ਆਵਾਜਾਈ ਦੇ ਨਿਯਮਾਂ ਦੇ ਪਾਲਣ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ। ਨਹੀਂ ਤਾਂ ਅੱਜਕੱਲ੍ਹ ਤਾਂ ਤੁਸੀ ਦੇਖ ਹੀ ਰਹੇ ਹੋਵੋਗੇ ਕਿ ਸੜਕ ਹਾਦਸੇ ਕਿੰਨੇ ਵੱਧ ਗਏ ਹਨ। ਜਿਆਦਾਤਰ ਹਾਦਸੇ ਟ੍ਰੈਫ਼ਿਕ ਨਿਯਮਾਂ ਦੇ ਪਾਲਣ ਨਾ ਕਰਨ ਕਰਕੇ ਹੀ ਹੁੰਦੇ ਹਨ। ਇਕ ਤਾਂ ਲੋਕ ਜਿਆਦਾ ਤੇਜ ਗਤੀ ਨਾਲ ਗੱਡੀ ਚਲਾਉਂਦੇ ਹਨ ਅਤੇ ਉਪਰ ਤੋਂ ਕਈ ਲੋਕ ਤਾਂ ਹੈਲਮੈਟ ਵੀ ਨਹੀਂ ਚਲਾਉਂਦੇ । ਇਸ ਤਰ੍ਹਾਂ ਦੀ ਸਥਿਤੀ ਵਿਚ ਐਕਸੀਡੈਂਟ ਦੀ ਸਥਿਤੀ ਵਿਚ ਲੋਕਾਂ ਦੀ ਜਾਨ ਤੇ ਬਣ ਜਾਂਦੀ ਹੈ। ਤੁਸੀ ਇਸ ਤਰ੍ਹਾਂ ਦੇ ਲੋਕ ਵੀ ਦੇਖੇ ਹੋਣਗੇ ਜਿਹੜੇ ਇਕ ਹੀ ਬਾਈਕ ਤੇ ਕਈ ਲੋਕਾਂ ਨੂੰ ਬਿਠਾ ਲੈਂਦੇ ਹਨ ਅਤੇ ਸੜਕ ਤੇ ਚੱਲਦੇ ਹਨ। ਸ਼ੋਸ਼ਲ ਮੀਡੀਆ ਤੇ ਅੱਜਕੱਲ ਇਸ ਤਰ੍ਹਾਂ ਦੀ ਹੀ ਇਕ ਵੀਡੀਓ ਵਾਇਰਲ ਹੋਰ ਰਿਹਾ ਹੈ। ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਚਿਹਰੇ ਤੇ ਮੁਸਕਾਨ ਵੀ ਆ ਜਾਵੇਗੀ ਅਤੇ ਸ਼ਾਇਦ ਤੁਹਾਨੂੰ ਗੁੱਸਾ ਵੀ ਆਵੇਗਾ।
ਦਰਅਸਲ ਇਸ ਵੀਡੀਓ ਵਿਚ ਇਕ ਵਿਅਕਤੀ ਬਾਇਕ ਤੇ ਆਪਣੇ ਨਾਲ ਚਾਰ ਸਵਾਰੀਆਂ ਬਿਠਾ ਕੇ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ। ਅਤੇ ਉਸ ਨੇ ਹੈਲਮੈਟ ਵੀ ਨਹੀਂ ਪਾਇਆ ਹੋਇਆ। ਇਸ ਵਿਚ ਦੇਖ ਕੇ ਪੁਲਿਸ ਕਰਮਚਾਰੀ ਨੇ ਹੱਥ ਜੋੜ ਲਏ ਅਤੇ ਬੜੀ ਹੀ ਨਿਮਰਤਾ ਨਾਲ ਥਾਣੇ ਚੱਲਣ ਲਈ ਕਿਹਾ। ਵੀਡੀਓ ਵਿਚ ਤੁਸੀ ਦੇਖ ਸਕਦੇ ਹੋ ਕਿ ਉਸ ਵਿਅਕਤੀ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਬਿਠਾਇਆ ਹੋਇਆ ਹੈ। ਇਹ ਨਜਾਰਾ ਵੇਖ ਕੇ ਪੁਲਿਸ ਵਾਲੇ ਨੇ ਹੱਥ ਜੋੜ ਲਏ ਅਤੇ ਉਸ ਵਿਅਕਤੀ ਨੂੰ ਪੁੱਛਿਆ ਕੋਈ ਬਚਿਆ ਤਾਂ ਨਹੀਂ। ਇਸ ਤੋਂ ਬਾਅਦ ਉਸ ਨੇ ਚੁਟਕੀ ਲੈਂਦਿਆਂ ਕਿਹਾ ਕਿ ਕੰਪਨੀ ਨੂੰ ਦੱਸਾਂਗੇ ਕਿ ਪਰਿਵਾਰ ਛੋਟਾ ਹੈ ਤਾਂ ਥੋੜ੍ਹੀ ਵੱਡੀ ਗੱਡੀ ਬਣੇਗੀ। ਇਸ ਤੋਂ ਬਾਅਦ ਪੁਲਿਸ ਕਰਮਚਾਰੀ ਨੇ ਸਵਾਰੀਆਂ ਨੂੰ ਗਿਣਿਆ ਅਤੇ ਚੁਟਕੀ ਲੈਦਿਆਂ ਉਨ੍ਹਾਂ ਨੂੰ ਥਾਣੇ ਚੱਲਣ ਲਈ ਕਿਹਾ। ਤੁਸੀ ਇਹ ਵੀਡੀਓ ਇੱਥੇ ਕਲਿੱਕ ਕਰਕੇ ਦੇਖ ਸਕਦੇ ਹੋ।
ਇਹ ਘਟਨਾ ਮੱਧਪ੍ਰਦੇਸ਼ ਦੇ ਬੁਰਹਾਨਪੁਰ ਦੀ ਹੈ। ਇਸ ਘਟਨਾ ਨਾਲ ਜੁੜੇ ਵੀਡੀਓ ਨੂੰ ਸ਼ੋਸਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਸ਼ੇਅਰ ਕੀਤਾ ਗਿਆ ਹੈ।