Nov 13, 2022

ਰਮਨਦੀਪ ਐੱਮ ਡੀ ਆਰ ਟੀ (ਅਮਰੀਕਾ) ਐੱਲ ਆਈ ਸੀ ਏਜੰਟ ਨੂੰ ਚੰਗੇ ਪ੍ਰਦਰਸ਼ਨ ਲਈ ਉਹਨਾਂ ਦੇ ਜਨਮ ਦਿਨ ਤੇ ਦਿੱਤਾ ਗਿਆ ਵਿਸ਼ੇਸ਼ ਸਨਮਾਨ:- ਬੀਰਬਲ ਕੰਬੋਜ



Fazilka 13 Nov 

India ਦੀ ਸਭ ਤੋਂ ਵੱਡੀ ਬੀਮਾ ਕੰਪਨੀ Lic  ਦੀ ਬਰਾਂਚ ਫਾਜ਼ਿਲਕਾ ਦੇ ਵਿੱਚ ਪਿਛਲੇ ਲਗਭਗ ਚਾਰ ਸਾਲ ਤੋਂ ਬੀਮੇ ਦੇ ਖੇਤਰ ਵਿੱਚ ਚੰਗੀ ਕਾਰਗੁਜ਼ਾਰੀ ਵਾਸਤੇ ਤੇ ਪਾਲਸੀ ਧਾਰਕਾਂ ਨੂੰ ਵਧੀਆ ਸਹੂਲਤਾਵਾ ਦੇਣ ਲਈ ਰਮਨਦੀਪ ਐੱਮ ਡੀ ਆਰ ਟੀ (ਅਮਰੀਕਾ) ਐਡਵਾਈਜਰ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਬ੍ਰਾਂਚ ਫਾਜ਼ਿਲਕਾ ਦੇ ਸੀਨੀਅਰ ਬ੍ਰਾਂਚ ਮੈਨੇਜਰ ਸ੍ਰੀ ਰਮੇਸ਼ ਕੁਮਾਰ  ਤੇ ਵਿਕਾਸ ਅਧਿਕਾਰੀ  ਲਖਿੰਦਰ ਸਿੰਘ ਸੈਣੀ ਵੱਲੋਂ  ਵਿਸ਼ੇਸ਼ ਸਨਮਾਨ ਦੇ ਕੇ ਇਸ ਦਿਨ ਨੂੰ ਯਾਦਗਾਰ ਬਣਾਇਆ ਗਿਆ।




ਜਾਣਕਾਰੀ ਦਿੰਦਿਆਂ ਉਹਨਾਂ ਦੇ ਸਾਥੀ ਬੀਰਬਲ ਕੰਬੋਜ ਨੇ ਦੱਸਿਆ ਕਿ ਇਸ ਮੌਕੇ ਤੇ ਉਹਨਾਂ ਨੂੰ ਦੋ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਇੱਕ ਤਾਂ ਅਕਤੂਬਰ ਟੋਪਰ ਪਰੀਅਮ ਅਵਾਰਡ ਤੇ ਦੂਸਰਾ ਜ਼ੋਨਲ ਆਫਿਸ ਦਿੱਲੀ ਵੱਲੋਂ ਇੱਕ ਮਹੀਨੇ ਵਿੱਚ 30 ਪਾਲਸੀਆਂ ਪੂਰੀਆਂ ਕਰਨ ਵਾਸਤੇ ਦਿੱਤਾ ਗਿਆ। ਇਸ ਮੌਕੇ ਤੇ ਸਮੂਹ ਅਫਸਰ ਸਾਹਿਬਾਨਾ ਤੇ ਸਰਦਾਰ ਲਖਿੰਦਰ ਸਿੰਘ ਸੈਣੀ ਜੀ ਦੀ ਸਮੂਹ ਟੀਮ ਵੱਲੋਂ ਰਮਨਦੀਪ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ।

ਇਸ ਮੌਕੇ ਤੇ ਬ੍ਰਾਂਚ ਮੈਨੇਜਰ ਤੇ ਵਿਕਾਸ ਅਧਿਕਾਰੀ ਵੱਲੋਂ ਸਮੂਹ ਏਜੰਟਾਂ ਨੂੰ ਐੱਲ ਆਈ ਸੀ ਵਿੱਚ ਲੋਕਾ‌ ਨੂੰ ਪਾਲਸੀ ਲੈਣ ਲਈ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋਂ ਹਰ ਨਾਗਰਿਕ ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰ ਸਕੇ।

ਅੰਤ ਵਿੱਚ ਰਮਨਦੀਪ ਨੇ ਸਮੂਹ ਅਫਸਰਾਂ ਤੇ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸਨਮਾਨ ਦੇ ਅਸਲੀ ਹੱਕਦਾਰ ਉਹਨਾਂ ਦੇ ਪਾਲਸੀ ਧਾਰਕ ਹਨ ਜਿਹਨਾਂ ਦੀ ਬਦੌਲਤ ਅੱਜ ਇਹ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ ਹੈ।



10 ਸਾਲ ਦੀ ਉਮਰ ਵਿਚ ਲੜਿਆ ਪਹਿਲਾ ਯੁੱਧ, 12 ਸਾਲ ਦੀ ਉਮਰ ਵਿਚ ਸੰਭਾਲੀ ਗੱਦੀ, ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦੀ ਗਾਥਾ


 

ਸਿੱਖਾਂ ਦੇ ਸਭ ਤੋਂ ਬਹਾਦਰ ਯੋਧੇ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦੁਨੀਆਂ ਭਰ ਵਿਚ ਜਾਣੀ ਜਾਂਦੀ ਹੈ। ਉਨ੍ਹਾਂ ਨੂੰ ਸ਼ੇਰ ਪੰਜਾਬ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਨਾ ਕੇਵਲ ਪੰਜਾਬ ਨੂੰ ਇਕ ਸੁਰੱਖਿਅਤ ਰਿਆਸਤ ਦੇ ਰੂਪ ਵਿਚ ਇਕਜੁੱਟ ਰੱਖਿਆ ਬਲਕਿ ਸਾਰੀ ਉਮਰ ਅੰਗਰੇਜਾਂ ਨੂੰ ਫਟਕਣ ਤੱਕ ਨਹੀਂ ਦਿੱਤਾ ਸੀ। ਮਹਿਜ 10 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਯੁੱਧ ਲੜਿਅ ਸੀ ਅਤੇ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਤੋਂ ਬਾਅਦ ਉਨ੍ਹਾਂ ਨੇ ਮਹਿਜ 12 ਸਾਲ ਦੀ ਉਮਰ ਵਿਚ ਗੱਦੀ ਸੰਭਾਲੀ ਸੀ। ਉਨ੍ਹਾਂ ਦੀ ਜੈਯੰਤੀ ਤੇ ਜਾਣਦੇ ਹਾਂ ਉਨ੍ਹਾਂ ਦੀ ਵੀਰਤਾ ਨਾਲ ਜੁੜੇ ਕਿੱਸੇ 

ਇਹ ਵੀ ਪੜ੍ਹੋ 13 ਨਵੰਬਰ ਦਾ ਇਤਿਹਾਸ -ਕੰਲੋਬੀਆ ਵਿਚ ਫਟਿਆ ਸੀ ਜਵਾਲਾ ਮੁਖੀ ਹੋ ਗਈ ਸੀ 23 ਹਜ਼ਾਰ ਲੋਕਾਂ ਦੀ ਮੌਤ

  • 1780 ਵਿਚ ਅੱਜ ਹੀ ਦੇ ਦਿਨ ਉਨ੍ਹਾਂ ਦਾ ਜਨਮ ਪੰਜਾਬ ਦੇ ਗੁਜਰਾਂਵਾਲਾ ਹੁਣ ਪਾਕਿਸਤਾਨ ਵਿਚ ਹੋਇਆ ਸੀ। ਉਨ੍ਹੀ ਦਿਨੀਂ ਸਿੱਖਾਂ ਅਤੇ ਅਫ਼ਗਾਨਾਂ ਦੇ ਰਾਜ ਵਿਚ ਪੰਜਾਬ ਕਈ ਮਿਸਲਾਂ ਵਿਚ ਵੰਡਿਆ ਹੋਇਆ ਸੀ। ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਸੁਕਰਚਕੀਆ ਮਿਸਲ ਦੇ ਕਮਾਂਡਰ ਸਨ। ਜਿੰਨ੍ਹਾਂ ਦਾ ਡੇਰਾ ਗੁਜਰਾਂਵਾਲਾ ਵਿਚ ਸੀ। ਰਣਜੀਤ ਸਿੰਘ ਉਸ ਸਮੇਂ ਮਹਿਜ 12 ਸਾਲ ਦੇ ਸਨ। ਜਦੋਂ ਉਨ੍ਹਾਂ ਦੇ ਪਿਤਾ ਚੱਲ ਵਸੇ ਅਤੇ ਉਨ੍ਹਾਂ ਨੇ ਗੱਦੀ ਸੰਭਾਲੀ 
  • 1793 ਤੋਂ 1798 ਦੇ ਵਿਚਕਾਰ ਅਫ਼ਗਿਨਸਤਾਨ ਦੇ ਸ਼ਾਸਕ ਜਮਾਨਸ਼ਾਹ ਨੇ ਲਾਹੌਰ ਤੇ ਹਮਲਾ ਕਰਕੇ ਉਸ ਤੇ ਆਪਣਾ ਅਧਿਕਾਰ ਜਮ੍ਹਾ ਲਿਆ ਸੀ। ਹਲਾਂ ਕਿ ਮਤਰੇਏ ਭਰਾ ਮਹਿਮੂਦ ਦੇ ਵਿਰੋਧ ਦੇ ਕਾਰਨ ਉਸ ਨੂੰ ਕਾਬੁਲ ਵਾਪਸ ਜਾਣਾ ਪਿਆ ਸੀ। ਇਸ ਦੌਰਾਨ ਹੀ ਉਸਦੀਆਂ ਕਈਆਂ ਤੋਪਾਂ ਜੇਹਲਮ ਨਦੀ ਵਿਚ ਡਿੱਗ ਗਈਆਂ ਸਨ। ਰਣਜੀਤ ਸਿੰਘ ਨੂੰ ਜਦੋਂ ਪਤਾ ਚੱਲਿਆ ਤਾਂ ਉਨ੍ਹਾਂ ਨੂੰ ਕੱਢ ਕੇ ਸੁਰੱਖਿਅਤ ਵਾਪਸ ਕਾਬਲ ਭਿਜਵਾ ਦਿੱਤਾ। ਇਸ ਤੇ ਜਮਾਨਸ਼ਾਹ ਖੁਸ਼ ਹੋਇਆ ਅਤੇ ਉਸਨੇ ਰਣਜੀਤ ਸਿੰਘ ਨੂੰ ਲਹੌਰ ਦਾ ਅਧਿਕਾਰ ਲੈਣ ਦੇ ਲਈ ਸਹਿਮਤੀ ਦੇ ਦਿੱਤੀ।
  • ਰਣਜੀਤ ਸਿੰਘ ਨੇ ਲਾਹੌਰ ਤੇ ਹਮਲਾ ਕਰ ਦਿੱਤਾ ਅਤੇ 7 ਜੁਲਾਈ 1799 ਨੂੰ ਲਾਹੌਰ ਤੇ ਅਧਿਕਾਰ ਕਰ ਲਿਆ। ਉਸ ਸਮੇਂ ਉਹ ਨੌਜਵਾਨ ਸਨ। 12 ਅਪ੍ਰੈਲ 1801 ਨੂੰ ਰਣਜੀਤ ਸਿੰਘ ਨੇ ਮਹਾਰਾਜਾ ਦੀ ਉਪਾਧੀ ਧਾਰਨ ਕੀਤੀ। ਉਨ੍ਹਾਂ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। 1802 ਵਿਚ ਅਮ੍ਰਿਤਸਰ ਵੱਲ ਰੁਖ ਕੀਤਾ। ਅਫ਼ਗਾਨਾਂ ਦੇ ਖਿਲਾਫ਼ ਉਨ੍ਹਾਂ ਨੇ ਕਈ ਲੜਾਈਆਂ ਲੜੀਆਂ। ਉਨ੍ਹਾਂ ਨੂੰ ਪੱਛਮ ਵੱਲ ਭਜਾ ਦਿੱਤਾ। 
  • ਬਚਪਨ ਵਿਚ ਹੀ ਚੇਚਕ ਦੀ ਬਿਮਾਰੀ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਇਕ ਅੱਖ ਦੀ ਰੌਸ਼ਨੀ ਚਲੀ ਗਈ ਸੀ ਉਹ ਕਿਹਾ ਕਰਦੇ ਸਨ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਇਸ ਲਈ ਇਕ ਅੱਖ ਦਿੱਤੀ ਹੈ ਤਾਂ ਕਿ ਉਹ ਹਿੰਦੂ, ਮੁਸਲਿਮ, ਸਿੱਖ, ਇਸਾਈ , ਅਮੀਰ ਗਰੀਬ ਨੂੰ ਬਰਾਬਰ ਦੇਖ ਸਕਣ। ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਸਿੱਖ ਧਰਮ ਅਪਣਾਉਣ ਲਈ ਦਬਾਅ ਨਹੀਂ ਪਾਇਆ ਸੀ ਉਹ ਸਿੱਖਾਂ ਦੇ ਮਹਾਨ ਮਹਾਰਾਜਾ ਸਨ। 


ਝਗੜੇ ਮੁਕਾਓ, ਪਿਆਰ ਵਧਾਓ, ਲੋਕ ਅਦਾਲਤ ਰਾਹੀਂ ਸਸਤਾ ਅਤੇ ਛੇਤੀ ਇਨਸਾਫ ਪਾਓ

ਨੈਸ਼ਨਲ ਲੋਕ ਅਦਾਲਤ ਵਿਚ 1420 ਕੇਸਾਂ ਦਾ ਨਿਪਟਾਰਾ ਕੀਤਾ ਗਿਆ

fazilka lok adalt news,


ਫਾਜ਼ਿਲਕਾ, 13 ਨਵੰਬਰ
ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਦੇ ਦਿਸ਼ਾ ਨਿਰਾਦੇਸ਼ਾਂ ਹੇਠ, ਮੈਡਮ ਜਤਿੰਦਰ ਕੌਰ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਜੀ ਦੀ ਰਹਿਨੁਮਾਈ ਹੇਠ ਅੱਜ 12.11.2022 ਨੂੰ ਜਿਲ੍ਹਾ Fazilka , Abohar, jalalabad ਵਿਖੇ National  ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ ਦੋਨਾਂ ਪਾਰਟੀਆਂ ਦੀ ਆਪਸੀ ਸਹਿਮਤੀ ਨਾਲ ਕਈ ਕੇਸਾਂ ਦਾ ਨਿਪਟਾਰਾ ਕਰਵਾਇਆ ਗਿਆ।

ਇਸ ਨੈਸ਼ਨਲ ਲੋਕ ਅਦਾਲਤ ਵਿਚ ਜਿਲ੍ਹਾ Fazilka ਵਿਖੇ 13 ਬੈਂਚ ਲਗਾਏ ਗਏ ਜਿਸ ਵਿਚ 7 ਬੈਂਚ ਫਾਜ਼ਿਲਕਾ, 4 ਬੈਂਚ Abohar ਅਤੇ 2 ਬੈਂਚ ਜਲਾਲਾਬਾਦ ਦੇ ਸਨ। ਇਸ ਮੋਕੇ ਤੇ ਫਾਜ਼ਿਲਕਾ ਵਿਖੇ  ਜਗਮੋਹਨ ਸਿੰਘ ਸੰਘੇ, ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ— ਇੰਨਚਾਰਜ, ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਨੇ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ 1420 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 19,72,51,299/— ਰੁਪਏ ਦੇ ਅਵਾਰਡ  ਪਾਸ ਕੀਤੇ ਗਏ।
 ਅਮਨਦੀਪ ਸਿੰਘ, ਮਾਨਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ  ਨੇ ਦੱਸਿਆ ਕਿ ਇਹਨਾਂ ਲੋਕ ਅਦਾਲਤਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲਦੀ ਹੈ ਉੱਥੇ ਉਹਨਾਂ ਲੋਕਾ ਦੇ ਸਮਾਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। ਲੋਕ ਅਦਾਲਤ ਦੁਆਰਾ ਦੋਨੋ ਪਾਰਟੀਆਂ ਵਿੱਚ ਆਪਸੀ ਦੁਸ਼ਮਣੀ ਖਤਮ ਹੋ ਜਾਂਦੀ ਹੈ ਅਤੇ ਭਾਈਚਾਰਾ ਵੱਧਦਾ ਹੈ। ਲੋਕ ਅਦਾਲਤ ਵਿੱਚ ਫੈਸਲਾਂ ਹੋਣ ਤੋਂ ਬਾਅਦ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਿਸ ਮਿਲ ਜਾਂਦੀ ਹੈ। ਇਸਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਣਤਾ ਪ੍ਰਾਪਤ ਹੈ। ਇਸ ਦੇ ਫੈਸਲੇੋ ਦੇ ਖਿਲਾਫ਼ ਕੋਈ ਅਪੀਲ ਨਹੀਂ ਹੋ ਸਕਦੀ। ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਕੇਸਾਂ ਦਾ ਲੋਕ ਅਦਾਲਤ ਵਿੱਚ ਫੈਸਲਾ ਕਰਾ ਕੇ ਵੱਧ ਤੋਂ ਵੱਧ ਲਾਭ ਉਠਾੳ।
ਇਥੇ ਇਹ ਵੀ ਦੱਸਣਯੋਗ ਹੈ ਕਿ ਮੁਫਤ ਕਾਨੂੰਨੀ ਸਲਾਹ ਅਤੇ ਵਕੀਲ ਲਈ ਤੁਸੀਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਦੇ ਦਫਤਰ ਵਿੱਚ ਬਨੇ ਫਰੰਟ ਆਫਿਸ ਵਿੱਚ ਕੇਸ ਲਗਾ ਸਕਦੇ ਹੋ ਅਤੇ ਵਧੇਰੀ ਜਾਨਕਾਰੀ ਲਈ ਟੋਲ ਫਰੀ ਨੰ 1968 ਜਾਂ ਦਫਤਰ ਦਾ ਨੰ. 261500 ਜਾਂ ਈ—ਮੇਲ ਆਈ.ਡੀ  Dtlsa.fzk@punjab.gov.in     ਤੇ ਸੰਪਰਕ ਕਰ ਸਕਦੇ ਹੋ।

13 ਨਵੰਬਰ ਦਾ ਇਤਿਹਾਸ - Colombiaਵਿਚ ਫਟਿਆ ਸੀ ਜਵਾਲਾ ਮੁਖੀ ਹੋ ਗਈ ਸੀ 23 ਹਜ਼ਾਰ ਲੋਕਾਂ ਦੀ ਮੌਤ




 13 ਅੰਕ ਨੂੰ ਆਮ ਤੌਰ ਤੇ ਮਨਹੂਸ ਮੰਨਿਆ ਜਾਂਦਾ ਹੈ ਇਹ ਹੀ ਵਜ੍ਹਾ ਹੈ ਕਿ ਲੋਕ 13 ਨੰਬਰ ਤੋਂ ਬਚਦੇ ਹਨ। ਨਵੀਂਆਂ ਵਸਾਈਆਂ ਜਾਣ ਵਾਲੀਆਂ ਬਸਤੀਆਂ ਵਿਚ ਉਚੀਆਂ ਇਮਾਰਤਾਂ ਵਿਚ 13 ਨੰਬਰ ਫਲੋਰ ਅਤੇ 13 ਨੰਬਰ ਸੈਕਟਰ ਨਾ ਬਣਾਉਣ ਦਾ ਵੀ ਚੱਲਣ ਹੈ। ਇਹ ਅਲੱਗ ਗੱਲ ਹੈ ਕਿ ਜਿੰਨ੍ਹਾ ਲੋਕਾਂ ਦਾ ਜਨਮ ਦਿਨ 13 ਨਵੰਬਰ ਨੂੰ ਹੁੰਦਾ ਹੈ ਉਹ ਉਸ ਨੂੰ ਧੂਮ ਧਾਮ ਨਾਲ ਮਨਾਉਂਦੇ ਹਨ। ਇਤਿਹਾਸ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ ਤੇ ਬਹੁਤ ਸਾਰੀਆਂ ਚੰਗੀਆਂ ਅਤੇ ਮਾੜੀਆਂ ਘਟਨਾਵਾਂ ਦਰਜ ਹਨ। 

ਫਰਾਂਸ ਵਿਚ ਇਸ ਦਿਨ ਬੜੀ ਮਾੜੀ ਘਟਨਾ ਘਟੀ ਸੀ। 2015 ਵਿਚ 13 ਨਵੰਬਰ ਨੂੰ ਅੱਤਵਾਦੀਆਂ ਨੇ ਤਿੰਨ ਥਾਵਾਂ ਤੇ ਬੜੇ ਵੱਡੇ ਹਮਲੇ ਨੂੰ ਅੰਜਾਮ ਦਿੱਤਾ ਸੀ। ਜਿਸ ਵਿਚ ਘੱਟ ਤੋਂ ਘੱਟ 130 ਲੋਕਾਂ ਦੀ ਮੌਤ ਹੋ ਗਈ ਸੀ। 350 ਤੋਂ ਜਿਆਦਾ ਲੋਕ ਜ਼ਖ਼ਮੀ ਹੋ ਗਏ ਸਨ। ਦੇਸ਼ ਦੁਨੀਆਂ ਦੇ ਇਤਿਹਾਸ ਵਿਚ 13 ਨਵੰਬਰ ਦੀ ਤਾਰੀਚ ਵਿਚ ਦਰਜ ਹੋਰ ਮੱਹਤਵਪੂਰਨ ਘਟਨਾਵਾਂ ਦਾ ਸਿਲਸਿਲੇ ਦਾ ਬਿਊਰੋ ਇਸ ਤਰ੍ਹਾਂ ਹੈ। 

  • - 1780 -ਪੰਜਾਬ ਦੇ ਮਹਾਰਾਜਾ Ranjeet ਸਿੰਘ ਦਾ ਗੁਜਰਾਂਵਾਲਾ ਵਿਚ ਜਨਮ ਹੋਇਆ। ਇਹ ਸਥਾਨ ਹੁਣ ਪਾਕਿਸਤਾਨ ਵਿਚ ਹੈ।
  • - 1969 Lndon ਦੇ ਇਕ ਹਸਪਤਾਲ ਵਿਚ ਵਿਚ ਇਕ ਔਰ ਤਨੇ ਪੰਜ ਬੱਚਿਆਂ ਨੂੰ ਜਨਮ ਦਿੱਤਾ। ਕਵੀਨ ਕਲਾਰਟ ਨੇ ਹਸਪਤਾਲ ਵਿਚ ਸ਼ਤਾਬਦੀ ਤੋਂ ਪਹਿਲਾਂ ਇਕ ਸਾਥ ਪੰਜ ਬੱਚਿਆਂ ਨੂੰ ਜਨਮ ਦਿੱਤਾ। 
  • - 1971 Amrica ਦੇ ਅੰਤਰਿਕਸ਼ ਯਾਨ ਮੈਰੀਅਰ 9 ਨੇ ਮੰਗਲ ਗ੍ਰਹਿ ਦਾ ਚੱਕਰ ਲਗਾਇਆ। ਇਹ ਪਹਿਲਾ ਮੌਕਾ ਸੀ ਜਦੋਂ ਧਰਤੀ ਤੋਂ ਭੇਜੇ ਗੇ ਕਿਸੇ ਯਾਨ ਨੇ ਦੂਜੇ ਗ੍ਰਹਿ ਦਾ ਚੱਕਰ ਲਗਾਇਆ ਸੀ। ਕਰੀਬ ਇਕ ਮਹੀਨੇ ਬਾਅਦ ਵਿਗਿਆਨਕਾਂ ਨੂੰ ਮੰਗਲ ਗ੍ਰਹਿ ਦੀਆਂ ਤਸਵੀਰਾਂ ਸਾਫ਼ ਦਿਖਾਈ ਦਿੱਤੀਆਂ। 
  • - 1979 ਇਕ ਸਾਲ ਤੱਕ ਬੰਦ ਰਹਿਣ ਦੇ ਬਾਅਦ ਟਾਈਮਜ਼ News paper  ਦਾ ਪ੍ਰਕਾਸ਼ਨ ਫਿਰ ਤੋਂ ਸ਼ੁਰੂ ਹੋਇਆ। ਦਰਅਸਲ           ਇਕ ਸਾਲ ਲਈ ਤਕਨੀਕੀ ਖਰਾਬੀਆਂ ਕਾਰਨ ਅਖ਼ਬਾਰ ਦਾ ਪ੍ਰਬੰਧਨ ਰੋਕ ਦਿੱਤਾ ਗਿਆ ਸੀ। 
  • - 1985 ਕੰਲੋਬੀਆ ਵਿਚ ਜਵਾਲਾਮੁਖੀ ਫੱਟਣ ਨਾਲ 23 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ ਸੀ। 
  • 1997 ਸੁਰੱਖਿਆ ਪਰੀਸ਼ਦ ਵਿਚ ਇਰਾਕ ਦੀ ਯਾਤਰਾ ਤੇ ਪਾਬੰਦੀ ਲਗਾਈ ਗਈ। 
  • 1998 ਤਿਬੱਤ ਦੇ ਅਧਿਆਤਮਕ ਨੇਤਾ ਦਲਾਈ ਲਾਮਾ ਅਤੇ ਅਮੇਰਿਕੀ ਰਾਸ਼ਟਰਪਤੀ ਬਿਲ ਕÇਲੰਟਨ ਨੇ ਮੁਲਾਕਾਤ         ਕੀਤੀ। ਚੀਨ ਦੇ ਭਾਰੀ ਵਿਰੋਧ ਦੇ ਕਾਰਨ ਵੀ ਇਹ ਮੁਲਾਕਾਤ ਹੋਈ। 
  • 2015 ਅੱਤਵਾਦੀਆਂ ਨੇ ਪੈਰਿਸ ਤੇ ਹਮਲਾ ਕੀਤਾ। 130 ਲੋਕਾਂ ਦੀ ਮੌਤ ਹੋ ਗਈ ਅਤੇ 350 ਤੋਂ ਜਿਆਦਾ ਲੋਕ ਜ਼ਖ਼ਮੀ ਹੋ ਗਏ


Nov 12, 2022

ਲੋਕ ਅਦਾਲਤਾਂ ਬਣੀਆਂ ਲੋਕਾਂ ਦਾ ਸਹਾਰਾ , ਹੋਇਆ ਕੇਸਾਂ ਦਾ ਨਿਪਟਾਰਾ

ਜ਼ਿਲ੍ਹਾ ਫਿਰੋਜ਼ਪੁਰ ਦੀਆਂ ਅਦਾਲਤਾਂ ਵਿਚ ਲਗਾਈ ਗਈ ਨੈਸ਼ਨਲ ਲੋਕ ਅਦਾਲਤ

ਲੋਕ ਅਦਾਲਤ ਵਿਚ 2271 ਕੇਸਾਂ ਦਾ ਕੀਤਾ ਗਿਆ ਨਿਪਟਾਰਾ

 


ਫਿਰੋਜ਼ਪੁਰ  12 ਨਵੰਬਰ  

 ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦਿੱਲੀ ਅਤੇ ਜਸਟਿਸ  ਤਜਿੰਦਰ ਸਿੰਘ ਢੀਂਡਸਾ ਜੱਜ Punjab ਅਤੇ Haryana  ਹਾਈ ਕੋਰਟ ਕਮ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਫਿਰੋਜ਼ਪੁਰ ਦੀ ਮਿਸ ਏਕਤਾ ਉੱਪਲ ਚੀ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਫਿਰੋਜ਼ਪੁਰ ਵੱਲੋਂ ਇਸ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਅਦਾਲਤਾਂ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ

          ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਵੀਰਇੰਦਰ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਵਿਰੋਜਪੁਰ ਦੀਆਂ ਅਦਾਲਤਾਂ ਵਿੱਚ 14 ਬੈਂਚਸਥਾਈ ਲੋਕ ਅਦਾਲਤ ਵਿਖੇ ਬੈਂਚਜੀਰਾ ਵਿਖੇ ਬੈਂਚ ਅਤੇ ਗੁਰੂਹਰਸਹਾਏ ਵਿਖੇ ਬੈਂਚ ਬਣਾਏ ਗਏ ਹਨ । ਇਸ ਤੋਂ ਇਲਾਵਾ ਕੰਜਿਊਮਰ ਕੋਰਟ ਵਿਖੇ ਅਤੇ 13 ਰੈਵੇਨਿਊ ਕੋਰਟਾਂ ਦੇ ਬੈਂਚ ਵੀ ਬਣਾਏ ਗਏ । ਇਸ ਲੋਕ ਅਦਾਲਤ ਵਿੱਚ 3468 ਕੇਸਾਂ ਵਿੱਚੋਂ 2271 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਸੌ ਨਿਪਟਾਰਾ ਕੀਤੇ ਗਏ ਕੋਰਟ ਕੇਸ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਲੰਬਿਤ ਕੁੱਲ ਮਾਮਲਿਆਂ ਦਾ 7.03 % ਕੇਸ ਹਨ ।  ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਦੇ ਰਾਹੀਂ ਜ਼ਿਲ੍ਹਾ ਵਿਰੋਜ਼ਪੁਰ ਕਚਹਿਰੀਆਂ ਦੇ ਲੰਬਿਤ ਮਾਮਲਿਆਂ ਦੇ ਵਿੱਚ ਲੰਬਿਤ ਮਾਮਲਿਆਂ ਦੀ ਸੂਚੀ ਵਿੱਚ ਕਮੀ ਆਈ ਹੈ ਅਤੇ 35,08,01,453.4/- ਰੁਪਏ ਦਾ ਅਵਾਰਡ ਪਾਸ ਕੀਤਾ ਗਿਆ ਅਤੇ ਪ੍ਰੀ ਲਿਟੀਗੇਸ਼ਨ ਸਟੇਜ਼ ਤੇ ਲੱਗੇ ਕੇਸਾਂ ਵਿੱਚੋਂ 422 ਕੇਸਾਂ ਦਾ ਨਿਪਟਾਰਾ ਕਰਕੇ 1.05,67,772.2/- ਰੁਪਏ ਦਾ ਅਵਾਰਡ ਪਾਸ ਕੀਤਾ ਗਿਆ ।

          ਉਨ੍ਹਾਂ ਅੱਗੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਵੱਖ ਵੱਖ ਤਰ੍ਹਾਂ ਦੇ ਕੇਸਾਂ ਦਾ ਜਿਵੇਂ ਕਿ ਦੀਵਾਨੀ ਕੇਸਰਾਜੀਨਾਮਾ ਹੋਣ ਯੋਗ ਫੌਜਦਾਰੀ ਕੇਸਚੈੱਕ ਬਾਊਂਸਰਿਕਵਰੀ ਦੇ ਕੇਸਟ੍ਰੈਫਿਕ ਚਲਾਨ ਅਤੇ ਘਰੇਲੂ ਝਗੜਿਆਂ ਦੇ ਕੇਸ ਅਤੇ ਪ੍ਰੀ ਲਿਟੀਗੇਟਿਵ ਕੇਸ ਜਿਨ੍ਹਾਂ ਵਿੱਚ ਬੈਂਕ ਰਿਕਵਰੀ ਪ੍ਰਾਈਵੇਟ ਫਾਇਨਾਂਸ ਕੰਪਨੀਮੋਬਾਇਲ ਅਤੇ ਟੈਲੀਫੋਨ ਕੰਪਨੀਆਂ ਦੇ ਕੇਸਾਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਦੇ ਨਾਲ ਕੀਤਾ ਗਿਆ ਇਸ ਦੌਰਾਨ ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਹਰਦੀਪ ਸਿੰਘ ਦੀ ਅਦਾਲਤ ਵਿੱਚ ਲੱਗੇ ਬੈਂਚ ਵੱਲੋਂ ਕੁੱਲ 1607860/- ਰੁਪਏ ਦੀ ਰਕਮ ਦੂਜੀ ਧਿਰ ਨੂੰ ਚੈੱਕ ਅਤੇ ਡਰਾਫਟਾਂ ਰਾਹੀਂ ਦੁਆ ਕੇ ਉਨ੍ਹਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਜਿਨ੍ਹਾ ਵਿੱਚ ਇਸਤਗਾਸਾ ਅਤੇ ਐੱਮ. ਏ. ਸੀ. ਟੀ ਦੇ ਕੇਸ ਸ਼ਾਮਿਲ ਹਨ । ਇਸ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਵੱਖ ਵੱਖ ਤਰ੍ਹਾਂ ਦੇ ਕਾਫੀ ਕੇਸਾਂ ਦਾ ਨਿਪਟਾਰਾ ਆਪਸੀ ਰਜ਼ਾਮੰਦੀ ਨਾਲ ਕੀਤਾ ਗਿਆ

          ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਵਿੱਚ ਫੈਸਲਾ ਹੋਏ ਕੇਸਾਂ ਦੀ ਕੋਈ ਅਪੀਲ ਦਲੀਲ ਨਹੀਂ ਹੁੰਦੀ । ਲੋਕ ਅਦਾਲਤ ਵਿੱਚ ਹੋਏ ਫੈਸਲੇ ਨੂੰ ਡਿਕਰੀ ਦੀ ਮਾਨਤਾ ਪ੍ਰਾਪਤ ਹੈ ਅਤੇ ਇਹ ਫੈਸਲੇ ਤਸੱਲੀਬਖਸ਼ ਹੁੰਦੇ ਹਨ ਅਤੇ ਧਿਰਾਂ ਨੂੰ ਮੁੱਕਦਮੇ ਬਾਜੀ ਤੋਂ ਮੁਕਤੀ ਮਿਲਦੀ ਹੈ ਅਤੇ ਹੋਰ ਕਈ ਮਾਨਸਿਕ ਪਰੇਸ਼ਾਨੀਆਂ ਤੋਂ ਧਿਰਾਂ ਨੂੰ ਮੁਕਤੀ ਮਿਲਦੀ ਹੈ। ਇਸ ਦੇ ਨਾਲ ਹੀ ਸੀ.ਜੇ.ਐੱਮ. ਮਿਸ ਏਕਤਾ ਉੱਪਲ ਵੱਲੋਂ ਜ਼ਿਲ੍ਹਾ ਕਚਹਿਰੀਆਂ ਵਿਖੇ ਇੱਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕਰਵਾਇਆ ਗਿਆਜਿਸ ਵਿੱਚ ਮਾਨਯੋਗ ਸੈਸ਼ਨ ਜੱਜ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਪ੍ਰੈਸ ਰਿਪੋਰਟਰਾਂ ਨੂੰ ਸੰਬੋਧਨ ਕੀਤਾ ਅਤੇ ਇਸ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ । 


Dara ਸਿ਼ਕੋਹ ਦੀ ਸ਼ਾਦੀ ਵਿਚ ਜਹਾਂਆਰਾ ਨੇ ਖਰਚ ਕੀਤੇ ਸਨ 18 ਲੱਖ ਰੁਪਏ, ਮੁਗਲ ਸ਼ਹਿਜਾਦੀਆਂ ਕੋਲ ਕਿੱਥੋਂ ਆਉਂਦੇ ਸਨ ਏਨੇ ਪੈਸੇ



ਮ੍ਰੁਗਲਾਂ ਨੇ ਭਾਰਤ ਵਿਚ ਲੰਬੇ ਸਮੇਂ ਤੱਕ ਸ਼ਾਸਨ ਕੀਤਾ। ਉਸ ਦੌਰਾਨ ਮੁਗਲ ਬਾਦਸ਼ਾਹ ਤਾਂ ਸਲਤਨਤ ਦੇ ਸਰਵਸਰਵਾ ਹੁੰਦੇ ਹੀ ਸਨ ਬਲਕਿ ਉਨਾਂ ਦੀਆਂ ਬੇਗਮਾਂ ਅਤੇ ਬੱਚਿਆਂ ਦੀ ਮੌਜ ਹੁੰਦੀ ਸੀ। ਬਾਬਰ ਨੇ ਆਪਣੀ ਸਲਤਨਤ ਵਿਚ ਆਪਣੀ ਰਾਣੀਆਂ ਅਤੇ ਸ਼ਹਿਜਾਦੀਆਂ ਲਈਆਂ ਰਾਜਕੋਸ਼ ਵਿਚੋਂ ਤਨਖ਼ਾਹ ਤੱਕ ਦੀ ਵਿਵਸਥਾ ਕੀਤੀ ਸੀ। ਮਹਿਲਾਂ ਵਿਚ ਰਹਿਣ ਵੀਆਂ ਔਰਤਾਂ ਨੂੰ ਵੀ ਤਨਖਾਹ ਦਿੱਤੀ ਜਾਂਦੀ ਸੀ। ਔਂਰਗਜੇਬ ਤਾਂ ਆਪਣੀ ਭੈਣ ਜਹਾਂਆਰਾ ਬੇਗਮ ਤੇ ਕੁਝ ਜਿਆਦਾ ਹੀ ਮੇਹਰਬਾਨ ਸੀ ਅਤੇ ਉਸ ਨੂੰ ਸਭ ਤੋਂ ਜਿਆਦਾ ਵੇਤਨ ਦਿੱਤਾ ਜਾਂਦਾ ਸੀ। ਕੁਝ ਮਹੀਨੇ ਪਹਿਲਾਂ ਆਈ.ਸੀ.ਐਚ.ਆਰ ਦੇ ਰਿਸਰਚ ਜਨਰਲ ਵਿਚ ਇਕ ਵਿਸਥਾਰਕ ਲੇਖ ਵੀ ਪ੍ਰਕਾਸ਼ਿਤ ਹੋਇਆ ਸੀ 

ਇਹ ਵੀ ਪੜ੍ਹੋ -Birth Anniiversary : -ਬਚਪਨ ਵਿਚ ਹੀ ਅਨਾਥ ਹੋ ਗਏ ਸਨ Birdman ਸਲੀਮ , ਬਾਖੂਬੀ ਸਮਝਦੇ ਸਨ ਜਾਨਵਰਾਂ ਦੀ ਭਾਸ਼ਾ ਆਓ ਜਾਣੀਏ ਦਿਲਚਿਸਪ ਕਿੱਸਾ


ਮੁਗਲਾਂ ਦੇ ਹਰਮ ਦੇ ਬਾਰੇ ਵਿਚ ਇਕ ਗੱਲ ਤਾਂ ਜਗਜਾਹਰ ਹੈ ਕਿ ਉਥੇ ਕੰਮ ਕਰਨ ਵਾਲੀਆਂ ਔਰਤਾਂ ਨੂੰ ਉਨਾਂ ਦੇ ਕੰਮ ਅਨੁਸਾਰ , ਅਜੀਵਿਕਾ ਭੱਤਾ ਦਿੱਤ ਜਾਂਦਾ ਸੀ। ਸ਼ਾਹੀ ਔਰਤਾਂ ਨੂੰ ਕੈਸ਼ ਹੀ ਦਿੱਤਾ ਜਾਂਦਾ ਸੀ। ਪਰ ਜਿੰਨਾਂ ਦਾ ਵੇਤਨ ਬਹੁਤ ਜਿਆਦਾ ਹੁੰਦਾ ਸੀ। ਉਨਾਂ ਨੂੰ ਅੱਧਾ ਵੇਤਨ ਕੈਸ਼ ਅਤੇ ਬਾਕੀ ਵੇਤਨ ਜਾਗੀਰ ਅਤੇ ਟੈਕਸ ਦੇ ਜਿਆਦਾਤਰ ਰੂਪ ਵਿਚ ਦਿੱਤਾ ਜਾਂਦਾ ਸੀ। 

ਬਾਬਰ ਨੇ ਕੀਤੀ ਸੀ ਲੋਦੀ ਦੀ ਮਾਂ ਤੋਂ ਸ਼ੁਰੂਆਤ 

ਮੁਗਲ ਸ਼ਾਸ਼ਕ ਬਾਬਰ ਨੇ ਇਬਰਾਹਿਤ ਲੋਧੀ ਦੀ ਮਾਂ ਨੂੰ ਵੇਤਣ ਦੇਣ ਦੀ ਸ਼ੁਰੂਆਤ ਕੀਤੀ ਸੀ। ਉਨਾਂ ਨੂੰ ਜੰਗੀਰ ਦੇ ਰੂਪ ਵਿਚ 7 ਲੱਖ ਰੁਪਏ ਸਲਾਨਾ ਵਾਲਾ ਇਕ ਪਰਗਣਾ ਦਿੱਤਾ ਗਿਆ ਸੀ। ਬਾਅਦ ਦੇ ਮੁਗਲ ਬਾਦਰਸ਼ਾਹਾਂ ਨੇ ਵੀ ਇਸ ਪਰੰਪਰਾ ਨੂੰ ਕਾਇਮ ਰੱਖਿਆ , ਮੁਮਤਾਜ ਦੀ ਮੌਤ ਤੋਂ ਬਾਅਦ ਸ਼ਾਹਜਹਾਂ ਦੀ ਬੇਟੀ ਜਾਨੀ ਔਰਗਜੇਬ ਦੀ ਭੈਣ ਜਹਾਂਆਰਾ ਬੇਗਮ ਨੂੰ ਮਾਂ ਮੁਮਤਾਜ ਦੀ ਸੰਪਤੀ ਦਾ ਅੱਧਾ ਹਿੱਸਾ ਮਿਲਿਆ। ਇਸ ਦੀ ਕੀਮਤ ਕਰੀਬ 50 ਲੱਖ ਰੁਪਏ ਆਂਕੀ ਗਈ ਸੀ। 

ਜਹਾਂਆਰਾ ਦੇ ਕੋਲ ਬੇਸ਼ੁਮਾਰ ਦੋਲਤ 

ਜਹਾਂਆਰਾ ਨੂੰ ਵੇਤਨ ਦੇ ਤੌਰ ਤੇ ਸ਼ੁਰੂਆਤ ਵਿਚ 7 ਲੱਖ ਰੁਪਏ ਸਲਾਨਾ ਦਿੱਤੇ ਜਾਂਦੇ ਸਨ। ਮਾਂ ਮੁਮਤਾਜ ਦੀ ਮੌਤ ਤੋਂ ਬਾਅਦ ਉਸਦਾ ਵੇਤਨ 10 ਲੱਖ ਰੁਪਏ ਕਰ ਦਿੱਤਾ ਗਿਆ ਸੀ। ਉਹ ਔਰਗਜੇਬ ਦੀ ਸਭ ਤੋਂ ਜਿਆਦਾ ਵਿਸ਼ਵਾਸ਼ ਪਾਤਰ ਬਣ ਗਈ। ਫਿਰ ਉਹ ਹੀ ਬਾਦਸ਼ਾਹ ਬੇਗਮ ਬਣਾਈ ਗਈ। ਸੰਨ 1666 ਵਿਚ ਔਰਗਜੇਬ ਨੇ ਜਹਾਂਆਰ ਦਾ ਸਲਾਨਾ ਭੱਤਾ ਵਧਾ ਕੇ ਕੇ ਕਰੀਬ 17 ਲੱਖ ਰੁਪਏ ਕਰ ਦਿੱਤਾ ਸੀ। ਜਹਾਂਆਰਾ ਦੇ ਵੇਤਨ ਵਿਚ ਕਈ ਜੰਗੀਰਾਂ ਸ਼ਾਮਿਲ ਸਨ। ਪਾਣੀਪਤ ਦੇ ਕੋਲ ਇਕ ਜੰਗੀਰ, ਸੂਰਤ ਦੇ ਬੰਦਰਗਾਹ ਤੋਂ ਪ੍ਰਾਪਤ ਆਮਦਨ ਵਿਚ ਵੀ ਉਸਦਾ ਹਿੱਸਾ ਸੀ। ਉਦੋਂ ਉਸਦੀ ਕੁੱਲ ਸਲਾਨਾ ਆਮਦਨ ਕਰੀਬ 30 ਲੱਖ ਰੁਪਏ ਸੀ। ਜਿਸਦੀ ਕੀਮਤ ਅੱਜ ਦੇ ਹਿਸਾਬ ਨਾਲ 150 ਕਰੋੜ ਰੁਪਏ ਦੇ ਬਰਾਬਰ ਹੈ। 

ਇਹ ਵੀ ਪੜ੍ਹੋ Divorce ਦੇ ਮਾਮਲਿਆਂ ਵਿਚ ਇਨਸਾਨਾਂ ਵਾਂਗ ਪੰਛੀ ਵੀ ਪਿੱਛੇ ਨਹੀਂ, ਵੱਧਣ ਲੱਗੇ Breakup ਦੇ ਮਾਮਲੇ-

ਦਾਰਾ ਦੀ ਸ਼ਾਦੀ ਵਿਚ ਜਹਾਂਅਰਾ ਨੇ ਖਰਚ ਕੀਤੇ ਸਨ 18 ਲੱਖ ਰੁਪਏ 

ਸ਼ਾਹਜਹਾਂ ਦੇ ਬੇਟੇ ਦਾਰਾ ਸ਼ਿਕੋਹ ਅਤੇ ਔਰਗਜੇਬ ਦੇ ਵਿਚਕਾਰ ਦੁਸ਼ਮਣੀ ਸੀ। ਔਰਗਜੇਬ ਦੀ ਖਾਸ ਬਣਨ ਤੋਂ ਪਹਿਲਾਂ ਜਹਾਂਆਰਾ ਦਾਰਾ ਸ਼ਿਕੋਹ ਦੇ ਨਾਲ ਸੀ ਅਤੇ ਉਸਦੀ ਸ਼ਾਦੀ ਵਿਚ 16 ਲੱਖ ਰੁਪਏ ਖਰਚ ਕੀਤੇ ਸਨ। ਮੁਗਲ ਸਲਤਨਤ ਵਿਚ ਸਭ ਤੋਂ ਜਿਆਦਾ ਖਰਚੀਲੀ ਜਹਾਂਆਰਾ ਬੇਗਮ ਹੀ ਸੀ। ਜੋ ਖਾਸ ਮੌਕਿਆਂ ਤੇ ਲੱਖਾਂ ਰੁਪਏ ਖਰਚ ਕਰ ਦਿੰਦੀ ਸੀ। ਲਿਬਰਲ ਮੁਸਲਿਮ ਮੰਨੇ ਜਾਣ ਵਾਲੇ ਦਾਰਾ ਸ਼ਿਕੋਹ ਨੇ ਗੀਤਾ ਅਤੇ 52 ਉਪਨਿਸ਼ਦਾਂ ਦਾ ਪਾਰਸੀ ਵਿਚ ਅਨੁਵਾਦ ਕੀਤਾ ਸੀ। 

ਦਾਰਾ ਸ਼ਿਕੋਹ ਅਤੇ ਔਰਗਜੇਬ ਵਿਚ ਬਾਦਸ਼ਾਹ ਦੇ ਲਈ ਜੰਗ ਹੋਈ ਸੀ। ਜੰਗ ਵਿਚ ਉਹ ਔਰਗਜੇਬ ਤੋਂ ਹਾਰ ਗਿਆ ਸੀ ਅਤੇ ਫਿਰ 30 ਅਗਸਤ 1659 ਨੂੰ ਉਸਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਦਾਰਾ ਸ਼ਿਕੋਹ ਨੂੰ ਹਰਾ ਕੇ ਔਰਗਜੇਬ ਬਾਦਸ਼ਾਹ ਬਣਿਆ ਤਾਂ ਜਹਾਂਆਰਾ ਉਸਦੀ ਖਾਸ ਹੋ ਗਈ। ਉਸ ਨੇ ਜਹਾਂਆਰਾ ਨੂੰ ਬਾਦਸ਼ਾਹ ਬੇਗਮ ਬਣਾਇਆ ਸੀ। ਉਸ ਤੋਂ ਹੀ ਸਲਾਹ ਲੈਣ ਲੱਗਿਆ। ਬਿ੍ਰਟਿਸ਼ ਅਤੇ ਡੱਚ ਵਪਾਰੀ ਮੁਗਲ ਬਾਦਸ਼ਾਹ ਤੋਂ ਆਪਣਾ ਕੰਮ ਕਢਵਾਉਣ ਲਈ ਜਹਾਂਆਰਾ ਨੂੰ  ਉਪਹਾਰ ਭੇਜਿਾਅ ਕਰਦੇ ਸਨ, 


   

Birth Anniiversary : -ਬਚਪਨ ਵਿਚ ਹੀ ਅਨਾਥ ਹੋ ਗਏ ਸਨ Birdman ਸਲੀਮ , ਬਾਖੂਬੀ ਸਮਝਦੇ ਸਨ ਜਾਨਵਰਾਂ ਦੀ ਭਾਸ਼ਾ ਆਓ ਜਾਣੀਏ ਦਿਲਚਿਸਪ ਕਿੱਸਾ

birthanniversary birdman sleem

 

ਮਹਾਨ ਪੰਛੀ ਵਿਗਿਆਨੀ ਸਲੀਮ ਅਲੀ, ਜਿਸ ਨੂੰ ਦੁਨੀਆਂ Birdman of india   ਦੇ ਨਾਂਅ ਨਾਲ ਜਾਣਦੀ ਹੈ। ਉਹ ਬਚਪਨ ਵਿਚ ਹੀ ਅਨਾਥ ਹੋ ਗਏ ਸਨ। ਉਨਾਂ ਦੇ ਮਾਮਾ ਅਮੀਰੂਦੀਨ ਨੇ ਉਨਾਂ ਦੀ ਸੰਭਾਲ ਕੀਤੀ। ਸਲੀਮ 10 ਸਾਲ ਦੇ ਸਨ। ਜਦੋਂ ਉਨਾਂ ਦੇ ਮਾਮਾ ਨੇ ਇਕ ਪੰਛੀ ਨੂੰ ਮਾਰ ਦਿੱਤਾ। ਉਹ ਕਿਹੜਾ ਪੰਛੀ ਸੀ। Sleem ਪਹਿਚਾਣ ਨਹੀਂ ਸਕੇ। ਇਸ ਘਟਨਾ ਦੇ ਬਾਅਦ ਉਹ ਆਪਣੇ ਮਾਮਾ ਦੇ ਨਾਲ ਹੀ ਬੰਬੇ ਨੈਚੁਰਅਲ ਹਿਸਟਰੀ ਸੁਸਾਇਟੀ ਗਏ ਤਾਂ ਉਸਦੇ ਮਾਮਾ ਨੇ ਉਸ ਨੂੰ ਕੁਝ ਪ੍ਰਜਾਤੀਆਂ ਦੇ ਬਾਰੇ ਵਿਚ ਦੱਸਿਆ। ਇੱਥੋਂ ਹੀ Sleem ਦੇ ਅੰਦਰ ਪੰਛੀਆਂ ਦੇ ਪ੍ਰਤੀ ਦਿਲਚਿਸਪੀ ਵਧੀ। ਇਸ ਜਗਿਆਸਾ ਨੇ ਹੀ ਭਾਰਤ ਨੂੰ ਇਕ ਦਿਨ ਬਰਡਮੈਨ ਦਿੱਤਾ।

ਇਹ ਵੀ ਪੜ੍ਹੋ -Divorce ਦੇ ਮਾਮਲਿਆਂ ਵਿਚ ਇਨਸਾਨਾਂ ਵਾਂਗ ਪੰਛੀ ਵੀ ਪਿੱਛੇ ਨਹੀਂ, ਵੱਧਣ ਲੱਗੇ Breakup ਦੇ ਮਾਮਲੇ

1896 ਵਿਚ ਅੱਜ ਹੀ ਦੇ ਦਿਨ ਇਕ ਸੁਲੇਮਾਨੀ ਬੋਹਰਾ ਮੁਸਲਿਮ ਪਰਿਵਾਰ ਵਿਚ ਸਲੀਮ ਦਾ ਜਨਮ ਹੋਇਆ ਸੀ। ਉਹ ਆਪਣੇ ਮਾਤਾ ਪਿਤਾ ਦੀ ਨੌਵੀਂ ਸੰਤਾਨ ਸਨ। 1 ਸਾਲ ਦੇ ਹੋਏ ਤਾਂ ਉਨਾਂ ਦੇ ਪਿਤਾ ਮੋਇਜੁਦੀਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਇਸ ਤਰਾਂ ਹੀ ਜਦੋਂ ਉਹ ਤਿੰਨ ਸਾਲ ਦੇ ਹੋਏ ਤਾਂ ਉਨਾਂ ਦੀ ਅੰਮੀ Jinat ਵੀ ਇਸ ਦੁਨੀਆਂ ਵਿਚ ਨਹੀਂ ਰਹੇ। ਮੁੰਬਈ ਦੇ ਖੇਤੀਬਾੜੀ ਇਲਾਕੇ ਵਿਚ ਮਾਮਾ ਅਮੀਰੁਦੀਨ ਅਤੇ ਚਾਚੀ ਹਮੀਦਾ ਨੇ ਉਸਦੀ ਪਰਿਵਰਸ਼ ਕੀਤੀ।  ਸਿਰਦਰਦੀ Headaceh ਦੀ ਗੰਭੀਰ ਬਿਮਾਰੀ ਹੋਣ ਕਾਰਨ ਉਨਾਂ ਨੂੰ School ਛੱਡਣਾ ਪਿਆ। ਫਿਰ ਉਨਾਂ ਨੂੰ ਇਕ ਚਾਚਾ ਦੇ ਕੋਲ ਸਿੰਧ ਭੇਜ ਦਿੱਤਾ ਗਿਆ। ਉੱਥੋਂ ਉਹ ਵਾਪਸ ਆਏ ਤਾਂ ਬੜੀ ਮੁਸ਼ਕਿਲ ਨਾਲ 10ਵੀਂ ਕਲਾਸ ਦੀ ਪ੍ਰੀਖਿਆ ਦੇ ਸਕੇ। ਫਿਰ ਉਨਾਂ ਦੀ ਪੜਾਈ ਅੱਧ ਵਿਚਕਾਰ ਛੁੱਟ ਗਈ। 

ਇਹ ਵੀ ਪੜ੍ਹੋ ਰਾਜਸਥਾਨ ਸਰਕਾਰ ਨੇ ਪੈਰਾਉਲਪਿੰਕ ਖੇਡਾਂ ਵਿਚ ਜੇਤੂ ਖਿਡਾਰੀਆਂ ਲਈ ਕਿੰਨੀ ਕੀਤੀ ਇਨਾਮੀ ਰਾਸ਼ੀ

ਫੈਮਿਲੀ ਦਾ ਬੁਲਫਰੇਮ ਮਾਈਨਿੰਗ ਅਤੇ ਇਮਾਰਤੀ ਲੱਕੜਾਂ ਦਾ ਕੰਮ ਧੰਦਾ ਸੀ। ਜਿਸ ਦੀ ਦੇਖ ਰੇਖ ਦੇ ਲਈ ਉਹ ਬਰਮਾ ਚਲੇ ਗਏ। ਉਨਾਂ ਦੀ ਦਿਲਚਿਸਪੀ ਬਚਪਨ ਤੋਂ ਹੀ ਪੰਛੀਆਂ ਵਿਚ ਰਹੀ। ਬਰਮਾ ਵਿਚ 7 ਸਾਲ ਗੁਜਾਰ ਜਦੋਂ ਉਹ ਮੁੰਬਈ ਵਾਪਸ ਆਏ ਤਾਂ ਪੰਛੀ ਸ਼ਾਸਤਰ ਵਿਚ Training ਹਾਸਲ ਕੀਤੀ। ਤਤਕਾਲੀਨ ਮੁੰਬਈ ਦੇ ਨੈਚੁਰਲ ਹਿਸਟਰੀ ਸੁਸਾਇਟੀ ਦੇ ਮਿਊਜੀਅਮ ਵਿਚ ਗਾਇਡ ਦੀ ਨੌਕਰੀ ਕਰਨ ਲੱਗੇ। ਪਰ ਇੱਥੇ ਵੀ ਉਨਾਂ ਦਾ ਮਨ ਨਹੀਂ ਲੱਗ ਰਿਹਾ ਸੀ। 

ਇਹ ਵੀ ਪੜ੍ਹੋ-ਮੁਗਲ ਕਾਲ ਦੀਆਂ ਚਾਰ ਸ਼ਕਤੀਸ਼ਾਲੀ ਔਰਤਾਂ

ਸਲੀਮ ਜਰਮਨੀ ਚਲੇ ਗਏ। ਜਿੱਥੋਂ ਉਨਾਂ ਨੇ ਪੰਛੀ ਵਿਗਿਆਨ ਵਿਚ ਹਾਈ ਟੇ੍ਰਨਿੰਗ ਲਈ। ਬਰਲਿਨ ਯੂਨੀਵਰਸਿਟੀ ਵਿਚ ਪ੍ਰਸਿੱਧ ਜੀਵ ਵਿਗਿਆਨਕ ਡਰਵਿਨ ਸਟੇ੍ਰਸਮੈਨ ਨੇ ੳਨਾਂ ਨੂੰ ਖੂਬ ਨਿਖਾਰਿਆ। 1930 ਵਿਚ ਉਹ ਭਾਰਤ ਵਾਪਸ ਆਏ। ਉਹ ਪੰਛੀਆਂ ਤੇ ਕੰਮ ਕਰਨ ਲੱਗੇ। ਬੇਜੁਬਾਨਾਂ ਦੀ ਭਾਸ਼ਾ ਉਹ ਬਾਖੂਬੀ ਸਮਝਦੇ ਸਨ। ਪੰਛੀਆਂ ਤੇ ਅਧਿਐਨ ਨੂੰ ਆਮ ਜਨਮਾਨਸ ਨਾਲ ਜੋੜਨ ਵਿਚ ਉਨਾਂ ਦੀ ਅਹਿਮ ਭੂਮਿਕਾ ਰਹੀ। ਪੰਛੀਆਂ ਤੇ ਕੀਤੇ ਗਏ ਉਨਾਂ ਦੇ ਕੰਮ ਨੂੰ ਭਾਰਤ ਵਿਚ ਪੰਛੀ ਵਿਗਿਆਨ ਦਾ ਬਾਈਬਲ ਮੰਨਿਆ ਜਾਂਦਾ ਹੈ। ਫਾਲ ਆਫ ਏ ਸਪੈਰੋ, ਨਾਂਅ ਦੀ ਕਿਤਾਬ ਵਿਚ ਉਨਾਂ ਨੇ ਆਪਣੀ ਪੂਰੀ ਜ਼ਿੰਦਗੀ ਦਾ ਸਫ਼ਰ ਲਿਖਿਆ ਹੈ। 

ਇਹ ਵੀ ਪੜ੍ਹੋ Fazilka ਬੰਗਲੇ ਦਾ ਨਿਰਮਾਤਾ Vans Agnew's journey from Calcutta to Multan

ਰੋਬੋਟ 2.0 ਨਾਮ ਨਾਲ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਸਟਾਰਰ ਇਕ ਫਿਲਮ ਆਈ ਸੀ। ਇਸ ਵਿਚ ਅਕਸ਼ੈ ਕੁਮਾਰ ਦੇ ਕਿਰਦਾਰ ਦਾ ਨਾਂਅ ਪੰਛੀਰਾਜਨ ਸੀ।ਜੋ ਕਿ ਇਕ ਪੰਛੀ ਵਿਗਿਆਨੀ ਸਨ। ਇਸ ਕਿਰਦਾਰ ਨੂੰ ਸੀਮ ਅਲੀ ਦੇ ਜੀਵਨ ਨਾਲ ਪ੍ਰੇਰਿਤ ਦੱਸਿਆ ਗਿਆ ਸੀ। ਫਿਲਮ ਖੂਬ ਪਸੰਦ ਕੀਤੀ ਗਈ। ਸਲੀਮ ਅਲੀ ਦੇ ਰੂਪ ਵਿਚਭਾਰਤ ਨੂੰ ਇਕ ਮਹਾਨ ਪੰਛੀ ਵਿਗਿਆਨ ਮਿਲਿਆ। 27 ਜੁਲਾਈ 1987 ਨੂੰ 91 ਸਾਲ ਦੀ ਉਮਰ ਵਿਚ ਸਲੀਮ ਅਲੀ ਦਾ ਮੁੰਬਈ ਵਿਚ ਦਿਹਾਂਤ ਹੋ ਗਿਆ। Sleem ਅਲੀ ਨੇ ਤਾਂ ਪੰਛੀਆਂ ਤੇ ਖੋਜ ਪੱਤਰ ਅਤੇ ਕਿਤਾਬਾਂ ਲਿਖੀਆਂ ਹੀ। ਸਲੀਮ ਅਲੀ ਤੇ ਵੀ ਕਈ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ।