punjabfly

This is default featured slide 1 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 2 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 3 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 4 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

This is default featured slide 5 title

Go to Blogger edit html and find these sentences.Now replace these sentences with your own descriptions.This theme is Bloggerized by Lasantha Bandara - Premiumbloggertemplates.com.

Nov 17, 2022

ਸਪੋਰਟਸ ਸਕੂਲ ਘੁੱਦਾ, ਬਠਿੰਡਾ ਦੇ ਸ਼ੂਟਰ ਨੇ ਵੀ ਮਾਰਿਆ ਨਿਸ਼ਾਨਾਂ

sprots school ghudha , sports school bathinda ghudha,


--ਵਿਦਿਆਰਥੀ ਨੇ ਜੂਨੀਅਰ ਪੁਰਸ਼ ਵਰਗ ਦੇ  10 ਮੀਟਰ ਏਅਰ ਪਿਸਟਲ ਮੁਕਾਬਲੇ ਚ ਜਿੱਤਿਆ ਬ੍ਰੋਨਜ਼ ਮੈਡਲ

--ਪ੍ਰਿੰਸੀਪਲ ਪ੍ਰੇਮ ਕੁਮਾਰ ਮਿੱਤਲ ਦੀ ਯੋਗ ਅਗਵਾਈ ਨਾਲ ਸਕੂਲ ਫੇਰ ਤੋਂ ਤਰੱਕੀ ਦੀਆਂ ਲੀਹਾਂ ਤੇ

--ਸਕੂਲੀ ਅਧਿਆਪਕਾਂ ਨੇ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਕੀਤਾ ਪ੍ਰੇਰਿਤ

Bathinda , 17 ਨਵੰਬਰ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ "ਖੇਡਾਂ ਵਤਨ ਪੰਜਾਬ ਦੀਆਂ" ਸਮੇਤ ਲਗਾਤਾਰ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾ ਰਹੇ ਹਨ। ਖੇਡਾਂ ਪ੍ਰਤੀ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਵੀ ਪਾਇਆ ਜਾ ਰਿਹਾ ਹੈ ਅਤੇ ਨੌਜਵਾਨਾਂ ਵੱਲੋਂ ਖੇਡਾਂ ਵਿੱਚ ਮੱਲਾਂ ਮਾਰੀਆਂ ਜਾ ਰਹੀਆਂ ਹਨ।


ਸਪੋਰਟਸ ਸਕੂਲ ਘੁੱਦਾ ਦੇ ਪ੍ਰਿੰਸੀਪਲ  ਪ੍ਰੇਮ ਕੁਮਾਰ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਨਵੰਬਰ ਤੋਂ 14 ਨਵੰਬਰ 2022 ਤੱਕ ਫਫੜੇ ਭਾਈ ਕੇ ,ਮਾਨਸਾ,ਵਿਖੇ ਹੋਈ 5ਵੀਂ ਭਾਈ ਬਹਿਲੋ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸਕੂਲ ਦੇ ਖਿਡਾਰੀ ਗੁਰਪ੍ਰੀਤ ਸਿੰਘ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਬਰੋਂਜ਼ ਮੈਡਲ ਆਪਣੇ ਨਾਮ ਕੀਤਾ। ਓਹਨਾਂ ਪੂਰੇ ਸਟਾਫ ਤੇ  ਬੱਚਿਆਂ ਨੂੰ ਹੋਰ ਵੀ  ਮਿਹਨਤ ਕਰਨ ਤੇ ਹੋਰ ਉੱਚੇ ਨਤੀਜ਼ੇ ਹਾਸਲ ਕਰਨ ਲਈ ਪ੍ਰੇਰਤ ਵੀ ਕੀਤਾ।


ਇਸ ਦੌਰਾਨ ਇੰਚਾਰਜ ਪ੍ਰਿੰਸੀਪਲ  ਸੁਖਦੀਪ ਸਿੰਘ ਅਤੇ ਖੇਡ ਕੋਆਰਡੀਨੇਟਰ ਹਰਜਿੰਦਰ ਸਿੰਘ, ਸ਼ੂਟਿੰਗ ਕੋਚ ਸਰੀਤਾ ਕੁਮਾਰੀ ਨੇ ਖਿਡਾਰੀ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹੋਰ ਮੇਹਨਤ ਕਰਨ ਲਈ ਵੀ  ਪ੍ਰੇਰਿਤ ਕੀਤਾ।

Share:

ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦਾ ਨੈਟੀਫਿਕੇਸ਼ਨ ਜਾਰੀ ਨਾ ਕਰਨ ਦੇ ਰੋਸ ਵੱਜੋਂ ਮੁੱਖ ਮੰਤਰੀ ਦੇ ਨਾਂ ਰੋਸ ਪੱਤਰ ਸੌਂਪਿਆ

 

 
fazilka news , fazika retreat seramani, fazilka border, fazilka city, fazilka history , fazilka , fazilka map


ਫਾਜ਼ਿਲਕਾ 17  ਨਵੰਬਰ

ਪੰਜਾਬ ਸਰਕਾਰ ਵੱਲੋਂ ਦਿਵਾਲੀ ਦੇ ਤੋਹਫ਼ੇ ਦੇ ਨਾਂ ਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਜੋ ਗੱਲ ਕੀਤੀ ਗਈ ਸੀ।ਉਹ ਵਾਆਦਾ ਵਫ਼ਾ ਨਾ ਹੁੰਦਾ ਵੇਖ ਕੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ CPF ਕਰਮਚਾਰੀ ਯੂਨੀਅਨ ਪੰਜਾਬ ਦੀ ਸਟੇਟ ਕਮੇਟੀ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਕਮੇਟੀ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸੱਭਰਵਾਲ ਦੀ ਅਗਵਾਈ ਵਿੱਚ ਫਾਜ਼ਿਲਕਾ ਹਲਕੇ ਦੇ ਐਮ ਐਲ ਏ ਨਰਿੰਦਰਪਾਲ ਸਿੰਘ ਸਵਨਾ ਦੇ ਦਫ਼ਤਰ ਇੰਚਾਰਜ ਸੁਰਿੰਦਰ ਕੰਬੋਜ, ਰਜਿੰਦਰ ਜਲੰਧਰਾ ਨੂੰ ਰੋਸ ਪੱਤਰ ਸੌਂਪਿਆ ਗਿਆ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ  ਜਲਦੀ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਸੀਪੀਐਫ ਕਰਮਚਾਰੀ ਯੂਨੀਅਨ  ਪੰਜਾਬ  ਵੱਲੋਂ 26 ਨਵੰਬਰ 2022 ਨੂੰ  ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਖੇ ਆਮ ਆਦਮੀ ਪਾਰਟੀ ਦੇ ਝੂਠਾਂ ਦੀ ਪੰਡ ਖੋਲਣ ਲਈ ਪੋਲ ਖੋਲ ਰੈਲੀ ਕੀਤੀ ਜਾਵੇਗੀ। ਜਿਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।


ਇਸ ਮੌਕੇ ਸੁਖਦੇਵ ਚੰਦ ਕੰਬੋਜ ,ਅਮਰਜੀਤ ਸਿੰਘ ਚਾਵਲਾ ,ਅਸ਼ੋਕ ਕੁਮਾਰ, ਧਰਮਿੰਦਰ ਗੁਪਤਾ ,ਦਲਜੀਤ ਸਿੰਘ ਸਭਰਵਾਲ ,ਸਵਿਕਾਰ ਗਾਂਧੀ ਦਪਿੰਦਰ ਢਿੱਲੋ , ਪ੍ਰੇਮ ਕੰਬੋਜ,ਰਮਨ ਸਿੰਘ ,ਅਰੁਨ ਕਾਠਪਾਲ ,ਭਾਰਤ ਭੂਸ਼ਨ  ਸਾਥੀ ਹਾਜਰ ਸਨ।
Share:

ਬਾਲ ਵਿਗਿਆਨ ਕਾਂਗਰਸ ਅਧੀਨ ਜਿਲ੍ਹਾ ਪੱਧਰੀ ਓਰੀਐਂਟੇਸ਼ਨ ਸੈਮੀਨਾਰ ਅਯੋਜਿਤ

ਵਿਗਿਆਨ ਸਾਨੂੰ ਅੰਧ-ਵਿਸ਼ਵਾਸ਼ਾ ਤੋਂ ਦੂਰ ਕਰ ਤਰਕ ਨਾਲ ਜੋੜਦਾ ਹੈ-ਨਰੇਸ਼ ਸ਼ਰਮਾ

ਬਾਲ ਵਿਗਿਆਨ ਕਾਂਗਰਸ ਅਧੀਨ ਜਿਲ੍ਹਾ ਪੱਧਰੀ ਓਰੀਐਂਟੇਸ਼ਨ ਸੈਮੀਨਾਰ ਅਯੋਜਿਤ


ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲਜੀ , ਨੈਸ਼ਨਲ ਕਾਉਂਸਿਲ ਫਾਰ ਸਾਇੰਸ ਤਕਨੀਕ ਅਤੇ ਸੰਚਾਰ ਭਾਰਤ ਸਰਕਾਰ, ਪੰਜਾਬ ਸਟੇਟ ਕਾਂਉਸਿਲ ਆਫ ਸਾਂਇੰਸ ਅਤੇ ਤਕਨੀਕ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ ਡਾ ਸੁਖਬੀਰ ਸਿੰਘ ਬਲ ਨੈਸ਼ਨਲ ਅਵਾਰਡੀ ਅਤੇ ਉਪ-ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਪੰਕਜ ਕੁਮਾਰ ਅੰਗੀ ਦੀ ਅਗਵਾਈ ਵਿੱਚ ਅੱਜ ਬਾਲ ਵਿਗਿਆਨ ਕਾਂਗਰਸ ਅਧੀਨ ਜਿਲ੍ਹਾ ਪੱਧਰੀ ਓਰੀਐਂਟੇਸ਼ਨ ਸੈਮੀਨਾਰ ਜਿਲਾ ਫਾਜਿਲਕਾ ਵਿੱਚ ਅਯੋਜਿਤ ਕੀਤਾ ਗਿਆ, ਜਿਸ ਵਿੱਚ ਜਿਲ੍ਹੇ ਦੇ   ਸਾਇੰਸ ਅਧਿਆਪਕਾਂ ਨੇ ਹਿੱਸਾ ਲਿਆ ।  ਜਿਲ੍ਹਾ ਮੈਂਟਰ ਵਿਗਿਆਨ ਨਰੇਸ਼ ਸ਼ਰਮਾ ਸਟੇਟ ਅਵਾਰਡੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ   ਕਿ ਵਿਗਿਆਨ ਜਿੱਥੇ ਸਾਨੂੰ ਅੰਧ ਵਿਸ਼ਵਾਸ਼ਾ ਤੋਂ ਦੂਰ ਕਰਕੇ ਤਰਕ ਨਾਲ ਜੋੜਦਾ ਹੈ , 


ਉੱਥੇ ਹੀ ਵਿਗਿਆਨ ਇੱਕ ਜੀਵਨ ਜਾਚ ਹੈ ।ਨਰੇਸ਼ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਬਾਲ ਵਿਗਿਆਨ ਕਾਂਗਰਸ ਦਾ ਫੋਕਲ ਥੀਮ ਸਿਹਤ ਅਤੇ ਤੰਦਰੁਸਤੀ ਲਈ ਈਕੋ ਸਿਸਟਮ ਨੂੰ ਸਮਝਣਾ ਹੈ, ਜਿਸ ਤਹਿਤ 5 ਸਬ-ਥੀਮ ਈਕੋ ਸਿਸਟਮ ਨੂੰ ਸਮਝਣਾ , ਸਿਹਤ ਪੋਸ਼ਣ ਅਤੇ ਤੰਦਰੁਸਤੀ, ਈਕੋ ਸਿਸਟਮ ਅਤੇ ਸਿਹਤ ਲਈ ਸਮਾਜਿਕ ਅਤੇ ਸੱਭਿਆਚਰਕ ਜੁਗਤਾਂ , ਈਕੋ ਸਿਸਟਮ ਤੇ ਨਿਰਥਾਰਿਤ ਸਵੈ-ਨਿਰਭਰਤਾ,ਈਕੋ ਸਿਸਟਮ ਅਤੇ ਦਿਹਤ ਲਈ ਤਕਨੀਕੀ ਨਵੀਨਤਾ ਰੱਖੇ ਗਏ ਹਨ , ਜਿਨ੍ਹਾਂ ਤੇ ਰਿਸੋਰਸ ਪਰਸਨ ਅਨਾਮਿਕਾ ਗੁਪਤਾ, ਦਰਸ਼ਨ ਸਿੰਘ, ਮਨੀਸ਼ ਗੁਪਤਾ,  ਨੇ ਖੁੱਲ੍ਹ ਕੇ ਅਧਿਆਪਕਾਂ ਨਾਲ ਵਿਚਾਰ ਵਿਟਾਂਦਰਾ ਕੀਤਾ । 


ਅੱਜ ਦੇ ਇਸ  ਸੈਮੀਨਾਰ ਦਾ ਮੰਤਵ ਜਿਲ੍ਹਾ ਪੱਧਰੀ ਬਾਲ ਵਿਗਿਆਨ ਕਾਂਗਰਸ ਵਿੱਚ ਭਾਗ ਲੈਣ ਲਈ ਸਾਇੰਸ ਅਧਿਆਪਕਾਂ ਨੂੰ ਪ੍ਰੇਰਿਤ ਕਰਨਾ ਹੈ ।ਇਸ ਮੌਕੇ ਹੋਰਾਂ  ਤੋ ਇਲਾਵਾ ਬੀ.ਐਮ ਵਿਗਿਆਨ ਗੋਪਾਲ ਕ੍ਰਿਸ਼ਨ, ਸਤਿੰਦਰ ਸਚਦੇਵਾ , ਹਰਿੰਦਰ ਪਾਲ ਸਿੰਘ ਸੰਜੀਵ ਜਾਖੜ ਵਿਸ਼ੇਸ਼ ਤੌਰ ਤੇ ਹਾਜਰ ਸਨ

Share:

Nov 15, 2022

ਮਹੱਲਾਂ ਅਤੇ ਕਿੱਲਿਆਂ ਦਾ ਸ਼ਹਿਰ Patiala


patiala city images,patiala city market,patiala city map,patiala city bus stand



Patiala ਸ਼ਹਿਰ ਮਹੱਲਾਂ ਅਤੇ ਕਿਲਿ੍ਹਆਂ ਦਾ ਸ਼ਹਿਰ ਹੈ। ਇਸ ਸ਼ਹਿਰ ਦੀ ਖੂਬਸਰੂਰਤੀ ਆਪਣੇ ਆਪ ਵਿਚ ਬੇਮਿਸਾਲ ਹੈ। ਆਓ ਅੱਜ ਅਸੀ ਜਾਣਦੇ ਹਾਂ ਪਟਿਆਲਾ ਸ਼ਹਿਰ ਬਾਰੇ 


Patiala  ਭਾਰਤੀ Punjabi ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ City and District ਅਤੇ ਸਾਬਕਾ ਰਿਆਸਤ ਹੈ। ਇਹ ਸ਼ਹਿਰ ਪਟਿਆਲਾ ਜ਼ਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ Baba Ala singh  ਨੇ 1763 ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ Patti  ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜ਼ਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ੍ਹ, ਰੂਪਨਗਰ ਅਤੇ ਚੰਡੀਗੜ੍ਹ ਨਾਲ, ਪੱਛਮ ਵਿੱਚ ਸੰਗਰੂਰ ਜ਼ਿਲ੍ਹੇ ਨਾਲ, ਪੂਰਬ ਵਿੱਚ ਅੰਬਾਲਾ ਅਤੇ ਕੁਰੁਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ। ਇਹ ਸਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ।


ਜੇਕਰ ਇਸ Patiala ਜ਼ਿਲ੍ਹੇ ਤੇ ਇਕ ਵਾਰ ਪੰਛੀ ਝਾਤ ਮਾਰੀਏ ਤਾਂ ਇਹ ਜ਼ਿਲ੍ਹਾ ਮੰਡਲ ਪਟਿਆਲਾ ਅਧੀਨ ਆਉਂਦਾ ਹੇੈ। ਇਸ ਦਾ ਹੈਡਕੁਆਰਟਰ ਪਟਿਆਲਾ ਹੈ। ਇਸ ਜ਼ਿਲ੍ਹੇ ਦੇ ਜੇਕਰ ਖੇਤਰਫ਼ਲ ਦੀ ਗੱਲ ਕਰੀਏ ਤਾਂ ਇਸ ਜ਼ਿਲ੍ਹੇ ਦਾ ਖੇਤਰਫ਼ਲ 3,218 ਵਰਗ ਕਿਲੋਮੀਟਰ ਹੈ। ਇਸ ਜ਼ਿਲ੍ਹੇ ਦੀ ਜਨਸੰਖਿਆ 2011 ਦੀ ਜਨਗਣਨਾ ਅਨੁਸਾਰ 18,29,282 ਸੀ ਇਸ ਜ਼ਿਲ੍ਹੇ  ਦੀਆਂ ਤਹਿਸੀਲਾਂ ਵਿਚ ਸਮਾਣਾ, ਨਾਭਾ, ਪਟਿਆਲਾ, ਪਾਤੜਾਂ ਅਤੇ ਰਾਜਪੁਰਾ ਆਉਂਦੀਆਂ ਹਨ । ਸਬ ਤਹਿਸੀਲਾਂ ਵਿਚ ਘਨੌਰ, ਦੁੱਧਣ ਸਾਧਾਂ ਅਤੇ ਭਾਂਦਸੋਂ ਜਦੋਂ ਕਿ ਇਸ ਦੇ ਬਲਾਕਾਂ ਵਿਚ ਸਨੌਰ, ਸਮਾਣਾ, ਘਨੌਰ, ਨਾਭਾ, ਪਟਿਆਲਾ, ਪਾਤੜਾਂ, ਭੁਨਰਹੇੜੀ ਅਤੇ ਰਾਜਪੁਰਾ ਸ਼ਾਮਿਲ ਹਨ। ਇਸ ਜ਼ਿਲ੍ਹੇ ਦਾ ਨਗਰ ਨਿਗਮ ਪਟਿਆਲਾ ਹੈ। 


ਮਿਉਂਸੀਪਲ ਕਮੇਟੀ ਕਲਾਸ 1 ਤਹਿਤ ਨਾਭਾ ਅਤੇ ਰਾਜਪੁਰਾ, ਮਿਉਂਸੀਪਲ ਕਮੇਟੀ ਕਲਾਸ 2 ਸਮਾਣਾ, ਪਾਤੜਾਂ, ਮਿਉਂਸੀਪਲ ਕਮੇਟੀ ਕਲਾਸ ਤਿੰਨ ਅਧੀਨ ਸਨੌਰ ਅਤੇ ਬਨੂੜ ਆਉਂਦੀਆਂ ਹਨ। ਇਸ ਜ਼ਿਲ੍ਹੇ ੍ਹੇ ਦੀ ਲੋਕ ਸਭਾ ਸੀਟ ਪਟਿਆਲਾ ਹੈ। ਵਿਧਾਨ ਸਭਾ ਸੀਟਾਂ ਵਿਚ ਸ਼ੁਤਰਾਣਾ, ਸਮਾਣਾ, ਘਨੌਰ, ਡਕਾਲਾ, ਨਾਭਾ, ਪਟਿਆਲਾ ਟਾਊਨ, ਬਨੂੜ ਅਤੇ ਰਾਜਪੁਰਾ ਨੇ।


ਜੇਕਰ ਇਸ ਪਟਿਆਲਾ ਦੇ ਹੋਰ ਪਹਿਲੂਆਂ ਦੀ ਗੱਲ ਕਰੀਏ ਤਾਂ ਇਹ ਸ਼ਹਿਰ ਕਿਲਿ੍ਹਆਂ ਅਤੇ ਮਹੱਲਾਂ ਦਾ ਸ਼ਹਿਰ ਹੈ। ਇੱਥੇ ਰੇਲਵੇ ਦਾ ਇਕ ਬਹੁਤ ਸਟੇਸ਼ਨ ਹੈ। ਇੱਥੋਂ ਦਾ ਸ਼ੀਸ਼ ਮਹਿਲ ਕਲਾ ਦਾ ਨਮੂਨਾ ਹੈ। ਇੱਥੋਂ ਦੇ ਧਾਰਮਿਕ ਸਥਾਨਾਂ ਵਿਚ ਗੁਰਦੁਆਰਾ ਮੋਤੀ ਬਾਗ, ਸ੍ਰੀ ਦੁੱਖ ਨਿਵਾਰਨ ਸਾਹਿਬ ਇਸ ਸ਼ਹਿਰ ਵਿਚ ਹਨ ਅਤੇ ਕਾਲੀ ਮਾਤਾ ਦਾ ਮੰਦਰ ਵੀ ਇੱਥੇ ਸਥਿਤ ਹੈੇ। ਇੱਥੇ ਪਟਿਆਲਾ ਰਾਜਪੁਰਾ ਰੋਡ ਤੇ ਪੰਜਾਬੀ ਯੂਨੀਵਰਸਿਟੀ ਸਥਾਪਿਤ ਹੈ। ਇੱਥੇ ਡਾਕਟਰੀ ਵਿਦਿਆ ਦਾ ਇਕ ਕਾਲਜ ਵੀ ਹੈ। ਇਹ ਜ਼ਿਲ੍ਹਾ ‘ਪੈਗ’, ‘ਪੱਗੜੀ’, ‘ਪਰਾਂਦਾ’, ‘ਜੁੱਤੀ’, ਮੌਜ-ਮਸਤੀ, ਸ਼ਾਹੀ ਤਹਿਜ਼ੀਬ  ਆਕਰਸ਼ਕ ਤੌਰ ਅਤੇ ਰਈਸੀ ਲਈ ਜਾਣਿਆ ਜਾਂਦਾ ਹੈ।  ਪਟਿਆਲਾ ਸ਼ਹਿਰ ਵਿਖੇ ਆਉਣ ਵਾਲੇ ਆਮ ਮਹਿਮਾਨ ਨੂੰ ਵੀ ਜੀਵਨ ਸ਼ੈਲੀ ਦਾ ਇਕ ਖ਼ੂਬਸੂਰਤ ਰੰਗਦਾਰ ਗੁਲਦਸਤਾ ਪੇਸ਼ ਕਰਦਾ ਹੈ ਇਹ ਸੀ


ਅਗਲੇ ਕਾਲਮਾਂ ਵਿਚ ਅਸੀ ਤਹਾਨੂੰ ਹੋਰ ਜ਼ਿਲਿ੍ਹਆਂ ਬਾਰੇ ਜਾਣਕਾਰੀ ਦਿੰਦੇ ਰਹਾਂਗਾ। 


Share:

Solid ਵੇਸਟ ਮੈਨਜਮੇਂਟ ਦੇ ਕੰਮਾਂ ਲਈ ਮਿਸਾਲ ਪੇਸ਼ ਕਰ ਰਿਹਾ ਹੈ, ਨਗਰ ਕੌਂਸਲ Jalalabad ਦਾ ਐਮ.ਆਰ.ਐਫ ਨੰਬਰ 2



ਫਾਜਿਲਕਾ/ਜਲਾਲਾਬਾਦ 15 ਨਵੰਬਰ

ਨਗਰ ਕੌਂਸਲ ਜਲਾਲਾਬਾਦ ਦੇ ਐਮ.ਆਰ.ਐਫ 2 ਤੋਂ ਕਾਰਜ ਸਾਧਕ ਅਫਸਰ  ਬਲਵਿੰਦਰ ਸਿੰਘ, ਸੈਨੀਟਰੀ ਇੰਸਪੈਕਟਰ  ਜਗਦੀਪ ਸਿੰਘ ਦੇ ਸਹਿਯੋਗ ਨਾਲ ਪਿਛਲੇ ਹਫਤੇ ਪ੍ਰੋਗਰਾਮ ਕੁਆਰਡੀਨੇਟਰ ਗੁਰਦੇਵ ਸਿੰਘ ਖਾਲਸਾ ਦੀ ਅਗਵਾਈ ਹੇਠ ਵੱਖ ਵੱਖ(ਸੋਰਸ ਸੈਗਰੀਗੇਸ਼ਨ) ਕਰਵਾਇਆ ਗਿਆ ਅਤੇ 1040 ਕਿਲੋਗ੍ਰਾਮ ਪਲਾਸਟਿਕ (ਲਿਫਾਫੇ ਦੀਆਂ ਗੱਠਾ) ਅਤੇ 610 ਕਿਲੋਗ੍ਰਾਮ ਪਲੇਨ ਗੱਤਾ (ਗੱਠਾ) ਵੇਚ ਕੇ ਦੋਵਾ ਦਾ ਕੁੱਲ 5030 ਰੁਪਏ ਨਗਰ ਕੌਂਸਲ ਜਲਾਲਾਬਾਦ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਗਏ।

ਉਨ੍ਹਾਂ ਕਿਹਾ ਕਿ ਇਹ ਗੱਤਾ ਅਤੇ ਲਿਫਾਫਾ ਨਗਰ ਕੌਂਸਲ ਜਲਾਲਾਬਾਦ ਦੁਆਰਾ ਚਲਾਈਆਂ ਗਈਆਂ ਟਾਟਾ ਏਸ ਗੱਡੀਆਂ ਦੁਆਰਾ ਅਤੇ ਇੰਨਫੋਰਮਲ ਵੇਸਟ ਕੁਲੈਕਟਰਾਂ ਦੁਆਰਾ ਡੋਰ ਟੁ ਡੋਰ ਇੱਕਠਾ ਕਰਵਾਇਆ ਗਿਆ ਸੀ । ਜਿਸ ਨੂੰ ਐਮ.ਆਰ.ਐਫ ਨੰਬਰ 2 ਤੇ ਵੱਖ ਵੱਖ ਕਰਕੇ ਲਿਫਾਫੇ ਅਤੇ ਪਲੇਨ ਗੱਤੇ ਦੀਆਂ ਗੱਠਾ ਬਣਵਾਈਆਂ ਗਈਆਂ ਸਨ ।

ਕਾਰਜ ਸਾਧਕ ਅਫਸਰ ਸ਼੍ਰੀ ਬਲਵਿੰਦਰ ਸਿੰਘ ਅਤੇ ਸੈਨੀਟਰੀ ਇੰਸਪੈਕਟਰ  ਜਗਦੀਪ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਆਮ ਲੋਕਾਂ, ਦੁਕਾਨਦਾਰਾਂ, ਹੋਟਲਾਂ, ਵਿਦਿਅਕ ਸੰਸਥਾਵਾਂ ਅਤੇ ਮੈਰਿਜ ਪੈਲਸਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਆਪਣੇ ਗਿੱਲੇ ਅਤੇ ਸੁੱਕੇ ਕੂੜੇ ਨੂੰ (2 ਡਸਟਬਿੰਨ ਹਰਾ ਅਤੇ ਨੀਲਾ) ਵੱਖ ਵੱਖ ਕਰਕੇ ਹੀ ਨਗਰ ਕੌਂਸਲ ਦੀਆਂ ਟਾਟਾ ਏਸ ਗੱਡੀਆਂ ਅਤੇ ਇੰਨਫੋਰਮਲ ਵੇਸਟ ਕੂਲੇਕਟਰਾਂ ਨੂੰ ਦੇਣ ਅਤੇ ਸਿੰਗਲ ਯੂਜ ਪਲਾਸਟਿਕ, ਪੋਲੀਥੀਨ ਦੀ ਵਰਤੋਂ ਨਾ ਕਰਨ ਤਾਂ ਜੋ ਕੂੜੇ ਨੂੰ ਘੱਟ ਕੀਤਾ ਜਾ ਸਕੇ ਗਿੱਲੇ ਕੂੜੇ ਤੋਂ ਖਾਦ ਬਣਾਈ ਜਾ ਸਕੇ ਅਤੇ ਠੋਸ ਕੂੜੇ ਨੂੰ ਐਮ.ਆਰ.ਐਫ ਨੰਬਰ 2 ਤੇ ਸੈਗਰੀਗੇਟ ਕਰਕੇ ਉੱਚਿਤ ਨਿਪਟਾਰਾ ਕੀਤਾ ਜਾ ਸਕੇ ।    


Share:

School news ਆਂਗਣਬਾੜੀ ਕੇਂਦਰਾਂ ਵਿਚ ਉਡਾਰੀਆਂ ਬਾਲ ਵਿਕਾਸ ਮੇਲੇ ਦੀਆਂ ਰੌਣਕਾਂ

ਆਂਗਣਬਾੜੀ ਕੇਂਦਰਾਂ ਵਿਚ ਉਡਾਰੀਆਂ ਬਾਲ ਵਿਕਾਸ ਮੇਲੇ ਦੀਆਂ ਰੌਣਕਾਂ


ਫਾਜਿਲਕਾ, 15 ਨਵੰਬਰ

ਡਾ: ਬਲਜੀਤ ਕੌਰ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਅਗਵਾਈ ਹੇਠ ਜਿਲ੍ਹਾ ਫਾਜਿਲਕਾ ਦੇ ਵੱਖ ਵੱਖ ਆਂਗਨਵਾੜੀ ਕੇਂਦਰਾਂ ਵਿਚ ਉਡਾਰੀਆਂ ਬਾਲ ਵਿਕਾਸ ਮੇਲੇ ਦੀ ਸੁਰੂਆਤ ਕੀਤੀ ਗਈ ਹੈ। ਜਿਲ੍ਹੇ ਦੇ ਆਂਗਨਵਾੜੀ ਕੇਂਦਰਾਂ ਵਿਚ 20 ਨਵੰਬਰ ਤੱਕ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਜਿਲ੍ਹਾ ਪ੍ਰੋਗਰਾਮ ਅਫਸਰ ਹਰਦੀਪ ਕੌਰ ਨੇ ਦਿੱਤੀ।


ਉਨ੍ਹਾਂ ਨੇ ਦੱਸਿਆ ਕਿ ਰਾਸਟਰੀ ਬਾਲ ਦਿਵਸ ਮੌਕੇ ਜਿਲ੍ਹਾ ਫਾਜਿਲਕਾ ਦੀਆਂ ਵੱਖ ਵੱਖ ਆਂਗਨਵਾੜੀ ਕੇਂਦਰਾਂ ਵਿਚ ਇਹ ਗਤੀਵਿਧੀਆਂ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਆਂਗਨਵਾੜੀ ਸੈਂਟਰ ਸਜਾਉਣ ਦੇ ਨਾਲਨਾਲ ਬੱਚਿਆਂ ਤੋ ਅਲੱਗ ਅਲੱਗ ਗਤੀਵਿਧੀਆਂ ਕਰਵਾਈਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਹਰ ਮਾਪੇ, ਹਰ ਗਲੀ, ਹਰ ਪਿੰਡ ਦੀ ਇਕੋ ਅਵਾਜ ਹਰ ਬੱਚੇ ਦਾ ਹੋਵੇ ਸੰਪੂਰਨ ਵਿਕਾਸ ਦੇ ਸੁਨੇਹੇ ਰਾਹੀਂ ਆਮ ਲੋਕਾਂ ਨੂੰ ਵੀ ਜਾਗਰੂਕ ਕੀਤਾ ਗਿਆ। ਹਰਦੀਪ ਕੌਰ ਨੇ ਦੱਸਿਆ ਕਿ ਸਾਰੇ ਆਂਗਨਵਾੜੀ ਸੈਂਟਰਾਂ ਵਿਚ ਸੁਪਰਵਾਈਜਰਾਂ, ਆਗਨਵਾੜੀ ਵਰਕਰਾਂ, ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜ਼ੋ ਕਿ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣਗੇ ਅਤੇ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ।    


Share:

School News गुमजाल स्कूल में मनाया गया बाल दिवस

 



अबोहर 

सरकारी हाई स्कूल, गुमजाल में शिक्षा विभाग, पंजाब और जिला शिक्षा अधिकारी डॉ सुखबीर सिंह बल के निर्देशानुसार बाल दिवस के अवसर पर बाल मेले का आयोजन किया गया। विज्ञान अध्यापक

 गगनदीप सिंह के नेतृत्व में विद्यार्थियों ने पंजाबी भाषा से संबंधित विभिन्न प्रकार के मुकाबले करवायें गये। इस अवसर पर हैडमास्टर श्री देवेन्द्र सिंह चौहान ने गांववासियों के साथ विद्यालय सालाना पत्रिका प्रेरणा अंक - 2 का अनावरण किया गया। गांववासियों में श्री मांगीलाल सहू, हंसराज गोदारा, शंकरलाल भादू, राजेन्द्र सुथार आदि उपस्थित थे। विभिन्न गतिविधियों में भाग लेने वाले विद्यार्थियों को सर्टिफक़िेट दिये गये।

Share:

नन्ही दुनिया में रही बाल दिवस की धूम

 



अबोहर

 नन्ही दुनिया स्कूल में वैसे तो हर दिन बच्चों के लिए स्पेशल होता है, चाहे वह एक्टिविटीज को लेकर हो या फिर त्यौहारों को लेकर हो। उन्हें हर रोज कुछ ना कुछ नया सीखने को मिलता है। वैसे ही गत दिवस भारत के पहले प्रधानमंत्री पंडित जवाहरलाल नेहरू जी के जन्म दिवस के उपलक्ष्य पर चिल्ड्रंस डे धूमधाम से मनाया गया जहां पर बच्चों को स्कूल के अध्यापकों ने पंडित जवाहरलाल नेहरू जी के बारे में जानकारी दी।


           उन्होंने बताया कि पंडित जवाहरलाल नेहरु जी देश के पहले प्रधानमंत्री थे और वह बच्चों से बहुत प्यार करते थे, इसीलिए उनके जन्मदिन को बाल दिवस के रूप में मनाया जाता है।  इस अवसर पर बच्चों ने डांस किया और खूब सारी गेम्स का भी आनंद लिया। इस दौरान ही बच्चों के फेवरेट कार्टून मिकी और मोटू के साथ बच्चों ने खूब इंजॉय किया, वहीं कार्टून मिकी और मोटू ने बच्चों को ज्यादा टीवी ना देखने और बाहर का खाना ना खाने का भी संदेश दिया। स्कूल प्रिंसिपल संजीव भारद्वाज जी ने बच्चों को बाल दिवस की बधाई दी।

Share:

ਠੇਕਾ ਆਧਾਰ ਤੇ ਪਟਵਾਰੀਆਂ/ਕਾਨੂੰਗੋਆਂ ਦੀ ਭਰਤੀ ਲਈ ਅਰਜੀਆਂ ਦੀ ਮੰਗ




 ਫਰੀਦਕੋਟ 15 ਨਵੰਬਰ 

 ਪੰਜਾਬ ਸਰਕਾਰ ਮਾਲ ਤੇ ਪੁਨਰਵਾਸ ਵਿਭਾਗ ਰਾਹੀਂ ਜ਼ਿਲ੍ਹਾ ਫਰੀਦਕੋਟ ਵਿਖੇ ਪਟਵਾਰੀਆਂ ਦੀਆਂ ਖਾਲੀ ਆਸਾਮੀਆਂ ਨੂੰ ਠੇਕੇ ਦੇ ਆਧਾਰ ਤੇ ਸੇਵਾ ਮੁਕਤ ਪਟਵਾਰੀਆਂ/ਕਾਨੂੰਗੋਆਂ ਵਿੱਚੋਂ ਬਤੌਰ ਪਟਵਾਰੀ ਭਰਤੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਹੁਣ ਪੰਜਾਬ ਸਰਕਾਰ ਮਾਲ ਤੇ ਪੁਨਰਵਾਸ ਵਿਭਾਗ (ਮੁਰੱਬਾਬੰਦੀ ਸ਼ਾਖਾ) ਰਾਹੀਂ ਹੋਰ ਸੋਧ ਅਨੁਸਾਰ ਮੁੜ ਠੇਕੇ ਦੇ ਆਧਾਰ ਤੇ ਪਟਵਾਰੀਆਂ ਦੀ ਭਰਤੀ ਕੀਤੀ ਜਾਣੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦਿੱਤੀ। 


ਉਨ੍ਹਾਂ ਇਸ ਸਬੰਧੀ ਵਿਸਥਾਰ ਸਹਿਤ ਦੱਸਦਿਆ ਕਿਹਾ ਕਿ ਠੇਕੇ ਦੇ ਆਧਾਰ ਤੇ ਭਰਤੀ ਲਈ ਅਰਜੀਆਂ ਦੇਣ ਵਾਲੇ ਪਟਵਾਰੀਆਂ ਦੀ ਉਮਰ ਹੱਦ  67 ਸਾਲ ਹੋਵੇ ਅਤੇ ਉਸ ਨੂੰ 35,000/- ਰੁਪਏ ਪ੍ਰਤੀ ਮਹੀਨਾ ਫਿਕਸ ਤਨਖਾਹ ਦਿੱਤੀ ਜਾਵੇਗੀ। ਇਹ ਭਰਤੀ ਮਿਤੀ 31.07.2023 ਜਾਂ ਇਨ੍ਹਾਂ ਅਸਾਮੀਆਂ ਤੇ ਰੈਗੁਲਰ ਭਰਤੀ ਹੋਣ, ਜੋ ਵੀ ਪਹਿਲਾਂ ਵਾਪਰੇ ਤੱਕ ਲਾਗੂ ਹੋਵੇਗੀ। ਠੇਕੇ ਦੇ ਆਧਾਰ ਤੇ ਭਰਤੀ ਪਟਵਾਰੀਆਂ ਦੀ ਨਿਯੁਕਤੀ ਪੇਂਡੂ ਖੇਤਰਾਂ (ਸਿਵਾਏ ਸ਼ਹਿਰੀ/ ਅਰਧ ਸਹਿਰੀ) ਵਿੱਚ ਕੀਤੀ ਜਾਵੇਗੀ। 


ਠੇਕੇ ਦੇ ਆਧਾਰ ਤੇ ਭਰਤੀ ਪਟਵਾਰੀਆਂ ਵੱਲੋਂ ਮਾਲ ਰਿਕਾਰਡ ਵਿੱਚ ਸਿੱਧੀ ਪਹੁੰਚ ਰਾਹੀਂ ਤਬਦੀਲੀ ਕਰਨ ਦਾ ਅਖਤਿਆਰ ਨਹੀਂ ਹੋਵੇਗਾ। ਇਨ੍ਹਾਂ ਆਸਾਮੀਆਂ ਤੇ ਠੇਕੇ ਦੇ ਆਧਾਰ ਤੇ ਤਾਇਨਾਤ ਪਟਵਾਰੀ ਏ.ਐਸ.ਆਰ/ਡੀ.ਐਸ.ਐਮ ਰਾਹੀਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਠੇਕੇ ਦੇ ਆਧਾਰ ਤੇ ਭਰਤੀ ਲਈ ਅਰਜੀ ਦੇਣ ਵਾਲੇ ਰਿਟਾਇਰਡ ਪਟਵਾਰੀ/ਕਾਨੂੰਗੋ ਵਿਰੁੱਧ ਕੋਈ ਅਪਰਾਧਕ ਕੇਸ ਜਾਂ ਵਿਭਾਗੀ ਪੜਤਾਲ ਲੰਬਿਤ ਨਾ ਹੋਵੇ ਅਤੇ ਉਸਦਾ ਸੇਵਾ ਰਿਕਾਰਡ ਸਾਫ ਸੁਥਰਾ ਹੋਣਾ ਚਾਹੀਦਾ ਹੈ । 


ਉਨ੍ਹਾਂ ਹੋਰ ਦੱਸਿਆ ਕਿ ਇੱਛੁਕ ਸੇਵਾ ਮੁਕਤ ਪਟਵਾਰੀ/ਕਾਨੂੰਗੋ ਆਪਣੀਆਂ ਅਰਜੀਆਂ ਇਸ ਦਫ਼ਤਰ ਦੀ ਸਦਰ ਕਾਨੂੰਗੋ ਸ਼ਾਖਾ, ਕਮਰਾ ਨੰ: 248, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਰੀਦਕੋਟ ਵਿਖੇ ਮਿਤੀ 30-11-2022 ਸਮਾਂ ਸਵੇਰੇ 11:00 ਵਜੇ ਤੱਕ ਦੇ ਸਕਦੇ ਹਨ। ਦਰਖਾਸਤ ਦੇ ਨਾਲ ਪ੍ਰਾਰਥੀ ਵੱਲੋਂ ਸਵੈ-ਘੋਸ਼ਣਾ ਵੀ ਦਿੱਤੀ ਜਾਵੇ ਕਿ ਉਸ ਵਿਰੁੱਧ ਕਿਸੇ ਵੀ ਅਦਾਲਤ ਵੱਲੋਂ ਕੋਈ ਵੀ ਸਜ਼ਾ ਨਹੀਂ ਸੁਣਾਈ ਗਈ ਅਤੇ ਉਸ ਖਿਲਾਫ ਕੋਈ ਵੀ ਕੋਰਟ ਕੇਸ/ ਇਨਕੁਆਰੀ/ ਐਫ.ਆਈ.ਆਰ ਲੰਬਿਤ ਨਹੀਂ ਹੈ। ਸਫਲ ਉਮਦੀਵਾਰ ਤੇ ਪੰਜਾਬ ਸਰਕਾਰ ਦੀਆਂ ਸਮੇਂ-ਸਮੇਂ ਤੇ ਜਾਰੀ ਸੇਵਾ ਸ਼ਰਤਾਂ ਲਾਗੂ ਹੋਣਗੀਆਂ।


Share:

ਇਸ Baby girl ਦੀ ਦਸਤਕ ਨੇ ਦੁਨੀਆਂ ਦੀ ਆਬਾਦੀ ਪਹੁੰਚਾਈ 8 billionth ਤੋਂ ਪਾਰ

 

This baby girl's knock reached the world's population 8 billion, know who is this baby girl
ਅੱਜ ਦੁਨੀਆਂ ਦੀ ਆਬਾਦੀ ਅੱਠ ਅਰਬ ਤੋਂ ਪਾਰ ਹੋ ਗਈ ਹੈ। ਭਲਾਂ ਹੀ ਵੱਧਦੀ ਆਬਾਦੀ ਚਿੰਤਾ ਦਾ ਕਾਰਨ ਹੈ ਪਰ ਲੋਕ ਜਾਨਣਾ ਚਾਹੁੰਦੇ ਹਨ ਕਿ ਆਖਰਕਾਰ 8 ਅਰਬਵਾਂ ਬੱਚਾ ਕੌਣ ਹੈ ਜਿਸ ਨੇ ਦੁਨੀਆਂ ਦੀ ਆਬਾਦੀ ਨੂੰ 8 ਅਰਬ ਤੋਂ ਪਾਰ ਕਰ ਦਿੱਤਾ। ਲੋਕ ਇਸ ਗੱਲ ਨੂੰ ਲੈ ਕੇ ਸਰਚ ਕਰ ਰਹੇ ਹਨ।


ਜੇਕਰ ਤੁਸੀ ਸੋਚ ਰਹੇ ਹੋ ਕਿ ਇਹ ਬੱਚਾ ਭਾਰਤ, ਚੀਨ, ਅਮੇਰਿਕਾ ਜਾਂ ਬ੍ਰਿਟੇਨ ਵਿਚ ਹੋਇਆ ਹੈ ਤਾਂ ਇਹ ਗਲਤ ਹੈ। ਸਹੀ ਜਵਾਬ ਵਿਚ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿਚ ਇਸ ਬੱਚੇ ਦੇ ਜਨਮ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਨੀਲਾ ਵਿਚ ਬੇਬੀ ਗਰਲ ਨੇ ਅੱਜ ਸਵੇਰੇ ਜਨਮ ਲਿਆ ਅਤੇ ਉਹ 8 ਅਰਬਵੀ ਬੱਚੀ ਹੈ। 





ਸੰਯੁਕਤ ਰਾਸ਼ਟਰ ਨੇ ਪਹਿਲਾਂ ਹੀ ਅਨੁਮਾਨ ਲਗਾਇਆ ਸੀ ਕਿ ਇਸ ਸਾਲ ਨਵੰਬਰ ਦੇ ਮੱਧ ਤੱਕ ਵਿਸ਼ਵ ਦੀ ਮਨੁੱਖੀ ਆਬਾਦੀ ਅੱਠ ਅਰਬ ਤੱਕ ਪਹੁੰਚ ਜਾਵੇਗੀ। ਇਸ ਦਾ  ਇਹ ਅਨੁਮਾਨ ਬਿਲਕੁੱਲ ਸਹੀ ਨਿਕਲਿਆ। ਨਵਜੰਮੀ ਬੱਚੀ ਦਾ ਨਾਂਅ ਵਿਨਿਸਮਾਬਨਸਾਗ ਰੱਖਿਆ ਗਿਆ ਹੈ। ਉਸਦੀ ਮਾਂ ਮਾਰੀਆ ਮਾਰਗਰੇਟ ਵਿਲੋਰੇਟ ਬਹੁਤ ਖੁਸ਼ ਹੈ।

ਉਸ ਨੇ ਕਿਹਾ ਕਿ ਉਸਦੀ ਬੇਟੀ ਨੂੰ ਦੁਨੀਆਂ ਦਾ 8 ਅਰਬਵਾਂ ਬੱਚਾ ਮੰਨਿਆ ਗਿਆ ਹੈ। ਉਸਦੇ ਲਈ ਇਹ ਅਸ਼ੀਰਵਾਦ ਵਰਗਾ ਹੈ।  



Share:

Definition List

blogger/disqus/facebook

Unordered List

Support