punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Nov 12, 2022

Birth Anniiversary : -ਬਚਪਨ ਵਿਚ ਹੀ ਅਨਾਥ ਹੋ ਗਏ ਸਨ Birdman ਸਲੀਮ , ਬਾਖੂਬੀ ਸਮਝਦੇ ਸਨ ਜਾਨਵਰਾਂ ਦੀ ਭਾਸ਼ਾ ਆਓ ਜਾਣੀਏ ਦਿਲਚਿਸਪ ਕਿੱਸਾ

birthanniversary birdman sleem

 

ਮਹਾਨ ਪੰਛੀ ਵਿਗਿਆਨੀ ਸਲੀਮ ਅਲੀ, ਜਿਸ ਨੂੰ ਦੁਨੀਆਂ Birdman of india   ਦੇ ਨਾਂਅ ਨਾਲ ਜਾਣਦੀ ਹੈ। ਉਹ ਬਚਪਨ ਵਿਚ ਹੀ ਅਨਾਥ ਹੋ ਗਏ ਸਨ। ਉਨਾਂ ਦੇ ਮਾਮਾ ਅਮੀਰੂਦੀਨ ਨੇ ਉਨਾਂ ਦੀ ਸੰਭਾਲ ਕੀਤੀ। ਸਲੀਮ 10 ਸਾਲ ਦੇ ਸਨ। ਜਦੋਂ ਉਨਾਂ ਦੇ ਮਾਮਾ ਨੇ ਇਕ ਪੰਛੀ ਨੂੰ ਮਾਰ ਦਿੱਤਾ। ਉਹ ਕਿਹੜਾ ਪੰਛੀ ਸੀ। Sleem ਪਹਿਚਾਣ ਨਹੀਂ ਸਕੇ। ਇਸ ਘਟਨਾ ਦੇ ਬਾਅਦ ਉਹ ਆਪਣੇ ਮਾਮਾ ਦੇ ਨਾਲ ਹੀ ਬੰਬੇ ਨੈਚੁਰਅਲ ਹਿਸਟਰੀ ਸੁਸਾਇਟੀ ਗਏ ਤਾਂ ਉਸਦੇ ਮਾਮਾ ਨੇ ਉਸ ਨੂੰ ਕੁਝ ਪ੍ਰਜਾਤੀਆਂ ਦੇ ਬਾਰੇ ਵਿਚ ਦੱਸਿਆ। ਇੱਥੋਂ ਹੀ Sleem ਦੇ ਅੰਦਰ ਪੰਛੀਆਂ ਦੇ ਪ੍ਰਤੀ ਦਿਲਚਿਸਪੀ ਵਧੀ। ਇਸ ਜਗਿਆਸਾ ਨੇ ਹੀ ਭਾਰਤ ਨੂੰ ਇਕ ਦਿਨ ਬਰਡਮੈਨ ਦਿੱਤਾ।

ਇਹ ਵੀ ਪੜ੍ਹੋ -Divorce ਦੇ ਮਾਮਲਿਆਂ ਵਿਚ ਇਨਸਾਨਾਂ ਵਾਂਗ ਪੰਛੀ ਵੀ ਪਿੱਛੇ ਨਹੀਂ, ਵੱਧਣ ਲੱਗੇ Breakup ਦੇ ਮਾਮਲੇ

1896 ਵਿਚ ਅੱਜ ਹੀ ਦੇ ਦਿਨ ਇਕ ਸੁਲੇਮਾਨੀ ਬੋਹਰਾ ਮੁਸਲਿਮ ਪਰਿਵਾਰ ਵਿਚ ਸਲੀਮ ਦਾ ਜਨਮ ਹੋਇਆ ਸੀ। ਉਹ ਆਪਣੇ ਮਾਤਾ ਪਿਤਾ ਦੀ ਨੌਵੀਂ ਸੰਤਾਨ ਸਨ। 1 ਸਾਲ ਦੇ ਹੋਏ ਤਾਂ ਉਨਾਂ ਦੇ ਪਿਤਾ ਮੋਇਜੁਦੀਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਇਸ ਤਰਾਂ ਹੀ ਜਦੋਂ ਉਹ ਤਿੰਨ ਸਾਲ ਦੇ ਹੋਏ ਤਾਂ ਉਨਾਂ ਦੀ ਅੰਮੀ Jinat ਵੀ ਇਸ ਦੁਨੀਆਂ ਵਿਚ ਨਹੀਂ ਰਹੇ। ਮੁੰਬਈ ਦੇ ਖੇਤੀਬਾੜੀ ਇਲਾਕੇ ਵਿਚ ਮਾਮਾ ਅਮੀਰੁਦੀਨ ਅਤੇ ਚਾਚੀ ਹਮੀਦਾ ਨੇ ਉਸਦੀ ਪਰਿਵਰਸ਼ ਕੀਤੀ।  ਸਿਰਦਰਦੀ Headaceh ਦੀ ਗੰਭੀਰ ਬਿਮਾਰੀ ਹੋਣ ਕਾਰਨ ਉਨਾਂ ਨੂੰ School ਛੱਡਣਾ ਪਿਆ। ਫਿਰ ਉਨਾਂ ਨੂੰ ਇਕ ਚਾਚਾ ਦੇ ਕੋਲ ਸਿੰਧ ਭੇਜ ਦਿੱਤਾ ਗਿਆ। ਉੱਥੋਂ ਉਹ ਵਾਪਸ ਆਏ ਤਾਂ ਬੜੀ ਮੁਸ਼ਕਿਲ ਨਾਲ 10ਵੀਂ ਕਲਾਸ ਦੀ ਪ੍ਰੀਖਿਆ ਦੇ ਸਕੇ। ਫਿਰ ਉਨਾਂ ਦੀ ਪੜਾਈ ਅੱਧ ਵਿਚਕਾਰ ਛੁੱਟ ਗਈ। 

ਇਹ ਵੀ ਪੜ੍ਹੋ ਰਾਜਸਥਾਨ ਸਰਕਾਰ ਨੇ ਪੈਰਾਉਲਪਿੰਕ ਖੇਡਾਂ ਵਿਚ ਜੇਤੂ ਖਿਡਾਰੀਆਂ ਲਈ ਕਿੰਨੀ ਕੀਤੀ ਇਨਾਮੀ ਰਾਸ਼ੀ

ਫੈਮਿਲੀ ਦਾ ਬੁਲਫਰੇਮ ਮਾਈਨਿੰਗ ਅਤੇ ਇਮਾਰਤੀ ਲੱਕੜਾਂ ਦਾ ਕੰਮ ਧੰਦਾ ਸੀ। ਜਿਸ ਦੀ ਦੇਖ ਰੇਖ ਦੇ ਲਈ ਉਹ ਬਰਮਾ ਚਲੇ ਗਏ। ਉਨਾਂ ਦੀ ਦਿਲਚਿਸਪੀ ਬਚਪਨ ਤੋਂ ਹੀ ਪੰਛੀਆਂ ਵਿਚ ਰਹੀ। ਬਰਮਾ ਵਿਚ 7 ਸਾਲ ਗੁਜਾਰ ਜਦੋਂ ਉਹ ਮੁੰਬਈ ਵਾਪਸ ਆਏ ਤਾਂ ਪੰਛੀ ਸ਼ਾਸਤਰ ਵਿਚ Training ਹਾਸਲ ਕੀਤੀ। ਤਤਕਾਲੀਨ ਮੁੰਬਈ ਦੇ ਨੈਚੁਰਲ ਹਿਸਟਰੀ ਸੁਸਾਇਟੀ ਦੇ ਮਿਊਜੀਅਮ ਵਿਚ ਗਾਇਡ ਦੀ ਨੌਕਰੀ ਕਰਨ ਲੱਗੇ। ਪਰ ਇੱਥੇ ਵੀ ਉਨਾਂ ਦਾ ਮਨ ਨਹੀਂ ਲੱਗ ਰਿਹਾ ਸੀ। 

ਇਹ ਵੀ ਪੜ੍ਹੋ-ਮੁਗਲ ਕਾਲ ਦੀਆਂ ਚਾਰ ਸ਼ਕਤੀਸ਼ਾਲੀ ਔਰਤਾਂ

ਸਲੀਮ ਜਰਮਨੀ ਚਲੇ ਗਏ। ਜਿੱਥੋਂ ਉਨਾਂ ਨੇ ਪੰਛੀ ਵਿਗਿਆਨ ਵਿਚ ਹਾਈ ਟੇ੍ਰਨਿੰਗ ਲਈ। ਬਰਲਿਨ ਯੂਨੀਵਰਸਿਟੀ ਵਿਚ ਪ੍ਰਸਿੱਧ ਜੀਵ ਵਿਗਿਆਨਕ ਡਰਵਿਨ ਸਟੇ੍ਰਸਮੈਨ ਨੇ ੳਨਾਂ ਨੂੰ ਖੂਬ ਨਿਖਾਰਿਆ। 1930 ਵਿਚ ਉਹ ਭਾਰਤ ਵਾਪਸ ਆਏ। ਉਹ ਪੰਛੀਆਂ ਤੇ ਕੰਮ ਕਰਨ ਲੱਗੇ। ਬੇਜੁਬਾਨਾਂ ਦੀ ਭਾਸ਼ਾ ਉਹ ਬਾਖੂਬੀ ਸਮਝਦੇ ਸਨ। ਪੰਛੀਆਂ ਤੇ ਅਧਿਐਨ ਨੂੰ ਆਮ ਜਨਮਾਨਸ ਨਾਲ ਜੋੜਨ ਵਿਚ ਉਨਾਂ ਦੀ ਅਹਿਮ ਭੂਮਿਕਾ ਰਹੀ। ਪੰਛੀਆਂ ਤੇ ਕੀਤੇ ਗਏ ਉਨਾਂ ਦੇ ਕੰਮ ਨੂੰ ਭਾਰਤ ਵਿਚ ਪੰਛੀ ਵਿਗਿਆਨ ਦਾ ਬਾਈਬਲ ਮੰਨਿਆ ਜਾਂਦਾ ਹੈ। ਫਾਲ ਆਫ ਏ ਸਪੈਰੋ, ਨਾਂਅ ਦੀ ਕਿਤਾਬ ਵਿਚ ਉਨਾਂ ਨੇ ਆਪਣੀ ਪੂਰੀ ਜ਼ਿੰਦਗੀ ਦਾ ਸਫ਼ਰ ਲਿਖਿਆ ਹੈ। 

ਇਹ ਵੀ ਪੜ੍ਹੋ Fazilka ਬੰਗਲੇ ਦਾ ਨਿਰਮਾਤਾ Vans Agnew's journey from Calcutta to Multan

ਰੋਬੋਟ 2.0 ਨਾਮ ਨਾਲ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਸਟਾਰਰ ਇਕ ਫਿਲਮ ਆਈ ਸੀ। ਇਸ ਵਿਚ ਅਕਸ਼ੈ ਕੁਮਾਰ ਦੇ ਕਿਰਦਾਰ ਦਾ ਨਾਂਅ ਪੰਛੀਰਾਜਨ ਸੀ।ਜੋ ਕਿ ਇਕ ਪੰਛੀ ਵਿਗਿਆਨੀ ਸਨ। ਇਸ ਕਿਰਦਾਰ ਨੂੰ ਸੀਮ ਅਲੀ ਦੇ ਜੀਵਨ ਨਾਲ ਪ੍ਰੇਰਿਤ ਦੱਸਿਆ ਗਿਆ ਸੀ। ਫਿਲਮ ਖੂਬ ਪਸੰਦ ਕੀਤੀ ਗਈ। ਸਲੀਮ ਅਲੀ ਦੇ ਰੂਪ ਵਿਚਭਾਰਤ ਨੂੰ ਇਕ ਮਹਾਨ ਪੰਛੀ ਵਿਗਿਆਨ ਮਿਲਿਆ। 27 ਜੁਲਾਈ 1987 ਨੂੰ 91 ਸਾਲ ਦੀ ਉਮਰ ਵਿਚ ਸਲੀਮ ਅਲੀ ਦਾ ਮੁੰਬਈ ਵਿਚ ਦਿਹਾਂਤ ਹੋ ਗਿਆ। Sleem ਅਲੀ ਨੇ ਤਾਂ ਪੰਛੀਆਂ ਤੇ ਖੋਜ ਪੱਤਰ ਅਤੇ ਕਿਤਾਬਾਂ ਲਿਖੀਆਂ ਹੀ। ਸਲੀਮ ਅਲੀ ਤੇ ਵੀ ਕਈ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। 

   

Share:

Bathinda ਵਿਚ ਪ੍ਰਸਿੱਧ ਪੰਜਾਬੀ ਗਾਇਕ Gurdas Mann ਮਾਨ ਨੇ ਕੀਲ੍ਹੇ ਦਰਸ਼ਕ




 ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਹਨ ਵਿਸ਼ੇਸ਼ ਉਪਰਾਲੇ : Meet ਹੇਅਰ

ਕਿਹਾ, ਪੰਜਾਬ ਨੂੰ ਮੁੜ ਖੇਡਾਂ ਦੇ ਨਕਸ਼ੇ ਉੱਤੇ ਚਮਕਾਉਣਾ ਚਾਹੁੰਦੀ ਹੈ ਸੂਬਾ ਸਰਕਾਰ 

          Bathinda , 12 ਨਵੰਬਰ : ਮੁੱਖ ਮੰਤਰੀ  ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਲਗਾਤਾਰ ਹੰਭਲੇ ਮਾਰੇ ਜਾ ਰਹੇ ਹਨ। ਇਸੇ ਲੜੀ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਤੇ ਵਿਰਾਸਤ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਖੇਡ ਤੇ ਯੁਵਕ ਸੇਵਾਵਾਂ ਮੰਤਰੀ, ਪੰਜਾਬ Gurmeet Singh meet ਹੇਅਰ ਵਲੋਂ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀਂ ਖੇਡ ਸਟੇਡੀਅਮ ਵਿਖੇ ਜਸ਼ਨ-ਏ-ਵਿਰਾਸਤ ਸਮਾਗਮ ਮੌਕੇ ਕੀਤਾ ਗਿਆ। 
ਇਸ ਮੌਕੇ ਖੇਡ ਮੰਤਰੀ  Gurmeet Meet  ਹੇਅਰ ਨੇ ਬੋਲਦਿਆਂ ਕਿਹਾ ਕਿ ਅਸੀਂ ਪੰਜਾਬ ਨੂੰ ਮੁੜ ਖੇਡਾਂ ਦੇ ਨਕਸ਼ੇ ਉੱਤੇ ਚਮਕਾਉਣਾ ਚਾਹੁੰਦੇ ਹਾਂ, ਜਿਸ ਲਈ ਜ਼ਮੀਨੀ ਪੱਧਰ ਉੱਤੇ ਖੇਡ ਸਹੂਲਤਾਂ ਨੂੰ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਿੱਚ ਬਿਹਤਰ ਨਤੀਜਿਆਂ ਲਈ ਹੇਠਲੇ ਪੱਧਰ ਉੱਤੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਵਧੀਆ Players ਦੀ ਚੋਣ ਕਰਕੇ ਉਨ੍ਹਾਂ ਨੂੰ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਨ ਦਾ ਮੌਕਾ ਮਿਲ ਸਕੇ।



ਮੁੱਖ ਮੰਤਰੀ  ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਲਗਾਤਾਰ ਹੰਭਲੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ Drugs ਤੋਂ ਦੂਰ ਕਰਨ ਤੇ ਵਿਰਾਸਤ ਨਾਲ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ।
          ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ Gurdas ਮਾਨ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਕੀਲਿਆ ਅਤੇ ਪ੍ਰਸਿੱਧ ਕਮੇਡੀਅਨ ਸੰਜੀਵ ਅੱਤਰੀ ਨੇ ਦਰਸ਼ਕਾਂ ਨੂੰ ਲੋਟ-ਪੋਟ ਕੀਤਾ ਤੇ ਪ੍ਰਸਿੱਧ ਐਂਕਰ, ਕਲਰਸ ਟੀਵੀ ਦੀ ਨਿੰਮੋ (ਅਮਨ) ਤੇ ਪਰਮ ਵੀ ਵਿਸ਼ੇਸ਼ ਤੌਰ ਤੇ ਆਪਣੀ ਕਲਾ ਦੇ ਜੌਹਰ ਵੀ ਦਿਖਾਏ।


ਇਸ ਮੌਕੇ ਵਿਧਾਇਕ ਬਠਿੰਡਾ ਦਿਹਾਤੀ  ਅਮਿੱਤ ਰਤਨ, ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ, ਵਿਧਾਇਕ Lambi ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਮਾਈਸਰਖਾਨਾ Sukhbir Singh ਮਾਈਸਰਖਾਨਾ, ਜਸ਼ਨ-ਏ-ਵਿਰਾਸਤ ਪ੍ਰੋਗਰਾਮ ਦੇ ਮੁੱਖੀ ਤੇ ਉੱਘੇ ਸਮਾਜ ਸੇਵੀ ਅਮਰਜੀਤ ਮਹਿਤਾ, ਆਪ ਦੇ ਬੁਲਾਰੇ ਤੇ ਜੁਆਇੰਟ ਸੈਕਟਰੀ ਨੀਲ ਗਰਗ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ  ਅਮ੍ਰਿਤ ਲਾਲ ਅਗਰਵਾਲ, ਟ੍ਰੇਡ ਵਿੰਗ ਦੇ ਚੇਅਰਮੈਨ  ਅਨਿਲ ਠਾਕੁਰ, ਆਪ ਆਗੂ ਮਹਿਲਾ ਮਨਦੀਪ ਕੌਰ, ਐਮਸੀ ਸੁਖਦੀਪ ਸਿੰਘ ਢਿਲੋਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਐਸਐਸਪੀ  ਜੇ. ਇਲਨਚੇਲੀਅਨ, ਵਧੀਕ ਡਿਪਟੀ ਕਮਿਸ਼ਨਰ  ਰਾਹੁਲ ਅਤੇ ਉਪ ਮੰਡਲ ਮੈਜਿਸਟਰੇਟ ਬਠਿੰਡਾ ਸ੍ਰੀਮਤੀ ਇਨਾਯਤ ਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ
Share:

Divorce ਦੇ ਮਾਮਲਿਆਂ ਵਿਚ ਇਨਸਾਨਾਂ ਵਾਂਗ ਪੰਛੀ ਵੀ ਪਿੱਛੇ ਨਹੀਂ, ਵੱਧਣ ਲੱਗੇ Breakup ਦੇ ਮਾਮਲੇ

 

Divorce ਦੇ ਮਾਮਲਿਆਂ ਵਿਚ ਇਨਸਾਨਾਂ ਵਾਂਗ ਪੰਛੀ ਵੀ ਪਿੱਛੇ ਨਹੀਂ, ਵੱਧਣ ਲੱਗੇ Breakup ਦੇ ਮਾਮਲੇ
pic


ਤਲਾਕ ਦੇ ਮਾਮਲੇ ਸਿਰਫ਼ ਇਨਸਾਨਾਂ ਵਿਚ ਹੀ ਨਹੀਂ ਵੱਧ ਰਹੇ। ਪੰਛੀ ਵੀ ਇੰਨਾਂ ਕਾਰਨਾਂ ਨਾਲ ਜੂਝ ਰਹੇ ਹਨ। ਇੰਨਾਂ ਤੇ ਹੋਈ ਖੋਜ ਇੰਨਾਂ ਦੇ ਵੱਖ ਹੋਣ ਦੀ ਕਹਾਣੀ ਬਿਆਨ ਕਰ ਰਹੀ ਹੈ। ਖੋਜ ਕਹਿੰਦੀ ਹੈ ਕਿ ਲੰਬੀ ਦੂਰੀ ਤੈਅ ਕਰਨ ਵਾਲੇ ਪੰਛੀਆਂ ਵਿਚ ਵੱਖ ਹੋਣ ਦੇ ਮਾਮਲੇ ਘੱਟ ਨਹੀਂ ਹਨ। ਪੰਛੀ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇਕ ਥਾਂ ਤੋਂ ਦੂਜੀ ਥਾਂ ਤੇ ਪਹੁੰਚ ਰਹੇ ਹਨ ਅਤੇ ਵਾਪਸੀ ਤੇ ਆਪਣੇ ਸਾਥੀ ਪੰਛੀ ਨਾਲੋਂ ਵੱਖ ਹੋ ਰਹੇ ਨ। ਇਸ ਦੀ ਵਜਾ ਇਨਸਾਨ ਹੀ ਹਨ। ਇਹ ਦਾਅਵਾ China ਵਿਚ ਪੰਛੀਆਂ ਦੀਆਂ 232 ਪ੍ਰਜਾਤੀਆਂ ਤੇ ਕੀਤੀ ਗਈ ਖੋਜ ਵਿਚ ਕੀਤਾ ਗਿਆ ਹੈ। 


ਇਹ ਵੀ ਪੜ੍ਹੋ ਮੁਗਲ ਕਾਲ ਦੀਆਂ ਚਾਰ ਸ਼ਕਤੀਸ਼ਾਲੀ ਔਰਤਾਂ


ਖੋਜ ਕਰਨ ਵਾਲੀ China  ਦੀ ਸੁਨ ਯਾਟ ਸੇਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਲੰਬੀ ਦੂਰੀ ਤੈਅ  ਕਰਨ ਵਾਲੇ ਪੰਛੀਆਂ ਵਿਚ Breakup ਅਤੇ Divorce  ਲੈਣ ਦੀ ਦਰ ਕਿਤੇ ਜਿਆਦਾ ਹੈ। ਇਹ ਅਜਿਹੇ ਪੰਛੀ ਹਨ ਜਿਹੜੇ ਸਾਲ ਵਿਚ ਦੋ ਵਾਰ ਇਕ ਥਾਂ ਤੋਂ ਦੂਜੀ ਥਾਂ ਤੇ ਭੋਜਨ ਅਤੇ Breading ਦੇ ਲਈ ਜਾਂਦੇ ਹਨ। ਆਉ ਜਾਣਦੇ ਹਾਂ ਅਜਿਹੇ ਕਿਹੜੇ ਹਾਲਾਤ ਹਨ ਜਿਹੜੇ ਪੰਛੀਆਂ ਨੂੰ ਇਕ ਦੂਜੇ ਤੋਂ ਵੱਖ ਕਰਦੇ ਹਨ। 

Divorce ਦੇ ਲਈ ਕੌਣ ਹੈ ਜਿੰਮੇਦਾਰ ? 

ਜਿਸ ਤਰਾਂ ਇਨਸਾਨਾਂ ਵਿਚ ਵੱਖ ਹੋਣ ਦੇ ਬਾਅਦ ਉਹ ਨਵੇਂ ਪਾਟਨਰ ਭਾਲ ਲੈਂਦੇ ਹਨ ਉਸ ਤਰਾਂ ਹੀ ਪੰਛੀਆਂ ਵਿਚ ਵੀ ਹੋ ਰਿਹਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਰਿਸਰਚ ਵਿਚ ਸਾਹਮਣੇ ਆਇਆ ਹੈ ਕਿ ਪੰਛੀ ਆਪਣੇ ਨਵੇਂ ਪਾਰਟਨਰ ਨੂੰ ਛੱਡ ਕੇ ਨਵੇਂ ਤਲਾਸ਼ ਰਹੇ ਹਨ ਇਸ ਦੀ ਵਜਾ ਇਨਸਾਨ ਦੱਸੇ ਗਏ ਹਨ।

ਖੋਜ ਕਹਿੰਦੀ ਹੈ ਕਿ Forest ਕੱਟੇ ਜਾ ਰਹੇ ਹਨ ਇਨਸਾਨਾਂ ਦੇ ਕਾਰਨ ਦੁਨੀਆਂ ਭਰ ਵਿਚ ਕਾਰਬਨ ਡਾਈ ਅਕਸਾਈਡ Co2 ਦਾ ਪੱਧਰ ਵਧਿਆ ਹੈ ਨਵੇਂ City ਵੱਸ ਰਹੇ ਹਨ ਇਸ ਦਾ ਅਸਰ Birds ਦੇ ਜੀਵਨ ਤੇ ਪਿਆ ਹੈ। ਉਨਾਂ ਦੀ Breading ਅਤੇ ਖਾਣ ਦੀ ਥਾਂ ਵਿਚ ਬਦਲਾਅ ਹੋ ਰਿਹਾ ਹੈ। ਆਮਤੌਰ ਤੇ ਪੰਛੀਆਂ ਦੀ 90 ਫੀਸਦੀ ਆਬਾਦੀ  ਪੂਰੀ ਉਮਰ ਇਕ ਹੀ ਸਾਥੀ ਨਾਲ ਬਿਤਾਉਂਦੀ ਆਈ ਹੈ ਪਰ ਨਵੀਂ ਖੋਜ ਕਹਿੰਦੀ ਹੈ ਕਿ ਹੁਣ ਉਹ ਪੁਰਾਣੇ ਸਾਥੀ ਛੱਡ ਕੇ ਨਵੇਂ ਨਾਲ ਅੱਗੇ ਵੱਧ ਰਹੇ ਹਨ। 


ਇਹ ਵੀ ਪੜ੍ਹੋ ਫ਼ਾਜ਼ਿਲਕਾ 'ਚ ਮਿਲੇ ਸਨ ਦਿੱਲੀ ਦੇ ਸੁਲਤਾਨਾਂ ਦੇ ਸਿੱਕੇ

ਸਫ਼ਰ ਦੌਰਾਨ ਮਾਨਸਿਕ ਦਬਾਅ ਵੱਧਦਾ ਹੈ 

ਨਿਊ ਸਾਇੰਸਟਿਸਟ ਦੀ ਰਿਪੋਰਟ ਕਹਿੰਦੀ ਹੈ ਕਿ ਇਨਸਾਨੀ ਗਤੀਵਿਧੀਆਂ ਦੇ ਕਾਰਨ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਦਾ ਅਸਰ ਦਿੱਸਣ ਲੱਗਿਆ ਹੈ ਪੰਛੀਆਂ ਵਿਚ ਬਦਲਾਅ ਦੀ ਵਜਾ ਵੀ ਉਹ ਦੋਨੇ ਹੀ ਹਨ। ਅਸਟਰੇਲੀਆ ਦੇ ਆਰਮੀਡੇਲ ਸਥਿਤ ਨਿਊ ਇੰਗਲੈਂਡ ਯੂਨੀਵਰਸਿਟੀ ਦੇ ਪੰਛੀ ਮਾਹਰ ਜਿਸੇਲਾ ਕਾਪਲਾਨ ਦਾ ਕਹਿਣਾ ਹੈ ਕਿ ਜਦੋਂ ਪੰਛੀ ਲੰਬੀ ਦੂਰੀ ਤੈਅ ਕਰਦੇ ਹਨ ਤਾਂ ਉਹ ਵੱਖ ਵੱਖ ਤਰਾਂ ਦੇ Envoranment ਅਤੇ ਜਾਲਵਾਯੂ ਦਾ ਸਾਹਮਣਾ ਕਰਦੇ ਹਨ। Birds ਦੇ ਮਾਨਸਿਕ ਹਾਲਾਤ ਦਾ ਇਸ ਤੇ ਅਸਰ ਪੈਂਦਾ ਹੈ । ਉਹ ਮਾਨਸਿਕ ਦਬਾਅ ਨਾਲ ਜੂਝਦੇ ਹਨ। ਕਈ ਵਾਰ ਉਨਾਂ ਦੀ ਸਿਹਤ ਤੇ ਵੀ ਇਸ ਦਾ ਅਸਰ ਪੈਂਦਾ ਹੈ। ਇਸ ਤਰਾਂ ਦੇ ਹਾਲਾਤ ਵਿਚ ਉਨਾਂ ਦਾ ਆਪਣੇ Partanar ਕੋਲ ਪਹੁੰਚ ਜਾਣਾ ਮੁਸ਼ਕਿਲ ਹੁੰਦਾ ਹੈ। ਕਈ ਮਾਮਲੇ ਇਸ ਤਰਾਂ ਦੇ ਵੀ ਸਾਹਮਣੇ ਆਉਂਦੇ ਹਨ ਜਦੋਂ ਪੰਛੀ ਭੋਜਨ ਖਾਣਾ ਅਤੇ ਬ੍ਰੀਡਿੰਗ ਕਰਨ ਤੋਂ ਵੀ ਮਨਾ ਕਰ ਦਿੰਦੇ ਹਨ। ਇਸ ਤਰਾਂ ਦੇ ਹਾਲਾਤ ਵਿਚ ਉਸਦਾ ਸਾਥੀ ਉਸ ਨੂੰ ਛੱਡ ਦਿੰਦਾ ਹੈ। 


ਇਹ ਵੀ ਪੜ੍ਹੋ ਕਦੇ ਫ਼ਾਜਿ਼ਲਕਾ ਵਿਚ ਇੱਥੇ ਲੱਗਦੀ ਸੀ ਕਪਾਹ ਦੀ ਮੰਡੀ

ਪੰਛੀਆਂ ਵਿਚ ਵੱਧ ਰਹੇ ਤਲਾਕ ਦੀ ਵੱਡੀ ਵਜਾ Polloution , ਜਲਵਾਯੂ ਪਰਿਵਰਤਨ ਅਤੇ Global Warming ਦੇ ਨਾਲ ਕੁਦਰਤੀ ਆਫ਼ਤਾ ਹਨ। ਤੂਫ਼ਾਨ ਅਤੇ ਖਰਾਬ ਮੌਸਮ ਵੀ ਹੋ ਸਕਦੀ ਹੈ। ਇਸ ਦੇ ਕਾਰਨ ਪੰਛੀਆਂ ਵਿਚ ਕਈ ਤਰਾਂ ਦੇ ਬਦਲਾਅ ਦਿਸ ਰਹੇ ਹਨ। ਉਨਾਂ ਦੇ ਉਡਣ ਦੀ ਸਮਰੱਥਾ, ਪ੍ਰਜਨਣ ਸਮਰੱਥਾ, ਅਤੇ ਮਾਨਸਿਕਤਾ ਤੇ ਵੀ ਅਸਰ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਪੰਛੀ ਜਦੋਂ ਦੂਜੇ ਦੇਸ਼ ਪਹੁੰਚਦੇ ਹਨ ਤਾਂ ਉਥੇ ਸਰਦੀ ਦਾ ਮੌਸਮ ਦੇਰੀ ਨਾਲ ਸ਼ੁਰੂ ਹੁੰਦਾ ਹੈ। ਇਸ ਦਾ ਅਸਰ ਵੀ ਉਨਾਂ ਤੇ ਪੈਂਦਾ ਹੈ

   

Share:

ਭਾਸ਼ਾ ਵਿਭਾਗ Fazilka ਵਲੋਂ ਕਰਵਾਏ ਸਮਾਗਮ ਵਿਚ ਵਿਦਿਆਰਥੀਆਂ ਨੇ ਮਾਂ ਬੋਲੀ ਨੂੰ ਸਮਰਪਿਤ ਕੀਤੀ ਸੱਭਿਆਚਾਰਕ ਪੇਸ਼ਕਾਰੀ





ਫਾਜ਼ਿਲਕਾ, 11 ਨਵੰਬਰ (Balraj singh sidhu )

ਪੰਜਾਬੀ ਮਾਹ ਸਬੰਧੀ ਸਮਾਗਮਾਂ ਦੀ ਲੜੀ ਤਹਿਤ ਜ਼ਿਲ੍ਹਾ ਪੱਧਰੀ ਸੱਭਿਆਚਾਰਕ ਸਮਾਗਮ M.R.ਸਰਕਾਰੀ ਕਾਲਜ, Fazilka  ਵਿਖੇ 10 ਨਵੰਬਰ, 2022 ਨੂੰ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਹਿਮਾਂਸ਼ੂ ਅਗਰਵਾਲ  (I.A.S) ਵੱਲੋਂ ਸ਼ਿਰਕਤ ਕੀਤੀ ਗਈ

ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਰਕਾਰੀ ਦਫ਼ਤਰਾਂ ਅਤੇ ਆਮ ਲੋਕਾਂ ਵਿੱਚ ਪ੍ਰਚਲਿਤ ਕਰਨ ਲਈ ਸਰਕਾਰ ਦੇ ਕੀਤੇ ਜਾ ਰਹੇ ਯਤਨਾਂ ਨੂੰ ਲਾਗੂ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਜਿਲ੍ਹਾ ਭਾਸ਼ਾ ਦਫ਼ਤਰ Fazilka ਵੱਲੋਂ ਕੀਤੇ ਜਾ ਰਹੇ ਕਾਰਜਾ ਸਾਹਿਤਕ, ਸੱਭਿਆਚਾਰਕ ਸਮਾਗਮਾਂ, ਪੁਸਤਕ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ Principal ਗੁਰਮੀਤ ਸਿੰਘ Fazilka ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਡਾ.ਸੁਖਬੀਰ ਸਿੰਘ ਬੱਲ ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ ਅਤੇ  ਸੁਨੀਲ ਸਚਦੇਵਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫਾਜ਼ਿਲਕਾ ਸਨ।

ਸਮਾਗਮ ਦਾ ਅਗਾਜ਼ ਪ੍ਰਿੰ.M.R. ਕਾਲਜ ਬਲਦੇਵ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਆਖ ਕੇ ਕੀਤਾ। ਇਸ ਮੌਕੇ ਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਸ.ਸ.ਸ.ਸਕੂਲ ਬਲੇਲ ਕੇ ਹਾਸਲ, ਸ.ਸ.ਸ.ਸਕੂਲ ਦੀਵਾਨਖੇੜਾ, ਐਮ.ਆਰ.ਸਰਕਾਰੀ ਕਾਲਜ ਫਾਜ਼ਿਲਕਾ, ਡੀ.ਏ.ਵੀ.ਸਕੂਲ ਪੈਂਚਾ ਵਾਲੀ, ਸ.ਸ.ਸ.ਸ. ਕੰਧਵਾਲਾ ਅਮਰਕੋਟ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ।





ਇਸ ਸਮਾਗਮ ਵਿੱਚ Manjinder ਤਨੇਜਾ ਦੇ ਨਿਰਦੇਸ਼ਨ ਵਿੱਚ Jaswinder ਸ਼ਰਮਾ ਅਤੇ ਮਹਿਕ ਸ਼ਰਮਾ ਵੱਲੋਂ ਮਾਤ-ਭਾਸ਼ਾ ਪੰਜਾਬੀ ਨੂੰ ਸਮਰਪਿਤ ਗੀਤ ਅਤੇ ਲੋਕ ਗੀਤ ਪੇਸ਼ ਕੀਤੇ ਗਏ। Neha ਕੰਬੋਜ ਵੱਲੋਂ ਲਘੂ ਨਾਟਕ ਅਮ੍ਰਿਤਾ ਪ੍ਰੀਤਮ ਅਤੇ kuljeet ਭੱਟੀ ਵੱਲੋਂ ਪੰਜਾਬੀ ਬੋਲੀ ਨਾਲ ਸਬੰਧਿਤ ਗੀਤ ਪੇਸ਼ ਕੀਤੇ। ਪ੍ਰੋ. ਵੀਰਪਾਲ ਕੌਰ ਵੱਲੋਂ ਵੀ ਆਪਣੀ ਕਵਿਤਾ ਪੇਸ਼ ਕੀਤੀ ਗਈ। ਇਸ ਸਾਰੇ ਸਮਾਗਮ ਦੌਰਾਨ ਮੰਚ ਸੰਚਾਲਨ ਦਾ ਕੰਮ ਸ਼੍ਰੀ ਸੁਰਿੰਦਰ ਕੁਮਾਰ ਜੀ ਵੱਲੋਂ ਬਾਖੂਬੀ ਕੀਤਾ ਗਿਆ।

          ਮਾਂ ਬੋਲੀ ਨੂੰ ਸਮਰਪਿਤ ਇਸ ਸਮਾਗਮ ਦੀ ਪ੍ਰਸ਼ੰਸਾ ਆਇਆ ਹੋਏ ਮਹਿਮਾਨਾਂ ਵੱਲੋਂ ਵੀ ਕੀਤੀ ਗਈ। ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਪੁਸਤਕ ਪ੍ਰਦਰਸ਼ਨੀ ਅਤੇ ਕਲਾ ਪ੍ਰਦਰਸ਼ਨੀ ਜਿਨ੍ਹਾ ਵਿੱਚ ਚਾਕਕਾਰੀ, ਮਿੱਟੀ ਦੀ ਵਸਤਾਂ, ਪੋਸਟਰ, ਸਾਹਿਤਕਾਰਾਂ ਦੇ ਚਿੱਤਰ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ।

          ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਮਹਿਮਾਨ ਸ਼੍ਰੀ ਕਸ਼ਮੀਰੀ ਲਾਲ ਪ੍ਰਿੰਸੀਪਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਭੁਪਿੰਦਰ ਸਿੰਘ ਬਰਾੜ, ਪ੍ਰਿ.ਜੀ.ਡੀ.ਸੈਣੀ, ਸ਼੍ਰੀ ਸਤਿੰਦਰ ਬੱਤਰਾ ਨੂੰ ਵੀ ਭਾਸ਼ਾ ਵਿਭਾਗ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਕਿਤਾਬਾਂ ਭੇਟ ਕੀਤੀਆਂ ਗਈਆਂ।

          ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਅਤੇ ਖੋਜ ਅਫ਼ਸਰ ਪਰਮਿੰਦਰ ਸਿੰਘ ਰੰਧਾਵਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਤੋਂ ਸਿਮਰਨਜੀਤ ਸਿੰਘ, M.R.. ਕਾਲਜ ਤੋਂ ਪ੍ਰੋ. ਪ੍ਰਵੀਨ ਰਾਣੀ, ਪ੍ਰੋ. ਸ਼ੇਰ ਸਿੰਘ ਅਤੇ ਸਿੱਖਿਆ ਵਿਭਾਗ ਤੋਂ ਬਿਸ਼ੰਬਰ ਸਾਮਾ, ਕੁਲਜੀਤ ਭੱਟੀ, ਦੀਪਕ ਕੰਬੋਜ, ਸੰਜੀਵ ਗਿਲਹੋਤਰਾ, ਜਗਜੀਤ ਸੈਣੀ, ਪਰਦੀਪ ਗਾਬਾ ਅਤੇ ਗੁਰਸ਼ਿੰਦਰ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।

Share:

Oct 26, 2022

ਮੁਗਲ ਕਾਲ ਦੀਆਂ ਚਾਰ ਸ਼ਕਤੀਸ਼ਾਲੀ ਔਰਤਾਂ

 

Rangla bangla fazilka


ਜਦੋਂ ਵੀ ਮੁਗਲ ਕਾਲ ਦੀ ਗੱਲ ਚੱਲਦੀ ਹੈ ਤਾਂ ਮੁਗਲ ਸ਼ਾਸਕਾਂ ਦੀ ਕਰੂਰਤਾ , ਰਾਜਸ਼ਾਹੀ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ। ਇਤਿਹਾਸ ਦੇ ਪੰਨਿਆਂ ਤੇ ਦਰਜ ਕਹਾਣੀਆਂ ਤੋਂ ਪਤਾ ਚੱਲਦਾ ਹੈ ਕਿ ਮੁਗਲ ਕਾਲ ਵਿਚ ਔਰਤਾਂ ਤੇ ਕਾਫ਼ੀ ਅੱਤਿਆਚਾਰ ਕੀਤਾ ਜਾਂਦਾ ਸੀ। ਉਨਾਂ ਦੇ ਨਾਲ ਰਹਿਣ ਵਾਲੀਆਂ ਔਰਤਾਂ ਦੇ ਨਾਲ ਹੋਣ ਵਾਲੇ ਵਿਵਹਾਰ ਦੇ ਬਾਰੇ ਵਿਚ ਕਾਫ਼ੀ ਕੁਝ ਸੁਣਨ ਨੂੰ ਮਿਲਦਾ ਹੈ। ਪਰ ਇਸ ਦੇ ਉਲਟ ਮੁਗਲ ਕਾਲ ਵਿਚ ਬਹੁਤ ਸਾਰੀਆਂ ਔਰਤਾਂ ਇਸ ਤਰਾਂ ਦੀਆਂ ਵੀ ਰਹੀਆਂ। ਜਿੰਨਾਂ ਦਾ ਜਿਕਰ ਰਾਜਿਆਂ ਦੇ ਬਰਾਬਰ ਹੋਇਆ। ਇਸ ਦੇ ਨਾਲ ਹੀ ਉਹ ਮੁਗਲ ਦਰਬਾਰ ਵਿਚ ਰਾਜਿਆਂ ਦੇ ਬਰਾਬਰ ਰਹੀਆਂ। ਅੱਜ ਅਸੀ ਇਸ ਬਲਾਗ ਵਿਚ ਉਨਾਂ ਔਰਤਾਂ ਦਾ ਜਿਕਰ ਕਰ ਰਹੇ ਹਾਂ ਜਿੰਨਾਂ ਨੂੰ ਮੁਗਲ ਕਾਲ ਦੇ ਦੌਰਾਨ ਆਪਣਾ ਖਾਸ ਸਥਾਨ ਬਣਾਇਆ। ਇਤਿਹਾਸ ਦੇ ਪੰਨਿਆਂ ਵਿਚ ਉਸ ਦੌਰ ਵਿਚ ਪਾਵਰਫੁੱਲ ਔਰਤਾਂ ਦੇ ਰੂਪ ਵਿਚ ਆਪਣਾ ਨਾਮ ਦਰਜ ਕਰਵਾਇਆ


>

ਨੂਰਜਹਾਂ 

ਜਦੋਂ ਗੱਲ ਮੁਗਲ ਸਾਮਰਾਜ ਦੀਆਂ ਸ਼ਕਤੀਸ਼ਾਲੀ ਔਰਤਾਂ ਦੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਨੂਰਜਹਾਂ ਦਾ ਨਾਮ ਆਉਂਦਾ ਹੈ। ਜਹਾਂਗੀਰ ਦੀ ਪਤਨੀ ਹੋਣ ਦੇ ਬਾਵਜੂਦ ਵੀ ਉਹ ਸਿਰਫ਼ ਪਰਦੇ ਦੇ ਪਿੱਛੇ ਨਹੀਂ ਰਹੀ। ਬਲਕਿ ਉਸ ਨੇ ਕਈ ਰਣਨੀਤੀਆਂ ਵਿਚ ਅਹਿਮ ਹਿੱਸਾ ਲਿਆ। ਕਿਹਾ ਜਾਂਦਾ ਹੈ ਕਿ ਨੂਰਜਹਾਂ ਇਕ ਖੂਬਸੂਰਤ ਅਤੇ ਬੁੱਧੀਮਾਨ ਔਰਤ ਸੀ ਜਿੰਨਾਂ ਨੂੰ ਇਤਿਹਾਸ ਪੜਨ ਵਰਗੇ ਸਾਹਿਤ, ਕਵਿਤਾ ਅਤੇ ਲਲਿਤ ਕਲਾਵਾਂ ਵਿਚ ਕਾਫ਼ੀ ਪਿਆਰ ਸੀ। ਕਿਹਾ ਜਾਂਦਾ ਹੈ ਕਿ ਇਕ ਵਾਰ ਨੂਰ ਜਹਾਂ ਨੇ ਇਕ ਨਿਸ਼ਾਨੇ ਨਾਲ ਸ਼ੇਰ ਨੂੰ ਮਾਰ ਦਿੱਤਾ ਸੀ। ਇਸ ਦੇ ਨਾਲ ਹੀ ਨੂਰ ਜਹਾਂ ਨੇ ਜਹਾਂਗੀਰ ਦੇ ਰਹਿੰਦਿਆਂ ਸ਼ਾਸਨ ਦਾ ਵੀ ਕਾਫ਼ੀ ਕੰਮ ਸੰਭਾਲਿਆ ਸੀ। ਉਸਦਾ ਪ੍ਰਭਾਵ ਇੰਨਾ ਰਿਹਾ ਕਿ ਸਿੱਕਿਆਂ ਤੇ ਵੀ ਉਸਦਾ ਨਾਮ ਦਰਜ ਹੋਇਆ। ਨੂਰ ਜਹਾਂ ਨੇ ਲੰਬੇ ਸਮੇਂ ਤੱਕ ਜਹਾਂਗੀਰ ਦੇ ਸ਼ਾਸ਼ਨ ਨੂੰ ਸੰਭਾਲਿਆ ਸੀ।   

ਜਹਾਂਆਰਾ ਬੇਗਮ 

ਜਹਾਂਆਰਾ ਬੇਗਮ ਸ਼ਾਹਜਹਾਂ ਅਤੇ ਮੁਮਤਾਜ ਦੀ ਸਭ ਤੋਂ ਵੱਡੀ ਬੇਟੀ ਸੀ। ਸਹਿਜਾਦੀ ਜਹਾਂਆਰਾ ਨੂੰ ਭਾਰਤ ਹੀ ਨਹੀਂ ਦੁਨੀਆਂ ਦੇ ਸਭ ਤੋਂ ਅਮੀਰ ਔਰਤ ਕਿਹਾਜਾਂਦਾ ਹੈ। ਉਸ ਦੌਰ ਵਿਚ ਜਦੋਂ ਪੱਛਮੀ ਦੇਸ਼ਾਂ ਦੇ ਲੋਕ ਭਾਰਤ ਆਉਂਦੇ ਸਨ ਉਹ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਸਨ ਕਿ ਭਾਰਤੀ ਔਰਤਾਂ ਦੇ ਕੋਲ ਉਨਾਂ ਦੇ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਜਿਆਦਾ ਅਧਿਕਾਰ ਸਨ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਜਹਾਂਆਰਾ ਨੂੰ ਪਾਦਸ਼ਾਹ ਬੇਗਮ ਬਣਾਇਆ ਗਿਆ। ਇਹ ਮੁਗਲ ਕਾਲ ਦਾ ਵੱਡਾ ਅਹੁਦਾ ਹੁੰਦਾ ਸੀ। ਜਿਸ ਦਿਨ ਜਹਾਂਆਰਾ ਨੂੰ ਇਹ ਉਪਾਧੀ ਦਿੱਤੀ ਗਈ ਉਸ ਦਿਨ ਇਕ ਲੱਖ ਅਸਰਫੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਚਾਰ ਲੱਖ ਰੁਪਏ ਸਲਾਨਾ ਗ੍ਰਾਂਟ ਦੇ ਤੌਰ ਤੇ ਵੀ ਦਿੱਤੇ ਗਏ। 

ਦਿਲਰਾਮ ਬਾਨੌ ਬੇਗਮ 

1637 ਵਿਚ ਔਰਗਜੇਬ ਨੇ ਸਫਵਿਦ ਰਾਜਕੁਮਾਰੀ ਦਿਲਰਸ ਬਾਨੋ ਨਾਲ ਸ਼ਾਦੀ ਕੀਤੀ। ਜਿਸ ਨੂੰ ਰਾਬੀਆ ਉਦ ਦੌਰਾਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹ ਔਰਗਜੇਬ ਦੀ ਪਹਿਲੀ ਪਤਨੀ ਸੀ। ਦੱਸ ਦੇਈਏ ਕਿ ਔਰਗਾਂਬਾਦ ਵਿਚ ਸਥਿਤ ਬੀਬੀ ਦਾ ਮਕਬਰਾ ਜੋ ਤਾਜ ਮਹਲ ਵਰਗਾ ਬਣਾਇਆ ਗਿਆ। ਇਹ ਉਨਾਂ ਦੀ ਆਰਾਮਗਾਹ ਦੇ ਤੌਰ ਤੇ ਬਣਾਇਆ ਗਿਆ ਸੀ।

ਮਾਹਮ ਅੰਗਾ 

ਕਿਹਾ ਜਾਂਦਾ ਹੈ ਕਿ ਅਕਬਰ ਦੇ ਸ਼ਾਸਨ ਕਾਲ ਵਿਚ ਮਾਹਮ ਅੰਗਾ ਨੇ ਪਰਦੇ ਦੇ ਪਿੱਛੇ ਰਹਿੰਦਿਆਂ ਕਈ ਸਮਾਜਿਕ ਕੰਮ ਤੇ ਪ੍ਰਸ਼ਾਸਨਿਕ ਕੰਮ ਕੀਤੇ। ਅਕਬਰ ਦੇ ਸ਼ਾਸਨ ਕਾਲ ਦੌਰਾਨ ਰਾਜਨੀਤਿਕ ਸਲਾਹਕਾਰ ਵੀ ਰਹੀ। ਇਸ ਦੇ ਦੌਰਾਨ ਹੀ ਕੀਤੇ ਗਏ ਕਈ ਨਿਰਮਾਣ ਕੰਮਾਂ ਦੇ ਪਿੱਛੇ ਮਾਹਮ ਅੰਗਾ ਨੂੰ ਸਿਹਰਾ ਦਿੱਤਾ ਜਾਂਦਾ ਹੈ। 

   

Share:

Sep 10, 2022

ਫ਼ਾਜ਼ਿਲਕਾ 'ਚ ਮਿਲੇ ਸਨ ਦਿੱਲੀ ਦੇ ਸੁਲਤਾਨਾਂ ਦੇ ਸਿੱਕੇ

 


             ਫ਼ਾਜ਼ਿਲਕਾ 'ਚ ਮਿਲੇ ਸਨ ਦਿੱਲੀ ਦੇ ਸੁਲਤਾਨਾਂ ਦੇ ਸਿੱਕੇ

ਫ਼ਾਜ਼ਿਲਕਾ 'ਚ ਇੱਕ ਸੜਕ ਲੰਘਦੀ ਸੀ, ਜੋ ਨਰੇਲ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਓਕਾੜਾ ਤੱਕ ਜਾਂਦੀ ਸੀ | ਇਸ ਦੇ ਨਾਲ ਹੀ ਇੱਕ ਸੜਕ ਸੀ ਜਿਹੜੀ ਅਬੋਹਰ ਵੱਲ ਜਾਂਦੀ ਸੀ | ਉੱਥੋਂ ਸਿੱਧਾ ਬੀਕਾਨੇਰ ਤੱਕ ਜਾਂਦੀ ਸੀ | ਇਸ ਸੜਕ ਤੋਂ ਰਾਜੇ ਮਹਾਰਾਜੇ ਤੇ ਵਪਾਰੀ ਲੰਘਦੇ ਸੀ | ਸਰਕਾਰੀ ਰਿਕਾਰਡ ਇਸ ਗੱਲ ਦਾ ਗਵਾਹ ਹੈ ਕਿ ਅਬੋਹਰ - ਫ਼ਾਜ਼ਿਲਕਾ ਦੇ ਇਲਾਕੇ 'ਚ ਰਾਜੇ-ਮਹਾਰਾਜਿਆਂ ਦੇ ਸਮੇਂ ਦੇ ਸਿੱਕੇ ਮਿਲ ਚੁੱਕੇ ਹਨ | ਇਨ੍ਹਾਂ ਸਿੱਕਿਆਂ 'ਚੋ ਕੁੱਝ ਤੇ ਸਾਂਢ ਤੇ ਘੁੜਸਵਾਰ ਵੀ ਬਣਿਆ ਹੋਇਆ ਸੀ | ਇਹ ਸਿੱਕੇ ਕਿੰਗ ਆਫ਼ ਓਹੀਯੂਡ ਅਬਾਉਟ ਏ.ਡੀ. 1000 ਦੇ ਸਨ | ਦਿੱਲੀ ਦੇ ਅਲਾਓਦੀਨ ਮੁਹੰਮਦ ਦੇ ਸਿੱਕੇ ਵੀ ਮਿਲੇ ਸਨ | ਦਿੱਲੀ ਦੇ ਸੁਲਤਾਨ ਮੁਹੰਮਦ ਬਿਨ ਸੋਮੀ ਸ਼ਾਮਸਉਦੀਨ ਇਲਤੁਤਮਿਸ (1211-1236), ਬਲਬਨ (1266-1286) | ਜਲਾਲੂਦੀਨ ਫ਼ਿਰੋਜ਼, ਅਲਾਉਦੀਨ ਮੁਹੰਮਦ, ਮੁਹੰਮਦ ਬਿਨ ਤੁਗਲਕ (1325-1351) ਤੇ ਫ਼ਿਰੋਜ਼ਸ਼ਾਹ ਤੁਗਲਕ (1351-1388) ਦੇ ਜ਼ਮਾਨੇ ਦੇ ਸਿੱਕੇ ਇਸ ਇਲਾਕੇ 'ਚ ਮਿਲ ਚੁੱਕੇ ਹਨ |  Lachhman Dost Fazilka 


Share:

Sep 9, 2022

ਫ਼ਜ਼ਲ ਖਾਂ ਵੱਟੂ ਦੇ ਭਤੀਜੇ ਦਾ ਪਿੰਡ ਰਾਣਾ ਦੀ ਦਾਸਤਾਨ ਫ਼ਾਜ਼ਿਲਕਾ ਦਾ ਪਿੰਡ ਐ ਰਾਣਾ, ਕਾਫ਼ੀ ਮਸ਼ਹੂਰ ਪਿੰਡ ਐ, ਫ਼ਾਜ਼ਿਲਕਾ ਤੋਂ ਫ਼ਿਰੋਜ਼ਪੁਰ ਰੋਡ ਤੇ ਜਾਈਏ ਤਾਂ 3-4 ਕਿੱਲੋਮੀਟਰ ਦੀ ਦੂਰੀ ਤਹਿ ਕਰ ਕੇ ਇਕ ਸੜਕ ਖੱਬੇ ਪਾਸੇ ਮੁੜਦੀ ਹੈ, ਜੱਟ ਵਾਲੀ ਪਿੰਡ ਵਾਲੀ ਸਾਈਡ, ਜੱਟ ਵਾਲੀ ਪਿੰਡ ਪਾਰ ਕਰ ਕੇ ਅੱਗੇ ਪਿੰਡ ਆਉਂਦਾ ਹੈ ਰਾਣਾ | ਇਸ ਪਿੰਡ ਦੇ ਨੇੜੇ-ਤੇੜੇ ਜਿਹੜੇ ਪਿੰਡ ਨੇ, ਉਹ ਨੇ ਮਿਆਣੀ ਬਸਤੀ, ਨਿਉਲਾਂ, ਸੈਦੋਕੇ ਹਿਠਾੜ, ਹਸਤਾ ਕਲਾਂ, ਬਹਿਕਾਂ ਵਗ਼ੈਰਾ | ਇਹ ਸਾਰੇ ਪਿੰਡ ਕਾਫ਼ੀ ਪੁਰਾਣੇ ਆ, ਅੱਜ ਵੀ ਉਹੀ ਨਾਂਅ ਨੇ, ਇਨ੍ਹਾਂ ਪਿੰਡਾਂ ਵਿਚ ਮੁਸਲਮਾਨਾਂ ਦੀ ਸੰਖਿਆ ਜ਼ਿਆਦਾ ਸੀ | ਰਾਣਾ ਪਿੰਡ ਵੀ ਮੁਸਲਮਾਨ ਪਰਿਵਾਰ ਵਲੋਂ ਆਬਾਦ ਕੀਤਾ ਗਿਆ ਸੀ | ਇਸ ਪਿੰਡ ਦੇ ਬਾਹਰਲੇ ਪਾਸੇ ਖੱਜੀ ਪੀਰ ਦੀ ਦਰਗਾਹ ਹੈ ਤੇ ਨਾਲ ਹੀ ਇਕ ਮਸੀਤ ਵੀ ਸੀ | ਵੈਸੇ ਪਿੰਡ 'ਚ 2 ਮਸੀਤਾਂ ਸੀ | ਇਹ ਜਿਆਦ ਐ ਰਾਣਾ, ਇਸ ਪਿੰਡ ਨੂੰ ਆਬਾਦ ਕਰਨ ਵਾਲਿਆਂ ਦੀ ਸਟੋਰੀ ਬਹੁਤ ਲਾਜ਼ਵਾਬ ਹੈ | ਰਾਣਾ ਪਿੰਡ ਆਬਾਦ ਹੋਣ ਦੀ ਗੱਲ ਕਰਨ ਤੋਂ ਪਹਿਲਾਂ ਫ਼ਾਜ਼ਿਲਕਾ ਦਾ ਜ਼ਿਕਰ ਕਰਨਾ ਪਵੇਗਾ, ਕਿਉਂਕਿ ਜਿਨ੍ਹਾਂ ਨੇ ਇਹ ਪਿੰਡ ਆਬਾਦ ਕੀਤਾ ਸੀ, ਉਨ੍ਹਾਂ ਦੇ ਵੱਡੇਰੇ ਸਨ ਮਿਆ ਫ਼ਜ਼ਲ ਖ਼ਾਨ ਵੱਟੂ | ਨੰਬਰਦਾਰ ਵੀ ਸੀਗੇ, ਤੇ ਫ਼ਾਜ਼ਿਲਕਾ ਨੂੰ ਜੋ ਨਾਂਅ ਮਿਲਿਐ, ਉਹ ਫ਼ਜ਼ਲ ਖਾਨ ਵੱਟੂ ਦੇ ਨਾਂਅ ਤੋਂ ਹੀ ਮਿਲਿਐ | ਫ਼ਜ਼ਲ ਖ਼ਾਨ ਵੱਟੂ, ਜਿਹੜੇ ਫ਼ਾਜ਼ਿਲਕਾ ਦੇ ਨਾਲ ਪਿੰਡ ਹੈ ਨਾ ਸਲੇਮਸ਼ਾਹ, ਉੱਥੇ ਰਹਿੰਦੇ ਸੀ | ਬੰਗਲੇ ਨੂੰ ਸ਼ਹਿਰ ਦੀ ਸ਼ਕਲ ਵਿਚ ਆਬਾਦ ਕਰਨ ਲਈ ਫ਼ਜ਼ਲ ਖ਼ਾਨ ਵੱਟੂ ਨੇ ਆਪਣੀ ਸਾਢੇ 32 ਏਕੜ ਜ਼ਮੀਨ ਦਿੱਤੀ ਸੀ | 144 ਰੁਪਏ 8 ਆਨੇ ਵਿਚ | ਬੰਗਲਾ ਸ਼ਹਿਰ ਆਬਾਦ ਕਰਨ ਲਈ, ਪਰ ਉਨ੍ਹਾਂ ਦੀ ਸ਼ਰਤ ਵੀ ਸੀ ਕਿ ਸ਼ਹਿਰ ਨੂੰ ਜੋ ਨਾਂਅ ਦਿੱਤਾ ਜਾਵੇ, ਉਹ ਉਨ੍ਹਾਂ ਦੇ ਨਾਂਅ ਤੋਂ ਹੀ ਦਿੱਤਾ ਜਾਵੇ | ਉਸ ਸ਼ਰਤ ਮੁਤਾਬਕ ਬੰਗਲੇ ਨੂੰ ਫ਼ਾਜ਼ਿਲਕਾ ਨਾਂਅ ਦਿੱਤਾ ਗਿਆ | ਉਸ ਫ਼ਜ਼ਲ ਖ਼ਾਨ ਵੱਟੂ ਦਾ ਇਕ ਭਤੀਜਾ ਸੀ ਰਾਣਾ ਵੱਟੂ | ਜ਼ਿਨ੍ਹਾਂ ਦੇ ਨਾਂਅ ਤੇ ਆਬਾਦ ਹੋਇਆ ਹੈ ਪਿੰਡ ਰਾਣਾ | ਹੁਣ ਗੱਲ ਕਰਦੇ ਹਾਂ ਕਿ ਇਹ ਪਿੰਡ ਇੱਥੇ ਕਿਉਂ ਆਬਾਦ ਕੀਤਾ ਗਿਆ | ਜਦੋਂਕਿ ਫ਼ਜ਼ਲ ਖਾਂ ਵੱਟੂ ਕੋਲ ਤਾਂ ਫ਼ਾਜ਼ਿਲਕਾ ਸ਼ਹਿਰ ਦੀ ਕਾਫ਼ੀ ਜ਼ਮੀਨ ਸੀ | ਫ਼ਿਰ ਵੀ ਦੂਰ ਪਿੰਡ ਆਬਾਦ ਕਰਨ ਦੀ ਕਹਾਣੀ ਅਲਹਦਾ ਹੈ | ਇਹ ਕਹਾਣੀ ਦੁੱਖਭਰੀ ਵੀ ਕਹਿ ਸਕਦੇ ਹਾਂ ਤੇ ਲਾਜਵਾਬ ਵੀ | ਕਾਰਨ ਇਹ ਹੈ ਕਿ ਜਿਹੜੀ ਜ਼ਮੀਨ ਵੱਟੂਆਂ ਕੋਲ ਸੀ | ਉਸ ਜ਼ਮੀਨ ਤੇ ਫ਼ਜ਼ਲ ਖਾਨ ਵੱਟੂ ਦੇ ਪੁੱਤਰ ਸਿਕੰਦਰ ਖਾਨ ਵੱਟੂ, ਸਲੀਮ ਖਾਨ ਵੱਟੂ, ਚਿਰਾਗ ਖਾਨ ਵੱਟੂ ਤੇ ਜਾਬਤਾ ਖਾਨ ਵੱਟੂ ਆਪਣੇ ਚਾਚੇ ਦੇ ਪੁੱਤਰ ਰਾਣਾ ਵੱਟੂ ਨਾਲ ਮਿਲ ਕੇ ਵਾਹੀ ਇਕੱਠੀ ਕਰਦੇ ਸੀ, ਪਰ ਇਨ੍ਹਾਂ ਦਾ ਜ਼ਮੀਨ ਵਿਚ ਛੋਲਿਆਂ ਦੀ ਬੀਜੀ ਫਸਲ ਨੂੰ ਲੈ ਕੇ ਬੋਲ ਬੁਲਾਰਾ ਹੋ ਗਿਆ, ਝਗੜਾ ਵੱਧ ਗਿਆ, ਰੋਜ਼ਾਨਾ ਬਹਿਸ ਬਾਜ਼ੀ, ਰੋਜ਼ ਦੀ ਲੜਾਈ ਤੋਂ ਸਾਰੇ ਤੰਗ ਸਨ | ਇਨ੍ਹਾਂ ਵਿਚੋਂ ਤਾਂ ਬਜ਼ੁਰਗ ਇਕ ਹੀ ਸੀ ਫ਼ਜ਼ਲ ਖਾਨ ਵੱਟੂ | ਰਾਣਾ ਵੱਟੂ ਦੇ ਅੱਬਾ ਤਾਂ ਪਹਿਲਾਂ ਹੀ ਫ਼ੌਤ ਹੋ ਚੁੱਕੇ ਸਨ | ਲੜਾਈ ਝਗੜਿਆਂ ਤੋਂ ਤੰਗ ਹੋਏ ਫ਼ਜ਼ਲ ਖ਼ਾਨ ਵੱਟੂ ਨੇ ਇਕ ਦਿਨ ਆਖ ਦਿੱਤਾ ਕਿ ਤੇਰਾ ਅੱਬਾ ਫ਼ੌਤ ਹੋ ਚੁੱਕਿਆ ਹੈ, ਤੁਸੀਂ ਸਾਰੇ ਭਰਾ ਆਪਸ ਵਿਚ ਲੜਦੇ ਹੋ, ਇਹ ਚੰਗਾ ਨਹੀਂ, ਤੁਸੀਂ ਵੱਖਰੇ ਹੋ ਜਾਓ | ਜਾਓ, ਜਿਤਨੀ ਜ਼ਮੀਨ ਵਿਚ ਘੋੜਾ ਫੇਰ ਸਕਦੇ ਹੋ, ਫ਼ੇਰ ਲਓ ਤੇ ਆਪਣਾ ਡੇਰਾ ਵੱਖਰਾ ਬਣਾ ਲਓ | ਫਿਰ ਰਾਣਾ ਵੱਟੂ ਨੇ ਘੋੜਾ ਫੇਰਿਆ ਤੇ ਕਾਫ਼ੀ ਜ਼ਮੀਨ ਆਪਣੇ ਅੰਡਰ ਕਰ ਲਈ | ਉਹ ਬੰਗਲੇ ਤੋਂ ਤਕਰੀਬਨ 7-8 ਮੀਲ ਦੂਰ ਚਲਾ ਗਿਆ, ਪਰਿਵਾਰ ਵੀ ਨਾਲ ਹੀ ਸੀ, ਉੱਥੇ ਇਕ ਪਿੱਪਲ ਹੇਠ, ਬਹੁਤ ਵੱਡਾ ਪਿੱਪਲ, ਉਸ ਨੇ ਕੋਠੜੀ ਬਣਾਈ ਤੇ ਬਹਿ ਗਿਆ ਆਪਣਾ ਡੇਰਾ ਲਾ ਕੇ, ਮੱਝਾਂ ਦਾ ਵਾੜਾ ਵੀ ਬਣਾ ਲਿਆ | ਸੱਤ ਵੀਆਂ ਘਰ ਬਣਾਏ, ਪਿੰਡ ਆਬਾਦ ਕਰਨ ਲਈ ਮਾਛੀਆਂ ਨੂੰ ਬੁਲਾਇਆ ਤੇ ਉਹ ਵੀ ਆਬਾਦ ਹੋ ਗਏ | ਇਸ ਤੋਂ ਬਾਅਦ ਪਿੰਡ ਨੂੰ ਨਾਂਅ ਦਿੱਤਾ ਗਿਆ ਰਾਣਾ | ਪਿੰਡ ਦੇ ਨੇੜੇ ਜੰਗਲ ਵੀ ਸੀ ਤੇ ਦੂਜੇ ਪਾਸੇ ਸਤਲੁਜ ਦਰਿਆ, ਚੋਰ ਡਾਕੂਆਂ ਦਾ ਵੀ ਬੋਲਬਾਲਾ ਤੇ ਦੂਜਾ ਭਰਾਵਾਂ ਨਾਲ ਵੀ ਦੁਸ਼ਮਣੀ | ਵੈਸੇ ਰਾਣਾ ਦਲੇਰ ਵੀ ਸੀ ਤੇ ਲੜਾਕਾ ਵੀ | ਉਸ ਨੇ ਮਾਛੀਆਂ ਨੂੰ ਬੰਦੂਕ ਲਿਆ ਕੇ ਦਿੱਤੀ ਤੇ ਉਹ ਮਾਛੀ ਉਸ ਦੇ ਰਖਵਾਲੇ ਬਣ ਗਏ | ਮਾਛੀ ਵੀ ਬੜੇ ਲੜਾਕੇ ਸਨ | ਲਾਗਲੇ ਪਿੰਡਾਂ ਵਿਚ ਰਾਣੇ ਦਾ ਖੌਫ਼ ਸੀ, ਉਹਦੇ ਨਾਲ ਮਿਲ ਕੇ ਮਾਛੀਆਂ ਦਾ ਖੌਫ਼ ਬਣ ਗਿਆ | ਰਾਣਾ ਸਪੋਟਰ ਸੀ ਨਾ ਉਨ੍ਹਾਂ ਦਾ, ਰਾਣੇ ਦਾ ਤਾਂ ਡਰ ਭੈਅ ਇਤਨਾ ਕਿ ਜੇ ਕੋਈ ਔਰਤ ਕਿਸੇ ਮੁੰਡੇ ਨਾਲ ਉਧਲ ਕੇ ਉਹਦੇ ਕੋਲ ਆ ਜਾਂਦੀ ਤਾਂ ਰਾਣਾ ਵਾਪਸ ਨਹੀਂ ਸੀ ਕਰਦਾ | ਉਲਟਾ ਕੀ ਕਰਦਾ ਕਿ ਉਨ੍ਹਾਂ ਨੂੰ ਇਕ ਮੱਝ, ਦੋ ਮੰਜ਼ੇ ਤੇ ਭਾਂਡੇ ਟਿੰਡੇ ਦੇ ਦਿੰਦਾ | ਭਾਵੇਂ ਰਾਣਾ ਕਾਫ਼ੀ ਰਹੀਸ ਸੀ, ਪਰ ਇਹ ਵੀ ਕਲੀਅਰ ਐ ਕਿ ਇਸ ਤਰ੍ਹਾਂ ਕਰਨ ਵਾਲੇ ਨੂੰ ਤਾਹਣੇ ਮਿਹਣਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ | ਪਰ ਰਾਣਾ ਜੁਬਾਣ ਦਾ ਪੱਕਾ, ਜੋੜੀ ਨੂੰ ਵਾਪਸ ਨਾ ਦਿੰਦਾ, ਪੂਰੀ ਮਦਦ ਕਰਦਾ ਉਨ੍ਹਾਂ ਦੀ | ਪਰ ਤਾਹਣੇ ਮਿਹਣੇ ਤਾਂ ਵੱਡੇ ਵੱਡਿਆਂ ਨੂੰ ਡੇਗ ਦਿੰਦੇ ਆ | ਫਿਰ ਰਾਣੇ ਨੇ ਕੀ ਕੀਤਾ ਕਿ ਤਾਹਣੇ ਮਿਹਣਿਆਂ ਤੋਂ ਬਚਣ ਲਈ ਉਸ ਨੇ ਉਨ੍ਹਾਂ ਦੀ ਇਕ ਪਾਂਡ ਹੀ ਵੱਖਰੀ ਬਣਾ ਦਿੱਤੀ, ਉਦੋਂ ਕਹਾਵਤ ਵੀ ਮਸ਼ਹੂਰ ਹੋ ਗਈ ਕਿ ਸੱਤ ਵੀਹੀਆਂ ਉੱਧਲ ਦੀ ਸਾਰੇ ਇੱਕੋ ਜਿਹੇ | ਪਰ ਰਾਣੇ ਦੀ ਧਾਕ ਬਹੁਤ ਸੀ, ਦਲੇਰ ਵੀ ਸੀ ਨਾ, ਆਖਦੇ ਨੇ ਕਿ ਜਦੋਂ ਰਾਣੇ ਨੂੰ ਗੁੱਸਾ ਚੜ੍ਹਦਾ ਸੀ ਨਾ, ਤਾਂ ਉਸ ਦੇ ਵਾਲ ਸਿੱਧੇ ਹੋ ਜਾਂਦੇ ਸੀ | ਇਸ ਧਾਕ ਨੂੰ ਕਾਮਯਾਬ ਰੱਖਣ ਲਈ ਰਾਣੇ ਨੇ ਇਕ ਧੜਕ ਬਣਾਈ | ਸਾਨ੍ਹ ਝੌਟੇ ਦੇ ਚੱਮ ਚੜਾ ਤੀ ਉੱਤੇ, ਮਲੀਦੀ ਸੀ ਤੇ ਉਸ ਵਿਚ 12 ਮਣ ਕਣਕ ਪੈਂਦੀ ਸੀ, ਜਦੋਂ ਧੜਕ ਨੂੰ 4 ਬੰਦੇ ਖੜਕਾਉਂਦੇ ਨਾਂ ਤਾਂ ਉਹਦੀ ਆਵਾਜ, 12 ਕੋਹ ਤੱਕ, ਇਤਨੀ ਤੇਜ਼ ਕਿ ਬੰਦਾ ਕੰਨਾਂ ਤੇ ਹੱਥ ਹੀ ਰੱਖ ਲੈਂਦਾ | ਪਿੰਡ ਦੇ ਨੇੜੇ ਰਾਣੇ ਵੱਟੂ ਨੇ ਖੂਹ ਖੁਦਵਾਇਆ ਸੀ ਤੇ ਲਾਗਲੇ ਪਿੰਡ ਦੇ ਨੂਰੇ ਨੇ ਵੀ | ਖ਼ੂਹ ਨੂੰ ਚਲਾਉਣ ਲਈ ਉਹ ਬਹਿਕ ਬੋਦਲਾ ਪਿੰਡ ਦੇ ਘੁਮਾਰਾਂ ਕੋਲੋ ਕੱਚੀਆਂ ਟਿੰਡਾਂ ਲੈ ਕੇ ਆਉਂਦੇ ਸੀ | ਪਰ 3-4 ਦਿਨਾਂ ਬਾਅਦ ਕੱਚੀਆਂ ਟਿੰਡਾਂ ਤਾਂ ਖੁਰ ਜਾਂਦੀਆਂ ਤੇ ਉਹ ਫਿਰ ਕੱਚੀਆਂ ਟਿੰਡਾ ਲੈ ਕੇ ਆਉਂਦੇ | ਰਾਣਾ ਵੱਟੂ ਦਾ ਮੁੱਖ ਕਾਰੋਬਾਰ ਮਵੇਸ਼ੀ ਪਾਲਣਾ ਸੀ, ਪਰ ਘੋੜੀਆਂ ਰੱਖਣ ਦੇ ਬੜੇ ਸ਼ੋਕੀਨ ਸਨ | ਇਨ੍ਹਾਂ ਦਾ ਕਹਿਣਾ ਸੀ ਕਿ ਪਿੰਡ ਰਾਣਾ ਵਿੱਚ ਘੋੜੀ ਤੇ ਚੜ੍ਹਨਾਂ ਔਰ ਘੋੜੀ ਦਾ ਨਾਚ ਕਰਵਾਉਂਣਾ ਸਿਰਫ਼ ਰਾਣਾ ਖ਼ਾਨਦਾਨ ਦਾ ਜਨਮਸਿੱਧ ਅਧਿਕਾਰ ਹੈ | ਇਕ ਵਾਰੀ ਪਿੰਡ 'ਚ ਮੇਲਾ ਸੀ, ਕਾਫ਼ੀ ਲੋਕ ਆਏ ਹੋਏ ਸੀ, ਰਾਣੇ ਦੀ ਹਵੇਲੀ ਵਿਚ ਘੋੜੀਆਂ ਦਾ ਨਾਚ ਕਰਵਾਇਆ ਗਿਆ, ਢੋਲ ਦੀ ਥਾਪ ਤੇ | ਇਕ ਘੋੜੀ ਨਚਦੀ-ਨਚਦੀ ਹਵੇਲੀ ਦੀ ਛੱਤ ਤੇ ਚੜ੍ਹ ਗਈ | ਘੋੜੀ ਛੱਤ ਤੇ ਅਤੇ ਢੋਲੀ ਵੇਹੜੇ 'ਚ | ਛੱਤ ਤੇ ਘੋੜੀ ਨੱਚੀ ਤਾਂ ਲੋਕ ਦੰਦਾਂ ਥੱਲੇ ਉਂਗਲਾਂ ਦਬਾਉਣ ਲੱਗ ਪਏ | ਓਦੋਂ ਮੇਲੇ 'ਚ ਆਏ ਇਕ ਫਕੀਰ ਮੁਸਲਮਾਨ ਨੇ ਕਿਹਾ ਸੀ, ਕਿ ਘੋੜੀ ਛੱਤ ਤੇ ਚੜ੍ਹ ਗਈ, ਪਰ ਰਾਣਾ ਜੀ ਤੁਸੀ ਥੱਲੇ ਹੀ ਥੱਲੇ ਆਓਗੇ | ਕਹਿੰਦੇ ਹਨ ਕਿ ਉਸ ਤੋਂ ਬਾਅਦ ਰਾਣਾ ਵੱਟੂ ਦੀਆਂ ਜ਼ਮੀਨਾਂ ਵਿੱਕਣੀਆਂ ਸ਼ੁਰੂ ਹੋ ਗਈਆਂ ਜੋ ਫ਼ਾਜ਼ਿਲਕਾ ਬੰਗਲੇ ਦੇ ਮਹਾਜਨਾਂ ਨੇ ਖਰੀਦੀਆਂ | ਕਹਿੰਦੇ ਤਾਂ ਇਹ ਵੀ ਹਨ ਕਿ ਰਾਣਾ ਵੱਟੂ ਪਹਿਲਾਂ ਕਿਸੇ ਵੀ ਹਿੰਦੂ ਸੇਠ ਨੂੰ ਘੋੜੀ ਤੇ ਨਹੀਂ ਚੜ੍ਹਨ ਦਿੰਦਾ ਸੀ, ਉਹਦੀ ਆਪ ਦੀ ਹੀ ਧਾਕ ਸੀ ਨਾ, ਲਾਗੇ ਪਿੰਡ ਐ ਹਸਤਾ ਕਲਾਂ - ਉਥੇ ਜੋ ਅਕਬਰ ਅਲੀ ਬੋਦਲਾ ਰਹਿੰਦਾ ਸੀ, ਉਹਦੀ ਭੂਮੀ ਹਿੱਸੇ ਤੇ ਵਾਹੁੰਦਾ ਸੀ, ਸਾਧੂ ਸਿੰਘ, ਉਨ੍ਹਾਂ ਦਾ ਪੁੱਤਰ ਜੱਲਾ ਸਿੰਘ- ਉਨ੍ਹਾਂ ਦੱਸਿਆ ਸੀ ਕਿ ਉਸ ਵਕਤ ਉਸਦੀ ਉਮਰ 15 ਕੁ ਵਰਿ੍ਹਆਂ ਦੀ ਹੋਣੀ ਏ | ਪਿੰਡ ਦਾ ਇਕ ਸੇਠ ਸੀ ਤੇ ਪਿੰਡ ਦੇ ਹੀ ਟਹਿਲ ਸਿੰਘ ਔਰ ਸੁੰਦਰ ਸਿੰਘ, ਇਨ੍ਹਾਂ ਸੇਠ ਨੂੰ ਘੋੜੀ ਤੇ ਬਿਠਾਇਆ ਤੇ ਆਪ ਦੋਵੇਂ ਜਣੇ, ਡਾਂਗਾਂ ਲੈ ਕੇ ਖੜ ਗਏ | ਕਹਿਣ ਲੱਗੇ, ' ਜੇ ਰਾਣੇ ਨੇ ਘੋੜੀ ਨੂੰ ਰੋਕਿਆ ਤਾਂ ਡਾਂਗਾਂ ਨਾਲ ਸਿਰ ਪਾੜ ਦਿਆਂਗੇ' | ਉਨ੍ਹਾਂ ਦੀ ਦਲੇਰੀ ਦੀ ਗੱਲ ਸੁਣ ਰਾਣੇ ਕੋਲ ਵੀ ਪੁੱਜ ਗਈ, ਉਹਦੇ ਮਾਛੀ ਤਾਂ ਤਿਆਰ ਹੋ ਗਏ ਲੜਣ ਵਾਸਤੇ, ਪਰ ਰਾਣੇ ਨੇ ਰੋਕ ਦਿੱਤਾ | ਆਖਦਾ, ਜਿਹੜਾ ਸੇਠ ਘੋੜੀ ਤੇ ਬੈਠਿਐ, ਉਹ ਹਿੰਦੂ ਐ, ਉਹਦੇ ਰਖਵਾਲੇ ਨੇ ਜਿਹੜੇ ਉਹ ਸਿੱਖ ਨੇ | ਜੇ ਆਪਾਂ ਲੜ੍ਹ ਪਏ ਤਾਂ ਇਹ ਮਸਲਾ ਮਜ਼੍ਹਬ ਦਾ ਬਣ ਜਾਣੇ, ਜੇ ਮਜ਼੍ਹਬ ਦਾ ਮਸਲਾ ਬਣ ਗਿਆ ਤਾਂ ਫਿਰ ਅੱਗ ਭੜਕੇਗੀ ਤੇ ਮੈਂ ਉਸ ਅੱਗ ਦਾ ਸੇਕ ਲੈਣਾ ਨਹੀਂ ਚਾਹੁੰਦਾ | ਹੋਰ ਕੋਈ ਮਸਲਾ ਹੁੰਦਾ ਤਾਂ ਆਪਾਂ ਲੜਣ ਲਈ ਤਿਆਰ ਸੀ | ਰਾਣੇ ਦੀ ਇਸ ਪਾਜ਼ੀਟਿਵ ਸੋਚ ਤੋਂ ਬਾਅਦ ਪਿੰਡ ਵਿਚ ਮਜ਼੍ਹਬ ਦੇ ਨਾਂਅ ਦੇ ਕਦੇ ਕੋਈ ਰੋਲਾ ਰੱਪਾ ਨਹੀਂ ਪਿਆ | ਇਕ ਵਾਰ ਕੀ ਹੋਇਆ ਕਿ ਇਕ ਪਰਿਵਾਰ ਘਰ ਧੀ ਜੰਮੀ, ਜਦੋਂ ਉਹ 10 ਕੁ ਵਰਿ੍ਹਆਂ ਦੀ ਹੋ ਗਈ ਤਾਂ ਇਕ ਆਦਮੀ ਨੇ ਉਸ ਦਾ ਰਿਸ਼ਤਾ ਮੰਗ ਲਿਆ ਆਪਣੇ ਪੁੱਤਰ ਲਈ | ਸਰਦਾ ਪੁਜਦਾ ਜਮੀਂਦਾਰ ਸੀ ਉਹ ਵੀ, ਤੇ ਨਾਲੇ ਆਪਣੀ ਸੈਨਾ ਵੀ ਸੀ | ਧਾਕੜ ਬੰਦਾ ਸੀ | ਪਰ ਲੜਕੀ ਵਾਲਿਆਂ ਨੇ ਰਿਸ਼ਤਾ ਦੇਣ ਤੋਂ ਕੋਰੀ ਨਾਹ ਕਰ ਤੀ, ਧਰਮ ਅਲੱਗ-ਅਲੱਗ ਸੀ ਨਾ ਦੋਵਾਂ ਦੇ | ਜਦੋਂ ਰਿਸ਼ਤਾ ਦੇਣ ਤੋਂ ਨਾਂਹ ਹੋਈ ਤਾਂ ਉਸ ਨੇ ਧਮਕੀ ਦੇ ਤੀ, ਕਿ ਉਹ ਲੜਕੀ ਨੂੰ ਫਲਾਣੇ ਦਿਨ ਲੈ ਕੇ ਹੀ ਜਾਣਗੇ | ਲੜਕੀ ਵਾਲੇ ਤਾਂ ਡਰ ਗਏ ਤੇ ਉਨ੍ਹਾਂ ਲਾਗਲੇ ਪਿੰਡਾਂ ਦੇ ਮੁਖੀਆਂ ਨਾਲ ਤੇ ਆਪਣੀ ਬਿਰਾਦਰੀ ਦੇ ਬੰਦਿਆਂ ਨਾਲ ਗੱਲਬਾਤ ਕੀਤੀ, ਜਦੋਂ ਕੋਈ ਮਸਲਾ ਹੱਲ ਨਾ ਹੋਇਆ ਤਾਂ ਉਹ ਰਾਣਾ ਵੱਟੂ ਕੋਲ ਆ ਗਏ | ਰਾਣੇ ਦੀ ਦਹਿਸ਼ਤ ਤਾਂ ਸੀ, ਪਰ ਉਹ ਕੁੱਝ ਬੱੁਢਾ ਹੋ ਚੁੱਕਿਆ ਸੀ, ਤੇ ਉਹਦੇ ਜਿਹੜੇ ਬਦਮਾਸ਼ ਸੀਗੇ ਮਾਛੀ, ਉਹ ਵੀ ਕਿਸੇ ਗੱਲੋਂ ਖ਼ਫ਼ਾ ਸਨ, ਉਹ ਆਪਣੇ ਬਾਕੀ ਸਾਥੀਆਂ ਨਾਲ ਡੇਰੇ ਵਿਚ ਬੈਠਾ ਸੀ ਕਿਰਪਾਨ ਲੈ ਕੇ | ਲੜਕੀ ਵਾਲੇ ਆ ਗਏ ਉੱਥੇ, ਉਨ੍ਹਾਂ ਗੱਲਬਾਤ ਦੱਸੀ, ਗੱਲ ਸੁਣ ਕੇ ਰਾਣੇ ਨੂੰ ਬੜਾ ਗੁੱਸਾ ਆਇਆ ਤੇ ਉਹਦੇ ਵਾਲ ਸਿੱਧੇ ਹੋ ਗਏ | ਜਿਹੜੀ ਉਨ੍ਹੇ ਧੜਕ ਬਣਾਈ ਸੀ ਨਾ, ਆਪਣੇ ਬੰਦਿਆਂ ਨੂੰ ਕਿਹਾ ਕਿ ਧੜਕ ਵਜਾਓ, ਧੜਕ ਵੱਜੀ ਗਈ, ਉਦੋਂ ਮਾਛੀ ਸ਼ਿਕਾਰ ਖੇਡ ਰਹੇ ਸੀ ਤੇ ਧੜਕ ਦੀ ਆਵਾਜ਼ ਮਾਛੀਆਂ ਦੇ ਕੰਨਾਂ ਤੱਕ ਪੁਜ ਗਈ | ਆਵਾਜ਼ ਸੁਣ ਕੇ ਬੜੇ ਹੈਰਾਨ ਹੋਏ | ਪਤਾ ਲੱਗ ਗਿਆ ਉਨ੍ਹਾਂ ਨੂੰ , ਕਿ ਰਾਣਾ ਜਾਂ ਤਾਂ ਕਿਸੇ ਮੁਸ਼ਕਲ 'ਚ ਐ ਜਾਂ ਉਨ੍ਹੇ ਆਪਣੇ ਬੰਦਿਆਂ ਨੂੰ ਆਵਾਜ ਮਾਰੀ ਏ | ਉਹ ਐਵੇਂ ਤਾਂ ਧੜਕ ਵਜਾਂਉਂਦਾ ਹੀ ਨਹੀਂ, ਵੈਸੇ ਮਾਛੀ ਖਾਧਾ ਹੋਇਆ ਨਮਕ ਹਰਾਮ ਨਹੀਂ ਕਰਦੇ, ਇਕ ਦੂਜੇ ਨੂੰ ਕਹਿਣ ਲੱਗ ਪਏ ਕਿ ਆਪਾਂ ਰਾਣੇ ਦਾ ਨਮਕ ਧਾਖਾ ਏ, ਹਰਾਮ ਨਾ ਕਰੀਏ, ਚੱਲੋ ਨਾਰਾਜ਼ਗੀ ਹੁੰਦੀ ਰਹਿੰਦੀ ਐ, ਕੋਈ ਗੱਲ ਨਹੀਂ, ਜੇ ਅੱਜ ਰਾਣਾ ਹਾਰ ਗਿਆ ਤਾਂ ਗੱਲ ਮਾੜੀ ਏ, ਛੱਡ ਤਾ ਸ਼ਿਕਾਰ ਮਾਛੀਆਂ ਨੇ ਤੇ ਆ ਪੁੱਜੇ ਰਾਣੇ ਦੇ ਡੇਰੇ, ਤੋਲੇਦਾਰ ਸੱਤ ਵੀਹਾਂ ਬੰਦੂਕ ਵੀ ਆ ਗਈ ਤੇ ਫ਼ਿਰ ਰਾਣੇ ਨੇ ਦੋ ਵਾਰ ਧੜਕ ਵਜਵਾਈ, ਆਪਣੇ ਬੰਦਿਆਂ ਨੂੰ ਕਹਿ ਕੇ | ਚੌਕੀਦਾਰ ਨੂੰ ਵੀ ਬੁਲਾ ਲਿਆ ਤੇ ਲਾਗਲੇ ਪਿੰਡਾਂ ਵਿਚ ਹੋਕਾ ਦਵਾ ਤਾ, ਕਿ ਉਹ 10 ਸਾਲ ਦੀ ਲੜਕੀ ਰਾਣੇ ਕੋਲ ਹੈ, ਜਿਹਦੀ ਹਿੰਮਤ ਹੈ ਰਿਸ਼ਤਾ ਮੰਗਣ ਦੀ, ਉਹ ਰਾਣੇ ਦੇ ਡੇਰੇ ਆ ਜਾਵੇ, ਰਾਣੇ ਕੋਲ ਬੜੀ ਜੂਰਰਤ ਹੈ, ਲੜਣਾ ਹੈ ਤਾਂ ਲੜ ਲਵੇ | ਜਿਨ੍ਹੇ ਰਿਸ਼ਤਾ ਮੰਗਿਆ ਸੀ ਨਾ, ਉਹ ਆਪਣੀ ਸੈਨਾ ਨਾਲ ਪਿੰਡ ਦੇ ਬਾਹਰ ਤਿਆਰ ਖੜਾ ਸੀ, ਪਰ ਚੌਕੀਦਾਰ ਦਾ ਸੁਨੇਹਾ ਸੁਣ ਕੇ ਉਸ ਨੇ ਰਿਸ਼ਤੇ ਮੰਗਣ ਦੀ ਗੱਲ ਛੱਡ ਦਿੱਤੀ ਤੇ ਮੁੱੜ ਗਿਆ ਆਪਣੇ ਪਿੰਡ ਵੱਲ | ਗੱਲ ਪੁੱਜ ਗਈ ਰਾਣੇ ਕੋਲ ਕਿ ਰਿਸ਼ਤਾ ਮੰਗਣ ਵਾਲਾ ਪਿਛੇ ਹੱਟ ਗਿਆ, ਬੜੇ ਖ਼ੁਸ਼ ਹੋਏ, ਧੀ ਵਾਲੇ ਵੀ ਤੇ ਰਾਣਾ ਵੀ | ਫਿਰ ਰਾਣੇ ਨੇ ਆਪਣੇ ਪਿੰਡ ਦੇ, ਤੇ ਲਾਗਲੇ ਪਿੰਡਾਂ ਦੇ ਮੋਹਤਬਰ ਬੰਦੇ ਬੁਲਾਏ | ਕਹਿੰਦਾ, ਇਹ 10 ਸਾਲ ਦੀ ਧੀ ਧਿਆਣੀ ਐ, ਇਹਦੀ ਮਾਂ, ਚਾਚੀਆਂ ਤਾਈਆਂ ਤੇ ਪਰਿਵਾਰ ਦੇ ਸਾਰੇ ਬੰਦੇ ਮੇਰੇ ਕੋਲ ਇਸ ਮਦਦ ਲਈ ਆਏ ਸੀ, ਇਨ੍ਹਾਂ ਦਾ ਮਸਲਾ ਹੱਲ ਹੋ ਗਿਆ, ਪਰ ਮੈਂ ਧੀ ਧਿਆਣੀ ਨੂੰ ਖਾਲੀ ਹੱਥ ਨਹੀਂ ਜਾਣ ਦੇਣਾ, ਤੁਸੀਂ ਦੱਸੋ ਕੀ ਦੇਵਾਂ, ਧੀ-ਧਿਆਣੀ ਨੂੰ , ਕੋਈ ਕਹਿੰਦਾ ਨੱਚਣ ਵਾਲੀ ਘੋੜੀ ਦੇ ਦਿਓ, ਕੋਈ ਆਖਦਾ ਮੱਝ ਦੇ ਦਿਓ | ਪਰ ਰਾਣਾ ਨਹੀਂ ਮੰਨਿਆ, ਕਹਿੰਦਾ ਉਹ ਚੀਜ਼ ਦੇਵਾਂਗਾ ਕਿ ਆਉਣ ਵਾਲੀਆਂ ਪੀੜੀਆਂ ਤੱਕ ਵੀ ਲੜਕੀ ਵਾਲੇ ਮੇਰੀ ਕਦਰ ਕਰਦੇ ਰਹਿਣ | ਸਾਰੇ ਸੋਚਾਂ 'ਚ ਪੈ ਗਏ ਕਿ ਆਖਰ ਰਾਣਾ ਵੱਟੂ ਲੜਕੀ ਨੂੰ ਕੀ ਦੇਣਾ ਚਾਹੁੰਦਾ ਐ | ਜਦੋਂ ਰਾਣੇ ਨੂੰ ਵੀ ਸਮਝ ਨਾ ਆਈ ਤਾਂ ਉਨ੍ਹਾਂ ਫੈਸਲਾ ਦੂਸਰੇ ਦਿਨ 'ਤੇ ਰੱਖ ਦਿੱਤਾ | ਰਾਣੇ ਵਲੋਂ ਧੀ ਧਿਆਣੀ ਨੂੰ ਸਦਾ ਲਈ ਯਾਦਗਾਰ ਚੀਜ਼ ਦੇਣ ਲਈ ਜੋ ਫੈਸਲਾ ਦੂਸਰੇ ਦਿਨ ਤੇ ਛੱਡਿਆ ਸੀ, ਦੂਸਰੇ ਦਿਨ ਵੀ ਮੁਹਤਬਰ ਬੰਦੇ ਆ ਗਏ | ਰਾਣਾ ਕਾਫ਼ੀ ਸੋਚਾਂ ਵਿਚ ਡੁੱਬਿਆ ਹੋਇਆ ਸੀ | ਇਕ ਦਮ ਬੋਲਿਆ, ਬੱਸ, ਇਹ ਚੀਜ਼ਾਂ ਦੇਵਾਂਗਾ | ਦਿੱਤਾ ਕੀ, ਲਾਗੇ ਪਿੰਡ ਐ ਨਾ ਘੜਿਆਨੀ, ਰਾਣੇ ਦੇ ਉੱਥੇ 7 ਖ਼ੂਹ ਸੀ, ਉਹ ਖ਼ੂਹ ਤੇ ਪਿੰਡ ਘੁੜਿਆਨੀ ਨੂੰ ਰਾਣੇ ਨੇ 10 ਸਾਲ ਦੀ ਲੜਕੀ ਦੇ ਨਾਂਅ ਕਰ ਦਿੱਤੇ | ਪਰ ਜ਼ੈਲਦਾਰ ਰਾਣਾ ਖ਼ੁਦ ਰਿਹਾ | ਇਸ ਤੋਂ ਪਹਿਲਾਂ ਜਦੋਂ ਬੰਗਲੇ ਦਾ ਚਾਰਜ ਜ਼ਿਲ੍ਹਾ ਸਿਰਸਾ ਦੇ ਸਹਾਇਕ ਕਮਿਸ਼ਨਰ ਜੇ.ਐਚ. ਓਲੀਵਰ ਕੋਲ ਸੀ, ਉਦੋਂ ਓਲੀਵਰ ਨੇ ਜੱਗੇ ਨੂੰ ਜ਼ੈਲਦਾਰ ਬਣਾਇਆ ਸੀ | ਰਾਣਾ ਮੁਜਰੇ ਦਾ ਬੜਾ ਸ਼ੌਕੀਨ ਸੀ, ਜਿੱਸ ਪਿੱਪਲ ਕੋਲ ਡੇਰਾ ਸੀ ਨਾ ਰਾਣੇ ਦਾ, ਉੱਥੇ ਸਾਲ ਵਿਚ ਜ਼ਿਆਦਾ ਸਮਾਂ ਮੁਜਰਾ ਹੁੰਦਾ ਸੀ, ਜੱਲਾ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਪਿੰਡ ਦੇ ਮੌਜੂਦਾ ਗੁਰਦੁਆਰਾ ਦੇ ਸਾਹਮਣੇ ਪਿੱਪਲ ਦਾ ਵੱਡਾ ਦਰੱਖਤ ਸੀ | ਜਿਥੇ ਇਕ ਵਾਰ ਦੁੱਕੀ ਕੰਜ਼ਰੀ ਦਾ ਅਖਾੜਾ ਲਾਇਆ ਗਿਆ ਸੀ | ਉਨ੍ਹਾਂ ਉਹ ਅਖਾੜਾ ਅੱਖੀ ਵੇਖਿਆ ਸੀ | ਇਸ ਤੋਂ ਬਿਨਾ ਇਕ ਵਾਰੀ, ੳਸ ਵਕਤ ਇਕ ਮਸ਼ਹੂਰ ਕੰਜਰੀ ਸੀ ਗੋਮਾ ਕੰਜਰੀ, ਉਹਦੀ ਭੈਣ ਵੀ ਕਾਫ਼ੀ ਸੁਨੱਖੀ ਸੀ, ਰਾਣੇ ਨੇ ਸੁਨੇਹਾ ਭੇਜਿਆ ਕਿ ਗੋਮਾ ਕੰਜਰੀ ਉਸ ਦੇ ਡੇਰੇ ਆ ਕੇ ਮੁਜਰਾ ਕਰੇ | ਉਹ ਵੀ ਜਾਣਦੀ ਸੀ ਕਿ ਰਾਣਾ ਦੇ ਬਾਰੇ ਵਿਚ, ਨਾਹ ਕਰ ਉਹਨੇ, ਕਹਿੰਦੀ ਬਾਕੀ ਸਭ ਥਾਵਾਂ ਤੇ ਚਲੀ ਜਾਵੇਗੀ, ਪਰ ਰਾਣੇ ਕੋਲ, ਕਦੇ ਵੀ ਨਹੀਂ, ਰਾਣੇ ਦੇ ਆਦਮੀ ਵੀ ਹੈਰਾਨ ਕਿ ਉਸ ਨੇ ਰਾਣੇ ਨੂੰ ਨਾਂਹ ਕਰ ਦਿੱਤੀ | ਕਿਉਂਕਿ ਰਾਣਾ ਮੁਜਰਾ ਵੇਖਣ ਦਾ ਬੜਾ ਸ਼ੋਕੀਨ ਸੀ ਨਾ, ਉਸ ਨੇ ਸੌਂਹ ਖਾ ਲਈ ਕਿ ਉਹ ਗੋਮਾ ਕੰਜਰੀ ਨੂੰ ਕੁੱਝ ਵੀ ਨਹੀਂ ਕਹੇਗਾ, ਬੱਸ ਮੁਜਰਾ ਉਸ ਦੇ ਡੇਰੇ ਆ ਕੇ ਕਰੇ ਤੇ ਜੋ ਮੰਗੇਗੀ, ਉਹ ਹਾਜ਼ਰ ਕਰਾਂਗਾ | ਸੌਂਹ ਤੋਂ ਬਾਅਦ ਗੋਮਾ ਕੰਜਰੀ ਆ ਗਈ ਤੇ ਮੁਜਰਾ ਸ਼ੁਰੂ ਕਰ ਦਿੱਤਾ | ਇਸ ਦੌਰਾਨ ਹੀ ਰਾਣੇ ਨੇ ਸੌਂਹ ਤੋੜੀ ਦਿੱਤੀ ਤੇ ਕੰਜਰੀ ਦੀ ਭੈਣ ਨੂੰ ਆਪਣੇ ਘਰ ਪਾ ਲਿਆ | ਗੁੱਸਾ ਤਾਂ ਗੋਮਾ ਕੰਜਰੀ ਨੂੰ ਵੀ ਸੀ, ਪਰ ਕੀ ਕਰਦੀ ਵਿਚਾਰੀ, ਮਜ਼ਬੂਰ ਹੋ ਗਈ ਮੁਜਰਾ ਕਰਨ ਵਾਸਤੇ, ਉਦੋਂ ਗੋਮਾ ਕੰਜਰੀ ਨੇ ਸੁਰ ਲਾਈ, ਰਾਣੇ ਮੋਹ ਦ ਗੋਮਾ, ਸੌਂਹ ਖਾਵੇ ਦੀ ਚਾਅ 'ਤੇ | ਬੱਸ ਫਿਰ ਕੀ ਸੀ, ਰਾਣਾ ਸਭ ਕੁੱਝ ਲੁਟਾਉਂਦਾ ਗਿਆ | ਕੀ ਸੋਨਾ ਚਾਂਦੀ ਤੇ ਕੀ ਜ਼ਮੀਨ, ਮੁਜਰਿਆਂ ਵਿਚ ਹੀ ਵਿਕਦੀ ਗਈ, ਵਿਕਦੀ ਗਈ, ਜਿਹੜਾ ਰਾਣਾ ਪਹਿਲਾਂ ਹਜ਼ਾਰਾਂ ਕਿੱਲਿਆਂ ਦਾ ਮਾਲਕ ਸੀ, ਉਹ ਸਿਰਫ਼ 1500-2000 ਕਿੱਲਿਆਂ ਦਾ ਮਾਲਕ ਬਣ ਕੇ ਰਹਿ ਗਿਆ | ਜਦੋਂ ਰਾਣਾ ਬੁੱਢਾ ਹੋ ਗਿਆ ਤਾਂ ਉਸ ਨੇ ਜਵਾਨੀ ਵਾਲੀ ਧਾਕ ਜਮਾਉਣੀ ਚਾਹੀ, ਪਰ ਗੁਜਰਿਆ ਵਕਤ ਉਸ ਦੇ ਹੱਥ ਨਾ ਲੱਗਿਆ, ਪਰ ਉਸ ਦੇ ਫਰਦ ਬਿਲੰਦ ਖਾਨ, ਚੰਗੀ ਸਰਦਾਰੀ ਕੀਤੀ ਉਸ ਨੇ ਵੀ, ਬਿਲਕੁੱਲ ਪਿਓ ਦੇ ਨਕਸ਼ੇ ਕਦਮਾਂ ਤੇ, ਅੱਗੇ ਜਮਾਲ ਖਾਂ ਤੇ ਕਮਾਲ ਖ਼ਾਂ, ਫਿਰ ਉਨ੍ਹਾਂ ਦੀ ਔਲਾਦ ਅਮੀਨ ਖਾਂ, ਅਕਬਰ ਖਾਨ ਤੇ ਨਜ਼ਾਮਦੀਨ ਦਾ ਵੇਲਾ ਆ ਗਿਆ | ਅਮੀਨ ਖਾਨ ਦੇ 5 ਪੁੱਤਰ ਸੀ | ਉਹ ਵੀ ਦਾਦੇ ਪੜਦਾਦੇ ਨੇ ਨਕਸ਼ੇ ਕਦਮਾਂ ਤੇ | ਕਹਿੰਦੇ, ਦਾਦਾ ਮਸ਼ਹੂਰੀ ਸੀ ਤਾਂ ਉਹ ਵੀ ਮਸ਼ਹੂਰ ਹੀ ਰਹਿਣਗੇ | ਬੱਸ ਇਸ ਹੰਕਾਰਬਾਜ਼ੀ ਦੇ ਚੱਲਦਿਆਂ ੳਨ੍ਹਾਂ ਦੀ ਡੋਗਰਿਆਂ ਨਾਲ ਵੀ ਰੰਜ ਬਣ ਗਈ ਤੇ ਕੰਬੋਹਾਂ ਨਾਲ ਵੀ, ਬਹੁਤ ਲੜਾਈਆਂ ਹੋਈਆਂ, ਪਹਿਲਾਂ ਕੰਬੋਹਾਂ ਦਾ ਬੰਦਾ ਮਰ ਗਿਆ ਤੇ ਬਾਅਦ ਵਿਚ ਡੋਗਰਿਆਂ ਦੇ 2 ਬੰਦੇ | ਕਾਫ਼ੀ ਦਹਿਸ਼ਤ ਵਾਲੇ ਬੰਦੇ ਵੱਜਣ ਲੱਗ ਪਏ | ਨਾਲ ਪਿੰਡ ਹੈ ਸੈਦੋ ਕਾ, ਵੱਟੂਆਂ ਦਾ ਪਿੰਡ | ਹੈਗੀ ਤਾਂ ਇਨ੍ਹਾਂ ਦੀ ਰਿਸ਼ਤੇਦਾਰੀ ਸੀ, ਪਰ ਲੜਾਈ ਹੋ ਗਈ | ਇਤਨੀ ਲੜਾਈ ਕਿ ਇਨ੍ਹਾਂ ਸੈਦੋ ਕਾ ਵੱਟੂਆਂ ਦਾ ਵੀ ਬੰਦਾ ਮਾਰ ਦਿੱਤਾ | ਭਾਵੇਂ ਇਨ੍ਹਾਂ ਕਈ ਚੰਗੇ ਕੰਮ ਕੀਤੇ, ਪਰ ਲੜਾਈ ਝਗੜਿਆਂ ਵਿਚ ਇਨ੍ਹਾ ਦੀ ਜ਼ਿਆਦਾ ਜਿੰਗਦੀ ਨਿਕਲ ਗਈ | ਹਜ਼ਾਰਾਂ ਕਿੱਲਿਆਂ ਦੇ ਮਾਲਕ, ਜਦੋਂ ਸੋਵਾਂ ਕਿੱਲਿਆਂ ਤੇ ਆ ਗਏ ਤਾਂ ਦੇਸ਼ ਤਕਸੀਮ ਹੋ ਗਿਆ | ਤਕਸੀਮ ਤੋਂ ਬਾਅਦ ਇਹ ਪਾਕਿਸਤਾਨ ਚੱਲੇ ਗਏ, ਜਿੱਥੇ ਅੱਜ ਵੀ ਫ਼ਜ਼ਲ ਖਾਨ ਵੱਟੂ ਦੀ ਪੀੜੀ ਨੂੰ ਫਾਜ਼ਲ ਕੇ ਵੱਟੂ ਤੇ ਰਾਣੇ ਦੀ ਪੀੜੀ ਨੂੰ ਰਾਣੇ ਕੇ ਵੱਟੂ ਆਖਦੇ ਨੇ | ਜਦੋਂ ਦੇਸ਼ ਤਕਸੀਮ ਹੋ ਗਿਆ, ਉਦੋਂ ਮੁਸਲਮਾਨ ਪਰਿਵਾਰ ਤਾਂ ਇੱਥੋਂ ਚਲੇ ਗਏ ਤੇ ਪਿੰਡ ਵਿਰਾਨ ਹੋ ਗਿਆ, ਫਿਰ ਇਸ ਪਿੰਡ ਨੂੰ ਫਾਜ਼ਿਲਕਾ ਦੇ ਗਿਲਹੋਤਰਾ ਪਰਿਵਾਰ ਨੇ ਆਬਾਦ ਕੀਤਾ | ਸੇਠ ਮੁਨਸ਼ੀ ਰਾਮ ਗਿਲਹੋਤਰਾ ਦੀ ਕਈ ਪਿੰਡਾਂ ਵਿੱਚ ਚੰਗੀ ਜਾਣ ਪਹਿਚਾਣ ਸੀ | ਉਨ੍ਹਾਂ ਪਾਕਿਸਤਾਨ ਤੋਂ ਜਿਹੜੇ ਉੱਜ਼ੜ ਕੇ ਆਏ ਸੀ ਨਾ ਲੋਕ, ਜਿਨ੍ਹਾਂ ਨਾਲ ਸੇਠ ਦੀ ਚੰਗੀ ਜਾਣ ਪਹਿਚਾਣ ਸੀ, ਉਨ੍ਹਾਂ ਨੂੰ ਇਥੇ ਆਬਾਦ ਕੀਤਾ | ਇਹ ਦਾਸਤਾਨ ਵੀ ਬੜੀ ਮਜ਼ੇਦਾਰ ਹੈ | ਕੁੱਝ ਸਾਲ ਪਹਿਲਾਂ ਤੱਕ ਇਕ ਮੁਹਾਵਰੇ ਵਾਂਗ ਇਹ ਕਿਹਾ ਜਾਂਦਾ ਸੀ, ਕਿ ਰੋਟੀ ਅੱਧੀ ਖਾ ਲਓ, ਪਰ ਰਾਣੇ ਵੱਸੋ, ਉੱਥੇ ਇਜ਼ਤ ਸਾਂਝੀ ਹੈ | ਗੱਲ ਗਿਲਹੋਤਰਾ ਪਰਿਵਾਰ ਤੋਂ ਬਨਾਈ ਗਈ ਸੀ | ਵੈਸੇ ਕੁੱਝ ਹੋਰ ਸੇਠਾਂ ਕੋਲ ਵੀ ਜ਼ਮੀਨ ਸੀ, ਪਰ ਇਨ੍ਹਾਂ ਕੋਲ ਜ਼ਿਆਦਾ ਸੀ, ਸੇਠ ਕਸ਼ਮੀਰੀ ਲਾਲ ਗਿਲਹੋਤਰਾ, ਇਹ ਪਿੰਡ ਤੇ ਜ਼ਮੀਨ ਦਾ ਕੰਮਕਾਜ ਦੇਖਦੇ ਸਨ | ਜਦੋਂਕਿ ਸੇਠ ਮੁਨਸ਼ੀ ਰਾਮ ਗਿਲਹੋਤਰਾ, ਇਹ ਜ਼ਿਆਦਾਤਰ ਫਾਜ਼ਿਲਕਾ ਸ਼ਹਿਰ ਦਾ ਕੰਮ ਨਿਬੇੜਦੇ ਸੀ, ਤੇ ਉਸ ਸਿਆਸੀ ਨੇਤਾ ਵੀ ਸਨ | ਜੋ ਆਜ਼ਾਦੀ ਤੋਂ ਬਾਅਦ ਨਗਰ ਕੋਸਲ ਦੇ ਪ੍ਰਧਾਨ ਬਣੇ ਤੇ ਮਾਰਕਿਟ ਕਮੇਟੀ ਦੇ 1957 ਤੇ 1974 ਵਿੱਚ ਚੇਅਰਮੈਨ ਵੀ ਬਣੇ | ਜੇ ਪਿੰਡ ਦਾ ਕੋਈ ਕੰਮ ਥਾਣੇ ਕਚਹਿਰੀ ਪੁੱਜਦਾ ਤਾਂ ਉਹ ਕੰਮ ਸੇਠ ਮੁਨਸ਼ੀ ਰਾਮ ਗਿਲਹੋਤਰਾ ਹੀ ਕਰਵਾਉਂਦੇ | ਜਦੋਂਕਿ ਪਿੰਡ ਦੇ ਬਾਕੀ ਜਿਹੜੇ ਆ, ਉਹ ਕੰਮ ਸੇਠ ਕਸ਼ਮੀਰੀ ਲਾਲ ਗਿਲਹੋਤਰਾ ਦੇ ਜਿੰਮੇ ਸੀ | ਪਿੰਡ ਵਿੱਚ ਜੇ ਕੋਈ ਗਲਤ ਕੰਮ ਕਰਦਾ ਤਾਂ ਸੇਠ ਉਸਨੂੰ ਬੁਲਾ ਕੇ ਕੀਤੇ ਗਏ ਕੰਮ ਬਾਰੇ ਪੁੱਛਦਾ | ਜੇ ਉਹ ਗੱਲ ਸੱਚ ਦੱਸ ਦਿੰਦਾ ਤਾਂ ਉਸਨੂੰ ਨਸੀਹਤ ਦੇ ਕੇ ਛੱਡ ਦਿੰਦੇ | ਜੇ ਕੋਈ ਝੂਠ ਹੁੰਦਾ ਤਾਂ ਉਸਦੀ ਡੰਡੇ ਨਾਲ ਪਰੇਡ ਕੀਤੀ ਜਾਂਦੀ ਸੀ | ਦੋਸ਼ੀ ਭਾਵੇ ਮੁੰਡਾ ਹੋਵੇ ਭਾਵੇਂ ਕੁੜੀ | ਭਾਵੇਂ ਕੋਈ ਅਮੀਰ ਹੋਵੇ ਜਾਂ ਗਰੀਬ | ਹਰੇਕ ਨਾਲ ਇਕ ਹੀ ਸਲੂਕ ਹੁੰਦਾ | ਜੇ ਅੱਖਾਂ ਵਿੱਚ ਕੱਜ਼ਲ ਪਾ ਕੇ ਤੇ ਨੰਗੇ ਸਿਰੋਂ ਕੋਈ ਨੋਜ਼ਵਾਨ ਲੰਘ ਪੈਂਦਾ ਨਾਂ ਤਾਂ ਉਸ ਨਾਲ ਵੀ ਉਹੀ ਸਲੂਕ ਹੁੰਦਾ | ਪਿੰਡ ਦੇ ਮਨੋਹਰ ਲਾਲ ਬੱਬਰ ਨੇ ਦੱਸਿਆ ਕਿ ਉਸ ਤੋਂ ਬਾਅਦ ਨੋਜ਼ਵਾਨਾਂ ਨੇ ਵੀ ਸਿਰ ਤੇ ਸਾਫ਼ੇ ਦੀ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਸੀ | ਆਬਾਦ ਹੋਣ ਤੋਂ ਅੱਜ ਤੱਕ ਇਹ ਪਿੰਡ ਖ਼ੁਸ਼ੀਆਂ ਤੇ ਖੇੜਿਆਂ ਨਾਲ ਮਹਿਕਦਾ ਹੋਇਆ ਇਕ ਖ਼ੂਬਸੁਰਤ ਪਿੰਡ ਰਾਣਾ, ਜਿਸ ਦੀਆਂ ਪੁਰਾਣੀਆਂ ਗੱਲਾਂਬਾਤਾਂ ਅੱਜ ਵੀ ਚੌਂਕ ਚੁਰਾਹੇ ਤੇ ਆਮ ਸੁਨਣ ਨੂੰ ਮਿਲਦੀਆਂ ਹਨ |
Share:

Sep 6, 2022

Roads in India

Roads in India in 1885, runs across the north-east of the District, passing through Sirsa town. There are no masonry roads in the District, except for a mile or two in and near Sirsa and Fazilka towns. A good wide unmetalled road enters the District at Narel from Hissar, and runs by Sirsa, Dabwali, and Fazilka to Muazzam on the Sutlej, where there is a ferry, and so on to Okara, a station on the Sind, Punjab, and Delhi Railway in Montgomery District. Another broad road runs to the west of this, nearly the whole length of the District from Sirsa via Abohar to F'azilka, and is much used by Povindah traders from the frontier, who annually pass through the District in the cold weather, with their long strings of camels laden with merchandise from Kabul and Kandahar, on their way to Delhi and the North-Western Provinces. Other roads run from Sirsa north-east to Rori, south-east to Darba, south to Jamal, and west to Ellenabad ; from Malaut south-west to Abohar and Usman Khera, and north to Muktsar ; from Fazilka north- east towards Firozpur, and south-west towards Bahawalpur. Except during the rainy seas0on, there are no serious obstacles to traffic, though in the dry hot weather great difficulty is sometimes experienced from want of water. Total length of District roads (1884-85), 500 miles; railways, 35 miles; navigable rivers, 20 miles. "The imperial gazetteer of India"
Share:

Apr 6, 2022

ਪਿੰਡ ਹਸਤਾ ਕਲਾਂ ਛਡ ਕੇ ਪਿੰਡ ਸ਼ਮਸ਼ਾਬਾਦ ਵਸਾ ਲਿਆ




 Village Shamshabaa - Fazilka

Shamsh-ud-din ਦਾ ਪਿੰਡ ਸੀ ਹਸਤਾ ਕਲਾਂ - ਇਕ ਵਾਰ ਓਥੇ M.L.A. Akbar ali peer ਦੀ ਇਕ ਗਾਂ ਸ਼ਮ੍ਸ਼-ਉਦ-ਦੀਨ ਦੇ ਖੇਤ ਚਰ ਗਈ - ਸ਼ਮ੍ਸ਼-ਉਦ-ਦੀਨ ਦੇ ਲੜਕੇ ਨੇ ਗਾਂ ਦਾ ਮੂੰਹ ਬੰਨ ਕੇ ਛਡ ਦਿੱਤਾ ਤਾਂ ਕੇ ਦੋਬਾਰਾ ਉਸ ਦਾ ਖੇਤ ਖਰਾਬ ਨਾ ਹੋਵੇ - ਜਦੋ ਅਕਬਰ ਅਲੀ ਪੀਰ ਦੇ ਲੜਕੇ ਨੂੰ ਪਤਾ ਲਗਿਆ ਤਾ ਦੋਵਾਂ ਗੁੱਟਾਂ ਵਿਚ ਲੜਾਈ ਛਿੜ ਗਈ - ਬਹੁਤ ਕਤਲੇ ਆਮ ਹੋਇਆ - ਸ਼ਮ੍ਸ਼-ਉਦ-ਦੀਨ ਨੇ ਉਸ ਤੋਂ ਬਾਅਦ ਪਿੰਡ ਹਸਤਾ ਕਲਾਂ ਛਡ ਕੇ ਪਿੰਡ ਸ਼ਮਸ਼ਾਬਾਦ ਵਸਾ ਲਿਆ - ਜੋ ਅੱਜ ਹਰਾ ਭਰਾ ਤੇ ਖੁਸ਼ਹਾਲ ਪਿੰਡ ਹੈ
Share:

Apr 5, 2022

ਹੁਣ ਫੈਂਸੀ ਹੁੰਦੇ ਜਾਂਦੇ ਨੇ ਮਿੱਟੀ ਦੇ ਭਾਂਡੇ Rangla bangla fazilka


ਘੜਿਆਂ ਦੀ ਥਾਂ ਹੁਣ ਮੱਲੀ ਵਾਟਰ ਕੂਲਰਾਂ, ਬੋਤਲਾਂ ਤੇ ਮਿੱਟੀ ਦੇ ਜੱਗਾਂ ਨੇ 

ਬਦਲਾਅ ਕੁਦਰਤ ਦਾ ਨਿਯਮ ਹੈ। ਜਿੱਥੇ ਇਨਸਾਨੀ ਫ਼ਿਤਰਤ ਵਿਚ ਬਦਲਾਅ ਮਹਿਸੂਸ ਹੁੰਦੇ ਹਨ, ਉਥੇ ਹੀ ਹੁਣ ਘੁਮਿਆਰ ਬਰਾਦਰੀ ਵਲੋਂ ਬਣਾਏ ਜਾਂਦੇ ਮਿੱਟੀ ਦੇ ਭਾਂਡੇ ਵੀ ਹੁਣ ਫੈਂਸੀ ਹੁੰਦੇ ਜਾ ਰਹੇ ਹਨ। ਜਿੱਥੇ ਪਹਿਲਾਂ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਘੁਮਿਆਰ ਬਰਾਰਦੀ ਦੇ ਲੋਕਾਂ ਵਲੋਂ ਇਕ ਚੱਕ ਤੇ ਦੀਵੇ , ਘੜੇ , ਕੂਜੇ ਆਦਿ ਦਾ ਨਿਰਮਾਣ ਕੀਤਾ ਜਾਂਦਾ ਸੀ। ਉਥੇ ਹੀ ਅੱਜ ਕੱਲ ਇੰਨਾਂ ਵਲੋਂ ਵੀ ਹੁਣ ਬਦਲ ਰਹੇ ਜ਼ਮਾਨੇ ਵਿਚ ਆਪਣੇ ਆਪ ਨੂੰ ਬਦਲਾਅ ਦੇ ਰਾਹ ਤੋਰਿਆ ਹੈ। ਜਿੱਥੇ ਇੰਨਾਂ ਦੀਆਂ ਦੁਕਾਨਾਂ ਤੇ ਹੁਣ ਮਿੱਟੀ ਦੇ ਫੈਂਸੀ ਭਾਂਡੇ ਨਜ਼ਰੀ ਪੈਣਗੇ। 

Rangla bangla fazilka


ਗਰਮੀ ਦਾ ਸੀਜਨ ਸ਼ੁਰੂ ਹੁੰਦਿਆਂ ਹੀ ਪਿੰਡਾਂ ਵਿਚ ਘੜਿਆਂ ਦੀ ਮੰਗ ਵੱਧਣ ਲੱਗਦੀ ਹੈ। ਜਿੱਥੇ ਪਹਿਲਾਂ ਪਿੰਡਾਂ ਵਿਚ ਘੜੇ ਵੇਚਣ ਵਾਲੇ ਆਉਂਦੇ ਸਨ। ਪਰ ਹੁਣ ਪਿੰਡਾਂ ਵਿਚ ਘੱਟਣ ਲੱਗੇ ਹਨ। ਹੁਣ ਸ਼ਹਿਰਾਂ ਵਿਚ ਦੁਕਾਨਾਂ ਵੱਧਣ ਲੱਗੀਆਂ ਹਨ। ਫ਼ਾਜ਼ਿਲਕਾ ਵਿਚ ਇਸ ਕਿੱਤੇ ਨਾਲ ਜੁੜੇ ਰਾਮਪਾਲ ਨੇ ਦੱਸਿਆ ਕਿ ਘੜਿਆਂ ਦੀ ਥਾਂ ਹੁਣ ਮਿੱਟੀ ਦੇ ਵਾਟਰ ਕੂਲਰ ਨੇ ਲੈ ਲਈ ਹੈ। ਉਸ ਦਾ ਕਹਿਣਾ ਹੈ ਕਿ ਵਾਟਰ ਕੂਲਰ ਦੀ ਲੋਕ ਚਾਅ ਕੇ ਖਰੀਦਦਾਰੀ ਕਰਦੇ ਹਨ, ਇੱਕ ਤਾਂ ਇਹ ਘੜੇ ਨਾਲੋਂ ਥਾਂ ਘੱਟ ਘੇਰਦਾ ਹੈ ਤੇ ਇਸ ਨੂੰ ਸੈਲਫ਼ ਆਦਿ ਤੇ ਰੱਖਿਆ ਜਾ ਸਕਦਾ ਹੈ। ਇਸ ਦੇ ਵਿਚ ਹੱਥ ਪਾ ਕੇ ਪਾਣੀ ਨਹੀਂ ਕੱਢਣਾ ਪੈਂਦਾ। ਸਿੱਧਾ ਟੂਟੀ ਤੋਂ ਹੀ ਪਾਣੀ ਭਰਿਆ ਜਾ ਸਕਦਾ ਹੈ। ਇਸ ਤਰਾਂ ਹੀ ਹੁਣ ਛੋਟੇ ਬੱਚਿਆਂ ਲਈ ਪੈਸੇ ਦੀ ਬਚੱਤ ਕਰਨ ਵਾਲੀਆਂ ਬੁਗਣੀਆਂ ਵੀ ਹੁਣ ਫੈਂਸੀ ਹੋ ਗਈਆਂ ਹਨ। ਇੰਨਾਂ ਨੂੰ ਜਿੱਥੇ ਸਿਲੰਡਰ ਵਾਂਗ ਬਣਾਇਆ ਜਾਂਦਾ ਹੈ। ਉਥੇ ਹੀ ਫ਼ਲਾਂ ਜਿਵੇਂ ਕੇਲਾ, ਅੰਬ, ਸੰਤਰੇ ਦੀਆਂ ਫਾੜੀਆਂ ਆਦਿ ਵਾਂਗ ਵੀ ਬਣਾਇਆ ਜਾ ਰਿਹਾ ਹੈ। 

Rangla bangla fazilka


ਮਿੱਟੀ ਦੇ ਤਵਿਆਂ ਦੀ ਵੱਧਣ ਲੱਗੀ ਹੈ ਮੰਗ 

ਉਸ ਨੇ ਦੱਸਿਆ ਕਿ ਹੁਣ ਬਾਜਾਰ ਵਿਚ ਜਿੱਥੇ ਮਿੱਟੀ ਦੀਆਂ ਤੌੜੀਆਂ ਆਦਿ ਦੀ ਮੰਗ ਵੱਧਣ ਲੱਗੀ ਹੈ। ਉਥੇ ਹੀ ਹੁਣ ਮਿੱਟੀ ਦੇ ਤਵਿਆਂ ਦੀ ਮੰਗ ਵੀ ਵੱਧਣ ਲੱਗੀ ਹੈ। ਮਿੱਟੀ ਦੇ ਤਵਿਆਂ ਤੇ ਲੋਕ ਰੋਟੀ ਨੂੰ ਬਣਾਉਣਾ ਜ਼ਰੂਰੀ ਸਮਝਣ ਲੱਗੇ ਹਨ। ਉਸ ਨੇ ਦੱਸਿਆ ਕਿ ਹੁਣ ਇਕ ਪੂਰਾ ਸੈੱਟ ਹੀ ਤਿਆਰ ਕੀਤਾ ਜਾਂਦਾ ਹੈ। ਇਸ ਤਰਾਂ ਹੀ ਜਿੱਥੇ ਮਿੱਟੀ ਦੇ ਜੱਗ ਆਦਿ ਆ ਗਏ ਹਨ। ਉਥੇ ਹੀ ਮਿੱਟੀ ਦੇ ਫ਼ੈਸੀ ਕੱਪ ਵੀ ਬਾਜਾਰ ਵਿਚ ਆ ਗਏ ਹਨ। 

Rangla bangla fazilka ਹੁਣ ਫੈਂਸੀ ਹੁੰਦੇ ਜਾਂਦੇ ਨੇ ਮਿੱਟੀ ਦੇ ਭਾਂਡੇ


ਉਸ ਨੇ ਦੱਸਿਆ ਕਿ ਪੁਰਾਣੇ ਬਜੁਰਗ ਮਿੱਟੀ ਦੇ ਬਰਤਨਾਂ ਵਿਚ ਖਾਣਾ ਤਿਆਰ ਕਰਦੇ ਸਨ। ਇਸ ਲਈ ਉਹ ਪੂਰੀ ਤਰਾਂ ਤੰਦਰੁਸਤ ਹੁੰਦੇ ਸਨ। ਪਰ ਹੁਣ ਲੋਕ ਸਟੀਲ ਦੀ ਵਰਤੋਂ ਕਰਨ ਲੱਗੇ ਸਨ। ਪਰ ਇਕ ਵਾਰ ਫਿਰ ਲੋਕਾਂ ਦਾ ਝੁਕਾਅ ਮਿੱਟੀ ਦੇ ਬਰਤਨਾਂ ਵੱਲ ਹੋ ਗਿਆ ਹੈ। ਉਸ ਨੇ ਦੱਸਿਆ ਕਿ ੳਸਦੀ ਦੁਕਾਨ ਤੇ ਮਿੱਟੀ ਦੀਆਂ ਫੈਸੀ ਬੋਤਲਾਂ ਵੀ ਮਿਲਦੀਆਂ ਹਨ। ਜਿਹੜੀਆਂ ਕਿ ਗੁਜਰਾਤੀ ਮਿੱਟੀ ਨਾਲ ਬਣੀਆਂ ਹੋਈਆਂ ਹੁੰਦੀਆਂ ਹਨ। 

Rangla bangla fazilka ਹੁਣ ਫੈਂਸੀ ਹੁੰਦੇ ਜਾਂਦੇ ਨੇ ਮਿੱਟੀ ਦੇ ਭਾਂਡੇ


ਚੀਕਣੀ ਦੀ ਮਿੱਟੀ ਦੀ ਘਾਟ ਰੜਕਣ ਲੱਗੀ 

ਉਸ ਨੇ ਇਸ ਗੱਲ ਦੀ ਜ਼ਿਕਰ ਵੀ ਕੀਤਾ ਹੈ ਕਿ ਪੰਜਾਬ ਵਿਚ ਹੁਣ ਚੀਕਣੀ ਮਿੱਟੀ ਦੀ ਘਾਟ ਵੀ ਰੜਕਣ ਲੱਗੀ ਹੈ। ਫ਼ਾਜ਼ਿਲਕਾ ਖੇਤਰ ਵਿਚ ਇਹ ਮਿੱਟੀ ਪ੍ਰਾਪਤ ਕਰਨ ਲਈ ਕਾਫ਼ੀ ਮੁਸ਼ਕਿਤ ਕਰਨੀ ਪੈਂਦੀ ਹੈ। 

ਬਲਰਾਜ ਸਿੰਘ ਸਿੱਧੂ 

        ਪੰਨੀ ਵਾਲਾ ਫੱਤਾ 

7347456563


Share:

Apr 3, 2022

ਕਦੇ ਫ਼ਾਜਿ਼ਲਕਾ ਵਿਚ ਇੱਥੇ ਲੱਗਦੀ ਸੀ ਕਪਾਹ ਦੀ ਮੰਡੀ

 ਫ਼ਾਜਿ਼ਲਕਾ ਤੋਂ ਘੰਟਾ ਘਰ ਤੋਂ ਲਹਿੰਦੇ ਵਾਲੇ ਪਾਸੇ ਜਾਈਏ , ਬਾਰਡਰ ਰੋਡ ਵੱਲ ਤਾਂ ਉਧਰ ਉੱਨ ਬਾਜਾਰ ਹੁੰਦਾ ਸੀ। ਉਨ ਨੇ  ਫ਼ਾਜਿ਼ਲਕਾ ਦੀ ਆਰਥਿਕਤਾ ਵਿਚ ਵੱਡਾ ਰੋਲ ਨਿਭਾਇਆ ਸੀ, ਇਹ ਉਨ ਯੂਰਪ ਦੇ ਦੇਸ਼ਾਂ ਨੂੰ ਭੇਜੀ ਜਾਂਦੀ ਸੀ, ਅੱਜ ਵੀ ਇਹ ਉਨ ਕਿੱਧਰੇ ਕਿੱਧਰੇ ਫ਼ਾਜਿ਼ਲਕਾ ਵਿਚ ਵਿਕਦੀ ਐ, ਭੇਡਾਂ ਪਾਲਣ ਵਾਲੇ ਭੇਡਾਂ ਦੀ ਉਨ ਲਾਹ ਕੇ ਫ਼ਾਜਿਲਕਾ ਲਿਆਉਂਦੇ ਹਨ, ਪਰ ਅੱਜ ਅਸੀ ਗੱਲ ਕਰ ਰਹੇ ਹਾਂ ਕਪਾਹ ਅਤੇ ਨਰਮੇ ਦੀ, ਜੀ ਹਾਂ ਫਾ਼ਜਿ਼ਲਕਾ ਨਰਮੇ ਅਤੇ ਕਪਾਹ ਦੀ ਮੰਡੀ ਵਜੋਂ ਵੀ ਪ੍ਰਸਿੱਧ ਰਿਹਾ। ਇਹ ਅੱਜ ਦੀ ਗੱਲ ਨਹੀਂ ਕਰ ਰਹੇ ਬਲਕਿ ਆਜਾਦੀ ਤੋਂ ਬਾਅਦ ਦੀ ਗੱਲ ਕਰਦੇ ਹਾਂ ਜਦੋਂ ਖੇਤ ਬਿਰਾਨ ਹੁੰਦੇ ਸਨ। ਉਦੋਂ ਵੀ ਇੱਥੇ ਨਰਮੇ ਦੀ ਖੇਤੀ ਹੁੰਦੀ ਸੀ। ਅੱਜ ਜੇਕਰ ਫ਼ਾਜਿਲਕਾ ਵਿਚ ਨਰਮੇ ਦੀ ਗੱਲ ਕਰੀਏ ਤਾਂ ਕਰੀਬ 90 ਹਜ਼ਾਰ ਹੈਕਟੇਅਰ ਤੇ ਖੇਤੀ ਕੀਤੀ ਜਾਂਦੀ ਹੈ। ਪਰ ਉਦੋਂ ਖੇਤੀ ਕੀਤੀ ਜਾਂਦੀ ਸੀ। ਉਦੋਂ ਨਰਮੇ ਦਾ ਭਾਅ ਆਹ ਹੀ ਕੋਈ ਦੋ ਤਿੰਨ ਸੋ ਰੁਪਏ ਕੁਇੰਟਲ ਹੁੰਦਾ ਸੀ। ਤੇ ਦੁਕਾਨਾਂ ਦਾ ਕਿਰਾਇਆ ਤਾਂ ਦੋ ਚਾਰ ਰੁਪਏ ਪ੍ਰਤੀ ਮਹੀਨਾ ਹੁੰਦਾ ਸੀ। ਗੱਲ ਨਰਮੇ ਦੀ ਕਰਦੇ ਸੀ।



 ਫ਼ਾਜਿ਼ਲਕਾ ਵਿਚ ਕਪਾਹ ਮੰਡੀ ਵੀ ਮਸ਼ਹੂਰ ਸੀ, ਇੱਥੇ ਕਿਸਾਨ, ਮਜ਼ਦੂਰ , ਜਿ਼ਮੀਦਾਰ ਵੀ ਨਰਮਾ ਵੇਚਣ ਲਈ ਆਉਂਦੇ ਸਨ। ਫਿਰ ਅੱਗੇ ਇੱਥੋਂ ਇਹ ਨਰਮਾ ਗੱਠਾਂ ਬਣਾ ਕੇ ਅੱਗੇ ਫੈਕਟਰੀਆਂ ਨੂੰ ਭੇਜੀਆਂ ਜਾਂਦੀਆਂ ਸਨ। ਇਹ ਮੰਡੀ ਵੀ ਕਹਿੰਦੇ ਬਹੁਤ ਵੱਡੀ ਹੁੰਦੀ ਸੀ। ਫਿਰ ਜਨਸੰਖਿਆ ਵੱਧਣ ਲੱਗੀ ਤਾਂ ਸ਼ਹਿਰ ਵੀ ਵੱਧਣ ਲੱਗੇ। ਹੌਲੀ ਹੌਲੀ ਇਹ ਨਰਮੇ ਦੀ ਮੰਡੀ ਅਲੋਪ ਹੋ ਗਈ। ਇੱਕਾ ਦੁੱਕਾ ਥਾਵਾਂ ਤੇ ਬਜਾਰਾਂ ਵਿਚ ਨਰਮਾ ਅੱਜ ਵੀ ਵਿਕਦਾ, ਜਿੱਥੇ ਬਾਜਾਰ ਖੁੱਲ੍ਹੇ ਹੁੰਦੇ ਹਨ। ਪਰ ਨਰਮੇ ਦੀ ਖੇਤੀ ਨੇ ਇਸ ਖੇਤਰ ਕਿਸਾਨਾਂ ਦੀ ਹੀ ਨਹੀਂ ਬਲਕਿ ਸਾ਼ਹੂਕਾਰਾਂ ਦੀ ਆਰਥਿਕਤਾ ਵਿਚ ਵੱਡਾ ਵਾਧਾ ਕੀਤਾ ਸੀ। 



Share:

Apr 2, 2022

220 ਸਾਲ ਪੁਰਾਣੇ ਪਿੰਡ panni wala fatta ਦਾ ਇਹ ਨਾਂਅ ਕਿਵੇਂ ਪਿਆ ਆਓ ਜਾਣੀਏ

 ਭਾਰਤ ਪਿੰਡਾਂ ਦਾ ਦੇਸ਼ ਹੈ। ਗੱਲ ਕਰਦੇ ਹਾਂ ਪੰਜਾਬ ਦੇ ਪਿੰਡਾਂ ਦੀ , ਪੰਜਾਬ ਦੇ ਪਿੰਡਾਂ ਦੀ ਵੱਖਰੀ ਪਹਿਚਾਣ ਹੈ, ਜਿੱਥੇ ਇੰਨ੍ਹਾਂ ਪਿੰਡਾਂ ਵਿਚ ਪਿਆਰ, ਮੋਹ , ਮੁਹੱਬਤ ਤੇ ਆਪਸੀ ਅਪਣੱਤ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਹਨ। ਉਥੇ ਹੀ ਇੰਨ੍ਹਾਂ ਪਿੰਡਾਂ ਦੀਆਂ ਦਿਲਚਿਸਪ ਗੱਲਾਂ ਵੀ ਮੋਹ ਦੀ ਤੰਦ ਨੂੰ ਪਕੇਰਾ ਕਰਦੀਆਂ ਹਨ। ਵੇਖਦੇ ਹੀ ਵੇਖਦੇ ਪੰਜਾਬ ਦੇ ਪਿੰਡ ਬਦਲ ਗਏ ਹਨ। ਨਵੀਆਂ ਅਤੇ ਉਚੀਆਂ ਦੋ ਦੋ ਮੰਜਲੀ ਕੋਠੀਆਂ ਨੇ ਥਾਂ ਮੱਲੀ ਹੈ। ਕਦੇ ਇੰਨ੍ਹਾਂ ਪਿੰਡਾਂ ਵਿਚ ਕੱਚੀਆਂ ਸਵਾਤਾਂ ਹੁੰਦੀਆਂ ਸਨ। ਸਵਾਤ ਇਕ ਵੱਡਾ ਕਮਰਾ ਹੁੰਦਾ ਸੀ। ਛੱਪੜ ਅਤੇ ਖੂਹ ਇੰਨ੍ਹਾਂ ਪਿੰਡਾਂ ਦੀ ਕਹਾਣੀਆਂ ਬਿਆਨ ਕਰਦੇ ਸਨ। ਹਰ ਪਿੰਡ ਦੀਆਂ ਵੱਖਰੀ ਦਾਸਤਾਨ ਹੈ। ਪਰ ਅੱਜ ਜਿਸ ਪਿੰਡ ਤੇ ਤਹਾਨੂੰ ਝਾਤ ਪਵਾਉਣ ਜਾ  ਰਹੇ ਹਾਂ ਉਹ ਪਿੰਡ ਮਾਲਵੇ ਦੇ ਅਹਿਮ ਪਿੰਡਾਂ ਵਿਚ ਸ਼ੁਮਾਰ ਹੈ। 

ਹਰੇਕ ਪਿੰਡ ਦਾ ਵੱਖੋ ਵੱਖਰਾ ਇਤਿਹਾਸ ਹੈ,ਕਿਸੇ ਨੇ ਆਪਣੇ ਪਿੰਡ ਨੂੰ ਦਰੱਖਤਾਂ ਦਾ ਨਾਂਅ ਦਿੱਤਾ, ਕਿਸੇ ਨੇ ਖੂਹ ਦਾ ਨਾਂਅ ਦਿੱਤਾ, ਕਿਸੇ ਨਾ ਆਪਣੀ ਜਾਤ ਬਿਰਾਦਰੀ ਦੇ ਨਾਂਅ ਤੇ ਪਿੰਡ ਦਾ ਨਾਂਅ ਰੱਖਿਆ, ਕਿਸੇ ਨੇ ਆਪਣੇ ਵੱਢ ਵਢੇਰਿਆ ਦੇ ਨਾਂਅ ਤੇ ਪਰ ਅੱਜ ਜਿਸ ਪਿੰਡ ਦੇ ਇਤਿਹਾਸ ਤੇ ਤਹਾਨੂੰ ਝਾਤ ਪਵਾਉਣ ਜਾ ਰਹੇ ਹਾਂ ਉਹ ਬੜੀ ਅਨੋਖੀ ਹੈ, ਲਾਜਵਾਬ ਤੇ ਦਿਲਚਿਸਪ ਐ,


ਗੱਲ 220 ਸਾਲ ਪੁਰਾਣੀ ਐ, ਜੀ ਹਾਂ 220 ਸਾਲ, ਜਦੋਂ ਜਿੱਥੇ ਅੱਜ ਇਹ ਪਿੰਡ ਵਸਿਆ ਹੈ। ਉਥੇ ਕਦੇ ,ਜੰਗਲ, ਝਾੜ ਬੂਟ ਤੇ ਬਰਾਨ ਜਮੀਨਾਂ ਹੁੰਦੀਆਂ ਸਨ। ਰਾਤ ਛੱਡੋ ਇੱਥੋਂ ਕਹਿੰਦੇ ਹਨ ਕਿ ਦਿਨ ਵੇਲੇ ਵੀ ਡਰਦਾ ਮਨੁੱਖ ਨਹੀਂ ਲੰਘਦਾ ਸੀ। ਪਰ 220 ਸਾਲ ਪਹਿਲਾਂ ਇੱਥੇ ਆ ਕੇ ਬਾਬਾ ਗੰਡਾ ਸਿੰਘ ਨੇ ਆ ਕੇ ਡੇਰਾ ਲਾਇਆ ਅਤੇ ਇਸ ਉਜਾੜ ਬੀਆਬਾਨਾਂ ਨੂੰ ਆਬਾਦ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਪਣੀ ਨਾਂਅ ਦੇ ਬੂਟੀ ਹੁੰਦੀ ਸੀ। ਕਹਿੰਦੇ ਹਨ ਕਿ ਇਹ ਬੂਟੀ ਬਹੁਤ ਸੀ। ਗੰਡਾ ਸਿੰਘ ਦੇ ਤਿੰਨ ਪੁੱਤਰ ਸਨ ਰੂੜ ਸਿੰਘ , ਵੀਰ ਸਿੰਘ  ਤੇ ਭਾਗ ਸਿੰਘ , ਫਿਰ ਇੰਨ੍ਹਾਂ ਤਿੰਨਾਂ ਦੇ ਹੀ ਘ ਪੁੱਤਰ ਨੇ ਜਨਮ ਲਿਆ, ਜਿੰਨ੍ਹਾਂ ਵਿਚ ਰੂੜ ਸਿੰਘ ਦੇ ਘਰ ਦੇਵਾ ਸਿੰਘ, ਵੀਰ ਸਿੰਘ ਦੇ ਘਰ ਫੱਤਾ ਸਿੰਘ, ਭਾਗ ਸਿੰਘ ਦੇ ਘਰ ਰਾਮ ਸਿੰਘ ਅਤੇ ਸੁੱਖਾ ਸਿੰਘ 


ਇਸ ਅਨੋਖੀ ਦਾਸਤਾਨ ਵੱਲ ਲਿਜਾਣ ਤੋਂ ਪਹਿਲਾਂ ਤਹਾਨੂੰ ਇਹ ਦੱਸ ਦੇਈਏ ਕਿ ਇਸ ਪਿੰਡ ਦੇ ਲੋਕਾਂ ਦਾ ਪਿੱਛਾ ਸੰਗਰੂਰ ਜਿ਼ਲ੍ਹੇ ਦੇ ਪਿੰਡ ਢਿੱਲਵਾਂ , ਬਠਿੰਡਾ ਜਿ਼ਲ੍ਹੇ ਦੇ ਪਿੰਡ ਚਾਉਕੇ ਅਤੇ ਭਿਸੀਆਣਾ ਨਾਲ ਵੀ ਜੁੜਦਾ ਹੈ। ਕਿਉਂ ਕਿ ਉਨ੍ਹਾਂ ਸਮਿਆਂ ਵਿਚ ਇਹ ਲੋਕ ਪਿੰਡ ਢਿੱਲਵਾਂ ਤੋਂ ਚੱਲੇ ਦੱਸੇ ਜਾਂਦੇ ਹਨ। ਕੁਝ ਲੋਕ ਆ ਕੇ ਪਿੰਡ ਚਾਉਂਕੇ ਵੱਸ ਗਏ ਅਤੇ ਕੁਝ ਭਿਸੀਆਣਾ ਬਠਿੰਡਾ ਵਿਖੇ ਵੱਸ ਗਏ ਤੇ ਬਾਬਾ ਗੰਡਾ ਸਿੰਘ ਆਪਣੇ ਪਰਿਵਾਰ ਸਮੇਤ ਇਸ ਪਿੰਡ ਪਹੁੰਚੇ। ਇੱਥੇ ਪਾਣੀ ਦਾ ਤਾਂ ਨਾਮ ਨਿਸ਼ਾਨ ਹੀ ਨਹੀਂ ਸੀ। ਵਿਰਾਨ ਪਈਆਂ ਜ਼ਮੀਨਾਂ ਵਿਚ ਹੀ ਲੋਕਾਂ ਨੇ ਡੇਰੇ ਲਾਏ ਸਨ। 

GSSS Panniwala Fatta Distt Sri Mukatsar Sahib


ਪਰ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇੱਥੋਂ ਦੀ ਜ਼ਮੀਨ ਅੰਗਰੇਜਾਂ ਨੇ ਕਿਸੇ ਮੁਸਲਮਾਨ ਤੋਂ ਜਬਤ ਕੀਤੀ ਸੀ ਅਤੇ ਫਿਰ ਸਾਧੂ ਸਿੰਘ ਜਟਾਣਾ ਨਾਂਅ ਦੇ ਵਿਅਕਤੀ ਨੇ ਉਹ ਜ਼ਮੀਨ ਅੰਗਰੇਜਾਂ ਤੋਂ ਜਿਆਦਾ ਬੋਲੀ ਤੇ ਖਰੀਦ ਲਈ ਸੀ। ਜਿਹੜਾ ਇੱਥੇ ਹੀ ਘਰ ਬਣਾ ਕੇ ਰਹਿਣ ਲੱਗਿਆ ਸੀ। 

ਇਸ ਪਿੰਡ ਦੇ ਇਕ ਨੱਥਾ ਸਿੰਘ ਜਟਾਣਾ ਨਾਂਅ ਦੇ ਵਿਅਕਤੀ ਨੇ ਜੈਤੋ ਦੇ ਮੋਰਚੇ ਵਿਚ ਸ਼ਾਮਿਲ ਹੋਣ ਤੇ ਸਜਾ ਵੀ ਕੱਟੀ ਸੀ । ਇਸ ਪਿੰਡ ਦਾ ਜਸਵੰਤ ਸਿੰਘ ਵੀ ਆਜਾ਼ਦ ਹਿੰਦ ਫੌਜ ਵਿਚ ਭਰਤੀ ਹੋਇਆ ਸੀ, ਜਿਸ ਨੇ ਅੰਗਰੇਜਾਂ ਵਿਰੁੱਧ ਲੜਾਈ ਲੜੀ 

panni wala fatta history , villagge panni wala fatta , district sri muktsar sahib .pin code 151210, govt sen sec school panni wala fatta


ਤੇ ਹੁਣ ਦੱਸਦੇ ਹਾਂ ਬਾਬਾ ਗੰਡਾ ਸਿੰਘ ਪਰਿਵਾਰ ਦੀ ਕਹਾਣੀ । ਇਹ ਤਾਂ ਤਹਾਨੂੰ ਦੱਸ ਹੀ ਦਿੱਤਾ ਕਿ ਵੀਰ ਸਿੰਘ ਦਾ ਪੁੱਤਰ ਸੀ ਬਾਬਾ ਫੱਤਾ ਸਿੰਘ, ਕਹਿੰਦੇ ਹਨ ਕਿ ਬਾਬਾ ਫੱਤਾ ਸਿੰਘ ਦੇ ਘਰ ਪੰਜ ਪੁੱਤਰਾਂ ਨੇ ਜਨਮ ਲਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਘਰ ਔਲਾਦ ਨਹੀਂ ਬਚਦੀ ਸੀ। ਫਿਰ ਕਿਸੇ ਸੰਤ ਮਹਾਤਮਾ ਨੇ ਬਾਬਾ ਫੱਤਾ ਸਿੰਘ ਨੂੰ ਕਿਹਾ ਕਿ ਜੇਕਰ ਉਹ ਹਰਿਦੁਆਰ ਤੋਂ ਜਗਦੀ ਹੋਈ ਜੋਤ ਲਿਆ ਕੇ ਮੰਦਰ ਵਿਚ ਰੱਖੇ ਤਾਂ ਉਸਦੇ ਘਰ ਰੰਗ ਭਾਗ ਲੱਗ ਸਕਦੇ ਨੇ। ਪਿੰਡ ਦੇ ਲੋਕ ਦੱਸਦੇ ਹਨ ਕਿ ਇਸ ਤਰ੍ਹਾਂ ਹੀ ਕੀਤਾ ਗਿਆ। ਜਗਦੀ ਹੋਈ ਜੋਤ ਲਿਆ ਕੇ ਰੱਖੀ ਗਈ । ਇਸ ਤੋਂ ਬਾਅਦ ਬਾਬਾ ਫੱਤਾ ਸਿੰਘ ਦੇ ਘਰ ਪੰਜ ਪੁੱਤਰਾਂ ਨੇ ਜਨਮ ਲਿਆ ਜਿੰਨ੍ਹਾਂ ਵਿਚ ਦੇਵੀ ਦਿੱਤਾ , ਦਿਆਲ ਸਿੰਘ, ਕੁੰਢਾ ਸਿੰਘ , ਦਰਬਾਰਾ ਸਿੰਘ ਅਤੇ ਹਜ਼ਾਰਾ ਸਿੰਘ । 


ਜੀ ਹਾਂ ਬਿਲਕੁਲ ਇਸ ਤਰ੍ਹਾਂ ਅੱਜ ਵੀ ਪਿੰਡ ਵਿਚ ਵਿਚ ਲੋਕ ਦੇਵੀ ਦੀ ਪੂਜਾ ਕਰਦੇ ਹਨ ਅਤੇ ਇੱਥੇ ਮੰਦਰ ਵੀ ਬਣਾਇਆ ਗਿਆ। ਤੇ ਹੁਣ ਗੱਲ ਪਿੰਡ ਦੇ ਨਾਂਅ ਦੀ। ਤਹਾਨੂੰ ਦੱਸਿਆ ਸੀ ਕਿ ਪਿੰਡਾਂ ਦੇ ਨਾਂਅ ਤੇ ਵੱਢ ਵਢੇਰਿਆ ਦੇ ਨਾਂਅ ਤੇ ਪਏ। ਜਦੋਂ ਅੰਗਰੇਜਾਂ ਨੇ ਇਸ ਪਿੰਡ ਦਾ ਨੰਬਰਦਾਰ ਨਿਯੁਕਤ ਕੀਤਾ ਤਾਂ ਉਹ ਬਾਬਾ ਫੱਤਾ ਸਿੰਘ ਨੂੰ ਨਿਯੁਕਤ ਕੀਤਾ ਗਿਆ। ਤੇ ਇੱਥੇ ਪਣੀ ਨਾਂਅ ਦੀ ਬੂਟੀ ਹੁੰਦੀ ਸੀ। ਨੰਬਰਦਾਰ ਦੇ ਨਾਂਅ ਤੇ ਹੀ ਪਿੰਡ ਵਿਚ ਕੋਈ ਚਿੱਠੀ ਪੱਤਰੀ ਆਉਦੀ ਸੀ। ਜਦੋਂ ਕਿਸੇ ਨੂੰ ਪੁੱਛਿਆ ਜਾਂਦਾ ਕਿ ਕਿੱਥੇ ਜਾਣਾ ਹੈ ਤਾਂ ਉਹ ਕਹਿੰਦੇ ਸਨ ਕਿ ਫੱਤਾ ਪਣੀ ਆਲੇ। ਹੌਲੀ ਹੌਲੀ ਸਮੇਂ ਨੇ ਕਰਵਟਾਂ ਲਈਆਂ। ਤੇ ਇਹ ਪਣੀ ਵਾਲਾ ਫੱਤਾ ਤੇ ਫਿਰ ਬਦਲਦਾ ਬਦਲਦਾ ਅੱਜ ਆ ਗਿਆ panni wala fatta ਤੇ 

panni wala fatta history , villagge panni wala fatta , district sri muktsar sahib .pin code 151210, govt sen sec school panni wala fatta


ਬਿਲਕੁਲ ਕਦੇ ਇਹ ਪਿੰਡ ਹਰਿਆਣੇ ਦੇ ਸਿਰਸਾ ਜਿ਼ਲ੍ਹੇ ਨਾਲ ਜੁੜਿਆ, ਜਿਸ ਦੀ ਤਹਿਸੀਲ ਡੱਬਵਾਲੀ ਰਹੀ , ਫਿਰ ਇਸ ਦੀ ਤਹਿਸੀਲ ਫ਼ਾਜਿ਼ਲਕਾ ਰਹੀ, ਦੇਸ਼ ਦੀ ਵੰਡ ਤੋਂ ਬਾਅਦ ਇਹ ਜਿ਼ਲ੍ਹਾ ਫਿਰੋਜ਼ਪੁਰ ਨਾਲ ਜੁੜਿਆ ਰਿਹਾ। ਫਿਰ ਫਰਦੀਕੋਟ ਅਤੇ 1996 ਵਿਚ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਜੁੜ ਗਿਆ। ਅੱਜ ਇਸ ਪਿੰਡ ਨੂੰ ਤਹਿਸੀਲ malout ਲੱਗਦੀ ਹੈ। 




ਇਸ ਪਿੰਡ ਅਜੇ ਵੀ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸਮੋਈ ਬੈਠਾ ਹੈ। ਜਿੱਥੇ ਇਸ ਪਿੰਡ ਵਿਚ ਪੁਰਾਣਾ ਖੂਹ ਹੈ। ਪਿੰਡ ਦੇ ਬਜੁਰਗਾਂ ਵਲੋਂ ਬਣਾਏ ਗਏ ਗੁਰੁਦੁਆਰਾ ਸਾਹਿਬ ਨੂੰ ਹੁਣ ਨਵੀਂ ਦਿੱਖ ਦਿੱਤੀ ਜਾ ਚੁੱਕੀ ਹੈ। ਪਿੰਡ ਦੇ ਬਾਹਰਵਾਰ ਬਾਬਾ ਟਿੱਬੀ ਵਾਲਾ ਦੀ ਦਰਗਾਹ ਬਣੀ ਹੋਈ ਹੈ। ਪਿੰਡ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ। ਸਕੂਲ ਦੀ ਪੁਰਾਣੀ ਇਮਾਰਤ ਥੋੜ੍ਹੀ ਹੀ ਬਚੀ ਹੈ। ਪਿੰਡ ਦੇ ਛੱਪੜ ਕੱਢੇ ਤੇ ਸਥਿਤ ਹੈ ਪੁਰਾਣਾ ਖੂਹ ਜਿਹੜਾ ਕਿ ਸੌ ਕੁ ਸਾਲ ਪਹਿਲਾਂ ਬਣਾਇਆ ਦੱਸਿਆ ਜਾਂਦਾ ਹੈ।


Govt sen sec smAart schol panni wala fatta


 ਤੇ ਜੇਕਰ ਅੱਜ ਇਸ ਪਿੰਡ ਦੀ ਗੱਲ ਕਰੀਏ ਤਾਂ ਇਹ ਲੋਕ ਸਭਾ ਹਲਕਾ ਬਠਿੰਡਾ, ਵਿਧਾਨ ਸਭਾ ਹਲਕਾ ਲੰਬੀ ਦਾ ਪਿੰਡ ਹੈ। ਇਸ ਕਿਸੇ ਵੇਲੇ ਇਹ ਵਿਧਾਨ ਸਭਾ ਹਲਕਾ ਮਲੋਟ ਦਾ ਵੀ ਹਿੱਸਾ ਰਿਹਾ। 

ਬਲਰਾਜ ਸਿੰਘ ਸਿੱਧੂ 
ਪੰਨੀਵਾਲਾ ਫੱਤਾ , ਸ੍ਰੀ ਮੁਕਤਸਰ ਸਾਹਿਬ 


Share:

Definition List

blogger/disqus/facebook

Unordered List

Support