤਹਿਤ ਟ੍ਰੇਨਿੰਗ ਅਫਸਰ ਸਰਦਾਰ ਅੰਗਰੇਜ਼ ਸਿੰਘ ਅਤੇ ਟ੍ਰੇਨਿੰਗ ਅਫਸਰ ਸਰਦਾਰ ਧਨਵੰਤ ਸਿੰਘ ਜੀ ਵੱਲੋਂ ਸਰਟੀਫਿਕੇਟ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਰਦਾਰ ਨਿਰਵੈਰ ਸਿੰਘ ਫੰਕਸ਼ਨਲ ਮੈਨੇਜਰ ਜਿਲਾ ਉਦਯੋਗ ਕੇਂਦਰ ਫਾਜ਼ਿਲਕਾ ਅਤੇ ਉਨਾਂ ਨਾਲ ਬੀ.ਐਲ. ਈ. ਓ ਮੈਡਮ ਨੇਹਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਮੁੱਖ ਮਹਿਮਾਨਾਂ ਦਾ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਸਾਲ 2022-23 ਦੇ ਪਾਸ ਆਊਟ ਸਿਖਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਰਟੀਫਿਕੇਟ ਅਤੇ ਪਹਿਲੇ ਦੂਜੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਸਿੱਖਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵੱਲੋਂ ਸਾਰੀ ਸੰਸਥਾ ਵਿੱਚੋਂ 97.7 ਪ੍ਰਤੀਸ਼ਤ ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਮੋਟਰ ਮਕੈਨਿਕ ਦੇ ਸਿੱਖਿਆਰਥੀ  ਅਜੇ ਕੁਮਾਰ ਨੂੰ ਸ਼ਾਬਾਸ਼ ਦਿੱਤੀ ਗਈ ਅਤੇ ਭਵਿੱਖ ਵਿੱਚ ਹੋਰ ਤਰੱਕੀ ਕਰਨ ਅਤੇ ਆਤਮ ਨਿਰਭਰ ਬਣਨ ਲਈ ਪੰਜਾਬ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ  ਅਤੇ ਪੀ ਐਮ ਈ ਜੀ ਪੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਜਿਸ ਵਿਚ ਸਬਸਿਡੀ ਵਾਲਾ ਲੋਨ ਦਿੱਤਾ ਜਾਂਦਾ ਹੈ ਜਿਸ ਦਾ ਲਾਹਾ ਲੈ ਕੇ ਸਿਖਿਆਰਥੀ ਆਪਣਾ ਸਵੈ-ਰੁਜਗਾਰ ਸ਼ੁਰੂ ਕਰ ਸਕਦੇ ਹਨ ਇਸ ਕਮ ਲਈ ਜਿਲ੍ਹਾ ਉਦਯੋਗ ਕੇਂਦਰ ਫਾਜ਼ਿਲਕਾ ਹਰ ਵੇਲੇ ਤੁਹਾਡੇ ਨਾਲ ਹੈ ਇਸ ਪ੍ਰੋਗਰਾਮ ਵਿੱਚ ਉਹਨਾਂ ਵੱਲੋਂ ਕਰੀਅਰ ਕੌਸਲਿਗ ਕੀਤੀ ਗਈ। ਸਰਦਾਰ ਜਸਵਿੰਦਰ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਨਵੀਆਂ ਸੇਧਾਂ ਲਈ ਲੈਕਚਰ ਦਿੱਤਾ ਗਿਆ। ਪਲੇਸਮੈਂਟ ਅਫਸਰ ਸ੍ਰੀ ਰਾਏ ਸਾਹਿਬ ਵੱਲੋਂ ਸਿੱਖਿਆਰਥੀਆਂ ਨੂੰ ਪੰਜਾਬ ਟੈਕ ਪਲੇਸਮੈਂਟ ਪੋਰਟਲ ਤੇ ਰਜਿਸਟਰ ਹੋਣ ਲਈ ਗਾਈਡਲਾਈਨਜ ਦਿੱਤੀਆਂ ਗਈਆਂ ਇਸ ਪ੍ਰੋਗਰਾਮ ਵਿੱਚ ਟ੍ਰੇਨਿੰਗ ਅਫਸਰ ਸ੍ਰੀ ਧਨਵੰਤ ਸਿੰਘ ਜੀ ਵੱਲੋਂ ਸਿੱਖਿਆਰਥੀਆਂ ਨੂੰ ਜੀਵਨ ਵਿੱਚ ਕਾਮਯਾਬ ਹੋਣ ਲਈ ਮੋਟੀਵੇਸ਼ਨ ਸਪੀਚ ਦਿੱਤੀ ਗਈ ਅੰਤ ਵਿੱਚ ਪ੍ਰੋਗਰਾਮ ਅਫਸਰ ਸਰਦਾਰ ਗੁਰਜੰਟ ਸਿੰਘ ਦੁਆਰਾ ਆਏ ਹੋਏ ਮਹਿਮਾਨਾਂ ਅਤੇ ਸਿੱਖਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸ਼੍ਰੀ ਜਤਿੰਦਰ ਕੁਮਾਰ ਵਰਮਾ ਸ ਬਲਜਿੰਦਰ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸੀ।

Share:

Oct 4, 2023

ਅੱਜ ਦੇ ਨਰਮੇ ਦੀਆਂ ਮੰਡੀਆਂ ਦੇ ਭਾਅ


ਅਬੋਹਰ ਵਿਚ ਨਰਮੇ ਦਾ ਭਾਅ ਰਿਹਾ 7070 ਰੁਪੈ, 

ਮਾਨਸਾ ਦੀ ਬਰੇਟਾ ਮੰਡੀ ਵਿਚ 7130 ਰੂਪੈ ਜਿਆਦਾ ਤੋਂ ਜਿਆਦਾ 

ਮੁਕਤਸਰ ਦੀ ਗਿੱਦੜਬਾਹਾ ਮੰਡੀ ਵਿਚ 7100 ਰੂਪੇ 

ਮਲੋਟ ਮੰਡੀ ਵਿਚ 7070 ਰੂਪੈ 

ਰਾਜਸਥਾਨ ਦੇ ਬਿਜੈਨਗਰ ਵਿਚ 6950

ਕਿਕਰੀ ਵਿਚ 7400

ਅਲਵਰ ਵਿਚ 7300 

ਸ੍ਰੀ ਗੰਗਾਨਗਰ ਵਿਚ 7400

ਆਦਮਪੁਰ 7260

ਰਾਏਸਿੰਘ ਨਗਰ 7160 ਰੂਪੇ 


ਹਰਿਆਣਾ ਦੀ ਫਤਿਹਬਾਦ ਮੰਡੀ ਵਿਚ 7280

ਸਿਰਸਾ ਮੰਡੀ 7180

ਬਰਵਾਲਾ 7400 

ਸਿਵਾਨੀ 7150

Share:

Oct 3, 2023

ਸਿੱਖਿਆ ਵਿਭਾਗ ਨੇ ਬੇਲੋੜੀਆਂ ਗਤੀਵਿਧੀਆਂ ਰਾਹੀਂ ਉਲਝਾਏ ਅਧਿਆਪਕ



ਪੰਚਾਇਤੀ ਚੋਣਾ ਦੀ ਗਿਣਤੀ ਬਲਾਕ ਪੱਧਰ ਤੇ ਕਰਵਾਈ ਜਾਵੇ 

ਅੱਜ ਮਿਤੀ (03/10/23) ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਜਿਲ੍ਹਾ ਇਕਾਈ ਫਾਜ਼ਿਲਕਾ ਦੇ ਸ਼ਰਪ੍ਰਸਤ ਧਰਮਿੰਦਰ ਗੁਪਤਾ ਪ੍ਰਧਾਨ  ਬਲਵਿੰਦਰ ਸਿੰਘ  ਅਤੇ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ  ਸਿੰਘ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਕੂਲਾਂ ਵਿੱਚ ਪੜਾਈ ਨੂੰ ਪ੍ਰਭਾਵਿਤ ਕਰਨ ਵਾਲੀਆਂ ਰੋਜਾਨਾ ਦੀਆਂ ਗਤੀਵਿਧੀਆਂ ਕਰਵਾਉਣ  ਤੇ ਚਿੰਤਾ ਪ੍ਰਗਟ ਕਰਦਿਆਂ ਹੋਇਆਂ ਪੰਜਾਬ ਸਰਕਾਰ ਦੀ ਨਿੰਦਿਆ ਕੀਤੀ ਹੈ ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਆਗੂਆ ਨੇ  ਦੱਸਿਆ ਕਿ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਸਿੱਖਿਆ ਵਿਭਾਗ ਵੱਲੋਂ  ਅਧਿਆਪਕਾਂ ਨੂੰ ਸਵੀਪ ਨਾਲ ਸੰਬੰਧਤ ਗਤੀਵਿਧੀਆਂ ਰੰਗੋਲੀ ਮੁਕਾਬਲੇ,ਭੰਡ ਮੁਕਾਬਲਾ,ਮੇਰੀ ਮਿੱਟੀ ਮੇਰਾ ਦੇਸ਼, ਪੰਚ ਪਰਾਣ ਪਲੈਜ,ਸ਼ਾਲਾਸਿਧੀ, ਵੀਰ ਗਾਥਾ, ਪੋਸ਼ਣ ਮਾਹ ਅਤੇ ਨਿਲਿਪ ਆਦਿ ਬੇਲੋੜੀਆਂ  ਗਤੀਵਿਧੀਆਂ ਵਿੱਚ ਅਧਿਆਪਕਾ ਨੂੰ ਪੂਰੀ ਤਰ੍ਹਾਂ ਉਲਝਿਆ ਹੋਇਆ ਹੈ ਅਤੇ ਸਕੂਲਾਂ ਵਿੱਚ ਪੜਾਈ ਦਾ ਮਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ ।ਪੰਜਾਬ ਸਰਕਾਰ ਵਲੋਂ ਸੱਤਾ ਵਿੱਚ ਆਉਣ ਸਮੇਂ ਵਾਅਦਾ ਕੀਤਾ ਸੀ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਾਸਤੇ ਅਧਿਆਪਕਾ ਤੋ ਗੈਰ ਵਿੱਦਿਅਕ ਕੰਮ ਅਤੇ  ਬੇਲੋੜੀਆਂ ਗਤੀਵਿਧੀਆਂ ਨਹੀਂ ਕਰਵਾਈਆਂ ਜਾਣਗੀਆਂ ਪਰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਅਤੇ ਸਤੰਬਰ ਮਹੀਨੇ ਵਿੱਚ ਵੱਖ ਵੱਖ ਪ੍ਰੋਜੈਕਟਾਂ ਅਧੀਨ ਸਾਰਾ ਮਹੀਨਾ ਅਧਿਆਪਕਾ ਅਤੇ ਵਿਦਿਆਰਥੀਆਂ  ਨੂੰ ਪੜਾਈ ਤੋ ਵਾਂਝੇ ਰੱਖ ਕੇ ਬੇਲੋੜੀਆਂ  ਗਤੀਵਿਧੀ ਕਰਨ ਵਾਸਤੇ ਮਜਬੂਰ ਕੀਤਾ ਗਿਆ ਅਤੇ ਬੇਲੋੜੀਆਂ ਗਤੀਵਿਧੀਆਂ  ਤੋ ਬਾਅਦ ਅਧਿਆਪਕਾ ਨੂੰ ਗਤੀਵਿਧੀਆਂ ਦੀਆਂ ਫੋਟੋਆਂ ਅਤੇ ਵੀਡੀਓ ਪੋਰਟਲ ਤੇ ਸ਼ੇਅਰ ਕਰਨ ਦਾ ਨਾਦਰਸ਼ਾਹੀ ਫਰਮਾਨ ਸਿੱਖਿਆ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਜਾਂਦਾ ਹੈ   । ਬੇਲੋੜੀਆ ਗਤੀਵਿਧੀਆਂ ਨਾਲ ਅਧਿਆਪਕ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਜਿਸ ਨਾਲ ਪੰਜਾਬ ਦੇ ਸਾਰੇ ਅਧਿਆਪਕ ਵਰਗ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ।ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਤੋ ਮੰਗ ਕੀਤੀ ਜਾਦੀ ਹੈ ਕਿ ਪੰਚਾਇਤੀ ਚੋਣਾ ਵਿੱਚ ਹਮੇਸ਼ਾ ਡਰ ਤੇ ਸਹਿਮ ਧੱਕੇਸ਼ਾਹੀ ਹੁੰਦੀ ਹੈ ਚੋਣਾ ਤੇ ਤਾਇਨਾਤ ਸਟਾਫ਼ ਤੇ ਬੇਲੋੜਾ ਪ੍ਰੈਸ਼ਰ ਪਾਇਆ ਜਾਦਾ ਹੈ  ਸੁਰੱਖਿਅ ਪ੍ਰਬੰਧ ਵੀ ਢਿਲੇ ਹੋਣ ਕਾਰਨ ਵੋਟਾਂ ਦੀ ਗਿਣਤੀ ਬਲਾਕ ਪੱਧਰ ਤੇ ਕਰਵਾਈ ਜਾਵੇ। ਅਤੇ  ਸਿੱਖਿਆ ਵਿਭਾਗ ਬੇਲੋੜੀਆਂ ਗਤੀਵਿਧੀਆਂ ਵਿੱਚ ਅਧਿਆਪਕਾ ਨੂੰ ਉਲਝਾਉਣ ਦੀ ਬਜਾਏ ਅਧਿਆਪਕਾ ਨੂੰ ਪੜਾਉਣਾ ਹੀ ਦਿੱਤਾ ਜਾਵੇ ਇਸ ਸਮੇਂ ਹੋਰਨਾ ਤੋਂ ਇਲਾਵਾ ਮਾਸਟਰ ਕੇਡਰ ਯੂਨੀਅਨ ਇਸਤਰੀ ਵਿੰਗ ਦੇ ਜਿਲਾ ਪ੍ਰਧਾਨ ਸਟੇਟ ਅਵਾਰਡੀ ਮੈਡਮ ਸੋਨਿਕਾ, ਅਕਾਸਡੋਡਾ  ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਟੇਟ ਕਮੇਟੀ ਮੈਂਬਰ ,ਵਾਇਸ ਪ੍ਰਧਾਨ ਮੋਹਨ ਲਾਲ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੰਬੋਜ ਰਜੇਸ਼ ਤਨੇਜਾ ਪਰਮਜੀਤ ਕੈਸੀਅਰ ਰਜੇਸ ਸ਼ਰਮਾ ਨਵਦੀਪ ਮੈਨੀ ਵਿਜੇ ਨਰੂਲਾ  ਸਨੀ ਕੁਮਾਰ ਰਾਹੁਲ ਸਵੇਨ ਕਾਲਰਾ ਕਰਨਪਾਲ ਸਰ ਅਲਿਆਣਾ ਸੁਮਿਤ ਕੁਮਾਰ ਸੁਖਮੰਦਰ ਸਿੰਘ  ਕ੍ਰਾਤੀ ਕਿਮਾਰ ਵਿਕਾਸ ਕੰਬੋਜ  ਲਕਸ਼ਮੀ ਨਾਰਾਇਣ ਸ਼ਤੋਸ਼ ਸਿੰਘ ਹਰਨੇਕ ਸਿੰਘ ਰੌਕਸੀ  ਬਸਿਸਰ ਸਿੰਘ ਅਮਰਜੀਤ ਸਿੰਘ ਪਵਨ ਕੁਮਾਰ  ਰੋਹਿਤ ਸ਼ਰਮਾ ਵਰਿੰਦਰ ਕੁਮਾਰ  ਪਰਮਪਾਲ ਪ੍ਰਧਾਨ ਅਰਨੀ ਵਾਲਾ ਦਿਨੇਸ਼ ਸ਼ਰਮਾ ਲਵਲੀ ਸ਼ਰਮਾ ਤੇ ਅੈਗਜੀਕਿਉਟਵ ਮੈਂਬਰ ਤੇ ਹੋਰ ਸਾਥੀ  ਹਾਜ਼ਰ ਸਨ ।

Share:

ਸਰਕਾਰੀ ਪ੍ਰਾਇਮਰੀ ਸਕੂਲ ਚਾਨਣਵਾਲਾ ਨੇ ਜਿੱਤਿਆ ਜਿਲ੍ਹਾ ਪੱਧਰੀ ਸਵੱਛ ਸਕੂਲ ਪੁਰਸਕਾਰ




ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਸੰਕਰ ਜਿੰਪਾ ਨੇ ਰਾਜ ਪੱਧਰੀ ਸਮਾਗਮ ਦੌਰਾਨ ਭੇਟ ਕੀਤਾ ਉੱਤਮ ਸਕੂਲ ਦਾ ਅਵਾਰਡ


ਸਰਹੱਦੀ ਖੇਤਰ ਦੇ ਚਾਨਣ ਮੁਨਾਰੇ ਸਰਕਾਰੀ ਪ੍ਰਾਇਮਰੀ ਸਕੂਲ ਚਾਨਣਵਾਲਾ ਦੇ ਜਿਲ੍ਹਾ ਪੱਧਰੀ ਸਵੱਛ ਸਕੂਲ ਪੁਰਸਕਾਰ ਪ੍ਰਾਪਤ ਕਰਨ ਤੇ ਸਕੂਲ ਦੇ ਨਾਮ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ 

ਸਿੱਖਿਆ ਵਿਭਾਗ ਵੱਲੋਂ ਜਿ਼ਲ੍ਹੇ ਵਿਚ ਸਕੂਲਾਂ ਦੇ ਸਰਵੇਖਣ ਤੋਂ ਬਾਅਦ ਚੁਣੇ ਗਏ ਸਵੱਛ ਸਕੂਲਾਂ ਨੂੰ ਸਵੱਛ ਵਿਦਿਆਲਿਆ ਪੁਰਸ਼ਕਾਰਾਂ ਦੀ ਵੰਡ ਚੰਡੀਗੜ੍ਹ ਵਿਖੇ ਹੋਏ ਰਾਜ ਪੱਧਰੀ ਸਮਾਗਮ   ਦੌਰਾਨ ਕੈਬਨਿਟ ਮੰਤਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਸ਼੍ਰੀ  ਬ੍ਰਹਮ ਸੰਕਰ ਜਿੰਪਾ ਨੇ ਕੀਤੀ ।

ਸਕੂਲਾ ਨੂੰ ਪੁਰਸਕਾਰਾਂ ਦੀ ਵੰਡ ਮੌਕੇ ਤੇ ਸਵੱਛ ਵਿਦਿਆਲਿਆ ਪੁਰਸਕਾਰ ਜੇਤੂ ਸਕੂਲਾਂ ਦੇ ਮੁੱਖੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਹੋਰਨਾਂ ਲਈ ਪ੍ਰੇਰਨਾ ਸ਼ਰੋਤ ਬਣੇਗੀ। ਉਨ੍ਹਾਂ ਨੇ ਕਿਹਾ ਕਿ ਸਕੂਲਾ ਦੇ ਸੁਧਾਰਾਂ ਲਈ ਸਰਕਾਰ ਵੱਲੋਂ ਹਰ ਮਦਦ ਮੁਹਈਆ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸਕੂਲਾਂ ਦੇ ਵਿਕਾਸ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਦੱਸਿਆ ਕਿ 

 ਅਜਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਸਕੂਲ ਵਿਚ ਪੀਣ ਦੇ ਪਾਣੀ ਦਾ ਪ੍ਰਬੰਧ, ਟੁਆਲਿਟ, ਹੱਥ ਧੌਣ ਦੀ ਸੁਵਿਧਾ ਤੇ ਵਿਹਾਰ, ਪ੍ਰਬੰਧਨ ਅਤੇ ਸਾਂਭ ਸੰਭਾਲ, ਵਿਹਾਰਕ ਬਦਲਾਅ ਅਤੇ ਸਮਰੱਥਾ ਆਦਿ  ਪੈਮਾਨਿਆਂ ਤੇ ਦਰਜਾਵੰਦੀ ਕੀਤੀ ਗਈ ਹੈ।

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜਿਲਕਾ 2 ਪ੍ਰਮੋਦ ਕੁਮਾਰ ਨੇ ਦੱਸਿਆ ਕਿ ਸਰਹੱਦੀ ਖੇਤਰ ਦਾ ਚਾਨਣ ਮੁਨਾਰਾ ਬਣੇ ਚਾਨਣ ਵਾਲਾ ਦੇ ਸਕੂਲ ਨਾਮ ਪਹਿਲਾ ਵੀ ਕਈ ਉਪਲੱਬਧੀਆ ਦਰਜ ਹਨ। ਇਸ ਸਕੂਲ ਵਿੱਚ 11 ਪਿੰਡਾ ਤੋ ਇਲਾਵਾ ਫਾਜ਼ਿਲਕਾ ਸਹਿਰ ਤੋ ਵੀ ਵਿਦਿਆਰਥੀ ਪੜਣ ਲਈ ਆਂਉਦੇ ਹਨ। ਉਹਨਾਂ ਕਿਹਾ ਕਿ ਸਾਡੇ ਬਲਾਕ ਲਈ ਇਹ ਮਾਣ ਵਾਲੀ ਗੱਲ ਹੈ। ਇਸ ਸਬੰਧੀ ਗੱਲ ਕਰਦਿਆਂ ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਸਾਡੇ ਸਕੂਲ ਦੇ ਸਟਾਫ ਮੈਂਬਰ  ਸਵੀਕਾਰ ਗਾਂਧੀ ਸਟੇਟ ਅਵਾਰਡੀ , ਮੈਡਮ ਸ਼ਵੇਤਾ ਕੁਮਾਰੀ,ਮੈਡਮ ਰੇਨੂੰ ਬਾਲਾ ,ਗੌਰਵ ਮਦਾਨ, ਰਾਜ ਕੁਮਾਰ ਸੰਧਾ, ਇਨਕਲਾਬ ਗਿੱਲ,ਮੈਡਮ ਗੁਰਮੀਤ ਕੌਰ,ਮੈਡਮ ਸੈਲਿਕਾ ਸਮੇਤ ਸਮੁੱਚੀ ਟੀਮ ਦੇ ਸਾਝੇ ਯਤਨਾ ਦਾ ਨਤੀਜਾ ਹੈ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ,ਉਪ ਜਿਲਾ ਸਿੱਖਿਆ ਅਫਸਰ ਸਕੈਂਡਰੀ  ਸ਼੍ਰੀ ਪੰਕਜ ਅੰਗੀ ,ਸਮੂਹ ਬੀਪੀਈਓ ,ਸਮੂਹ ਬੀਐਨਓ ਵੱਖ ਸਕੂਲਾਂ ਦੇ ਸਕੂਲ ਮੁੱਖੀਆ ਅਤੇ ਅਧਿਆਪਕਾਂ ਸਮੇਤ ਇਲਾਕੇ ਦੇ ਪੰਚਾ  ਸਰਪੰਚਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਹੁਦੇਦਾਰਾਂ ਵੱਲੋਂ ਵਧਾਈਆਂ  ਸ਼ੁਭਕਾਮਨਾਵਾ ਦਿੱਤੀਆ ਜਾ ਰਹੀਆਂ ਹਨ।

Share:

ਸਰਕਾਰੀ ਆਈ ਟੀ ਆਈ ਫਾਜ਼ਿਲਕਾ ਵਿੱਚ ਲੱਗਾ ਨਸ਼ਾ ਵਿਰੋਧੀ ਜਾਗਰੂਕ ਸੈਮੀਨਾਰ

 


ਸਰਕਾਰੀ ਆਈ ਟੀ ਆਈ ਫਾਜ਼ਿਲਕਾ ਦੇ ਪ੍ਰਿੰਸੀਪਲ ਸ੍ਰੀ ਹਰਦੀਪ ਕੁਮਾਰ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੈੱਡ ਰਿਬਨ ਕਲੱਬ ਅਤੇ ਬਡੀ ਗਰੁੱਪ ਵਲੋ ਐਨ ਐਸ ਐਸ ਪ੍ਰੋਗਰਾਮ ਅਫਸਰ ਦੁਆਰਾ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਜ਼ਿਲਾਂ ਪ੍ਰਸ਼ਾਸਨ ਵਲੋਂ ਸਰਕਾਰੀ ਸਾਂਝ ਕੇਂਦਰ ਫਾਜ਼ਿਲਕਾ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ ਜਿਸ ਵਿਚ ਸ੍ਰੀ ਬਿੰਦਰ ਕੁਮਾਰ, ਗੁਰਮੀਤ ਕੌਰ, ਸ਼ਰਨ ਕੌਰ ਸ੍ਰੀ ਰਾਣਾ ਸਮਰਾ  ਸ਼੍ਰੀ ਰਮਨਦੀਪ  ਅਤੇ ਉਨ੍ਹਾਂ ਨਾਲ ਲੋਕ ਭਲਾਈ ਮੰਚ ਤੋਂ ਸ੍ਰੀ ਹਰੀਸ਼ ਉਤਮ ਜੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿਚ ਲੈਕਚਰ ਦੇਣ ਲਈ ਪਹੁੰਚੇ  ਸ੍ਰੀ ਬਿੰਦਰ ਕੁਮਾਰ  ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਵਿਸਥਾਰ ਸਹਿਤ ਜਾਣੂ ਕਰਵਾਇਆ ਅਤੇ ਨਸ਼ਿਆਂ ਦਾ ਸੇਵਨ ਨਾ  ਕਰਨ ਦੀ ਨਸੀਹਤ ਦਿੱਤੀ ਉਨ੍ਹਾਂ ਦੱਸਿਆ ਕਿ ਜਿਹੜੇ ਪਦਾਰਥ ਮਨੁੱਖੀ ਸਰੀਰ ਦੇ ਸੰਤੁਲਨ ਨੂੰ ਵਿਗਾੜਨ ਅਤੇ ਸੋਚਣ ਸ਼ਕਤੀ ਨੂੰ ਵੀ ਘੱਟ ਕਰਦੇ ਹਨ ਅਤੇ ਮਨੁੱਖੀ ਸਰੀਰ ਦੇ ਹਾਰਮੋਨ ਤੇ ਬੁਰਾ ਪ੍ਰਭਾਵ ਪਾਉਂਦੇ ਹਨ ਨਸ਼ੀਲੇ ਪਦਾਰਥਾਂ ਦੇ ਵਰਗ ਵਿਚ ਆਉਂਦੇ ਹਨ ਇਸ ਮੌਕੇ ਪ੍ਰਿੰਸੀਪਲ ਸ੍ਰੀ ਹਰਦੀਪ ਕੁਮਾਰ  ਨੇ ਸਿਖਿਆਰਥੀਆਂ ਨੂੰ ਸਮਝਾਇਆ ਕਿ ਨਾ ਸਾਨੂੰ ਖੁਦ ਨੂੰ ਨਸ਼ਾ ਕਰਨਾ ਚਾਹੀਦਾ ਹੈ ਤੇ ਨਾ ਹੀ ਦੂਸਰਿਆਂ ਨੂੰ ਕਰਨ ਵਿੱਚ ਉਹਨਾਂ ਦੀ ਮਦਦ ਕਰਨੀ ਹੈ ਬਡੀ ਨੋਡਲ ਅਫਸਰ ਸ. ਗੁਰਜੰਟ ਸਿੰਘ ਵੱਲੋਂ ਵੀ ਸੰਸਥਾ ਦੇ ਸਿਖਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਅਤੇ ਦੂਜਿਆਂ ਨੂੰ ਦੂਰ ਰੱਖਣ ਦੀ ਪ੍ਰੇਰਨਾ ਦਿੱਤੀ ਟ੍ਰੇਨਿੰਗ ਅਫਸਰ ਸ੍ਰੀ ਮਦਨ ਲਾਲ ਜੀ ਵੱਲੋਂ ਸਿਖਿਆਰਥੀ ਨੂੰ ਸਮਝਾਇਆ ਗਿਆ ਕਿ ਨਸ਼ੇ ਕਰਨ ਵਾਲੇ ਵਿਅਕਤੀ ਦੀ ਹਰ ਥਾ ਫਿਜੀਕਲੀ ਸਮਾਜਿਕ ਇਕਨਾਮਿਕਲੀ ਹਾਨੀ ਹੁੰਦੀ ਹੈ ਇਸ ਲਈ ਇਸਤੋਂ ਬਚੋ ਅਤੇ ਨਾਲ ਹੀ ਉਨ੍ਹਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਪ੍ਰੋਗਰਾਮ ਵਿਚ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਨਵਜੋਤ ਕੌਰ ਸ਼੍ਰੀ ਸਚਿਨ ਗੁਸਾਂਈ  ਸੁਭਾਸ਼ ਚੰਦਰ ਰਣਜੀਤ ਸਿੰਘ ਅਮ੍ਰਿਤ ਪਾਲ  ਰਮੇਸ਼ ਕੁਮਾਰ ਜਸਵਿੰਦਰ ਸਿੰਘ ਰਾਕੇਸ਼ ਕੁਮਾਰ ਰਾਏ ਸਾਬ ਸ੍ਰੀ ਗੁਰਤੇਜ ਸਿੰਘ ਹਰਕਰਨ ਸਿੰਘ ਵਰਿੰਦਰ ਕੁਮਾਰ ਸਮੇਤ ਸਮੂਹ ਸਟਾਫ ਹਾਜ਼ਰ ਸੀ

Share:

Sep 30, 2023

ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਮਹਿਤਾਬ ਸਿੰਘ ਦੇ ਵਿਦਿਆਰਥੀਆਂ ਨੇ ਪ੍ਰਭਾਤ ਫੇਰੀ ਕੱਢ ਕੇ ਦਿੱਤਾ ਦੇਸ਼ ਪ੍ਰੇਮ ਦਾ ਹੋਕਾ




ਮੇਰੀ ਮਿੱਟੀ ਮੇਰਾ ਦੇਸ਼ ਵਿਦਿਆਰਥੀਆਂ ਵਿੱਚ ਕਰੇਗਾ ਦੇਸ਼ ਪ੍ਰੇਮ ਦੀ ਭਾਵਨਾ ਦਾ ਸੰਚਾਰ -ਰਾਜ ਕੁਮਾਰ ਸਚਦੇਵਾ 



ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ਪ੍ਰੋਗਰਾਮ ਮੇਰੀ ਮਿੱਟੀ ਮੇਰਾ ਦੇਸ਼ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਮਹਿਤਾਬ ਸਿੰਘ ਅਤੇ ਸਰਕਾਰੀ ਹਾਈ ਸਕੂਲ ਪੱਕਾ ਚਿਸ਼ਤੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਸ  ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਪਿੰਡ ਦੀਆਂ ਗਲੀਆਂ ਵਿੱਚ ਪ੍ਰਭਾਤ ਫੇਰੀ ਕੱਢ ਕੇ ਦੇਸ਼ ਪ੍ਰੇਮ ਦਾ ਹੋਕਾ ਦਿੱਤਾ ਗਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਰਾਜ ਕੁਮਾਰ ਸਚਦੇਵਾ ਅਤੇ ਪੰਜਾਬੀ ਅਧਿਆਪਕ ਦਲਜੀਤ ਸਿੰਘ ਸੱਭਰਵਾਲ ਨੇ ਦੱਸਿਆ ਕਿ ਵਿਦਿਆਰਥੀ ਤਿਰੰਗੇ ਲੈ ਕੇ ਅਤੇ ਦੇਸ਼ ਭਗਤੀ ਦੇ ਨਾਹਰੇ ਗੁਜ਼ਾਉਦੇ ਹੋਏ ਲੋਕਾਂ ਦੇ ਘਰਾਂ ਤੱਕ ਪੁੱਜੇ । ਲੋਕਾਂ ਨੇ ਖੁਸ਼ੀ ਖੁਸ਼ੀ ਮਿੱਟੀ ਭੇਂਟ ਕੀਤੀ। ਸਕੂਲ ਅਧਿਆਪਕ ਰਮਨ ਗਰੋਵਰ ਨੇ ਕਿਹਾ ਕਿ ਮੇਰੀ ਮਿੱਟੀ ਮੇਰਾ ਦੇਸ਼ ਵਿਦਿਆਰਥੀਆਂ ਨੂੰ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰੇਗਾ । ਉਹਨਾਂ ਕਿਹਾ ਕਿ ਬਚਪਨ ਵਿੱਚ ਬਾਲ ਮਨਾਂ ਤੇ ਜ਼ੋ ਉੱਕਰਿਆ ਗਿਆ ਉਹ ਉਹਨਾਂ ਦੇ ਜੀਵਨ ਦਾ ਪਕੇਰਾ ਅੰਗ ਬਣ ਜਾਂਦਾ ਹੈ।

ਹੈੱਡ ਮਾਸਟਰ ਵਿਨੋਦ ਕੁਮਾਰ ਨੇ ਕਿਹਾ ਕਿ ਉਹ ਹੀ ਦੇਸ਼ ਤਰੱਕੀ ਕਰਦੇ ਹਨ।ਜਿਸਦੇ ਨਾਗਰਿਕ ਦੇਸ਼ ਨੂੰ ਸਮਰਪਿਤ ਹੋਣ।ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਚੰਗੇ ਸੰਸਕਾਰ ਭਰਨ ਵਿੱਚ ਸਹਾਈ ਹੋਵੇਗਾ।

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ,ਬੀਪੀਈਓ ਪ੍ਰਮੋਦ ਕੁਮਾਰ ਅਤੇ ਜ਼ਿਲ੍ਹਾ ਨੋਡਲ ਅਫਸਰ ਸੁਨੀਲ ਕੁਮਾਰ ਵੱਲੋਂ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਨੇਕ ਕਾਰਜ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਇਸ ਮੌਕੇ ਤੇ ਦੋਨਾ  ਸਕੂਲਾਂ ਦੇ ਸਟਾਫ ਮੈਂਬਰ ਮੈਡਮ ਸੀਮਾ ਰਾਣੀ,ਮੈਡਮ ਸ਼ਵੇਤਾ ਮੋਂਗਾ, ਮੈਡਮ ਵੀਰਪਾਲ ਕੌਰ ਗਿੱਲ,ਮੈਡਮ ਅੰਜੂ ਰਾਣੀ, ਰਾਜੇਸ਼ ਕਾਠਪਾਲ,ਕਰਨ ਕੁਮਾਰ, ਸਕੂਲ ਪ੍ਰਬੰਧਕ ਕਮੇਟੀ ਮੈਂਬਰ ਅਤੇ ਪਿੰਡ ਵਾਸੀ ਮੌਜੂਦ ਸਨ।

Share:

ਡੀ.ਟੀ.ਐੱਫ. ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ 3 ਅਕਤੂਬਰ ਨੂੰ ਹੋਵੇਗਾ ਰੋਸ ਪ੍ਰਦਰਸ਼ਨ




ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਜਾਰੀ ਕਰਨਾ ਬੋਰਡ ਦੀ ਜਿੰਮੇਵਾਰੀ: ਡੀ ਟੀ ਐੱਫ


'ਸਿੱਖਿਆ ਕ੍ਰਾਂਤੀ' ਦੇ ਦਾਅਵੇ ਫੋਕੇ: ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਆਰਥਿਕ ਲੁੱਟ ਹੋਰ ਵਧੀ


 Fazilka 30 ਸਤੰਬਰ,  


ਸਿੱਖਿਆ ਦਾ ਅਧਿਕਾਰ ਕਾਨੂੰਨ-2009 ਤਹਿਤ ਅੱਠਵੀਂ ਜਮਾਤ ਤੱਕ ਸਾਰੇ ਵਿਦਿਆਰਥੀਆਂ ਅਤੇ ਦਿਵਿਆਂਗ ਵਿਅਕਤੀਆਂ ਦਾ ਅਧਿਕਾਰ ਕਾਨੂੰਨ-2016 ਤਹਿਤ 18 ਸਾਲ ਉਮਰ ਤੱਕ ਦਿਵਿਆਂਗ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦੇ ਕਾਨੂੰਨਾਂ ਦੀ ਉਲੰਘਣਾ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀਂ ਅਤੇ ਦੱਸਵੀਂ ਦੇ ਸਰਟੀਫਿਕੇਟਾਂ ਦੀ ਹਾਰਡ ਕਾਪੀ ਲੈਣ ਲਈ 200 ਰੁਪਏ ਅਤੇ ਬਾਰਵੀਂ ਜਮਾਤ ਲਈ 250 ਰੁਪਏ ਪ੍ਰਤੀ ਵਿਦਿਆਰਥੀ ਫੀਸ ਲਗਾਉਣ ਦਾ ਨਵਾਂ ਫ਼ਰਮਾਨ ਲਾਗੂ ਕੀਤਾ ਗਿਆ ਹੈ।  ਸਿੱਖਿਆ ਬੋਰਡ ਵੱਲੋਂ ਸਰਟੀਫਿਕੇਟ ਫੀਸ ਲਾਗੂ ਕਰਨ, ਪ੍ਰੀਖਿਆ ਫੀਸ ਵਿੱਚ ਵਾਧੇ ਅਤੇ ਭਾਰੀ ਜੁਰਮਾਨਿਆਂ ਨੂੰ ਨਜ਼ਾਇਜ਼ ਕਰਾਰ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ਤੇ 22 ਸਤੰਬਰ ਅਤੇ 25 ਸਤੰਬਰ ਨੂੰ ਇਸ ਸੰਬੰਧੀ ਮੁੱਖ ਮੰਤਰੀ, ਸਿੱਖਿਆ ਮੰਤਰੀ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਚੇਅਰਮੈਨ ਵੱਲ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਸਿੱਖਿਆ ਅਫਸਰਾਂ ( ਸੈ ਸਿ), ਜ਼ਿਲ੍ਹਾ ਸਿੱਖਿਆ ਅਫਸਰਾਂ ( ਐ ਸਿ) ਰਾਹੀਂ "ਵਿਰੋਧ ਪੱਤਰ" ਭੇਜਣ ਉਪਰੰਤ ਹੁਣ 3 ਅਕਤੂਬਰ ਨੂੰ ਸਿੱਖਿਆ ਬੋਰਡ ਦੇ ਮੋਹਾਲੀ ਸਥਿਤ ਮੁੱਖ ਦਫ਼ਤਰ ਅੱਗੇ ਰੋਸ ਧਰਨੇ ਵਿੱਚ ਭਰਵੀਂ ਸ਼ਮੂਲੀਅਤ ਕਰਵਾਉਣ ਦਾ ਐਲਾਨ ਕੀਤਾ ਹੈ।



ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂ ਵਾਲੀ ਅਤੇ ਕੁਲਜੀਤ ਡੰਗਰ ਖੇੜਾ ਨੇ ਕਿਹਾ ਕਿ ਨਤੀਜ਼ਾ ਸਰਟੀਫਿਕੇਟ ਦੇਣਾ ਹਰੇਕ ਸੰਸਥਾ ਦਾ ਮੁੱਢਲਾ ਫਰਜ਼ ਹੁੰਦਾ ਹੈ, ਪ੍ਰੰਤੂ ਸਿੱਖਿਆ ਬੋਰਡ ਇਸ ਨੂੰ ਵੀ ਕਮਾਈ ਦੇ ਸਾਧਨ ਵਜੋਂ ਦੇਖ ਰਿਹਾ ਹੈ, ਉਨ੍ਹਾਂ ਮੰਗ ਕੀਤੀ ਕੇ ਸਾਰੀਆਂ ਜਮਾਤਾਂ ਦੀ ਬੋਰਡ ਪ੍ਰੀਖਿਆ ਦੇ ਸਰਟੀਫਿਕੇਟਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਦਿਆਂ ਪੂਰੀ ਤਰ੍ਹਾਂ ਮੁਫਤ ਦਿੱਤੇ ਜਾਣ। ਆਗੂਆਂ ਨੇ ਦੱਸਿਆ ਕਿ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਤੋਂ ਲਈਆਂ ਜਾਂਦੀਆਂ ਪ੍ਰੀਖਿਆ ਫ਼ੀਸਾਂ, ਰਜਿਸ਼ਟ੍ਰੇਸ਼ਨ ਤੇ ਕੰਟੀਨਿਊਏਸ਼ਨ ਫ਼ੀਸ ਅਤੇ ਜੁਰਮਾਨਿਆਂ ਤੇ ਲੇਟ ਫ਼ੀਸ ਆਦਿ ਵਿੱਚ ਵੀ ਗੈਰ ਵਾਜਿਬ ਵਾਧਾ ਕੀਤਾ ਗਿਆ ਹੈ। ਇਸ ਵਾਧੇ ਨੂੰ ਵਾਪਸ ਲੈਣ, ਜੁਰਮਾਨਾ ਕਿਸੇ ਵੀ ਹਾਲਤ ‘ਚ ਫ਼ੀਸ ਤੋਂ ਵੱਧ ਨਾ ਰੱਖਣ ਅਤੇ ਦੱਸਵੀਂ/ਬਾਰਵੀਂ ਕੰਟੀਨਿਊਏਸ਼ਨ ਤੇ ਪ੍ਰੀਖਿਆ ਫ਼ੀਸ ਇੱਕੋ ਵਾਰੀ ਵਿੱਚ ਕੰਪਿਊਟਰ ‘ਤੇ ਆਨਲਾਈਨ ਕਰਨ ਦਾ ਪ੍ਰਬੰਧ ਕਰਨਾ ਬਣਦਾ ਹੈ।


ਉਨ੍ਹਾਂ ਕਿਹਾ ਕਿ ਬੋਰਡ ਜਮਾਤਾਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਸਕੂਲ ਪੱਧਰ ‘ਤੇ ਅਧਿਆਪਕਾਂ ਵੱਲੋਂ ਹੀ ਲਈਆਂ ਜਾਂਦੀਆਂ ਹਨ। ਜਿਸ ਕਾਰਨ ਵਿਦਿਆਰਥੀਆਂ ਤੋਂ ਲਈ ਜਾਂਦੀ ਪ੍ਰਯੋਗੀ ਫੀਸ ਪੂਰੀ ਤਰ੍ਹਾਂ ਤਰਕਹੀਣ, ਗੈਰ-ਵਾਜਿਬ ਤੇ ਨਿਹੱਕੀ ਹੈ ਅਤੇ ਬੰਦ ਕਰਨੀ ਬਣਦੀ ਹੈ। ਆਗੂਆਂ ਨੇ ਦੱਸਿਆ ਕਿ ਦਰਅਸਲ ਮੁਫ਼ਤ ਕਿਤਾਬਾਂ ਦੀ ਛਪਾਈ ਅਤੇ ਅੱਠਵੀਂ ਤੱਕ ਫੀਸ ਮੁਆਫ ਕਰਨ ਬਦਲੇ ਪੰਜਾਬ ਸਰਕਾਰ ਵੱਲ ਸਿੱਖਿਆ ਬੋਰਡ ਦੀਆਂ 600 ਕਰੋੜ ਤੋਂ ਵਧੇਰੇ ਦੀਆਂ ਅਦਾਇਗੀਆਂ ਪੈਡਿੰਗ ਹਨ, ਜਿਸ ਦਾ ਖਮਿਆਜ਼ਾ ਭਾਰੀ ਫੀਸਾਂ ਅਤੇ ਇਨ੍ਹਾਂ ਤੋਂ ਵੀ ਵਧੇਰੇ ਜੁਰਮਾਨਿਆਂ ਦੇ ਰੂਪ ਵਿੱਚ ਵਿਦਿਆਰਥੀਆਂ ਤੇ ਸਕੂਲ ਅਧਿਆਪਕਾਂ ਅਤੇ ਤਨਖਾਹਾਂ-ਪੈਨਸ਼ਨਾਂ ‘ਤੇ ਲੱਗਦੀਆਂ ਰੋਕਾਂ ਦੇ ਰੂਪ ਵਿੱਚ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਨੂੰ ਭੁਗਤਨਾ ਪੈ ਰਿਹਾ ਹੈ। ਇਸ ਵਿੱਤੀ ਘਾਟੇ ਨੂੰ ਨਾ ਤਾਂ ਪਹਿਲੀਆਂ ਸਰਕਾਰਾਂ ਨੇ ਪੂਰਿਆ ਅਤੇ ਨਾ ਹੀ ਬਦਲਾਅ ਦਾ ਨਾਹਰਾ ਲਾ ਕੇ ਸੱਤਾ ਵਿੱਚ ਆਈ 'ਆਪ' ਸਰਕਾਰ ਨੇ ਪੂਰਾ ਕਰਨ ਦਾ ਕੋਈ ਯਤਨ ਕੀਤਾ ਹੈ, ਸਗੋਂ ਫੀਸ ਵਾਧੇ ਦੀ ਖੁੱਲ ਦਿੱਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਇਹਨਾਂ ਅਦਾਇਗੀਆਂ ਦਾ ਫ਼ੌਰੀ ਭੁਗਤਾਨ ਕਰਨ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਵੱਖ-ਵੱਖ ਪੈਡਿੰਗ ਮਾਮਲਿਆਂ ਵਿੱਚ ਸਰਕਾਰੀ ਸਕੂਲਾਂ ‘ਤੇ ਲੱਗੇ ਲੱਖਾਂ ਰੁਪਏ ਦੇ ਜੁਰਮਾਨਿਆਂ ਕਾਰਨ ਵਿਦਿਆਰਥੀਆਂ ਦੇ ਰੋਕੇ ਸਰਟੀਫਿਕੇਟ ਜ਼ਾਰੀ ਕਰਨ ਅਤੇ ਜੁਰਮਾਨਿਆਂ ਤੋਂ ਵੀ ਵਾਜਿਬ ਰਾਹਤ ਦੇਣ ਦੀ ਮੰਗ ਕੀਤੀ ਗਈ।

Share:

Sep 28, 2023

ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਟੀਚਰ ਟਰੇਨਿੰਗ ਪ੍ਰੋਗਰਾਮ ਆਯੋਜਿਤ




ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਦੇ ਉਪਰਾਲੇ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਫਾਜਿਲਕਾ ਡਾ. ਸੁਖਬੀਰ ਸਿੰਘ ਬੱਲ ਅਤੇ ਉਪ ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਸ਼੍ਰੀ ਪੰਕਜ ਕੁਮਾਰ ਅੰਗੀ ਦੀ ਯੋਗ ਅਗਵਾਈ ਸਦਕਾ ਅੱਜ ਦੋ ਦਿਨ ਦੀ ਪੰਜਾਬ ਯੰਗ ਇੰਟਰਪਨਿਓਰ ਪ੍ਰੋਗਰਾਮ ਅਧੀਨ ਬਿਜਨਸ ਬਲਾਸਟਰ ਦੀ ਟ੍ਰੇਨਿੰਗ ਸ਼ਾਨਦਾਰ ਤਰੀਕੇ ਨਾਲ ਸੰਪਨ ਹੋਈ। ਇਸ ਟ੍ਰੇਨਿੰਗ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਲਗਭਗ 300 ਅਧਿਆਪਕਾਂ ਨੇ ਭਾਗ ਲਿਆ। ਸਿੱਖਿਆ ਵਿਭਾਗ ਵੱਲੋਂ ਨਿਯੁਕਤ ਮਾਸਟਰ ਟ੍ਰੇਨਰਾਂ ਵੱਲੋਂ ਇਹਨਾਂ ਅਧਿਆਪਕਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਗਈ।ਇਸ ਸੰਬੰਧ ਵਿੱਚ ਦੱਸਦਿਆਂ ਡਾ ਸੁਖਬੀਰ ਸਿੰਘ ਬੱਲ ਜਿਲਾ ਸਿੱਖਿਆ ਅਫਸਰ ਫਾਜ਼ਿਲਕਾ ਅਤੇ ਸ਼੍ਰੀ ਪੰਕਜ ਕੁਮਾਰ ਅੰਗ ਉਪ ਜ਼ਿਲ੍ਹਾ ਸਿੱਖਿਆ ਸੈ.ਸਿ. ਨੇ ਕਿਹਾ ਕਿ ਇਹ ਟ੍ਰੇਨਿੰਗ ਵਿਦਿਆਰਥੀਆਂ ਅੰਦਰ ਹੁਨਰ ਵਿਕਾਸ ਅਤੇ ਖੁਦ ਦੇ ਕਾਰੋਬਾਰ ਨੂੰ ਪ੍ਰਫੁਲਤ ਕਰਨ ਵਿਚ ਸਹਾਈ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਟ੍ਰੇਨਿੰਗ ਲੈ ਰਹੇ ਅਧਿਆਪਕ ਸਕੂਲਾਂ ਵਿੱਚ ਵਿਦਿਆਰਥੀਆਂ ਅੰਦਰ ਸਵੈ ਕਾਰੋਬਾਰ ਕਰਨ ਦੀ ਜਗਿਆਸਾ ਪੈਦਾ ਕਰਨ ਵਿੱਚ ਲਾਹੇਵੰਦ ਸਾਬਿਤ ਹੋਣਗੇ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਗਾਇਡੈਂਸ ਕਾਊਂਂਸਲਰ  ਗੁਰਛਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਾਰੇ ਪ੍ਰਿੰਸੀਪਲਾਂ ਨੂੰ ਵੀ ਇੱਕ ਰੋਜ਼ਾ ਟ੍ਰੇਨਿੰਗ  ਆਨਲਾਈਨ ਮਾਧਿਅਮ ਰਾਹੀਂ ਦਿੱਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਇਸਨੂੰ ਗੰਭੀਰਤਾ ਨਾਲ ਲੈ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋ ਸਕਣ। ਸ਼੍ਰੀ ਅੰਗੀ ਨੇ ਦੱਸਿਆ ਕਿ ਟਰੇਨਿੰਗ ਲੈ ਰਹੇ ਅਧਿਆਪਕ ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਉਹਨਾਂ ਨੂੰ ਕਾਰੋਬਾਰ ਸਬੰਧੀ ਜਾਗਰੂਕ ਅਤੇ ਟਰੇਂਡ ਕਰਨਗੇ। ਚੁਣੇ ਗਏ ਵਿਦਿਆਰਥੀਆਂ ਨੂੰ 2000 ਰੁਪਏ ਪ੍ਰਤੀ ਵਿਦਿਆਰਥੀ ਵਿਦਿਆਰਥੀ ਸੀਡ ਮਨੀ ਵਜੋਂ ਦਿੱਤੇ ਜਾਣਗੇ। ਟਰੇਨਿੰਗ ਦੌਰਾਨ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਡਾ ਬੱਲ  ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਅਬੋਹਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨੀ ਖੇੜਾ ਵਿਖੇ ਚੱਲ ਰਹੀ ਟ੍ਰੇਨਿੰਗ ਦਾ ਦੌਰਾ ਵੀ ਕੀਤਾ ਮਾਸਟਰ ਟਰੇਨਾਂ ਅਤੇ ਟਰੇਨਿੰਗ ਲੈ ਰਹੇ ਅਧਿਆਪਕਾਂ ਨੂੰ ਭਵਿੱਖ ਵਿੱਚ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸੇ ਦੌਰਾਨ ਹੀ  ਉਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ  ਪੰਕਜ ਕੁਮਾਰ ਅੰਗੀ ਵੱਲੋਂ ਵੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕਰਨੀ ਖੇੜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਬੋਹਰ ਵਿਖੇ ਚੱਲ ਰਹੀ ਟ੍ਰੇਨਿੰਗ ਦਾ ਦੌਰਾ ਵੀ ਕੀਤਾ ਅਤੇ ਟਰੇਨਿੰਗ ਲੈ ਰਹੇ ਅਧਿਆਪਕਾਂ ਨੂੰ ਭਵਿੱਖ ਵਿੱਚ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ  ਸਤਿੰਦਰ ਬਤਰਾ , ਸਤਿੰਦਰ ਸਚਦੇਵਾ,ਰੌਕਸੀ ਫੁਟੇਲਾ,ਵਿਸ਼ਾਲ ਵਾਟਸ  ਮੌਜੂਦ ਸਨ

Share:

Sep 18, 2023

ਸੈਂਟਰ ਸਲੇਮਸ਼ਾਹ ਦੀਆਂ ਪ੍ਰਾਇਮਰੀ ਖੇਡਾਂ ਦੀ ਹੋਈ ਸ਼ੁਰੂਆਤ




ਵਿਦਿਆਰਥੀਆਂ ਲੈ ਰਹੇ ਨੇ ਉਤਸ਼ਾਹ ਨਾਲ ਹਿੱਸਾ 


ਸੀ.ਐੱਚ. ਟੀ.ਸਲੇਮਸ਼ਾਹ ਪਰਵੀਨ ਕੌਰ ਅਤੇ ਸਮੂਹ ਸਲੇਮਸ਼ਾਹ ਦੇ ਐਚ. ਟੀ . ਨੇ ਰਿਬਨ ਕੱਟ ਕੇ ਕੀਤੀ ਸ਼ੁਰੂਆਤ 


ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਪ੍ਰੇਰਨਾ ਅਤੇ ਬੀਪੀਈਓ ਫਾਜ਼ਿਲਕਾ-2 ਪ੍ਰਮੋਦ ਕੁਮਾਰ ਦੀ ਅਗਵਾਈ ਵਿੱਚ  ਸੈਂਟਰ ਸਲੇਮਸ਼ਾਹ ਦੀਆ ਖੇਡਾਂ ਦੀ ਸਰਕਾਰੀ ਪ੍ਰਾਇਮਰੀ ਸਕੂਲ ਸਲੇਮਸ਼ਾਹ ਵਿਖੇ ਜੋਰਦਾਰ ਸ਼ੁਰੂਆਤ ਹੋਈ। 

ਬੀਪੀਈਓ ਪ੍ਰਮੋਦ ਕੁਮਾਰ ਨੇ ਕਿਹਾ ਕਿ ਇਹ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਈ ਹੋਣਗੀਆਂ। 

ਸੀ ਐਚ ਟੀ ਮੈਡਮ ਪਰਵੀਨ ਕੌਰ ਜੀ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ । ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭਵਿੱਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨੀ ਸੀ.ਐੱਚ. ਟੀ.ਪਰਵੀਨ ਕੌਰ ਵੱਲੋਂ ਬਾਖੂਬੀ ਕੀਤੀ ਜਾ ਰਹੀ ਹੈ।

ਇਹਨਾਂ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮੁਹਾਰ ਸੋਨਾ ,ਮਨਸਾ ਬ੍ਰਾਂਚ, ਮੁਹਾਰ ਜਮਸ਼ੇਰ , ਮੁਹਾਰ ਖੀਵਾ, ਮੌਜ਼ਮ ,ਸਲੇਮਸ਼ਾਹ, ਨਵਾਂ ਸਲੇਮਸ਼ਾਹ ,ਕਾਵਾਂ ਵਾਲੀ, ਸ਼ਮਸ਼ਬਾਦ, ਸਕੂਲਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਹਨਾਂ ਖੇਡਾਂ ਦੀ ਸਫਲਤਾ ਲਈ ਸਕੂਲ ਮੁੱਖੀ ਨਰੇਸ਼ ਕੁਮਾਰ, ਰਵਿੰਦਰ ਕੁਮਾਰ , ਵਿਕਰਮ ਠਕਰਾਲ, ਜਸਵਿੰਦਰ ਕੌਰ, ਸੁਮਿਤ ਜੁਨੇਜਾ, ਰਜਨੀਸ਼ ਕੁਮਾਰ,ਜਿੰਦਰ ਪਾਇਲਟ ਅਧਿਆਪਕ ਕਪਿਲ ਕੁਮਾਰ, ਨਰਿੰਦਰ ਕੁਮਾਰ,ਰਾਕੇਸ਼ ਕੁਮਾਰ, ਅਨੂਪ ਕੁਮਾਰ,ਨਵਜੋਤ ਕੁਮਾਰ, ਮੈਡਮ ਸ਼ਸ਼ੀ ਬਾਲਾ, ਵਿਨੋਦ ਕੁਮਾਰ, ਮੈਡਮ ਅੰਜੂ ਬਾਲਾ,ਮੈਡਮ ਰਾਜ ਰਾਣੀ ,ਮੈਡਮ ਆਸ਼ੂ ਰਾਣੀ, ਮਨਜੀਤ ਸਿੰਘ, ਅਸ਼ਵਨੀ ਕੁਮਾਰ,ਵਿਨੋਦ ਕੁਮਾਰ, ਖੇਡ ਕਮੇਟੀ ਮੈਂਬਰ ਸੁਰਿੰਦਰਪਾਲ ਸਿੰਘ ,ਨਵਜੋਤ ਕੰਬੋਜ ਅਤੇ ਮਨੋਜ ਕੁਮਾਰ ਬੱਤਰਾ ਵੱਲੋਂ ਸ਼ਲਾਂਘਾਯੋਗ ਸੇਵਾਵਾਂ ਨਿਭਾਇਆ ਗਈਆ।

Share:

Definition List

blogger/disqus/facebook

Unordered List

Support